ETV Bharat / city

ਲੁਧਿਆਣਾ: ਤੁਗਲ ਪੁੱਲ ਦੀ ਖਸਤਾ ਹਾਲਤ ਕਿਸਾਨ ਦੀ ਪਲਟੀ ਟਰਾਲੀ

author img

By

Published : Jun 30, 2021, 8:39 AM IST

ਤੁਗਲ ਪੁੱਲ ਦੀ ਖਸਤਾ ਹਾਲਤ ਕਿਸਾਨ ਦੀ ਪਲਟੀ ਟਰਾਲੀ
ਤੁਗਲ ਪੁੱਲ ਦੀ ਖਸਤਾ ਹਾਲਤ ਕਿਸਾਨ ਦੀ ਪਲਟੀ ਟਰਾਲੀ

ਤੁਗਲ ਪੁੱਲ ਦੀ ਖਸਤਾ ਹਾਲਤ ਦੇ ਚਲਦਿਆਂ ਇੱਕ ਕਿਸਾਨ ਦੀ ਟਰਾਲੀ ਪਲਟਣ ਕਾਰਨ ਉਸਦੀ ਮੂੰਗੀ ਦੀ ਫਸਲ ਪਾਣੀ ਵਿੱਚ ਰੁੜ ਗਈ। ਇਹ ਕਿਸਾਨ ਦੀ ਮੂੰਗੀ ਦੀ ਫਸਲ ਜੋ ਕਿ ਤਕਰੀਬਨ ਚਾਰ ਲੱਖ ਰੁਪਏ ਕੀਮਤ ਦੀ ਸੀ।

ਲੁਧਿਆਣਾ: ਤੁਗਲ ਪੁੱਲ ਦੀ ਖਸਤਾ ਹਾਲਤ ਦੇ ਚਲਦਿਆਂ ਆਏ ਦਿਨੀਂ ਹਾਦਸੇ ਵਾਪਰ ਰਹੇ ਹਨ। ਉਥੇ ਹੀ ਤਾਜਾ ਹਾਦਸਾ ਇੱਕ ਕਿਸਾਨ ਨਾਲ ਵਾਪਰਿਆ ਹੈ ਜਿਥੇ ਹਾਦਸੇ ਦੌਰਾਨ ਕਿਸਾਨ ਦੀ ਟਰਾਲੀ ਪਲਟਣ ਕਾਰਨ ਉਸਦੀ ਮੂੰਗੀ ਦੀ ਫਸਲ ਪਾਣੀ ਵਿੱਚ ਰੁੜ ਜਾਣ ’ਤੇ ਵੱਡਾ ਨੁਕਸਾਨ ਹੋ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਪੁਲ ਵਾਸਤੇ ਬਾਦਲ ਸਰਕਾਰ ਵੱਲੋਂ 2 ਕਰੋੜ 22 ਲੱਖ ਦਾ ਫੰਡ ਵੀ ਜਾਰੀ ਕੀਤਾ ਗਿਆ ਸੀ। ਜਿਸ ਦੌਰਾਨ ਸਰਕਾਰ ਬਦਲ ਜਾਣ ’ਤੇ ਇਹ ਰੁਕਣ ਪੰਚਾਇਤੀ ਖਾਤੇ ਵਿੱਚ ਹੀ ਰਹਿ ਗਈ। ਉਨ੍ਹਾਂ ਕਿਹਾ ਕਿ ਫਿਰ ਕਾਂਗਰਸੀ ਐਮਪੀ ਵੱਲੋਂ ਇਸ ਦਾ ਉਦਘਾਟਨ ਕਰਦਿਆਂ ਝੂਠੀ ਵਾਹ-ਵਾਹੀ ਖੱਟਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਪਰੰਤੂ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਲੰਘ ਜਾਣ ਤੋਂ ਬਾਅਦ ਵੀ ਹਲਕਾ ਰਾਏਕੋਟ ਵਿੱਚ ਆਉਂਦੇ ਪਿੰਡ ਤੁਗਲ ਵਾਲੇ ਪੁਲ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ।

ਇਹ ਵੀ ਪੜੋ: ਪੈਰਾਂ ਤੋਂ ਅਪਾਹਜ ਪਤੀ-ਪਤਨੀ, 2 ਵਕਤ ਦੀ ਰੋਟੀ ਲਈ ਵੀ ਤਰਸੇ...

ਉਨਾਂ ਕਿਹਾ ਕਿ ਲੋਕਾਂ ਦੀ ਸਮੱਸਿਆਂ ਨੂੰ ਮੁੱਖ ਰੱਖਦਿਆਂ ਇਕ ਸਾਲ ਪਹਿਲਾਂ ਵੀ ਇਹ ਮੁੱਦਾ ਮੇਰੇ ਵੱਲੋਂ ਕਾਂਗਰਸ ਸਰਕਾਰ ਦੇ ਲੀਡਰਾਂ ਦੇ ਧਿਆਨ ਵਿੱਚ ਲਿਆਂਦਾ ਸੀ। ਉਸ ਸਮੇਂ ਵੀ ਲੀਡਰਾਂ ਨੇ ਬੜੇ ਵੱਡੇ-ਵੱਡੇ ਗੱਪ ਅਤੇ ਬਹਾਨੇ ਮਾਰੇ ਕਿ ਆਉਣ ਵਾਲੇ ਛੇ ਮਹੀਨਿਆਂ ਵਿੱਚ ਇਹ ਪੁਲ ਬਣ ਕੇ ਤਿਆਰ ਹੋਵੇਗਾ, ਪਰੰਤੂ ਕਾਂਗਰਸੀਆਂ ਪੁੱਲ ਤਿਆਰ ਕਰਵਾ ਕੇ ਇਲਾਕਾ ਵਾਸੀਆਂ ਨੂੰ ਰਾਹਤ ਤਾਂ ਕੀ ਦੇਣੀ ਸੀ ਬਲਕਿ ਇਸ ਪੁਲ ਤੇ ਆਏ ਦਿਨ ਹੋ ਰਹੇ ਹਾਦਸਿਆਂ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ।

ਉਥੇ ਹੀ ਫੇਰ ਇੱਕ ਕਿਸਾਨ ਦੀ ਮੂੰਗੀ ਦੀ ਫਸਲ ਜੋ ਕਿ ਤਕਰੀਬਨ ਚਾਰ ਲੱਖ ਰੁਪਏ ਕੀਮਤ ਦੀ ਸੀ, ਨਹਿਰ ਦੇ ਵਿੱਚ ਰੁੜ੍ਹ ਗਈ। ਉਨਾਂ ਕਿਹਾ ਕਿ ਦਿਨੋ ਦਿਨ ਵਧ ਰਹੀ ਮਹਿੰਗਾਈ ਅਤੇ ਕੇਂਦਰ ਦੀ ਸਰਕਾਰ ਖਿਲਾਫ ਲੜਾਈ ਲੜ ਰਹੇ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਥੱਲੇ ਦਬੇ ਹੋਏ ਹਨ। ਉਪਰੋਂ ਕਾਂਗਰਸੀਆਂ ਦੀ ਨਾਕਾਮੀਆਂ ਦੇ ਚਲਦਿਆਂ ਐਸੇ ਹਾਦਸਿਆਂ ਨਾਲ ਦੋਹਰੀ ਮਾਰ ਪੈ ਰਹੀ ਹੈ। ਧਾਲੀਵਾਲ ਨੇ ਮੰਗ ਕਰਦਿਆਂ ਕਿਹਾ ਕਿ ਕਿਸਾਨ ਦੇ ਨੁਕਸਾਨ ਦੀ ਭਰਪਾਈ ਕਰਦਿਆਂ ਜਲਦ ਤੋਂ ਜਲਦ ਪੁੱਲ ਨੂੰ ਬਣਾਇਆ ਜਾਵੇ ਤਾਂ ਜੋ ਹੋਰਨਾਂ ਹਾਦਸਿਆਂ ਤੋਂ ਬਚਾ ਹੋ ਸਕੇ।

ਇਹ ਵੀ ਪੜੋ: ਸ੍ਰੀ ਮੁਕਤਸਰ ਸਾਹਿਬ: ਅੱਕੇ ਕਿਸਾਨਾਂ ਨੇ ਗਰਿੱਡ ਦਾ ਕੀਤਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.