ETV Bharat / city

Exclusive: ਕੋਵਿਡ-19 'ਤੇ ਫਤਿਹ ਹਾਸਲ ਕਰ ਮੁੜ ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ

author img

By

Published : May 19, 2020, 4:02 PM IST

ਕੋਰੋਨਾ ਵਾਇਰਸ ਦੀ ਜੰਗ ਜਿੱਤ ਕੇ ਵਾਪਸ ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ ਨੇ ਆਪਣਾ ਕਾਰਜ ਭਾਰ ਸਾਂਭਿਆ। ਐਸਐਚਓ ਅਰਸ਼ਪ੍ਰੀਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਲੋਕਾਂ ਨੂੰ ਦਿੱਤਾ ਸੁਨੇਹਾ।

ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ
ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ

ਲੁਧਿਆਣਾ: ਬਸਤੀ ਜੋਧੇਵਾਲ ਤੋਂ ਐਸਐਚਓ ਅਰਸ਼ਪ੍ਰੀਤ ਕੌਰ ਬੀਤੇ ਦਿਨੀਂ ਕੋਰੋਨਾ 'ਤੇ ਜੰਗ ਜਿੱਤ ਕੇ ਵਾਪਿਸ ਆਪਣੇ ਘਰ ਪਰਤੇ ਸਨ। ਮੰਗਲਵਾਰ ਨੂੰ ਉਨ੍ਹਾਂ ਨੇ ਮੁੜ ਤੋਂ ਬਸਤੀ ਜੋਧੇਵਾਲ ਤੋਂ ਹੀ ਅਡੀਸ਼ਨਲ ਐੱਸਐੱਚਓ ਦਾ ਕਾਰਜਭਾਲ ਸੰਭਾਲ ਰਿਹਾ ਹੈ। ਅੱਜ ਉਨ੍ਹਾਂ ਦੀ ਡਿਊਟੀ ਦਾ ਪਹਿਲਾ ਦਿਨ ਸੀ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

Exclusive: ਕੋਵਿਡ 19 'ਤੇ ਫਤੇਹ ਹਾਸਲ ਕਰ ਮੁੜ ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ

ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ, ਪਹਿਲਾਂ ਉਨ੍ਹਾਂ ਨੂੰ ਕਾਫ਼ੀ ਡਰ ਲੱਗਾ ਪਰ ਉਨ੍ਹਾਂ ਦੇ ਪਰਿਵਾਰ, ਪੁਲਿਸ ਮਹਿਕਮੇ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਹੀ ਉਨ੍ਹਾਂ ਨੇ ਇਹ ਜੰਗ ਜਿੱਤ ਲਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਡਾਕਟਰਾਂ, ਪੁਲਿਸ ਮਹਿਕਮੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਸਾਈ ਕੀਤੀ ਜਾਂਦੀ ਰਹੀ।

Exclusive: ਕੋਵਿਡ 19 'ਤੇ ਫਤੇਹ ਹਾਸਲ ਕਰ ਮੁੜ ਡਿਊਟੀ 'ਤੇ ਪਰਤੀ ਐਸਐਚਓ ਅਰਸ਼ਪ੍ਰੀਤ

ਐਸਐਚਓ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਵੀ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓ ਬਣਾਉਂਦੇ ਰਹਿੰਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦਿਨਕਰ ਗੁਪਤਾ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਤੇ ਅੱਜ ਉਹ ਮੁੜ ਤੋਂ ਆਪਣੀ ਡਿਊਟੀ ਜੁਆਇਨ ਕਰਨ ਦੇ ਲਾਇਕ ਹੋਈ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਏਸੀਪੀ ਅਨਿਲ ਕੋਹਲੀ ਦੀ ਮੌਤ ਦਾ ਉਨ੍ਹਾਂ ਨੂੰ ਕਾਫੀ ਦੁੱਖ ਹੈ। ਇਸ ਨਾਲ ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਬਿਨ੍ਹਾਂ ਕਿਸੇ ਕੰਮ ਘਰੋਂ ਬਾਹਰ ਨਾ ਨਿਕਲਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.