ETV Bharat / city

ਰਾਸ਼ਟਰਪਤੀ ਤੋਂ ਸਨਮਾਨਿਤ ਪਟਿਆਲਾ ਦੇ ਨੀਡਲ ਮੈਨ ਨਾਲ ਖ਼ਾਸ ਗੱਲਬਾਤ

author img

By

Published : Jan 5, 2020, 5:12 PM IST

ਫ਼ੋਟੋ
ਪਟਿਆਲਾ ਦਾ ਨੀਡਲ ਮੈਨ ਨੂੰ ਮਿਲਿਆ ਇਨੋਵੇਸ਼ਨ ਅਵਾਰਡ

ਪਟਿਆਲਾ ਦੇ ਨੀਡਲਮੈਨ ਦੇ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਖ਼ਾਸ ਤੌਰ 'ਤੇ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਤੋਂ ਇਨੋਵੇਸ਼ਨ ਸਨਮਾਨ ਮਿਲਣ ਤੋਂ ਬਾਅਦ ਪਟਿਆਲਾ ਦੇ ਨੀਡਲ ਮੈਨ ਨਾਲ ਈਟੀਵੀ ਦੀ ਖ਼ਾਸ ਮੁਲਾਕਾਤ।

ਪਟਿਆਲਾ: ਸ਼ਹਿਰ ਦੇ ਨੀਡਲਮੈਨ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਨੂੰ ਦੇਸ਼ ਦੇ ਰਾਸ਼ਟਪਤੀ ਰਾਮ ਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀਂ ਈਟੀਵੀ ਭਾਰਤ 'ਤੇ ਇੱਕ ਵੀਡੀਓ ਵਿਖਾਈ ਗਈ ਸੀ, ਜਿਸ 'ਚ ਉਨ੍ਹਾਂ ਵੱਲੋਂ ਕਢਾਈ ਮਸ਼ੀਨ ਰਾਹੀਂ ਕਪੜੇ 'ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਗਈ ਸੀ। ਈਟੀਵੀ ਭਾਰਤ ਦੀ ਇਹ ਵੀਡੀਓ ਸਾਹਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਸੱਦ ਕੇ ਰਾਸ਼ਟਰਪਤੀ ਰਾਮ ਕੋਵਿੰਦ ਵੱਲੋਂ ਇਨੋਵੇਸ਼ਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਅਰੁਣ ਬਜਾਜ ਇਸ ਤੋਂ ਪਹਿਲਾਂ ਵੀ ਕਢਾਈ ਮਸ਼ੀਨ ਨਾਲ ਕਈ ਮਸ਼ਹੂਰ ਹਸਤੀਆਂ ਦੀ ਤਸਵੀਰ ਬਣਾ ਚੁੱਕੇ ਹਨ। ਅਰੁਣ ਬਜਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਈ ਹੈ। ਅਰੁਣ ਬਜਾਜ ਨੇ ਇਸ ਮੌਕੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ।

ਵੇਖੋ ਵੀਡੀਓ

ਹੋਰ ਪੜ੍ਹੋ :ਰਾਸ਼ਟਰਪਤੀ ਟਰੰਪ ਨੇ ਈਰਾਨ ਦੇ 52 ਠਿਕਾਣੇ ਤਬਾਹ ਕਰਨ ਦੀ ਦਿੱਤੀ ਧਮਕੀ

ਇਸ ਤੋਂ ਪਹਿਲਾਂ ਅਰੁਣ ਨੇ ਕਢਾਈ ਮਸ਼ੀਨ ਰਾਹੀਂ ਪੀਐਮ ਨਰਿੰਦਰ ਮੋਦੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਭੇਂਟ ਕੀਤੀ ਸੀ।ਅਰੁਣ ਕਿਸੇ ਵੀ ਤਸਵੀਰ ਨੂੰ ਹੂਬਹੂ ਕਪੜੇ 'ਤੇ ਕਢਾਈ ਦੇ ਰੂਪ 'ਚ ਤਿਆਰ ਕਰ ਸਕਦੇ ਹਨ। ਅਰੁਣ ਬਜਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਸ਼ਟਰਪਤੀ ਅਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਈ। ਅਰੁਣ ਬਜਾਜ ਨੇ ਇਸ ਮੌਕੇ ਈਟੀਵੀ ਭਾਰਤ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

Intro:ਰਾਸ਼ਟਰਪਤੀ ਤੋਂ ਸਨਮਾਨ ਮਿਲਣ ਤੋਂ ਬਾਅਦ ਬੋਲਿਆ ਨਿਡਲ ਮੈਨ Body:ਰਾਸ਼ਟਰਪਤੀ ਤੋਂ ਸਨਮਾਨ ਮਿਲਣ ਤੋਂ ਬਾਅਦ ਬੋਲਿਆ ਨਿਡਲ ਮੈਨ
ਪਟਿਆਲਾ ਦੇ ਅਰੁਨ ਬਜਾਜ ਜੋ ਕਿ ਨਿਡਲਮੇੈਨ ਦੇ ਨਾਮ ਨਾਲ ਮਸ਼ਹੂਰ ਹੈ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ ਪਿਛਲੇ ਦਿਨੀਂ ਅਰੁਨ ਬਜਾਜ ਦੀ ਬਣਾਈ ਤਸਵੀਰ ਈ ਟੀਵੀ ਭਾਰਤ ਉੱਪਰ ਦਿਖਾਈ ਗਈ ਸੀ ਜਿਸ ਵਿੱਚ ਮਸ਼ੀਨੀ ਕਢਾਈ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਸੀ ਅਰੁਨ ਬਜਾਜ ਵੱਲੋਂ ਇਸ ਤੋਂ ਪਹਿਲਾਂ ਹੋਰ ਕਈ ਤਸਵੀਰਾਂ ਅਰੁਨ ਬਜਾਜ ਮਸ਼ੀਨੀ ਘਡਾਈ ਨਾਲ ਬਣਾ ਚੁੱਕਿਆ ਹੈ ਜੋ ਕਿ ਹੂਬਹੂ ਕਿਸੇ ਕੈਮਰੇ ਦੀ ਖਿੱਚੀ ਹੋਈ ਤਸਵੀਰ ਵਾਗੂੰ ਲੱਗਦੀ ਹੈ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਬਣਾ ਕੇ ਆਗੂ ਬਜਾਜ ਵੱਲੋਂ ਭੇਟ ਕੀਤੀ ਗਈ ਸੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਅਰੁਨ ਬਜਾਜ ਨੂੰ ਸਨਮਾਨਿਤ ਕੀਤਾ ਗਿਆ ਸੀ
ਹੁਣ ਏਟੀਵੀ ਭਾਰਤ ਅਤੇ ਉੱਪਰ ਵੀਡੀਓ ਵਿਖਾਉਣ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਰਾਮ ਕੋਵਿੰਦ ਵੱਲੋਂ ਅਰੁਣ ਬਜਾਜ ਨੂੰ ਦਿੱਲੀ ਬੁਲਾ ਕੇ ਸਨਮਾਨਿਤ ਕੀਤਾ ਗਿਆ ਇਨੋਵੇਸ਼ਨ ਅਵਾਰਡ ਦੇ ਨਾਲ ਜਿਸ ਤੋਂ ਬਾਅਦ ਅਰੁਣ ਬਜਾਜ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਹਰ ਨੂੰ ਬਾਜ਼ਾਰ ਦੇ ਨਾਲ ਨਾਲ ਪੂਰੇ ਪਟਿਆਲਾ ਵਾਸੀਆਂ ਨੂੰ ਉਸ ਉਪਰ ਮਾਣ ਹੋ ਰਿਹਾ ਹੈ Conclusion:ਰਾਸ਼ਟਰਪਤੀ ਤੋਂ ਸਨਮਾਨ ਮਿਲਣ ਤੋਂ ਬਾਅਦ ਬੋਲਿਆ ਨਿਡਲ ਮੈਨ
ETV Bharat Logo

Copyright © 2024 Ushodaya Enterprises Pvt. Ltd., All Rights Reserved.