ETV Bharat / city

ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਨੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ ਨੇ 2 ਕਿਲੋਮੀਟਰ ਦਾ ਸਫਰ

author img

By

Published : Jul 30, 2022, 7:32 PM IST

Updated : Jul 30, 2022, 8:02 PM IST

ਪਿੰਡ ਭੂਲਣ ਦੇ ਲੋਕਾਂ ਨੂੰ ਪਾਣੀ ਲੈਣ ਲਈ 2 ਕਿਲੋਮੀਟਰ ਦੂਰ ਨਹਿਰ 'ਤੇ ਜਾਣਾ ਪੈਂਦਾ ਹੈ। ਲੋਕ ਭਾਖੜਾ ਨਹਿਰ ਦਾ ਪਾਣੀ ਪੀਣ ਦੇ ਲਈ ਮਜ਼ਬੂਰ ਹਨ। ਜਿਸ ਕਾਰਨ ਲੋਕਾਂ 'ਚ ਕੈਂਸਰ ਅਤੇ ਪੀਲੀਏ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ ਕਿਉਂਕਿ ਭਾਖੜਾ ਦਾ ਪਾਣੀ ਪੀਣਯੋਗ ਨਹੀਂ ਹੈ

ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਨੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ ਨੇ 2 ਕਿਲੋਮੀਟਰ ਦਾ ਸਫਰ
ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਨੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ ਨੇ 2 ਕਿਲੋਮੀਟਰ ਦਾ ਸਫਰ

ਸੰਗਰੂਰ: ਜਿਲ੍ਹਾਂ ਸੰਗਰੂਰ ਦੇ ਪਿੰਡ ਭੂਲਣ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਦੇਸ਼ ਨੂੰ ਭਾਵੇਂ ਆਜ਼ਾਦ 76 ਵਰ੍ਹੇ ਹੋ ਗਏ ਚੁੱਕੇ ਹਨ। ਪਿੰਡ ਭੂਲਣ ਦੇ ਲੋਕਾਂ ਨੂੰ ਪਾਣੀ ਲੈਣ ਲਈ 2 ਕਿਲੋਮੀਟਰ ਦੂਰ ਨਹਿਰ 'ਤੇ ਜਾਣਾ ਪੈਂਦਾ ਹੈ। ਪਿੰਡ ਦਾ ਪਾਣੀ ਪੀਣ ਦੇ ਲਾਇਕ ਨਹੀਂ ਹੈ।

ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਲਈ ਤਰਸਦੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ 2 ਕਿਲੋਮੀਟਰ ਦਾ ਸਫਰ

ਲੋਕ ਭਾਖੜਾ ਨਹਿਰ ਦਾ ਪਾਣੀ ਪੀਣ ਦੇ ਲਈ ਮਜ਼ਬੂਰ ਹਨ। ਜਿਸ ਕਾਰਨ ਲੋਕਾਂ 'ਚ ਕੈਂਸਰ ਅਤੇ ਪੀਲੀਏ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ ਭਾਖੜਾ ਦਾ ਪਾਣੀ ਪੀਣਯੋਗ ਨਹੀਂ ਹੈ, ਕਿਉਂਕਿ ਇਸ ਪਾਣੀ 'ਚ ਲਾਸ਼ਾਂ ਅਤੇ ਕੈਮੀਕਲ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੈ ਕਿ ਭਾਖੜਾ ਦਾ ਪਾਣੀ ਪੀਣਯੋਗ ਨਹੀਂ ਹੈ ਪਰ ਫਿਰ ਵੀ ਅਸੀਂ ਇਹ ਪਾਣੀ ਪੀਂਣ ਲਈ ਮਜ਼ਬੂਰ ਹਾਂ ਕਿਉਂਕਿ ਪੀਣ ਵਾਲੇ ਪਾਣੀ ਦ ਦਾ ਹੋਰ ਕੋਈ ਸਰੋਤ ਨਹੀਂ ਹੈ। ਭਾਖੜਾ ਤੋਂ ਪਾਣੀ ਭਰਦੇ ਸਮੇਂ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰੀਆਂਂ ਹਨ ਪਿੰਡ ਦੇ ਕਈ ਲੋਕ ਪਾਣੀ ਭਰਨ ਸਮੇਂ ਨਹਿਰ 'ਚ ਰੁੜ ਗਏ।

ਪਾਣੀ ਲਈ 2 ਕਿਲੋਮੀਟਰ ਦਾ ਸਫਰ ਤੈਅ ਕਰਦੇ ਲੋਕ : ਸੰਗਰੂਰ ਦੇ ਪਿੰਡ ਭੂਲਣ ਦੇ ਲੋਕ 100 ਸਾਲ ਪਿੱਛੇ ਦੀ ਜ਼ਿੰਦਗੀ ਜੀਅ ਰਹੇ ਹਨ ਸਿਆਸਤਦਾਨਾਂ ਅਨੁਸਾਰ ਦੇਸ਼ ਤਰੱਕੀ ਦੀ ਰਾਹ 'ਤੇ ਹੈ ਪਰ ਪਿੰਡ ਭੂਲਣ ਦੇ ਲੋਕ ਆਪਣੀ ਪਿਆਸ ਬੁਝਾਉਣ ਲਈ ਅੱਜ ਵੀ ਕਰੀਬ 2 ਕਿਲੋਮੀਟਰ ਦੂਰ ਤੱਕ ਦਾ ਸਫ਼ਰ ਤੈਅ ਕਰਦੇ ਹਨ। ਪਿੰਡਾਂ ਦੇ ਲੋਕ ਹੱਥਾਂ ਦੇ 'ਚ ਬਰਤਨ 'ਚ ਬਰਤਨ ਚੱਕ ਕੇ 2 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਕਈ ਲੇੋਕ ਮੋਟਰਸਾਈਕਲਾਂ ਅਤੇ ਰੇਹੜੀਆਂ 'ਤੇ ਪਾਣੀ ਲੈਣ ਲਈ ਜਾਂਦੇ ਹਨ।

20 ਸਾਲ ਤੋਂ ਭਾਖੜਾ ਤੋਂ ਪਾਣੀ ਭਰਦੇ ਲੋਕ: ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਮੰਤਰੀਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਸਾਡੇ ਪਿੰਡ ਦੇ ਵਿੱਚ ਪਿਛਲੇ 20 ਸਾਲਾਂ ਤੋਂ ਪੀਣ ਲਈ ਪਾਣੀ ਨਹੀਂ ਹੈ ਪਾਣੀ ਲੈਣ ਲਈ ਭਾਖੜਾ ਨਹਿਰ 'ਤੇ ਜਾਣਾ ਪੈਂਦਾ ਹੈ । ਜਿੱਥੇ ਕਿ ਕਾਫ਼ੀ ਵਾਰ ਪਾਣੀ ਭਰਦੇ ਸਮੇਂ ਹਾਦਸੇ ਵੀ ਹੋਏ ਹਨ‌।

ਪੈਸੇ ਭਰਨ ਦੇ ਬਾਵਜੂਦ ਵੀ ਨਹੀਂ ਮਿਲਿਆ ਪਾਣੀ: ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਪਿੰਡ ਵਾਸੀ ਔਰਤ ਨੇ ਦੱਸਿਆ ਕਿ ਪਿੰਡ ਦੇ ਸਰਪੰਚਾਂ ਨੇ ਵੀ ਕਦੇ ਪਿੰਡ ਦੇ ਲੋਕਾਂ ਦੀ ਸਮੱਸਿਆਂ ਬਾਰੇ ਨਹੀਂ ਸੋਚੀਆ ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਸੁੱਧ ਪਾਣੀ ਦੀ ਸਪਲਾਈ ਘਰ- ਘਰ ਤੱਕ ਪਹੁੰਚਾਉਣ ਲਈ ਹਰ ਘਰ ਤੋਂ 800 ਰੁਪਏ ਤਾਂ ਭਰਾ ਲਏ ਪਰ 2 ਸਾਲ ਹੋ ਗਏ ਹਨ ਅਜੇ ਤੱਕ ਪਾਣੀ ਨਹੀ ਆਇਆ।


ਸਿਆਸਤਦਾਨਾਂ ਦੇ ਲਾਰੇ: ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਸਮੇਂ ਕਈ ਸਿਆਸਤਦਾਨ ਆਉਦੇ ਹਨ ਜੋ ਸਾਡੀ ਪਾਣੀ ਦੀ ਸਮੱਸਿਆ ਹੱਲ ਕਰਨ ਬਾਰੇ ਵਾਧਾ ਕਰਦੇ ਹਨ ਪਰ ਸਰਹੱਦੀ ਖੇਤਰ ਹੋਣ ਕਾਰਨ ਕਿਸੇ ਵੀ ਰਾਜਨੇਤਾ ਨੇ ਸਾਡੀ ਇਹ ਸਮੱਸਿਆ ਹੱਲ ਨਹੀਂ ਕਰੀ। ਲੋਕਾਂ ਨੇ ਦੱਸਿਆ ਦੇ ਰਾਜਿੰਦਰ ਕੌਰ ਭੱਠਲ ਅਤੇ ਪਰਮਿੰਦਰ ਸਿੰਘ ਢੀਂਡਸਾ ਉਨ੍ਹਾਂ ਦੇ ਖੇਤਰ ਦੇ ਦਿੱਗਜ ਰਾਜਨੇਤਾ ਰਹੇ ਹਨ ਪਰ ਕਿਸੇ ਨੇ ਝੂਠੇ ਲਾਰੀਆਂ ਤੋਂ ਬਿਨ੍ਹਾਂ ਪਿੰਡ ਨੂੰ ਹੋਰ ਕੁਝ ਨਹੀਂ ਦਿੱਤਾ।

ਮਾਨ ਸਰਕਾਰ ਤੋਂ ਆਸ: ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਮਾਨ ਸਰਕਾਰ ਤੋਂ ਆਸ ਹੈ ਕਿ ਉਹ ਪਿੰਡ ਵਾਲੀਆਂ ਦੀ ਇਸ ਸਮੱਸਿਆਂ ਦਾ ਹੱਲ ਕਰੇਗੀ। ਬਰਿੰਦਰ ਕੁਮਾਰ ਗੋਇਲ ਵਕੀਲ ਲਹਿਰਾਗਾਗਾ ਤੋਂ MLA ਹਨ ਲੋਕਾਂ ਨੂੰ ਆਸ ਹੈ ਕਿ ਉਹ ਪਿੰਡ ਦੀ ਇਸ ਸਮੱਸਿਆਂ ਨੂੰ ਹੱਲ ਕਰਨਗੇ।

ਇਹ ਵੀ ਪੜ੍ਹੋ:- ਅਮਿਤ ਸ਼ਾਹ ਦੀ ਨਿਗਰਾਨੀ ਹੇਠ NCB ਨੇ ਸਾੜੇ 30 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ

Last Updated : Jul 30, 2022, 8:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.