ETV Bharat / city

ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ, ਛਾਪੇਮਾਰੀ ਕਰਨ ਆਈ ACP ਨਾਲ ਉਲਝੀ !

author img

By

Published : Jul 14, 2022, 10:18 AM IST

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਇੱਕ ਏਸੀਪੀ ਤੇ ਰੋਹਬ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਪੜੋ ਪੂਰੀ ਖ਼ਬਰ..

ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ
ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ

ਲੁਧਿਆਣਾ: ਦੱਖਣੀ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਮੁੜ ਸੁਰਖੀਆਂ ਚ ਆ ਗਈ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਵਿਧਾਇਕਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਇੱਕ ਮਹਿਲਾ ਏਸੀਪੀ ’ਤੇ ਰੋਹਬ ਪਾਉਂਦੀ ਹੋਈ ਨਜਰ ਆ ਰਹੀ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਉਹ ਏਸੀਪੀ ਨੂੰ ਕਹਿ ਰਹੀ ਹੈ ਕਿ ਉਹ ਕਿਸ ਨੂੰ ਪੁੱਛ ਕੇ ਉਨ੍ਹਾਂ ਦੇ ਇਲਾਕੇ ਵਿਚ ਛਾਪੇਮਾਰੀ ਕਰਨ ਆਏ ਹਨ। ਜਿਸ ’ਤੇ ਜੋਤੀ ਯਾਦਵ ਕਹਿੰਦੀ ਹੈ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਨੇ ਭੇਜਿਆ ਹੈ ਤਾਂ ਉਸ ਤੋਂ ਬਾਅਦ ਵਿਧਾਇਕ ਕਹਿੰਦੀ ਹੈ ਕਿ ਕੀ ਤੁਸੀਂ ਸੁੱਤੇ ਪਏ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਜੇਕਰ ਇਲਾਕੇ ਵਿਚ ਛਾਪੇਮਾਰੀ ਕਰਨੀ ਹੈ ਤਾਂ ਉੱਥੋਂ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਜਾਓ। ਜਿਸ ਤੋਂ ਬਾਅਦ ਵਿਧਾਇਕ ਮੈਡਮ ਖੁਦ ਏਸੀਪੀ ਦੇ ਨਾਲ ਜਾ ਕੇ ਇਲਾਕੇ ਚ ਗੇੜਾ ਲਾਉਂਦੀ ਹੈ।

ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ

ਹਾਲਾਂਕਿ ਇਸ ਮਾਮਲੇ ਤੋਂ ਬਾਅਦ ਲਗਾਤਾਰ ਮਹਿਲਾ ਵਿਧਾਇਕ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇੰਨਾ ਜ਼ਰੂਰ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਨਸ਼ੇ ਨਾਲ ਮਾਵਾਂ ਦੇ ਪੁੱਤ ਮਰ ਰਹੇ ਹਨ ਇਸ ਕਰਕੇ ਲੋਕ ਉਨ੍ਹਾਂ ਕੋਲ ਫਰਿਆਦ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਭ ਪਤਾ ਹੋਵੇ ਜਦੋਂ ਪੁਲਿਸ ਇਲਾਕੇ ਵਿਚ ਆਉਂਦੀ ਹੈ ਤਾਂ ਲੋਕ ਘਬਰਾ ਜਾਂਦੇ ਹਨ।

ਦੂਜੇ ਪਾਸੇ ਇਸ ਦੌਰਾਨ ਏਸੀਪੀ ਜੋਤੀ ਯਾਦਵ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਨਸ਼ੇ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੀਨੀਅਰ ਅਫ਼ਸਰਾਂ ਦੇ ਕਹਿਣ ਦੇ ਮੁਤਾਬਕ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ’ਤੇ ਠੱਲ ਪਾਈ ਜਾ ਸਕੇ, ਪਰ ਇਸ ਤੋਂ ਪਹਿਲਾਂ ਦੀ ਇੱਕ ਵੀਡੀਓ ਜ਼ਰੂਰ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿਚ ਮਹਿਲਾ ਵਿਧਾਇਕ ਏਸੀਪੀ ਤੇ ਰੋਅਬ ਪਾਉਂਦੀ ਵਿਖਾਈ ਦੇ ਰਹੀ ਹੈ।

ਇਹ ਵੀ ਪੜੋ: ਸਕੂਲ ਬੱਸ ਪੱਲਟਣ ਕਾਰਨ ਵਾਪਰਿਆ ਹਾਦਸਾ, 2 ਬੱਚੇ ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.