ETV Bharat / city

IELTS ’ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ, ਹਾਈਟੈੱਕ ਤਕਨੀਕ ਦਾ ਕਰਦੇ ਸੀ ਇਸਤੇਮਾਲ

author img

By

Published : Jul 27, 2022, 1:56 PM IST

Updated : Jul 27, 2022, 2:37 PM IST

Ielts ’ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
Ielts ’ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

ਲੁਧਿਆਣਾ ਪੁਲਿਸ ਨੇ ਆਈਲੈਟਸ ਪੇਪਰ ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਗਿਰੋਹ ਦੇ ਮਾਸਟਰ ਮਾਈਂਡ ਦੀ ਭਾਲ ਕੀਤੀ ਜਾ ਰਹੀ ਹੈ।

ਲੁਧਿਆਣਾ: ਜ਼ਿਲ੍ਹੇ ਦੀ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਆਈਲੈਟਸ ਚ ਨਕਲ ਮਰਵਾਉਂਦਾ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਰੋਹ ਬਿਲਕੁੱਲ ਹਾਈਟੈੱਕ ਤਕਨੀਕ ਦੇ ਨਾਲ ਨਕਲ ਮਰਵਾਉਂਦਾ ਸੀ। ਦੱਸ ਦਈਏ ਕਿ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਮੁੱਖ ਸਰਗਨਾ ਗੁਰਭੇਜ ਸਿੰਘ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਦਿਲਬਾਗ ਸਿੰਘ ਹਰਸੰਗੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਇਹ ਚਾਰੇ ਹੀ ਖ਼ੁਦ ਘੱਟ ਪੜ੍ਹੇ ਲਿਖੇ ਨੇ ਪਰ ਵਿਦੇਸ਼ ਜਾਣ ਦਾ ਲਾਲਚ ਰੱਖਣ ਵਾਲੇ ਨੌਜਵਾਨਾਂ ਨੂੰ ਆਈਲੈਟਸ ਚ ਚੰਗੇ ਬੈਂਡ ਦਿਵਾਉਣ ਦੇ ਨਾਂ ਤੇ ਉਨ੍ਹਾਂ ਨੂੰ ਨਕਲ ਮਰਵਾਉਣ ਦਾ ਕੰਮ ਕਰਦੇ ਸੀ। ਮੁਲਜ਼ਮਾਂ ਕੋਲੋਂ ਪੁਲਿਸ ਨੇ ਛੋਟੇ ਮਾਈਕ੍ਰੋਫੋਨ, ਈਅਰ ਫੋਨ, ਬਲੂਟੂਥ ਈਅਰ ਫੋਨ, ਮੋਬਾਇਲ ਫੋਨ ਇਕ ਨੌਜਵਾਨ ਦੇ ਆਈਲੈਟਸ ਦਾ ਪੇਪਰ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ।

Ielts ’ਚ ਨਕਲ ਮਰਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸੁਹੇਲ ਕਾਸਿਮ ਨੇ ਦੱਸਿਆ ਕਿ ਗਿਰੋਹ ਦਾ ਮਾਸਟਰਮਾਈਂਡ ਗੁਰਭੇਜ ਸਿੰਘ ਜੋ ਕਿ ਮੁਕਤਸਰ ਦਾ ਰਹਿਣ ਵਾਲਾ ਹੈ ਉਹ ਖ਼ੁਦ ਇੱਕ ਆਈਲੈੱਟਸ ਸੈਂਟਰ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰਭੇਜ ਦਾ ਇੰਟਰਨੈਸ਼ਨਲ ਕੰਪਨੀ ਜੋ ਆਈਲੈਟਸ ਦੇ ਪੇਪਰ ਕਰਵਾਉਂਦੀ ਹੈ ਉਸ ਨਾਲ ਟਾਈਅਪ ਸੀ ਅਤੇ ਬਾਕੀ ਦਿਲਬਾਗ ਅਤੇ ਹੋਰ ਮੁਲਜ਼ਮ ਜੋ ਅੰਦਰ ਬੈਠ ਕੇ ਪੇਪਰ ਦੇ ਰਹੇ ਵਿਅਕਤੀਆਂ ਨੂੰ ਵ੍ਹੱਟਸਐਪ ਰਾਹੀਂ ਜਵਾਬ ਭੇਜਦੇ ਸਨ ਜਾਂ ਫਿਰ ਉਨ੍ਹਾਂ ਦੇ ਕੰਨਾਂ ਚ ਛੋਟੇ ਮਾਈਕਰੋਫੋਨ ਲਗਾਏ ਹੁੰਦੇ ਸਨ ਜਿਸ ਰਾਹੀਂ ਉਹ ਉਹਨਾਂ ਨੂੰ ਸਾਰੀ ਜਾਣਕਾਰੀ ਦਿੰਦੇ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਫਿਲਹਾਲ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਫਰਾਰ ਗੁਰਭੇਜ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ: ਨਾਈਟ ਡਿਊਟੀ ਦੌਰਾਨ ਚੱਲੀ ਗੋਲੀ, ASI ਦੀ ਮੌਤ

Last Updated :Jul 27, 2022, 2:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.