ETV Bharat / city

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

author img

By

Published : May 26, 2022, 7:40 AM IST

ਖੇਡ ਮੰਤਰੀ ਨੇ ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਉਸ ਦੇ ਘਰ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ਵਿੱਚ ਸੋਧ (Modify game policy) ਕੀਤੀ ਜਾਵੇਗੀ।

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ
ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

ਲੁਧਿਆਣਾ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੌਜੂਦ ਸਨ।

ਇਹ ਵੀ ਪੜੋ: ਟੇਰਰ ਫੰਡਿੰਗ ਮਾਮਲਾ: ਆਖ਼ਰੀ ਸਾਹ ਤੱਕ ਜੇਲ੍ਹ 'ਚ ਰਹੇਗਾ ਯਾਸੀਨ ਮਲਿਕ, 9 ਮਾਮਲਿਆਂ 'ਚ ਉਮਰ ਕੈਦ ; 10 ਲੱਖ ਦਾ ਜ਼ੁਰਮਾਨਾ

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ
ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਇਸ ਖਿਡਾਰੀ ਉੱਪਰ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ।

ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਗਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰ ਕੇ ਇਹ ਕਮੀ ਦੂਰ ਕੀਤੀ ਜਾਵੇਗੀ।

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ।

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ
ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ, ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ, ਉਨ੍ਹਾਂ ਧਰੁਵ ਨਾਲ ਖੇਡ ਸੰਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸੰਬੰਧੀ ਜਾਣਕਾਰੀ ਲਈ।ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ।

ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ
ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਮਿਲੇ ਮੰਤਰੀ ਮੀਤ ਹੇਅਰ

ਇਹ ਵੀ ਪੜੋ: ਹੈਰਾਨੀਜਨਕ ! ਅਧਿਆਪਕਾਂ ਨੇ ਵਿਦਿਆਰਥੀ ਨੂੰ ਕੜਾ ਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ, ਸਿੱਖ ਭਾਈਚਾਰੇ 'ਚ ਰੋਸ

ETV Bharat Logo

Copyright © 2024 Ushodaya Enterprises Pvt. Ltd., All Rights Reserved.