ETV Bharat / city

'ਧਰਨਿਆਂ ਦਾ ਸ਼ਹਿਰ ਜਲੰਧਰ'

author img

By

Published : Dec 6, 2021, 8:52 PM IST

ਇੱਕ ਪਾਸੇ ਜਿੱਥੇ ਕਾਂਗਰਸ ਸਰਕਾਰ ਨੂੰ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਹੈ, ਉਧਰ ਦੂਸਰੇ ਪਾਸੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਵਾਲੇ ਲੋਕਾਂ ਨੇ ਧਰਨੇ ਪ੍ਰਦਰਸ਼ਨ ਤੇਜ਼ ਕਰ ਦਿੱਤੇ ਗਏ ਹਨ। ਫਿਲਹਾਲ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਵਿੱਚ ਸਭ ਤੋਂ ਅੱਗੇ ਹੈ, ਪੰਜਾਬ ਦਾ ਜਲੰਧਰ ਸ਼ਹਿਰ। ਪੇਸ਼ ਹੈ ਇਸੇ ਦੀ ਇੱਕ ਰਿਪੋਰਟ ... "ਧਰਨਿਆਂ ਦਾ ਸ਼ਹਿਰ ਜਲੰਧਰ"(Jalandhar, the city of protest) ਪੜ੍ਹੋ ਪੂਰੀ ਖ਼ਬਰ...

Jalandhar, the city of protest
Jalandhar, the city of protest

ਜਲੰਧਰ: ਇੱਕ ਪਾਸੇ ਜਿੱਥੇ ਕਾਂਗਰਸ ਸਰਕਾਰ ਨੂੰ ਮਹਿਜ਼ ਕੁਝ ਹੀ ਸਮਾਂ ਰਹਿ ਗਿਆ ਹੈ, ਉਧਰ ਦੂਸਰੇ ਪਾਸੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਵਾਲੇ ਲੋਕਾਂ ਨੇ ਧਰਨੇ ਪ੍ਰਦਰਸ਼ਨ ਤੇਜ਼ ਕਰ ਦਿੱਤੇ ਗਏ ਹਨ। ਫਿਲਹਾਲ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਵਿੱਚ ਸਭ ਤੋਂ ਅੱਗੇ ਹੈ, ਪੰਜਾਬ ਦਾ ਜਲੰਧਰ ਸ਼ਹਿਰ(Jalandhar, the city of protest)। ਪੇਸ਼ ਹੈ ਇਸੇ ਦੀ ਇੱਕ ਰਿਪੋਰਟ ... "ਧਰਨਿਆਂ ਦਾ ਸ਼ਹਿਰ ਜਲੰਧਰ"

ਸਾਢੇ 4 ਸਾਲ ਤੱਕ ਵਿਹਲੀ ਬੈਠੀ ਪੰਜਾਬ ਸਰਕਾਰ, ਹੁਣ ਲੱਗੀ ਵਾਅਦੇ ਪੂਰੇ ਕਰਨ

ਪੰਜਾਬ ਵਿੱਚ ਪਿਛਲੇ ਸਾਢੇ 4 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚਲਾਉਂਦੇ ਹੋਏ, ਲੋਕਾਂ ਨਾਲ ਜੋ ਵਾਅਦਾ ਖਿਲਾਫੀ ਕੀਤੀ। ਉਸ ਤੋਂ ਬਾਅਦ ਖ਼ੁਦ ਕਾਂਗਰਸ ਅੰਦਰ ਹੀ ਐਸੀ ਬਗ਼ਾਵਤ ਹੋਈ, ਕਿ ਕੈਪਟਨ ਨੂੰ ਆਪਣੀ ਕੁਰਸੀ ਛੱਡਣੀ ਪਈ। ਕੈਪਟਨ ਦੇ ਕੁਰਸੀ ਛੱਡਣ ਤੋਂ ਬਾਅਦ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਹਾਈ ਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਗਈ।

'ਧਰਨਿਆਂ ਦਾ ਸ਼ਹਿਰ ਜਲੰਧਰ'

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੀ ਸਾਖ ਨੂੰ ਬਚਾਉਣ ਲਈ ਲਗਾਤਾਰ ਕੰਮ ਵਿੱਚ ਤੇਜ਼ੀ ਲਿਆਉਂਦੇ ਹੋਏ ਨਵੇਂ ਨਵੇਂ ਵਾਅਦੇ, ਨਵੇਂ ਨਵੇਂ ਐਲਾਨ ਅਤੇ ਨਵੇਂ ਨਵੇਂ ਪ੍ਰਾਜੈਕਟਾਂ ਦੇ ਉਦਘਾਟਨ ਕਰਨੇ ਸ਼ੁਰੂ ਕੀਤੇ। ਪੰਜਾਬ ਦੇ ਮੁੱਖ ਮੰਤਰੀ ਲੋਕਾਂ ਨੂੰ ਇਹ ਵਿਸ਼ਵਾਸ ਦਵਾ ਰਹੇ ਨੇ ਕਿ ਕਾਂਗਰਸ ਸਰਕਾਰ ਨੇ ਪਿਛਲੀਆਂ ਚੋਣਾਂ ਦੇ ਵੇਲੇ ਕੀਤੇ ਗਏ, ਹਰ ਵਾਅਦੇ ਨੂੰ ਉਹ ਪੂਰਾ ਕਰਨਗੇ।

ਲਗਾਤਾਰ ਸਰਕਾਰ ਖਿਲਾਫ਼ ਹੋ ਰਹੇ ਧਰਨੇ

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਵਿੱਚ ਲੱਗੇ ਹੋਏ ਹਨ, ਕਿ ਉਨ੍ਹਾਂ ਦੀ ਸਰਕਾਰ ਨੇ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਏਗਾ। ਪਰ ਬਾਵਜੂਦ ਇਸ ਦੇ ਪੰਜਾਬ ਵਿੱਚ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

  • ਇਕ ਪਾਸੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਹੋਏ ਹਨ।
  • ਦੂਜੇ ਪਾਸੇ ਅਧਿਆਪਕ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਹਨ।
  • ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਬਾਰ ਬਾਰ ਪ੍ਰਦਰਸ਼ਨ ਕਰ ਰਹੇ ਹਨ।
  • ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਭਰਤੀ ਘੁਟਾਲੇ ਨੂੰ ਲੈ ਕੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਪ੍ਰਦਰਸ਼ਨ ਕੀਤਾ।
  • ਉਧਰ ਇਸ ਦੇ ਨਾਲ ਹੀ ਡੀ.ਸੀ ਦਫ਼ਤਰ ਦੀਆਂ ਅਲੱਗ ਅਲੱਗ ਇਕਾਈਆਂ ਦੇ ਮੁਲਾਜ਼ਮ ਵੱਖਰੇ ਹੜਤਾਲਾਂ 'ਤੇ ਬੈਠੇ ਹੋਏ ਹਨ।

ਪੰਜਾਬ ਵਿੱਚ ਜਲੰਧਰ ਬਣਿਆ ਧਰਨੇ ਪ੍ਰਦਰਸ਼ਨਾਂ ਦਾ ਸ਼ਹਿਰ

ਪੰਜਾਬ ਦੇ ਜਲੰਧਰ ਸ਼ਹਿਰ ਨੂੰ ਮੀਡੀਆ ਹੱਬ ਕਿਹਾ ਜਾਂਦਾ ਹੈ(The city of Jalandhar is called the Media Hub), ਇਹ ਉਹ ਸ਼ਹਿਰ ਹੈ ਜਿਥੇ ਚੰਡੀਗੜ੍ਹ ਤੋਂ ਬਾਅਦ ਹਰ ਅਖ਼ਬਾਰ ਦਾ ਮੁੱਖ ਦਫ਼ਤਰ ਮੌਜੂਦ ਹੈ ਅਤੇ ਇਸ ਦੇ ਨਾਲ ਹੀ ਜਲੰਧਰ ਨੂੰ ਪੱਤਰਕਾਰਤਾ ਦਾ ਸ਼ਹਿਰ ਵੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੂਰੇ ਪੰਜਾਬ ਵਿੱਚ ਜਦ ਵੀ ਕਿਸੇ ਜਥੇਬੰਦੀ ਨੇ ਧਰਨੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਮੁੱਖ ਰੂਪ ਨਾਲ ਜਲੰਧਰ ਸ਼ਹਿਰ ਨੂੰ ਚੁਣਿਆ ਜਾਂਦਾ ਹੈ।

ਹਰ ਰਾਜ ਨੇਤਾ ਚਾਹੇ ਉਹ ਦਿੱਲੀ ਤੋਂ ਆਉਣ ਵਾਲਾ ਹੋਵੇ ਜਾਂ ਫਿਰ ਪੰਜਾਬ ਦਾ ਵੱਡਾ ਰਾਜ ਨੇਤਾ ਹੋਵੇ, ਚੰਡੀਗੜ੍ਹ ਤੋਂ ਬਾਅਦ ਜਲੰਧਰ ਵਿਖੇ ਮੀਡੀਆ ਨੂੰ ਮਿਲਣਾ ਪਸੰਦ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ ਜਲੰਧਰ ਦੇ ਵੱਖ ਵੱਖ ਥਾਂਵਾਂ 'ਤੇ ਜਿਸ ਹਿਸਾਬ ਨਾਲ ਅਲੱਗ ਅਲੱਗ ਜਥੇਬੰਦੀਆਂ ਨੇ ਧਰਨੇ ਪ੍ਰਦਰਸ਼ਨ ਕੀਤੇ। ਉਸ ਨਾਲ ਜਲੰਧਰ ਨੂੰ ਧਰਨਿਆਂ ਵਾਲਾ ਸ਼ਹਿਰ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।

ਕਿੱਥੇ ਕਿੱਥੇ ਕੌਣ ਕੌਣ ਦੇ ਰਿਹਾ ਹੈ ਧਰਨੇ

ਸਭ ਤੋਂ ਪਹਿਲੇ ਗੱਲ ਕਰਦੇ ਹਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ(Punjab Education Minister Pargat Singh) ਦੇ ਘਰ ਦੀ ਜਿੱਥੇ ਈ.ਟੀ.ਟੀ ਅਧਿਆਪਕ ਪਿਛਲੇ ਕਰੀਬ 109 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਦਾ ਇੱਕ ਟੋਲਾ ਜਲੰਧਰ ਦੇ ਬੱਸ ਸਟੈਂਡ ਵਿਖੇ ਵੀ ਪ੍ਰਦਰਸ਼ਨ ਕਰ ਰਿਹਾ ਹੈ। ਇਹੀ ਨਹੀਂ ਪਿਛਲੇ ਕਰੀਬ 109 ਦਿਨਾਂ ਤੋਂ ਦੋ ਬੇਰੁਜ਼ਗਾਰ ਅਧਿਆਪਕ ਜਲੰਧਰ ਬੱਸ ਸਟੈਂਡ ਦੀ ਟੈਂਕੀ 'ਤੇ ਵੀ ਚੜ੍ਹੇ ਹੋਏ ਹਨ। ਜਿਨ੍ਹਾਂ ਵਿਚੋਂ ਮਨੀਸ਼ ਨਾਮ ਦੇ ਇੱਕ ਅਧਿਆਪਕ ਦੀ ਤਬੀਅਤ ਤਾਂ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ।

ਇਸ ਤੋਂ ਇਲਾਵਾ ਜਲੰਧਰ ਦੇ ਪੀਏਪੀ ਚੌਂਕ ਵਿਖੇ ਨੌਜਵਾਨ ਲੜਕੇ ਅਤੇ ਲੜਕੀਆਂ ਪੰਜਾਬ ਪੁਲਿਸ ਦੀ ਭਰਤੀ ਵਿਚ ਹੋਈ ਧਾਂਦਲੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਇਹੀ ਨਹੀਂ ਦੋ ਦਿਨ ਪਹਿਲਾਂ ਪੁਲੀਸ ਨਾਲ ਇਨ੍ਹਾਂ ਦੀ ਝੜਪ ਵੀ ਹੋ ਚੁੱਕੀ ਹੈ ਜਿਸ ਦੇ ਵਿਚ ਕਈ ਨੌਜਵਾਨ ਲੜਕੇ ਲੜਕੀਆਂ ਜ਼ਖ਼ਮੀ ਵੀ ਹੋਏ ਸਨ। ਇਨ੍ਹਾਂ ਧਰਨੇ ਪ੍ਰਦਰਸ਼ਨਾਂ ਤੋਂ ਇਲਾਵਾ ਜਲੰਧਰ ਦੇਵ ਡੀ.ਸੀ ਦਫ਼ਤਰ ਵਿਖੇ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ। ਇਸ ਤੋਂ ਇਲਾਵਾ ਪਟਵਾਰੀ, ਬਿਜਲੀ ਮਹਿਕਮੇ ਦੇ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁਲਾਜ਼ਮ ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਧਰਨੇ ਤੇ ਬੈਠੇ ਹਨ।

ਆਖਿਰ ਕੀ ਨੇ ਇਨ੍ਹਾਂ ਲੋਕਾਂ ਦੀਆਂ ਮੰਗਾਂ

  1. ਜਿੱਥੋਂ ਤੱਕ ਗੱਲ ਪੰਜਾਬ ਦੇ ਸਿੱਖਿਆ ਮੰਤਰੀ ਦੇ ਖਿਲਾਫ਼ ਧਰਨੇ 'ਤੇ ਬੈਠੇ ਅਧਿਆਪਕਾਂ ਦੀ ਕਰੀਏ ਤਾਂ ਕਰੀਬ ਨੌਂ ਹਜ਼ਾਰ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਇਨ੍ਹਾਂ ਅਧਿਆਪਕਾਂ ਨੇ ਕੀਤੀ।
  2. ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ, ਡੀਸੀ ਦਫ਼ਤਰ ਦੇ ਬਾਹਰ ਬੈਠੇ ਵੱਖ ਵੱਖ ਜਥੇਬੰਦੀਆਂ ਦੇ ਮੁਲਾਜ਼ਮ ਆਪਣੇ ਆਪ ਨੂੰ ਪੱਕਾ ਕਰਨ ਅਤੇ ਤਨਖਾਹ ਵਧਾਉਣ ਦੀ ਗੱਲ 'ਤੇ ਪ੍ਰਦਰਸ਼ਨ ਕਰ ਰਹੇ ਹਨ।
  3. ਜਦਕਿ ਜਲੰਧਰ ਦੇ ਪੀ.ਏ.ਪੀ ਚੌਂਕ ਵਿਖੇ ਬੈਠੇ ਨੌਜਵਾਨ ਲੜਕੇ ਲੜਕੀਆਂ ਪੰਜਾਬ ਪੁਲਿਸ ਭਰਤੀ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਆਪਣੇ ਵਿਰੋਧ ਪ੍ਰਦਰਸ਼ਨ 'ਤੇ ਬੈਠੇ ਹੋਏ ਹਨ।

ਐਸ.ਸੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਵਦੀਪ ਮੁਤਾਬਕ ਪੀਏਪੀ(According to SC Students Union President Navdeep, PAP) ਚੌਂਕ ਵਿਖੇ ਦਿੱਤਾ ਜਾ ਰਿਹਾ ਧਰਨਾ ਪੰਜਾਬ ਪੁਲੀਸ ਭਰਤੀ ਪ੍ਰਕਿਰਿਆ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਇਸੇ ਦੇ ਚਲਦੇ ਜੋ ਲਾਠੀਚਾਰਜ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਦੇ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ ਪੁਲਿਸ ਦੇ ਡੀਸੀਪੀ ਜਗਮੋਹਨ ਸਿੰਘ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ।

ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਵਿਰੋਧੀਆਂ ਦਾ ਕਾਂਗਰਸ ਸਰਕਾਰ 'ਤੇ ਹਮਲਾ

ਜਲੰਧਰ ਵਿੱਚ ਯੂਥ ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ(Youth Akali Dal spokesperson Gurdev Singh Bhatia in Jalandhar) ਨੇ ਕਿਹਾ ਹੈ ਕਿ ਅੱਜ ਜਲੰਧਰ ਵਿੱਚ ਵੱਖ ਵੱਖ ਥਾਵਾਂ 'ਤੇ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਸਰਕਾਰ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਉਨ੍ਹਾਂ ਮੁਤਾਬਕ ਕਾਂਗਰਸ ਸਰਕਾਰ ਕਿਸਾਨਾਂ ਦੀ ਹਮਾਇਤ ਕਰਦਿਆਂ ਹੋਇਆਂ ਕਹਿੰਦੀ ਸੀ ਕਿ ਕਿਸਾਨ ਭਰ ਗਰਮੀ ਅਤੇ ਸਰਦੀ ਵਿੱਚ ਧਰਨੇ 'ਤੇ ਬੈਠੇ ਹੋਏ ਨੇ ਜਿਸ ਬਾਰੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਪਰ ਅੱਜ ਉਹੀ ਕਾਂਗਰਸ ਸਰਕਾਰ ਇਹ ਨਹੀਂ ਦੇਖ ਰਹੀ ਕਿ ਉਨ੍ਹਾਂ ਦੇ ਪਰਦੇਸ ਵਿੱਚ ਹੀ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮ ਇਸ ਮੌਸਮ ਵਿੱਚ ਵੀ ਧਰਨੇ ਤੇ ਬੈਠੇ ਨੇ।

ਗੁਰਦੇਵ ਸਿੰਘ ਭਾਟੀਆ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਇਨ੍ਹਾਂ ਲੋਕਾਂ ਦੀ ਸੁਣਵਾਈ ਕਰੇ ਤਾਂ ਕਿ ਇਹ ਲੋਕ ਵੀ ਆਪਣੇ ਘਰਾਂ ਨੂੰ ਵਾਪਸ ਜਾਣ।
ਉਧਰ ਇਸ ਪੂਰੇ ਮਾਮਲੇ 'ਤੇ ਆਮ ਲੋਕਾਂ ਦਾ ਵੀ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਸੁਣਵਾਈ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਕਰਕੇ ਆਮ ਲੋਕਾਂ ਨੂੰ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲੰਧਰ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਅਤੇ ਜਲੰਧਰ ਸ਼ਹਿਰ ਵਾਸੀਆਂ ਨੂੰ ਸੜਕਾਂ ਉਪਰ ਲੱਗੇ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਕਰਕੇ ਕਈ ਕਈ ਘੰਟੇ ਜਾਮ 'ਚ ਫਸਣਾ ਪੈਂਦਾ ਹੈ।

ਜਿਸ ਕਰਕੇ ਕੋਈ ਆਪਣੇ ਕੰਮ ਤੋਂ ਲੇਟ ਹੁੰਦਾ ਹੈ ਅਤੇ ਕੋਈ ਘਰ ਪਹੁੰਚਣ ਵਿੱਚ। ਇਹੀ ਨਹੀਂ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਕਰਕੇ ਲੱਗੇ ਜਾਮ ਵਿੱਚ ਕਈ ਵਾਰ ਐਂਬੂਲੈਂਸਾਂ ਤੱਕ ਫਸ ਜਾਂਦੀਆਂ ਨੇ ਜਿਨ੍ਹਾਂ ਕਰਕੇ ਮਰੀਜ਼ ਦੀ ਜਾਨ ਤੱਕ ਤੇ ਬਣ ਆਉਂਦੀ ਹੈ।

ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ ਤਾਂ ਕਿ ਆਮ ਲੋਕ ਵੀ ਜਾਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਣ।

ਐਡਵੋਕੇਟ ਅਜੇ ਹੀਰਾ ਦਾ ਇਹ ਵੀ ਕਹਿਣਾ ਹੈ ਕਿ ਜਲੰਧਰ ਇੱਕ ਮੈਡੀਕਲ ਹੱਬ ਵੀ ਹੈ(Jalandhar is also a medical hub) ਜਿਸ ਕਰਕੇ ਪੰਜਾਬ ਦੇ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਲਗਦੇ ਰਾਜਾਂ ਦੇ ਲੋਕ ਵੀ ਇੱਥੇ ਇਲਾਜ ਕਰਾਉਣ ਲਈ ਆਉਂਦੇ ਨੇ। ਪਰ ਜਦ ਇੱਥੇ ਲੱਗੇ ਧਰਨੇ ਪ੍ਰਦਰਸ਼ਨਾਂ ਕਰਕੇ ਜਾਮ ਵਿੱਚ ਉਨ੍ਹਾਂ ਦੀ ਗੱਡੀ ਫਸਦੀ ਹੈ ਤਾਂ ਇਸ ਨਾਲ ਸਿਰਫ ਪ੍ਰੇਸ਼ਾਨੀ ਹੀ ਨਹੀਂ ਬਲਕਿ ਮਰੀਜ਼ ਦੀ ਜਾਨ ਤੱਕ ਬਣ ਜਾਂਦੀ ਹੈ।

ਇਹ ਵੀ ਪੜ੍ਹੋ:ਦਿੱਲੀ ਧਰਨੇ ’ਚ ਸ਼ਾਮਿਲ ਹੋਏ ਨਵਜੋਤ ਸਿੱਧੂ ’ਤੇ ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.