ETV Bharat / city

ਹਲਕੇ ਦਾ ਵਿਕਾਸ ਨਾ ਹੋਣ 'ਤੇ ਲੁਧਿਆਣਾ ਵਾਸੀਆਂ ਨੇ ਬੈਂਸ ਭਰਾਵਾਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

author img

By

Published : Jan 10, 2020, 5:22 PM IST

ਲੁਧਿਆਣਾ ਦੇ ਦੱਖਣੀ ਹਲਕੇ ਦਾ ਸਹੀ ਵਿਕਾਸ ਨਾ ਹੋਣ ਨੂੰ ਲੈ ਕੇ ਕਾਂਗਰਸੀ ਆਗੂਆਂ 'ਤੇ ਹਲਕਾ ਵਾਸੀਆਂ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਕਿਹਾ ਬੈਂਸ ਭਰਾਵਾਂ ਵੱਲੋਂ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਹਲਕੇ ਦਾ ਵਿਕਾਸ ਨਾ ਹੋਣ ਤੋਂ ਨਾਰਾਜ਼ ਲੁਧਿਆਣਾ ਵਾਸੀ
ਹਲਕੇ ਦਾ ਵਿਕਾਸ ਨਾ ਹੋਣ ਤੋਂ ਨਾਰਾਜ਼ ਲੁਧਿਆਣਾ ਵਾਸੀ

ਲੁਧਿਆਣਾ: ਸ਼ਹਿਰ ਦੇ ਦੱਖਣੀ ਹਲਕੇ 'ਚ ਗਿਆਪੁਰਾ ਵਿਖੇ ਕਾਂਗਰਸੀ ਆਗੂਆਂ ਅਤੇ ਹਲਕਾ ਨਿਵਾਸੀਆਂ ਨੇ ਬੈਂਸ ਭਰਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਉਨ੍ਹਾਂ ਨੇ ਭਰਾ ਬਲਵਿੰਦਰ ਸਿੰਘ ਬੈਂਸ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।

ਹਲਕੇ ਦਾ ਵਿਕਾਸ ਨਾ ਹੋਣ ਤੋਂ ਨਾਰਾਜ਼ ਲੁਧਿਆਣਾ ਵਾਸੀ

ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ 'ਤੇ ਲੋਕਾਂ ਨੇ ਬੈਂਸ ਭਰਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਲਕੇ 'ਚ ਬੀਤੇ ਕਈ ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ, ਜਦੋਂ ਕਿ ਹਲਕੇ 'ਚ ਲਗਾਤਾਰ ਬਲਵਿੰਦਰ ਬੈਂਸ ਜਿੱਤ ਰਹੇ ਹਨ। ਕਾਂਗਰਸੀ ਆਗੂਆਂ ਨੇ ਲੋਕਾਂ ਨੂੰ ਬੈਂਸ ਭਰਾਵਾਂ ਦੀਆਂ ਗੱਲਾਂ 'ਚ ਨਾ ਆਉਣ ਦੀ ਅਪੀਲ ਕੀਤੀ। ਕਾਂਗਰਸੀ ਆਗੂਆਂ ਨੇ ਬੈਂਸ ਭਰਾਵਾਂ ਵਿਰੁੱਧ ਬੋਲਦੇ ਹੋਏ ਕਿਹਾ ਕਿ ਇਲਾਕੇ ਦਾ ਜਿਨ੍ਹਾਂ ਵੀ ਵਿਕਾਸ ਹੋਇਆ ਹੈ, ਉਹ ਸਾਂਸਦ ਰਵਨੀਤ ਬਿੱਟੂ ਜਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬਦੌਲਤ ਹੀ ਹੋਇਆ ਹੈ। ਬੈਂਸ ਭਰਾਵਾਂ ਵੱਲੋਂ ਵਿਕਾਸ ਦੇ ਨਾਂਅ 'ਤੇ ਇੱਕ ਵੀ ਕੰਮ ਨਹੀਂ ਕੀਤਾ ਗਿਆ।

ਹੋਰ ਪੜ੍ਹੋ :ਜਲੰਧਰ ਦੇ ਅਰਸ਼ਦੀਪ ਨੇ ਫ਼ੋਟੋਗ੍ਰਾਫ਼ੀ ਵਿੱਚ ਮਾਰੀ ਬਾਜੀ

ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਪਰ ਵਿਕਾਸ ਦੇ ਨਾਂ ਤੇ ਇਲਾਕੇ 'ਚ ਕੋਈ ਵੀ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਲਾਕੇ 'ਚ ਨਾ ਤਾਂ ਸੜਕਾਂ ਸਹੀ ਬਣਿਆਂ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਠੋਸ ਪ੍ਰਬੰਧ ਹੈ। ਲੋਕਾਂ ਨੇ ਦੱਸਿਆ ਕਿ ਇਲਾਕੇ ਦੀ ਖ਼ਰਾਬ ਸੜਕਾਂ ਕਾਰਨ ਆਏ-ਦਿਨ ਸੜਕ ਹਾਦਸੇ ਵਾਪਰਦੇ ਹਨ। ਲੋਕਾਂ ਨੇ ਦੱਸਿਆ ਕਿ ਹਲਕੇ ਦਾ ਵਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਵੱਲੋਂ ਇਲਾਕੇ ਵਿੱਚ ਨਵੀਆਂ ਸੜਕਾਂ ਬਣਾਉਣ ਦੀ ਮੰਗ ਕੀਤੀ ਗਈ ਹੈ।

Intro:Hl..ਬੈਂਸ ਭਰਾ ਦੇ ਹਲਕਿਆਂ ਦੇ ਵਿੱਚ ਕਾਂਗਰਸ ਅਤੇ ਆਮ ਲੋਕਾਂ ਨੇ ਮਿਲ ਕੇ ਕੀਤਾ ਪ੍ਰਦਰਸ਼ਨ, ਕਿਹਾ ਹਲਕੇ ਦਾ ਨਹੀਂ ਹੋ ਰਿਹਾ ਵਿਕਾਸ..

Amchor...ਲੁਧਿਆਣਾ ਦੇ ਹਲਕਾ ਦੱਖਣੀ ਅਤੇ ਆਤਮ ਨਗਰ ਤੋਂ ਬੈਂਸ ਭਰਾ ਵਿਧਾਇਕ ਨੇ ਅਤੇ ਇਨ੍ਹਾਂ ਨੂੰ ਲੈ ਕੇ ਹੀ ਅੱਜ ਹਲਕਾ ਦੱਖਣੀ ਦੇ ਵਿੱਚ ਸਥਾਨਕ ਕਾਂਗਰਸ ਇਕਾਈ ਅਤੇ ਆਮ ਲੋਕਾਂ ਵੱਲੋਂ ਜੰਮ ਕੇ ਬੈਂਸ ਭਰਾਵਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿਚ ਬੀਤੇ ਕਈ ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ ਜਦੋਂ ਕਿ ਹਲਕੇ ਦੇ ਵਿੱਚ ਲਗਾਤਾਰ ਬਲਵਿੰਦਰ ਬੈਂਸ ਜਿੱਤ ਰਹੇ ਨੇ...ਗੈਸਪੁਰਾ ਦੇ ਪਾਰਕ ਕੋਲ ਇਹ ਧਰਨਾ ਲੈ ਗਿਆ ਅਤੇ ਲੋਕਾਂ ਨੂੰ ਬੈਂਕ ਭਰਾਵਾਂ ਦੀਆਂ ਗੱਲਾਂ ਚ ਨਾ ਆਉਣ ਦੀ ਅਪੀਲ ਕੀਤੀ ਗਈ...

Body:Vo..1 ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਪਰ ਵਿਕਾਸ ਦੇ ਨਾਂ ਤੇ ਇਲਾਕੇ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਨਾ ਤਾਂ ਸੜਕਾਂ ਦੀ ਕੋਈ ਵਿਵਸਥਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ..ਸਥਾਨਕ ਲੋਕਾਂ ਨੇ ਕਿਹਾ ਕਿ ਸੜਕਾਂ ਦੀ ਹੱਲ ਕਿੰਨੀ ਖਸਤਾ ਹੈ ਕਿ ਨਿੱਤ ਸੜਕ ਹਾਦਸੇ ਹੋ ਰਹੇ ਨੇ...ਉਧਰ ਦੂਜੇ ਪਾਸੇ ਸਥਾਨਕ ਕਾਂਗਰਸੀ ਆਗੂਆਂ ਨੇ ਵੀ ਜੰਮ ਕੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਇਲਾਕੇ ਦੇ ਵਿੱਚ ਬੈਂਸ ਭਰਾਵਾਂ ਨੂੰ ਲੋਕ ਆਪਣਾ ਸਮਰਥਨ ਦਿੰਦੇ ਨੇ ਪਰ ਉਨ੍ਹਾਂ ਵੱਲੋਂ ਵਿਕਾਸ ਦੀ ਇਕ ਇੱਟ ਵੀ ਨਹੀਂ ਲਾਈ ਗਈ...ਉਨ੍ਹਾਂ ਨੇ ਕਿਹਾ ਕਿ ਇਲਾਕੇ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਸਾਂਸਦ ਰਵਨੀਤ ਬਿੱਟੂ ਜਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬਦੌਲਤ ਹੀ ਕੰਮ ਹੋਏ ਨੇ..

Byte..ਸਥਾਨਕ ਵਾਸੀ

Byte..ਮਹਿਲਾ ਕਾਂਗਰਸੀ ਆਗੂ

Byte..ਪ੍ਰਿੰਸ ਜੌਹਰ ਇੰਚਾਰਜ ਕਾਂਗਰਸ, ਵਾਰਡ ਨੰਬਰ 36Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.