ETV Bharat / city

ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਖ਼ਤਮ

author img

By

Published : Nov 17, 2021, 10:06 PM IST

ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਚੱਲ ਰਹੀ ਕਰ ਵਿਭਾਗ ਦੀ ਛਾਪੇਮਾਰੀ ਦੇਰ ਸ਼ਾਮ ਖਤਮ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਅਧਿਕਾਰੀਆਂ ਸਣੇ ਫੋਰਸ ਵਾਪਸ ਚਲੀ ਗਈ।

ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਖ਼ਤਮ
ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਖ਼ਤਮ

ਲੁਧਿਆਣਾ: ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ(MLA Manpreet Ayali from Ludhiana Mullanpur Dakha) ਦੇ ਘਰ ਚੱਲ ਰਹੀ ਕਰ ਵਿਭਾਗ ਦੀ ਛਾਪੇਮਾਰੀ(Department raids) ਦੇਰ ਸ਼ਾਮ ਖਤਮ ਹੋ ਚੁੱਕੀ ਹੈ ਅਤੇ ਇਨਕਮ ਟੈਕਸ ਅਧਿਕਾਰੀਆਂ ਸਣੇ ਫੋਰਸ(Force including income tax officials) ਵਾਪਸ ਚਲੀ ਗਈ। ਜਿਸ ਤੋਂ ਬਾਅਦ ਮਨਪ੍ਰੀਤ ਇਆਲੀ ਮੀਡੀਆ ਦੇ ਮੁਖਾਤਿਬ ਹੋਏ ਅਤੇ ਉਨ੍ਹਾਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ, ਜਿਸ ਨਾਲ ਉਨ੍ਹਾਂ ਤੇ ਕੋਈ ਕਾਰਵਾਈ ਹੋ ਸਕੇ।

ਮਨਪ੍ਰੀਤ ਇਆਲੀ ਨੇ ਕਿਹਾ ਕਿ 1999 ਭਾਰਤ ਵਿੱਚ ਵੀ ਰੇਡ ਹੋਈ ਸੀ, ਉਦੋਂ ਵੀ ਕੁਝ ਨਹੀਂ ਮਿਲਿਆ ਤੇ ਅੱਜ (ਬੁੱਧਵਾਰ) ਫਿਰ ਉਨ੍ਹਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ। ਜਿੰਨਾ ਕੈਸ਼ ਜਾਂ ਸੋਨਾ ਘਰ ਵਿੱਚ ਰੱਖਿਆ ਜਾ ਸਕਦਾ ਹੈ, ਓਨਾ ਹੀ ਬਰਾਮਦ ਹੋਇਆ ਹੈ। ਮਨਪ੍ਰੀਤ ਇਆਲੀ ਨੂੰ ਜਦੋਂ ਬੈਂਕ ਟ੍ਰਾਂਜੈਕਸ਼ਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨੀ ਜ਼ਮੀਨ ਹੈ ਸਾਰੀ ਜੱਦੀ ਜ਼ਮੀਨ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਵੀ ਕਿਸੇ ਵੀ ਢੰਗ ਨਾਲ ਸੀਲ ਨਹੀਂ ਕੀਤੇ ਗਏ।

ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਖ਼ਤਮ

ਉਨ੍ਹਾਂ ਕਿਹਾ ਕਿ ਖੇਡ ਵਿਭਾਗ ਦੀ ਟੀਮ ਬੇਰੰਗ ਮੁੜੀ ਹੈ ਅਤੇ ਲਗਾਤਾਰ ਜੋ ਕਿਸਾਨਾਂ ਦੇ ਲਈ ਉਨ੍ਹਾਂ ਵੱਲੋਂ ਸਟੈਂਡ ਲਿਆ ਜਾ ਰਿਹਾ ਸੀ, ਉਸ ਕਰਕੇ ਵੀ ਇਹ ਰੇਡ ਹੋ ਸਕਦੀ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਸਾਰੇ ਫੋਨਾਂ ਦਾ ਡਾਟਾ ਵਿਭਾਗ ਦੀ ਟੀਮ ਵੱਲੋਂ ਟਰਾਂਸਫਰ ਕੀਤਾ ਜਾ ਰਿਹਾ ਸੀ, ਜਿਸ ਕਰਕੇ ਰੇਡ ਨੂੰ ਸਮਾਂ ਵੱਧ ਲੱਗਿਆ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦੀ ਟੀਮ ਉਨ੍ਹਾਂ ਦੇ ਦਫ਼ਤਰ ਤੋਂ ਕੁਝ ਵੀ ਨਹੀਂ ਲੈ ਕੇ ਗਈ, ਕਿਉਂਕਿ ਜਿੰਨੇ ਵੀ ਲੀਗਲ ਡਾਕੂਮੈਂਟ ਸਨ। ਉਹ ਪਹਿਲਾਂ ਹੀ ਉਨ੍ਹਾਂ ਨੂੰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਦੇ, ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਕਾਨੂੰਨ ਦੇ ਦਾਇਰੇ 'ਚ ਆ ਜਾਈਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਰ ਚੋਰੀ ਨਹੀਂ ਕੀਤਾ ਅਤੇ ਉਨ੍ਹਾਂ ਦੀ ਇਹ ਜੱਦੀ ਪੁਸ਼ਤੈਨੀ ਜ਼ਮੀਨ ਹੈ ਅਤੇ ਜੋ ਨਵੀਂ ਜਾਇਦਾਦ ਬਣਾਈ ਗਈ ਹੈ ਉਹ ਪੁਰਾਣੀ ਵੇਚ ਕੇ ਲਈ ਗਈ ਹੈ।

ਇਹ ਵੀ ਪੜ੍ਹੋ :ਪੰਜਾਬ ਵਿੱਚ ‘ਆਪ’ ਦੀਆਂ ਖਾਹਿਸ਼ਾਂ ਦਾ ਗਲਾ ਨਾ ਘੁੱਟ ਦੇਵੇ ਪਰਾਲੀ ਦਾ ਧੂੰਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.