ETV Bharat / city

ਧਾਰਾ 144 ਦੀ ਉਲੰਘਣਾ ਕਰਨ 'ਤੇ ਬੈਂਸ ਭਰਾਵਾਂ ਸਣੇ 300 ਤੋਂ ਵੱਧ ਲੋਕਾਂ 'ਤੇ ਪਰਚਾ ਦਰਜ

author img

By

Published : Sep 8, 2020, 10:26 AM IST

ਪੁਲਿਸ ਨੇ ਧਾਰਾ 144 ਦੀ ਉਲੰਘਣਾ ਕਰਨ ਲਈ ਪਟਿਆਲਾ ਵਿਖੇ ਧਰਨੇ 'ਤੇ ਬੈਠੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਣੇ 300 ਤੋਂ ਵੱਧ ਵਰਕਰਾਂ 'ਤੇ ਮਾਮਲਾ ਦਰਜ ਕੀਤਾ ਹੈ।

ਬੈਂਸ ਭਰਾਵਾਂ ਸਣੇ 300 ਤੋਂ ਵੱਧ ਲੋਕਾਂ 'ਤੇ ਪਰਚਾ ਦਰਜ
ਬੈਂਸ ਭਰਾਵਾਂ ਸਣੇ 300 ਤੋਂ ਵੱਧ ਲੋਕਾਂ 'ਤੇ ਪਰਚਾ ਦਰਜ

ਪਟਿਆਲਾ: ਸ਼ਹਿਰ ਅੰਦਰ ਧਰਨੇ 'ਤੇ ਬੈਠੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਣੇ ਕਈ ਵਰਕਰਾਂ 'ਤੇ ਪੁਲਿਸ ਨੇ ਧਾਰਾ 144 ਦੀ ਉਲੰਘਣਾ ਕਰਨ ਲਈ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਐਸਪੀ ਨੇ ਦੱਸਿਆ ਕਿ ਸ਼ਹਿਰ 'ਚ ਇਨ੍ਹਾਂ ਧਰਨਾਕਾਰੀਆਂ ਵੱਲੋਂ ਕੀਤੀ ਗਈ ਹੁਲੜਬਾਜੀ ਕਰਕੇ ਪਟਿਆਲਾ ਪੁਲਿਸ ਦੇ ਐਸਆਈ ਬਲਵਾਨ ਸਿੰਘ ਸਮੇਤ 4 ਹੋਰ ਪੁਲਿਸ ਅਧਿਕਾਰੀ, ਜਿਨ੍ਹਾਂ 'ਚ ਦੋ ਮਹਿਲਾ ਸਿਪਾਹੀ ਸ਼ਾਮਲ ਹਨ, ਫੱਟੜ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਇਲਾਜ਼ ਚੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਬੈਂਸ ਭਰਾਵਾਂ ਸਣੇ 300 ਤੋਂ ਵੱਧ ਲੋਕਾਂ 'ਤੇ ਪਰਚਾ ਦਰਜ

ਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀਂ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 245 ਮਿਤੀ 07/09/2020 ਤਹਿਤ ਆਈ.ਪੀ.ਸੀ ਦੀਆਂ ਧਾਰਾਵਾਂ 353, 354, 332, 186, 188, 149, 269, 270 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਅਤੇ ਐਪਿਡੈਮਿਕ ਡਿਜ਼ੀਜ (ਸੋਧਿਆ) ਆਰਡੀਨੈਂਸ 2020 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐਸਪੀ ਨੇ ਕਿਹਾ ਕਿ ਇਸ ਮਾਮਲੇ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ 300 ਤੋਂ ਵੱਧ ਅਣਪਛਾਤਿਆਂ ਨੂੰ ਨਾਮਜਦ ਕੀਤਾ ਗਿਆ ਹੈ।

ਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਧਰਨਾ ਦੇਣ ਦੇ ਦਿੱਤੇ ਗਏ ਸੱਦੇ 'ਤੇ ਵੱਡੀ ਗਿਣਤੀ 'ਚ ਲੋਕ ਬੱਸਾਂ ਤੇ ਹੋਰ ਵਹੀਕਲਾਂ 'ਚ ਦੋਵਾਂ ਵਿਧਾਇਕਾਂ ਦੀ ਅਗਵਾਈ ਹੇਠ ਪੁੱਡਾ ਗਰਾਊਂਡ ਵਿਖੇ ਇਕੱਤਰ ਹੋਏ। ਇਥੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਤੇ ਡਿਊਟੀ ਮੈਜਿਸਟਰੇਟ ਵੱਲੋਂ ਰੋਕ ਕੇ ਦੱਸਿਆ ਗਿਆ ਕਿ ਸ਼ਹਿਰ ਅੰਦਰ ਕੋਵਿਡ ਮਹਾਂਮਾਰੀ ਕਰਕੇ ਧਾਰਾ 144 ਲਾਗੂ ਹੈ। ਇਸ ਲਈ ਧਰਨਾ, ਪ੍ਰਦਰਸ਼ਨ ਜਾਂ ਰੋਸ ਮਾਰਚ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ਅਤੇ ਕੋਵਿਡ ਸਬੰਧੀ ਹਦਾਇਤਾਂ ਨੂੰ ਨਜ਼ਰ ਅੰਦਾਜ ਕਰਦਿਆਂ ਰੋਸ ਮਾਰਚ ਸ਼ੁਰੂ ਕਰ ਦਿੱਤਾ, ਜਿਸ ਨੂੰ ਪੁਲਿਸ ਵੱਲੋਂ ਪੋਲੋ ਗਰਾਊਂਡ ਨੇੜੇ ਰੋਕਿਆ ਗਿਆ।

ਐਸਪੀ ਵਰੁਣ ਸ਼ਰਮਾ ਨੇ ਦੱਸਿਆ ਡਿਊਟੀ 'ਚ ਵਿਘਨ ਪਾਉਂਦਿਆਂ ਪੁਲਿਸ ਉਪਰ ਹੀ ਹਮਲਾ ਕਰ ਦਿੱਤਾ ਅਤੇ ਨਾਲ ਹੀ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਵੀ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਅਜਿਹਾ ਕਰਨ ਕਰਕੇ ਕਈ ਪੁਲਿਸ ਅਧਿਕਾਰੀ ਤੇ ਮੁਲਾਜਮ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.