ETV Bharat / city

ਬੀਬੀ ਜਗੀਰ ਕੌਰ ਤੋਂ ਦਾਗ ਮਿਟਿਆ ਪਰ ਖਹਿਰਾ ਨੂੰ ਜੇਲ੍ਹ ਤੋਂ ਲੜਨੀ ਪੈ ਸਕਦੀ ਹੈ ਭੁਲੱਥ ਦੀ ਚੋਣ

author img

By

Published : Jan 21, 2022, 2:28 PM IST

ਖਹਿਰਾ ਨੂੰ ਜੇਲ੍ਹ ਤੋਂ ਲੜਨੀ ਪੈ ਸਕਦੀ ਹੈ ਭੁਲੱਥ ਦੀ ਚੋਣ
ਖਹਿਰਾ ਨੂੰ ਜੇਲ੍ਹ ਤੋਂ ਲੜਨੀ ਪੈ ਸਕਦੀ ਹੈ ਭੁਲੱਥ ਦੀ ਚੋਣ

Punjab Assembly Election 2022: ਕੀ ਭੁਲੱਥ ਸੀਟ 'ਤੇ ਇਸ ਵਾਰ ਸਿੱਧੀ ਹੋਵੇਗੀ ਅਕਾਲੀ ਦਲ-ਕਾਂਗਰਸ ਵਿੱਚ ਟੱਕਰ ਜਾਂ ਫੇਰ ਆਮ ਆਦਮੀ ਪਾਰਟੀ ਤ੍ਰਿਕੋਣਾ ਬਣਾਏਗੀ ਮੁਕਾਬਲਾ, ਜਾਣੋਂ ਇਥੋਂ ਦਾ ਸਿਆਸੀ ਹਾਲ...। Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਭੁਲੱਥ (Bholath Assembly Constituency) ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਭੁਲੱਥ ਸੀਟ (Bholath Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਭੁਲੱਥ (Bholath Assembly Constituency)

ਜੇਕਰ ਭੁਲੱਥ ਸੀਟ (Bholath Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਪ ਦੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਮੌਜੂਦਾ ਵਿਧਾਇਕ ਹਨ। ਸੁਖਪਬਾਲ ਸਿੰਘ ਖਹਿਰਾ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਭੁਲੱਥ ਤੋਂ ਚੌਥੀਵਾਰ ਚੋਣ ਲੜੀ ਸੀ ਤੇ ਅਕਾਲੀ ਦਲ ਦੇ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਨੂੰ ਮਾਤ ਦਿੱਤੀ ਸੀ। ਇਸ ਵਾਰ ਸੁਖਪਾਲ ਸਿੰਘ ਖਹਿਰਾ ਪੰਜਵੀਂ ਵਾਰ ਚੋਣ ਲੜਨਗੇ ਤੇ ਐਂਤਕੀ ਉਹ ਕਾਂਗਰਸ ਦੇ ਉਮੀਦਵਾਰ ਹਨ।

ਖਹਿਰਾ ਸਾਹਮਣੇ ਇਸ ਵਾਰ ਅਕਾਲੀ-ਬਸਪਾ ਗਠਜੋੜ ਵੱਲੋਂ ਅਕਾਲੀ ਦਲ ਦੇ ਉਨ੍ਹਾਂ ਦੇ ਧੁਰ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਬਣਾਇਆ ਹੈ। ਰਾਣਾ ਪਿਛਲੀ ਵਾਰ ਕਾਂਗਰਸ ਤੋਂ ਚੋਣ ਲੜੇ ਸੀ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਭੁਲੱਥ ਸੀਟ (Bholath Constituency) ’ਤੇ 74.93 ਫੀਸਦ ਵੋਟਿੰਗ ਹੋਈ ਸੀ ਤੇ ਆਪ ਦੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਵਿਧਾਇਕ ਚੁਣੇ ਗਏ ਸੀ। ਸੁਖਪਾਲ ਸਿੰਘ ਖਹਿਰਾ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਯੁਵਰਾਜ ਭੁਪਿੰਦਰ ਸਿੰਘ (Yuvraj Bhupinder Singh) ਨੂੰ ਮਾਤ ਦਿੱਤੀ ਸੀ। ਜਦੋਂਕਿ ਕਾਂਗਰਸ (Congress) ਦੇ ਰਣਜੀਤ ਸਿੰਘ ਰਾਣਾ (Ranjit Singh Rana) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਆਪ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 48873 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਰਹੇ ਸੀ, ਉਨ੍ਹਾਂ ਨੂੰ 40671 ਵੋਟਾਂ ਪਈਆਂ ਸੀ ਤੇ ਕਾਂਗਰਸ ਦੇ ਰਣਜੀਤ ਸਿੰਘ ਰਾਣਾ ਨੂੰ 5923 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਪ (AAP) ਨੂੰ ਸਭ ਤੋਂ ਵੱਧ 50.09 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 41.69 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਕਾਂਗਰਸ ਦਾ ਵੋਟ ਸ਼ੇਅਰ 6.07 ਫੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਭੁਲੱਥ (Bholath Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ SAD-BJP) ਗਠਜੋੜ ਦੇ ਬੀਬੀ ਜਗੀਰ ਕੌਰ ਵਿਧਾਇਕ ਬਣੇ ਸੀ। ਉਨ੍ਹਾਂ ਨੂੰ 49392 ਵੋਟਾਂ ਪਈਆਂ ਸੀ। ਉਨ੍ਹਾਂ ਨੇ ਕਾਂਗਰਸ (Congress) ਦੇ ਸੁਖਪਾਲ ਸਿੰਘ ਖਹਿਰਾ ਨੂੰ ਹਹਾਇਆ ਸੀ। ਖਹਿਰਾ ਨੂੰ 42387 ਵੋਟਾਂ ਹਾਸਲ ਹੋਈਆ ਸੀ। ਇਸ ਦੌਰਾਨ ਪੀਪੀਪੀ ਦੇ ਉਮੀਦਵਾਰ ਨੂੰ 1842 ਵੋਟਾਂ ਪਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਭੁਲੱਥ (Bholath Assembly Constituency) 'ਤੇ 81.08 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ (SAD-BJP) ਗਠਜੋੜ ਦਾ ਵੋਟ ਸ਼ੇਅਰ 51.35 ਫੀਸਦੀ ਰਿਹਾ ਸੀ। ਜਦੋਂਕਿ ਕਾਂਗਰਸ (Congress) ਨੂੰ 44.07 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਅਤੇ ਪੀਪੀਪੀ ਦੇ ਉਮੀਦਵਾਰ ਨੂੰ 1.92 ਫੀਸਦੀ ਵੋਟ ਸ਼ੇਅਰ ਮਿਲਿਆ ਸੀ।

ਭੁਲੱਥ (holath Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ ਤੇ ਅਕਾਲੀ ਦਲ ਵਿੱਚ ਮੁਕਾਬਲਾ ਨਜਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ ਛੱਡ ਕੇ ਕਾਂਗਰਸ ਵਿੱਚ ਮਿਲ ਗਏ ਤੇ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਲਿਆ। ਇਸੇ ਤਰ੍ਹਾਂ ਕਾਂਗਰਸ ਤੋਂ 2017 ਵਿੱਚ ਚੋਣ ਲੜਨ ਵਾਲੇ ਰਾਣਾ ਨੂੰ ਆਪ ਨੇ ਟਿਕਟ ਦਿੱਤੀ ਹੈ।

ਭੁਲੱਥ ਸੀਟ ਹੌਟ ਸੀਟ ਰਹਿੰਦੀ ਹੈ।

ਇਥੋਂ ਦੀ ਰਾਜਨੀਤੀ ਬੀਬੀ ਜਗੀਰ ਕੌਰ ਅਤੇ ਸੁਖਪਾਲ ਖਹਿਰਾ ਵਿਚਾਲੇ ਹੀ ਘੁੰਮਦੀ ਹੈ। ਇਤਿਹਾਸ ਗਵਾਹ ਹੈ ਕਿ ਦੋਵੇਂ ਵਾਰੀ-ਵਾਰੀ ਨਾਲ ਜਿੱਤ ਹਾਸਲ ਕਰਦੇ ਆਏ ਹਨ ਤੇ ਜੇਕਰ ਇਤਿਹਾਸਕ ਰਵਾਇਤ ਜਾਰੀ ਰਹੀ ਤਾਂ ਬੀਬੀ ਜਗੀਰ ਕੌਰ ਵਿਧਾਇਕ ਬਣਨਗੇ। ਦੂਜੇ ਪਾਸੇ ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਜੇਲ੍ਹ ਵਿੱਚ ਬੈਠਿਆਂ ਟਿਕਟ ਦਿੱਤੀ ਹੈ ਤੇ ਅਜੇ ਉਨ੍ਹਾਂ ਦੀ ਜਮਾਨਤ ਵੀ ਨਹੀਂ ਹੋਈ ਹੈ।

ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਚੋਣ ਲੜਨੀ ਪੈ ਸਕਦੀ ਹੈ। ਅਕਸਰ ਖਹਿਰਾ ਚੋਣ ਦੌਰਾਨ ਬੀਬੀ ਜਗੀਰ ਕੌਰ ’ਤ ਭਰੁਣ ਹੱਤਿਆ ਵਿੱਚ ਫਸੇ ਹੋਣ ਦਾ ਦੋਸ਼ ਲਗਾਉਂਦੇ ਆਏ ਹਨ ਤੇ ਬੀਬੀ ਜਗੀਰ ਕੌਰ ਇਸ ਮਾਮਲੇ ਵਿੱਚ ਬਰੀ ਹੋ ਚੁੱਕੇ ਹਨ ਤੇ ਇਸ ਵਾਰ ਉਲਟਾ ਹੋ ਗਿਆ ਹੈ, ਹੁਣ ਖਹਿਰਾ ’ਤੇ ਡਰੱਗਜ਼ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਕੇਸ ਚੱਲ ਪਿਆ ਹੈ।

ਇਹ ਵੀ ਪੜ੍ਹੋ: ਵਸੀਅਤ ਕੀਤੇ ਬਗੈਰ ਪਿਤਾ ਦੀ ਮੌਤ ਹੋਣ ’ਤੇ ਧੀਆਂ ਨੂੰ ਮਿਲੇਗਾ ਜਾਇਦਾਦ ’ਚ ਹੱਕ

ETV Bharat Logo

Copyright © 2024 Ushodaya Enterprises Pvt. Ltd., All Rights Reserved.