ETV Bharat / city

ਅਸਮਾਨੀ ਬਿਜਲੀ ਡਿੱਗਣ ਨਾਲ ਦੁਕਾਨ ਨੂੰ ਲੱਗੀ ਅੱਗ

author img

By

Published : Sep 12, 2021, 7:06 AM IST

ਤਰਨਤਾਰਨ ਦੇ ਪੱਟੀ ਸ਼ਹਿਰ ਦੇ ਲਾਹੌਰ ਚੌਕ 'ਚ ਇਕ ਸਪੇਅਰ ਪਾਰਟਸ (Spare parts) ਦੀ ਦੁਕਾਨ ਉਤੇ ਅਚਾਨਕ ਅੱਗ ਲੱਗ ਗਈ। ਜਿਸ ਨਾਲ ਲੱਖਾਂ ਰੁਪਏ ਦਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ।

ਅਸਮਾਨੀ ਬਿਜਲੀ ਡਿੱਗਣ ਨਾਲ ਦੁਕਾਨ ਨੂੰ ਲੱਗੀ ਅੱਗ
ਅਸਮਾਨੀ ਬਿਜਲੀ ਡਿੱਗਣ ਨਾਲ ਦੁਕਾਨ ਨੂੰ ਲੱਗੀ ਅੱਗ

ਤਰਨਤਾਰਨ: ਪੱਟੀ ਸ਼ਹਿਰ ਦੇ ਲਾਹੌਰ ਚੌਕ ’ਚ ਸਥਿਤ ਇੱਕ ਸਪੇਅਰ ਪਾਰਟਸ (Spare parts) ਦੀ ਦੁਕਾਨ ’ਤੇ ਤੜਕਸਾਰ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ’ਤੇ ਪੱਟੀ ਵਿਖੇ ਖੜ੍ਹੀ ਫਾਇਰ ਬ੍ਰਿਗੇਡ (Fire brigade) ਦੀ ਗੱਡੀ ਸਟਾਫ ਦੀ ਘਾਟ ਦੇ ਚੱਲਦਿਆਂ ਨਹੀਂ ਪੁੱਜੀ। ਤਰਨਤਾਰਨ ਤੋਂ ਸਵੇਰੇ 5:30 ਵਜੇ ਗੱਡੀ ਪੁੱਜੀ ਜਿਸ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ।
ਜਾਣਕਾਰੀ ਮੁਤਾਬਿਕ ਜਿੰਦਰ ਸਪੇਅਰ ਪਾਰਟਸ ਦੀ ਦੁਕਾਨ ’ਚ ਸਵੇਰੇ 3 ਵਜੇ ਦੇ ਕਰੀਬ ਅੱਗ ਲੱਗ ਗਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਧੂੰਆ ਨਿਕਲ ਰਿਹਾ ਹੈ ਪਰ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਅੱਗ ਦੀਆਂ ਤੇਜ਼ ਲਪਟਾ ਨਿਕਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਆਸੇ-ਪਾਸੇ ਦੇ ਲੋਕਾਂ ਨੇ ਮਦਦ ਕੀਤੀ ਅਤੇ ਪਾਣੀ ਪਾਇਆ ਪਰ ਅੱਗ ਦਾ ਫੈਲਾਓ ਜ਼ਿਆਦਾ ਹੋਣ ਕਾਰਨ ਅੱਗ ਬੁਝਾਉਣ ਨੂੰ ਬਹੁਤ ਸਮਾਂ ਲੱਗ ਗਿਆ।

ਅਸਮਾਨੀ ਬਿਜਲੀ ਡਿੱਗਣ ਨਾਲ ਦੁਕਾਨ ਨੂੰ ਲੱਗੀ ਅੱਗ

ਦੁਕਾਨਦਾਰ ਦੇ ਬੇਟੇ ਲਲਿਤ ਭਸੀਨ ਨੇ ਦੱਸਿਆ ਹੈ ਕਿ ਨੇੜੇ ਘਰਾਂ ਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ ਅਸਮਾਨੀ ਬਿਜਲੀ ਡਿੱਗੀ ਹੈ।ਉਸ ਦੌਰਾਨ ਹੀ ਦੁਕਾਨ ਵਿਚੋਂ ਧੂੰਆ ਨਿਕਲ ਦਾ ਵਿਖਾਈ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਸੇ ਪਾਸੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗੀ ਹੈ।ਉਨ੍ਹਾਂ ਕਿਹਾ ਫਾਇਰ ਬ੍ਰਿਗੇਡ ਪੱਟੀ ਤੋਂ ਕੋਈ ਗੱਡੀ ਨਹੀਂ ਆਈ।ਦੋ ਘੰਟੇ ਬੀਤ ਜਾਣ ਤੋਂ ਬਾਅਦ ਤਰਨਤਾਰਨ ਤੋਂ ਫਾਈਰ ਬ੍ਰਿਗੇਡ ਦੀ ਗੱਡੀ ਆਈ ਉਦੋਂ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਸੀ।

ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਪੱਟੀ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਬਾਰੇ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਟਾਫ ਨਹੀਂ ਹੈ। ਤਰਨਤਾਰਨ ਤੋਂ ਦੋ ਘੰਟੇ ਲੇਟ ਗੱਡੀ ਆਈ ਪਰ ਉਦੋ ਤੱਕ ਦੁਕਾਨ ’ਚ ਪਿਆ ਸਾਰਾ ਸਪੇਅਰ ਪਾਰਟਸ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਸੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ:ਤੁਸੀਂ ਵੀ ਵੇਖੋ ਠੱਗ ਨੇ ਸੁਨਿਆਰੇ ਨੂੰ ਕਿਵੇਂ ਲਗਾਇਆ ਚੂਨਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.