ETV Bharat / city

ਪੰਜਾਬ ’ਚ ਮੁੜ ਵੱਧਣ ਲੱਗੇ ਕੋਰੋਨਾ ਵਾਇਰਸ ਦੇ ਮਾਮਲੇ

author img

By

Published : Jun 28, 2022, 10:39 AM IST

ਪੰਜਾਬ ਦੇ ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਪੰਜਾਬ ਚ ਸਭ ਤੋਂ ਜਿਆਦਾ ਮਾਮਲੇ ਪੰਜਾਬ ਦੇ ਮੁਹਾਲੀ ਅਤੇ ਲੁਧਿਆਣਾ ਤੋਂ ਸਾਹਮਣੇ ਆਏ ਹਨ। ਬੀਤੇ ਦਿਨ ਜਾਰੀ ਰਿਪੋਰਟ ਮੁਤਾਬਿਕ ਬੀਤੇ 24 ਘੰਟਿਆਂ ’ਚ 3 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

ਪੰਜਾਬ ’ਚ ਮੁੜ ਵੱਧਣ ਲੱਗੇ ਕੋਰੋਨਾ ਵਾਇਰਸ ਦੇ ਮਾਮਲੇ
ਪੰਜਾਬ ’ਚ ਮੁੜ ਵੱਧਣ ਲੱਗੇ ਕੋਰੋਨਾ ਵਾਇਰਸ ਦੇ ਮਾਮਲੇ

ਲੁਧਿਆਣਾ: ਸੂਬੇ ਦੇ ’ਚ ਮੁੜ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗ ਗਏ ਹਨ। ਬੀਤੇ ਦਿਨ ਜਾਰੀ ਹੋਈ ਮੈਡੀਕਲ ਰਿਪੋਰਟ ਮੁਤਾਬਿਕ ਬੀਤੇ 24 ਘੰਟਿਆਂ ’ਚ ਸੂਬੇ ਅੰਦਰ 148 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ ’ਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਦੱਸ ਦਈਏ ਕਿ ਬੀਤੇ ਦਿਨ ਜਾਰੀ ਹੋਈ ਮੈਡੀਕਲ ਰਿਪੋਰਟ ਮੁਤਾਬਿਕ ਬੀਤੇ 24 ਘੰਟਿਆਂ ਚ ਸੂਬੇ ਅੰਦਰ 148 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਇਨ੍ਹਾਂ ਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਤੋਂ ਸਾਹਮਣੇ ਆਏ ਹਨ, ਲੁਧਿਆਣਾ ਚ ਐਤਵਾਰ ਨੂੰ ਕੋਰੋਨਾ ਦੇ 29 ਮਾਮਲੇ ਸਾਹਮਣੇ ਆਏ ਜਦਕਿ ਮੁਹਾਲੀ ਚ 27 ਮਾਮਲੇ ਇਸੇ ਤਰਾਂ ਪਟਿਆਲਾ ਚ 19, ਫਾਜ਼ਿਲਕਾ ਚ 12 ਤੇ ਫਿਰੋਜ਼ਪੁਰ ਚ 10 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਇਸੇ ਤਰਾਂ ਮੌਤਾਂ ਦਾ ਸਿਲਸਿਲਾ ਵੀ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਸੂਬੇ ਚ 3 ਮਰੀਜ਼ਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ, ਹੁਣ ਸੂਬੇ ਚ ਕੋਰੋਨਾ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 908 ’ਤੇ ਪਹੁੰਚ ਗਈ ਹੈਂ ਅਤੇ ਇਨ੍ਹਾਂ ਚੋ 8 ਮਰੀਜ਼ਾਂ ਦੀ ਗਿਣਤੀ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਆਕਸੀਜਨ ਸੋਪੋਰਟ ’ਤੇ ਰਖਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਹੁਣ ਤੱਕ ਮਿਲੇ ਜਿਆਦਾਤਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਚ ਓਮੀਕਰੋਨ ਵੇਰੀਐਂਟ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਚ ਬੀਤੇ ਦਿਨੀਂ ਇਕ ਗਰਭਵਤੀ ਮਹਿਲਾ ਸਣੇ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਚ ਇਕ ਮਰੀਜ਼ ਲੁਧਿਆਣਾ ਦੇ ਕਿਲਾ ਰਾਏਪੁਰ ਦੀ ਸੀ ਜੋ ਕਿ ਗਰਭਵਤੀ ਸੀ।

ਇਸੇ ਤਰਾਂ ਦੂਜਾ ਮ੍ਰਿਤਕ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਿਤ ਸੀ। ਅਪ੍ਰੈਲ ਮਹੀਨੇ ਤੋਂ ਲੈਕੇ ਹੁਣ ਤੱਕ 3,142 ਮਰੀਜ਼ਾਂ ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਬੀਤੇ 3 ਮਹੀਨੇ ਅੰਦਰ 20 ਲੋਕਾਂ ਦੀ ਵਾਇਰਸ ਜਾਨ ਲਈ ਚੁੱਕਾ ਹੈ। ਸਿਰਫ ਪੰਜਾਬ ਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ 19 ਸੂਬਿਆਂ ਚ ਵੀ ਕੋਰੋਨਾ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਹਨ।

ਉਧਰ ਦੂਜੇ ਪਾਸੇ ਪੰਜਾਬ ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਕਾਲਜ ਵੀ ਖੁੱਲ੍ਹ ਗਏ ਹਨ ਅਤੇ ਕੁਝ 1 ਜੁਲਾਈ ਤੋਂ ਖੁੱਲ੍ਹ ਜਾਣਗੇ। ਅਜਿਹੇ ’ਚ ਛੋਟੇ ਵਿਦਿਆਰਥੀ ਜੋ ਸਕੂਲ ਜਾਂਦੇ ਹਨ। ਉਨ੍ਹਾਂ ਦੇ ਮਾਪਿਆਂ ਦੀਆਂ ਚਿੰਤਾਵਾਂ ਵੀ ਹੁਣ ਵਧਣ ਲੱਗੀਆਂ ਹਨ, ਕਿਉਂਕਿ ਸਕੂਲਾਂ ਤੋਂ ਹੀ ਬੀਤੇ ਸਾਲ ਦੂਜੀ ਵੇਵ ਤੇਜ਼ੀ ਨਾਲ ਫੈਲੀ ਸੀ ਜਿਸ ਕਾਰਨ ਸਕੂਲ ਬੰਦ ਕਰਨ ਦਾ ਸਰਕਾਰ ਨੂੰ ਫੈਸਲਾ ਲੈਣਾ ਪਿਆ ਸੀ, ਕੋਰੋਨਾ ਦੇ ਵਧਦੇ ਮਾਮਲੇ ਹੁਣ ਸਕੂਲ ਪ੍ਰਸ਼ਾਸ਼ਨ ਲਈ ਵੀ ਵੱਡੀ ਚੁਣੌਤੀ ਬਣਨ ਜਾ ਰਹੇ ਹਨ।

ਕੋਰੋਨਾ ਦੇ ਮਾਮਲੇ ਜਿੱਥੇ ਲਗਾਤਾਰ ਵਧ ਰਹੇ ਹਨ, ਉੱਥੇ ਹੀ ਪੰਜਾਬ ਦੇ ਵਿੱਚ ਕੋਈ ਵੀ ਸਿਹਤ ਮੰਤਰੀ ਹੀ ਨਹੀਂ ਹੈ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਹਾਲਾਂਕਿ ਉਨ੍ਹਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਸੀ, ਜਿਸ ਕਰਕੇ ਫ਼ਿਲਹਾਲ ਪੰਜਾਬ ਵਿੱਚ ਕੋਈ ਸਿਹਤ ਮੰਤਰੀ ਹੀ ਨਹੀਂ ਹੈ ਅਜਿਹੇ ਚ ਸਿਹਤ ਸੁਵਿਧਾਵਾਂ ਨੂੰ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਸਰਕਾਰ ਲਈ ਅਤੇ ਸਿਹਤ ਮਹਿਕਮੇ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।

ਇਹ ਵੀ ਪੜੋ: ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ: ਸਖ਼ਤ ਸੁਰੱਖਿਆ ਹੇਠ ਲਿਆਂਦਾ ਅੰਮ੍ਰਿਤਸਰ, 8 ਦਿਨ ਦਾ ਮਿਲਿਆ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.