ETV Bharat / city

ਲੁਧਿਆਣਾ ਪਹੁੰਚੇ ਸੀਐੱਮ ਮਾਨ ਨੇ ਨੌਜਵਾਨਾਂ ਤੋਂ ਬਾਅਦ ਕਿਸਾਨਾਂ ਦੇ ਲਈ ਕੀਤਾ ਇਹ ਵੱਡਾ ਐਲਾਨ

author img

By

Published : May 5, 2022, 3:20 PM IST

ਲੁਧਿਆਣਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਸਾਨ ਮੂੰਗੀ ਅਤੇ ਬਾਸਮਤੀ ਲਾਉਣ ਪੰਜਾਬ ਸਰਕਾਰ ਐੱਮਐੱਸਪੀ ਦੇਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਸਿਰਫ ਲੋਕ ਉਨ੍ਹਾਂ ਨੂੰ ਸਹਿਯੋਗ ਕਰਨ।

ਲੁਧਿਆਣਾ ਪਹੁੰਚੇ ਸੀਐੱਮ ਮਾਨ
ਲੁਧਿਆਣਾ ਪਹੁੰਚੇ ਸੀਐੱਮ ਮਾਨ

ਲੁਧਿਆਣਾ: ਜ਼ਿਲ੍ਹੇ ’ਚ ਰਾਮਗੜ੍ਹੀਆ ਮਿਸਲ ਦੇ ਮੁਖੀ ਰਹੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦਾ ਪ੍ਰਬੰਧ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਰਵਾਇਆ ਗਿਆ। ਜਿੱਥੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਸਾਨੂੰ ਅਜਿਹੇ ਮਹਾਨ ਸ਼ਹੀਦਾਂ ਦੀ ਸੋਚ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਹਾਂ।

ਕਿਸਾਨਾਂ ਨੂੰ ਦਿੱਤਾ ਆਫਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨਾਂ ਦੇ ਮੁੱਦੇ ’ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਉਥੋਂ ਬਾਹਰ ਕੱਢਣਾ ਬੇਹੱਦ ਜ਼ਰੂਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕਣਕ ਦੀ ਫਸਲ ਤੋਂ ਬਾਅਦ 55 ਦਿਨ ਲਈ ਮੂੰਗੀ ਹੁੰਦੀ ਹੈ, ਜੇਕਰ ਕਿਸਾਨ ਮੂੰਗੀ ਲਾਉਣਗੇ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਜੇਕਰ ਬਾਸਮਤੀ ਵੱਲ ਕਿਸਾਨ ਰੁਝਾਨ ਵਧਾਉਣਗੇ ਤਾਂ ਉਸ ’ਤੇ ਵੀ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ।

ਲੁਧਿਆਣਾ ਪਹੁੰਚੇ ਸੀਐੱਮ ਮਾਨ

'ਪਾਣੀ ਨੂੰ ਬਚਾਉਣਾ ਹੈ': ਭਗਵੰਤ ਮਾਨ ਨੇ ਵੀ ਕਿਹਾ ਕਿ ਉਨ੍ਹਾਂ ਪਹਿਲ ਕਰਦਿਆਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਆਫਰ ਦਿੱਤਾ ਪਰ ਹੁਣ ਕਿਸਾਨ ਕਹਿ ਰਹੇ ਹਨ ਕਿ ਘੱਟੋ-ਘੱਟ ਪੰਜ ਹਜ਼ਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹਿਯੋਗ ਦੇਣਾ ਹੋਵੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਖ਼ਤਮ ਹੋਣ ਤੋਂ ਬਾਅਦ ਜੋ ਫਸਲ ਉਗਾਉਣੀ ਹੈ ਉਹ ਹੁਣ ਹੀ ਉਗਾਉਣੀ ਸ਼ੁਰੂ ਕਰ ਦੇਣ ਤਾਂ ਸ਼ਾਇਦ ਪਾਣੀ ਬਚ ਜਾਵੇ।

ਕਿਸਾਨਾਂ ਦੇ ਲਈ ਕੀਤਾ ਵੱਡਾ ਐਲਾਨ

ਵਿਰੋਧੀਆਂ ਨੂੰ ਘੇਰਿਆ: ਭਗਵੰਤ ਮਾਨ ਨੇ ਇਸ ਦੌਰਾਨ ਸਟੇਜ ’ਤੇ ਸਿਆਸੀ ਰਗੜੇ ਵੀ ਲਾਏ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਭਗਵੰਤ ਮਾਨ ਨੇ ਹਾਦਸੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਡੇ ਲੀਡਰਾਂ ’ਤੇ ਤੰਜ ਕੱਸਦਿਆਂ ਕਿਹਾ ਕਿ ਕਈ ਤਾਂ ਦੋ ਦੋ ਸੀਟਾਂ ਤੋਂ ਹਾਰ ਗਏ ਅਤੇ ਕਈ ਇਕ ਸੀਟ ਤੋਂ ਹੀ ਦੋ ਹਾਰ ਗਏ।

'ਪੰਜਾਬ ਦੇ ਲੋਕ ਦੇਣ ਸਹਿਯੋਗ': ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਸਰਕਾਰ ਨੂੰ ਸਹਿਯੋਗ ਦੇਣ ਉਹ ਜਲਦ ਇਸ ’ਤੇ ਕੰਮ ਕਰ ਰਹੇ ਹਨ ਸਾਰੇ ਵਾਅਦੇ ਜੋ ਕੀਤੇ ਨੂੰ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਖੁਦ ਇਮਾਨਦਾਰ ਸਰਕਾਰ ਚੁਣੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਆਪਣੇ ਨਾਅਰੇ ਲਾਉਣ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਇਹੀ ਕਾਰਨ ਹੈ ਅੱਜ ਲੀਡਰ ਵਿਗੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਖੇਤਰ ਦੇ ਵਿੱਚ ਕੰਮ ਕਰਨ ਦਾ ਇੱਕ ਸਮਾਂ ਹੁੰਦਾ ਹੈ ਰਿਟਾਇਰਮੈਂਟ ਹੁੰਦੀ ਹੈ ਪਰ ਲੀਡਰੀ ਦੇ ਵਿੱਚ ਕੋਈ ਰਿਟਾਇਰਮੈਂਟ ਦੀ ਸਮਾਂ ਸੀਮਾ ਤੈਅ ਨਹੀਂ ਹੈ।

26,000 ਨੌਕਰੀਆਂ ਦੀ ਸੌਗਾਤ: ਭਗਵੰਤ ਮਾਨ ਨੇ ਕਿਹਾ ਕਿ ਅਜੇ ਸਰਕਾਰ ਬਣੀ ਨੂੰ 50 ਦਿਨ ਦਾ ਸਮਾਂ ਹੀ ਹੋਇਆ ਹੈ, ਪੰਜਾਬ ਸਰਕਾਰ ਨੇ ਅੱਜ ਹੀ ਅਖ਼ਬਾਰਾਂ ਦੇ ਵਿੱਚ 26,000 ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਕਾਬਲ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਚ ਜਾ ਕੇ ਕੰਮ ਕਰਨ ਲਈ ਮਜਬੂਰ ਹੈ, ਉਹਨਾਂ ਨੇ ਆਈਲੈੱਟਸ ਨੂੰ ਇੱਕ ਡਿਗਰੀ ਹੀ ਸਮਝ ਲਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਹਾਲਾਤ ਖ਼ਰਾਬ ਹਨ ਪਰ ਇਸ ਨੂੰ ਜਲਦ ਉਤਾਰਿਆ ਜਾਵੇਗਾ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਨੌਜਵਾਨ ਸਾਥ ਦੇਣਗੇ।

ਇਹ ਵੀ ਪੜੋ: ਪੰਜਾਬ ਨੂੰ ਛੱਡ ਕੇ ਨਾ ਭੱਜਣ ਨੌਜਵਾਨ: ਸੀਐੱਮ ਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.