ETV Bharat / city

ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ

author img

By

Published : Nov 3, 2021, 11:30 AM IST

ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ
ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ

ਲੁਧਿਆਣਾ (Ludhiana) ਵਿਚ ਇਕ ਗੋਲਡ ਕੰਪਨੀ (Gold Company) ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ 'ਤੇ ਇਕ ਕੱਲ੍ਹਾ ਸਰਦਾਰ ਭਾਰੀ ਪੈ ਗਿਆ। ਲੁਟੇਰਿਆਂ ਨੂੰ ਭੱਜਣ ਨੂੰ ਥਾਂ ਨਹੀਂ ਸੀ ਲੱਭ ਰਿਹਾ ਅਤੇ ਸਕਿਓਰਿਟੀ ਗਾਰਡ (Security guard) ਨੇ ਇਕ ਲੁਟੇਰੇ ਨੂੰ ਗੋਲੀ ਮਾਰ ਥਾਈਂ ਢੇਰ ਕਰ ਦਿੱਤਾ।

ਲੁਧਿਆਣਾ: ਸ਼ਹਿਰ ਵਿਚ ਬੀਤੇ ਦਿਨੀਂ ਸੁੰਦਰ ਨਗਰ ਵਿਚ ਗੋਲਡ ਲੋਨ ਕੰਪਨੀ (Gold Loan Company) 'ਚ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਲੁੱਟ ਦੀ ਘਟਨਾ ਨੂੰ ਉਥੇ ਤਾਇਨਾਤ ਸਕਿਓਰਿਟੀ ਗਾਰਡ (Security guard) ਵਲੋਂ ਰੋਕ ਲਿਆ ਗਿਆ ਅਤੇ ਉਸ ਨੇ ਇਕ ਲੁਟੇਰੇ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ (CCTV Footage) ਵਿਚ ਕੈਦ ਹੋ ਗਈ। ਸੀਸੀਟੀਵੀ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਕਿਓਰਿਟੀ ਗਾਰਡ ਵਲੋਂ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ।

ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ
ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ

ਸਕਿਓਰਿਟੀ ਗਾਰਡ ਨੇ ਦਿਖਾਈ ਦਿਲੇਰੀ

ਪਹਿਲਾਂ ਤਾਂ ਸਕਿਓਰਿਟੀ ਗਾਰਡ ਵਲੋਂ ਸ਼ਟਰ ਬੰਦ ਕਰਕੇ ਉਨ੍ਹਾਂ ਲੁਟੇਰਿਆਂ ਨੂੰ ਅੰਦਰ ਹੀ ਡੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਸਕਿਓਰਿਟੀ ਗਾਰਡ ਵਲੋਂ ਸ਼ਟਰ ਪੂਰੀ ਤਰ੍ਹਾਂ ਬੰਦ ਨਾ ਹੋ ਸਕਿਆ ਤਾਂ ਸਕਿਓਰਿਟੀ ਗਾਰਡ ਵਲੋਂ ਹੇਠਾਂ ਉਤਰਦੇ-ਉਤਰਦੇ ਗੋਲੀ ਚਲਾ ਦਿੱਤੀ ਗਈ, ਜੋ ਕਿ ਇਕ ਲੁਟੇਰੇ ਨੂੰ ਲੱਗੀ ਅਤੇ ਉਹ ਥਾਈਂ ਹੀ ਢੇਰ ਹੋ ਗਿਆ। ਸਕਿਓਰਿਟੀ ਗਾਰਡ ਨੇ ਪੌੜੀਆਂ ਉਤਰ ਕੇ ਹੇਠਾਂ ਵਾਲਾ ਗੇਟ ਬੰਦ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਲੁਟੇਰੇ ਭੱਜਦੇ ਹੋਏ ਛੱਤ ਵੱਲ ਜਾਂਦੇ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social media) ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਵਲੋਂ ਸੀਸੀਟੀਵੀ ਦੀ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਦੇ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ।

ਲੁਟੇਰਿਆਂ 'ਤੇ ਕੱਲ੍ਹਾ ਸਰਦਾਰ ਪਿਆ ਭਾਰੀ, ਦੇਖੋ ਬਹਾਦਰੀ ਦੀਆਂ ਤਸਵੀਰਾਂ

ਕੀ ਕਹਿਣਾ ਹੈ ਸਕਿਓਰਿਟੀ ਗਾਰਡ ਦਾ

ਸਕਿਓਰਿਟੀ ਗਾਰਡ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਉਨ੍ਹਾਂ ਨੌਜਵਾਨਾਂ ਨੂੰ ਅੰਦਰ ਜਾਂਦਿਆਂ ਦੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਸ਼ੱਕ ਜਿਹਾ ਹੋਇਆ ਸੀ। ਇਸ ਲਈ ਉਸ ਨੇ ਪੌੜੀਆਂ ਚੜ੍ਹਦੇ-ਚੜ੍ਹਦੇ ਨੇ ਆਪਨੀ ਗੰਨ ਲੋਡ ਕਰ ਲਈ ਸੀ ਤੇ ਜਦੋਂ ਲੁਟੇਰੇ ਭੱਜਣ ਲੱਗੇ ਤਾਂ ਉਸ ਨੇ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਟਰ ਬੰਦ ਨਹੀਂ ਕਰ ਸਕਿਆ ਤੇ ਉਸ ਨੇ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ-ਕੀ ਪੰਜਾਬ ਕਾਂਗਰਸ 'ਚ 'ਪੁਆੜੇ' ਦੀ ਜੜ੍ਹ ਹਨ ਸਿੱਧੂ ?

ETV Bharat Logo

Copyright © 2024 Ushodaya Enterprises Pvt. Ltd., All Rights Reserved.