ETV Bharat / state

ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ: ਸਖ਼ਤ ਸੁਰੱਖਿਆ ਹੇਠ ਲਿਆਂਦਾ ਅੰਮ੍ਰਿਤਸਰ, 8 ਦਿਨ ਦਾ ਮਿਲਿਆ ਰਿਮਾਂਡ

author img

By

Published : Jun 28, 2022, 7:12 AM IST

Updated : Jun 28, 2022, 4:22 PM IST

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਦੇਰ ਰਾਤ 12.30 ਵਜੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਿਆਂਦਾ ਗਿਆ। ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਸ਼ਾਮ ਮਾਨਸਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ 24 ਘੰਟੇ ਦੇ ਟਰਾਂਜ਼ਿਟ ਰਿਮਾਂਡ ’ਤੇ ਲਿਆ ਗਿਆ ਸੀ।

ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ
ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ

ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਦੇਰ ਰਾਤ 12.30 ਵਜੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਿਆਂਦਾ ਗਿਆ। ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਸ਼ਾਮ ਮਾਨਸਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ 24 ਘੰਟੇ ਦੇ ਟਰਾਂਜ਼ਿਟ ਰਿਮਾਂਡ ’ਤੇ ਲਿਆ ਗਿਆ ਸੀ, ਜਿਸ ਤਹਿਤ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ ਅਤੇ ਮਾਲ ਮੰਡੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵਿੱਚ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅੱਠ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਤੈਨਾਤ: ਲਾਰੈਂਸ ਨੂੰ ਲੈਕੇ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਇੱਥੇ ਮੌਜੂਦ ਸਨ। SSOC ਦੀ ਸੁਰੱਖਿਆ ਪਹਿਲਾਂ ਨਾਲੋਂ ਹੋਰ ਸਖ਼ਤ ਕਰ ਦਿੱਤੀ ਗਈ ਹੈ। ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਬਾਹਰ ਤਾਇਨਾਤ ਹਨ। ਥ੍ਰੀ ਲੇਅਰ ਸਕਿਓਰਿਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਪੁਲਿਸ ਮੁਲਾਜ਼ਮ ਲਾਰੈਂਸ ਬਿਸ਼ਨੋਈ ਤੋਂ ਸਾਰੀ ਰਾਤ ਪੁੱਛਗਿੱਛ ਕਰਦੇ ਰਹੇ।

ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ

ਅਦਾਲਤ ਵਿੱਚ ਕੀਤਾ ਪੇਸ਼ : ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਸਵੇਰੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਸਵੇਰੇ ਪੰਜਾਬ ਪੁਲਿਸ ਦਾ ਕਾਫ਼ਲਾ ਲਾਰੈਂਸ ਨਾਲ ਅੰਮ੍ਰਿਤਸਰ ਕੋਰਟ ਲਈ ਰਵਾਨਾ ਹੋਇਆ, ਜਿਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਅੱਠ ਦਿਨ ਦਾ ਰਿਮਾਂਡ ਹਾਸਲ ਮਿਲਿਆ ਹੈ। ਇਸ ਦੇ ਚੱਲਦਿਆਂ ਹੁਣ ਪੁਲਿਸ ਵਲੋਂ ਉਸ ਨੂੰ 6 ਜੁਲਾਈ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਨੂੰ ਵਾਪਸ ਐੱਸਐੱਸਓਸੀ ਦਫ਼ਤਰ ਲਿਜਾਇਆ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਮਿਲਿਆ ਰਿਮਾਂਡ: ਲਾਰੈਂਸ ਬਿਸ਼ਨੋਈ ਨੂੰ 3 ਅਗਸਤ, 2021 ਨੂੰ ਕਤਲ ਕੀਤੇ ਗਏ ਰਾਣਾ ਕੰਧੋਵਾਲੀਆ ਕਤਲ ਕੇਸ ਦੀ ਜਾਂਚ ਲਈ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਣਾ ਕੰਧੋਵਾਲੀਆ ਨੂੰ ਅੰਮ੍ਰਿਤਸਰ ਦੇ ਸਰਕੂਲਰ ਰੋਡ 'ਤੇ ਸਥਿਤ ਕੇਡੀ ਹਸਪਤਾਲ 'ਚ ਰਾਤ ਸਮੇਂ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਹਸਪਤਾਲ 'ਚ ਦਾਖਲ ਆਪਣੇ ਪਿੰਡ ਦੀ ਇਕ ਔਰਤ ਨੂੰ ਮਿਲਣ ਪਹੁੰਚਿਆ ਸੀ।

ਲਾਰੈਂਸ ਦਾ ਅੱਠ ਦਿਨ ਦਾ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਲਈ ਸੀ ਜ਼ਿੰਮੇਵਾਰੀ: ਕਤਲ ਤੋਂ ਅਗਲੇ ਦਿਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਪੁਲਿਸ ਨੇ ਜੱਗੂ, ਜਗਰੋਸ਼ਨ ਸਿੰਘ ਹੁੰਦਲ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਜਦੋਂ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਨੂੰ ਲੈ ਕੇ ਆਈ ਹੈ ਤਾਂ ਉਸ ਤੋਂ ਹੋਰ ਮਾਮਲਿਆਂ ਵਿੱਚ ਵੀ ਪੁੱਛਗਿੱਛ ਕੀਤੀ ਜਾਵੇਗੀ।

8 ਦਿਨ ਦਾ ਮਿਲਿਆ ਰਿਮਾਂਡ

ਇਹ ਵੀ ਪੜ੍ਹੋ: ਬਜਟ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਤਾਂ ਆਪ ਵਿਧਾਇਕਾਂ ਨੇ ਦਿੱਤੇ ਠੋਕਵੇਂ ਜਵਾਬ !

Last Updated : Jun 28, 2022, 4:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.