ETV Bharat / city

ਅੰਮ੍ਰਿਤਸਰ ਰੇਲ ਹਾਦਸੇ ਦੀ ਰਿਪੋਰਟ ਆਈ ਸਾਹਮਣੇ, ਸਰਕਾਰ ਦੀ ਕਾਰਜ ਪ੍ਰਣਾਲੀ ਤੇ ਉੱਠੇ ਸਵਾਲ

author img

By

Published : Dec 28, 2019, 3:55 PM IST

Updated : Dec 28, 2019, 5:21 PM IST

ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਰੇਲ ਗੱਡੀ ਹੇਠਾਂ ਆਉਣ ਕਾਰਨ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਈਟੀਵੀ ਭਾਰਤ ਦੇ ਹੱਥ ਜਾਂਚ ਦੀ ਕਾਪੀ ਆਈ ਹੈ ਤਾਂ ਉਸ ਰਿਪੋਰਟ 'ਚ ਕਈ ਵੱਡੇ-ਵੱਡੇ ਖ਼ੁਲਾਸੇ ਸਾਹਮਣੇ ਆਏ ਹਨ।

ਅੰਮ੍ਰਿਤਸਰ ਰੇਲ ਹਾਦਸਾ
ਅੰਮ੍ਰਿਤਸਰ ਰੇਲ ਹਾਦਸਾ

ਚੰਡੀਗੜ੍ਹ: 18 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਰੇਲ ਗੱਡੀ ਹੇਠਾਂ ਆਉਂਣ ਕਾਰਨ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਇਸ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਸਨ। ਪਰ, ਅੱਜ ਤੱਕ ਉਨ੍ਹਾਂ ਇਸ ਜਾਂਚ ਉਪਰ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਇਸ ਹਾਦਸੇ ਦੀ ਜਾਂਚ ਕਾਪੀ ਨੂੰ ਜਨਤਕ ਕੀਤਾ।

ਹਾਦਸੇ ਤੋਂ ਬਾਅਦ ਸਰਕਾਰ ਵੱਲੋਂ ਇਸ ਦੀ ਜਾਂਚ ਇੱਕ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੂੰ ਸੌਂਪੀ ਗਈ ਸੀ ਅਤੇ ਇਸ ਦੀ ਰਿਪੋਰਟ ਇੱਕ ਹਫਤੇ ਵਿੱਚ ਸੌਂਪਣ ਦੇ ਆਦੇਸ਼ ਵੀ ਦਿੱਤੇ ਗਏ ਸਨ। ਇਸ ਤੋਂ ਬਾਅਦ ਬੀ ਪੁਰਸ਼ਾਰਥ ਵੱਲੋਂ ਇਸ ਦੀ ਰਿਪੋਰਟ 19 ਨਵੰਬਰ 2018 ਨੂੰ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ। ਰਿਪੋਰਟ ਦੇ ਆਉਣ ਤੋਂ ਬਾਅਦ ਵੀ ਅੱਜ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਹੋਣਾ ਅਤੇ ਅੱਜ ਤੱਕ ਇਸ ਰਿਪੋਰਟ ਦਾ ਜਨਤਕ ਨਾ ਹੋਣਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਅੱਜ ਈਟੀਵੀ ਭਾਰਤ ਦੇ ਹੱਥ ਜਾਂਚ ਦੀ ਕਾਪੀ ਆਈ ਹੈ ਤਾਂ ਉਸ ਰਿਪੋਰਟ 'ਚ ਕਈ ਵੱਡੇ-ਵੱਡੇ ਖ਼ੁਲਾਸੇ ਸਾਹਮਣੇ ਆਏ ਹਨ।

ਅੰਮ੍ਰਿਤਸਰ ਰੇਲ ਹਾਦਸਾ

ਰਿਪੋਰਟ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਕਿ ਉਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਕਿ ਕੋਈ ਵੀ ਇਸ ਤਰੀਕੇ ਦਾ ਕਾਰਜਕ੍ਰਮ ਕਰਾਉਣ ਤੋਂ ਪਹਿਲਾਂ ਆਯੋਜਕਾਂ ਨੂੰ ਕਈ ਤਰੀਕੇ ਦੀਆਂ ਪਰਮਿਸ਼ਨਾਂ ਅਲੱਗ ਅਲੱਗ ਮਹਿਕਮੇ ਤੋਂ ਲੈਣੀਆਂ ਪੈਂਦੀਆਂ ਹਨ, ਪਰ ਇਸ ਆਯੋਜਨ ਲਈ ਆਯੋਜਕ ਕਾਂਗਰਸੀ ਪਾਰਸ਼ਦ ਮਿੱਠੂ ਮਦਾਨ ਵੱਲੋਂ ਕਿਸੇ ਵੀ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਲਈ ਇਸ ਰਿਪੋਰਟ ਮੁਤਾਬਕ ਮੁੱਖ ਆਰੋਪੀ ਆਯੋਜਕ ਮਿੱਠੂ ਮਦਾਨ ਹੈ।

ਇਸ ਤੋਂ ਇਲਾਵਾ ਰਿਪੋਰਟ ਵਿੱਚ ਲਿਖਿਆ ਗਿਆ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜ਼ਮਾਂ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਹੋਏ, ਡਿਊਟੀ ਵਿੱਚ ਅਣਗਹਿਲੀ ਵਰਤੀ ਹੈ। ਇਸ ਦੇ ਨਤੀਜੇ ਵਜੋਂ ਇਹ ਵੱਡਾ ਹਾਦਸਾ ਵਾਪਰ ਗਿਆ। ਇਸ ਰਿਪੋਰਟ ਵਿੱਚ ਨਗਰ ਨਿਗਮ ਦੇ ਮੁਲਾਜ਼ਮ, ਉਸ ਇਲਾਕੇ ਦੇ ਥਾਣੇ ਦੇ ਮੁਲਾਜ਼ਮ ਅਤੇ ਇੱਕ ਏਸੀਪੀ ਸਣੇ ਰੇਲਵੇ ਦੇ ਮੌਕੇ ਦੇ ਗੇਟਮੈਨ, ਉਨ੍ਹਾਂ ਟਰੇਨਾਂ ਦੇ ਗਾਰਡ ਸਟੇਸ਼ਨ ਮਾਸਟਰ ਅਤੇ ਡਰਾਈਵਰ ਸਮੇਤ ਕਈ ਲੋਕਾਂ ਨੂੰ ਦੋਸ਼ੀ ਮਨ੍ਹਿਆ ਗਿਆ ਹੈ।

ਇਸ ਰਿਪੋਰਟ ਵਿੱਚ ਸਿੱਧੂ ਜੋੜੇ ਨੂੰ ਤਾਂ ਕਲੀਨ ਚਿੱਟ ਤਾਂ ਦਿੱਤੀ ਗਈ ਪਰ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਨੂੰ ਮੁੱਖ ਦੋਸ਼ੀ ਮਨ੍ਹਿਆ ਗਿਆ ਸੀ, ਪਰ ਸੂਬਾ ਸਰਕਾਰ ਰਿਪੋਰਟ ਦੇ ਇਸ ਅਹਿਮ ਪਹਿਲੂ ਨੂੰ ਗੋਲ ਮੋਲ ਕਰ ਗਈ ਤੇ ਰਿਪੋਰਟ ਨੂੰ ਜਨਤਾ ਦੇ ਸਾਹਮਣੇ ਨਹੀਂ ਲਿਆਂਦਾ ਗਿਆ। ਅੱਜ ਸਵਾ ਸਾਲ ਬਾਅਦ ਰਿਪੋਰਟ ਦੀ ਕਾਪੀ ਮੀਡੀਆ ਹੱਥ ਲਗਣ 'ਤੇ ਕੈਪਟਨ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ। ਰੇਲ ਹਾਦਸੇ ਦੇ ਸ਼ਿਕਾਰ ਲੋਕਾਂ ਦੇ ਪਰਿਜਨ ਅੱਜ ਵੀ ਦੋਸ਼ੀਆਂ ਉੱਪਰ ਕਾਰਵਾਈ ਕਰਾਉਣ ਲਈ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੋਏ ਨਜ਼ਰ ਆ ਜਾਂਦੇ ਹਨ। ਇਸ ਸਭ ਦੇ ਬਾਅਦ ਵੀ ਸਰਕਾਰ ਕੁੰਭਕਰਨੀ ਨੀਂਦ ਸੂਤੀ ਪਈ ਹੈ।

ਜ਼ਿਕਰਯੋਗ ਹੈ ਕਿ 18 ਅਕਤੂਬਰ 2018 ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਧੋਬੀ ਘਾਟ ਮੈਦਾਨ 'ਚ ਦੁਸਹਿਰੇ ਦਾ ਤਿਉਹਾਰ ਆਯੋਜਿਤ ਕੀਤਾ ਗਿਆ ਸੀ। ਇਸ ਦੁਸਹਿਰੇ ਦਾ ਤਿਉਹਾਰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਰੇਲ ਟਰੈਕ 'ਤੇ ਖੜੇ ਸਨ। ਇਸ ਮੌਕੇ ਡੀ.ਐਮ.ਯੂ. ਜੋ ਕਿ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਸੀ, ਤਾਂ ਰੇਲ ਟਰੈਕ 'ਤੇ ਖੜ੍ਹੇ ਲੋਕਾਂ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਨਤੀਜੇ ਵਜੋਂ 58 ਲੋਕਾਂ ਦੀ ਮੌਤਾਂ ਹੋ ਗਈ ਜਦ ਕਿ 70 ਲੋਕ ਜ਼ਖਮੀ ਹੋਏ ਹਨ।

Intro:ਉੱਨੀ ਨਵੰਬਰ ਦੋ ਹਜ਼ਾਰ ਅਠਾਰਾਂ ਨੂੰ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਹੋਏ ਰੇਲ ਹਾਦਸੇ ਵਿੱਚ ਅਠਵੰਜਾ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕੁੱਲ ਸੱਤ ਲੋਕ ਜ਼ਖਮੀ ਹੋ ਗਏ ਸਨ . ਇਸ ਰੇਲ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਸੀ . ਪਰ ਅੱਜ ਤੱਕ ਉਨ੍ਹਾਂ ਤੇ ਇਸ ਜਾਂਚ ਉਪਰ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਇਸ ਜਾਂਚ ਦੀ ਕਾਪੀ ਨੂੰ ਜਨਤਕ ਕੀਤਾ ਗਿਆ . ਅੱਜ ਜਦੋਂ ਸਾਡੇ ਹੱਥ ਇਸ ਜਾਂਚ ਦੀ ਕਾਪੀ ਆਈ ਹੈ ਤਾਂ ਸਰਕਾਰ ਦੀ ਕਾਰਜ ਪ੍ਰਣਾਲੀ ਉੱਪਰ ਕਈ ਸਵਾਲੀਆ ਨਿਸ਼ਾਨ ਲੱਗ ਗਏ ਹਨ .


Body:ਮਿਲੀ ਅੱਠਵੀਂ ਜਾਂ ਲੋਕਾਂ ਦੀ ਜਾਨ ਲੈਣ ਵਾਲਾ ਅੰਮ੍ਰਿਤਸਰ ਵਿਖੇ ਜੌੜਾ ਫਾਟਕ ਰੇਲ ਹਾਦਸਾ ਅੱਜ ਵੀ ਲੋਕਾਂ ਦੇ ਜ਼ਹਿਨ ਵਿੱਚ ਉਦਾਂ ਹੀ ਬਰਕਰਾਰ ਹੈ . ਰੇਲ ਹਾਦਸੇ ਦੇ ਸ਼ਿਕਾਰ ਲੋਕਾਂ ਦੇ ਪਰਿਜਨ ਅੱਜ ਵੀ ਦੋਸ਼ੀਆਂ ਉੱਪਰ ਕਾਰਵਾਈ ਕਰਾਉਣ ਲਈ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੋਏ ਨਜ਼ਰ ਆ ਜਾਂਦੇ ਹਨ . ਇਸ ਸਭ ਦੇ ਵਿੱਚ ਸਰਕਾਰ ਵੱਲੋਂ ਨਾਂ ਤੇ ਅੱਜ ਤੱਕ ਕਿਸੇ ਦੋਸ਼ੀ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਮੈਜਿਸਟ੍ਰੇਟ ਵੱਲੋਂ ਪੇਸ਼ ਕੀਤੀ ਗਈ ਜਾਂਚ ਦੀ ਕਾਪੀ ਜਨਤਕ ਕੀਤੀ ਗਈ ਸੀ . ਮਜਿਸਟਰੇਟ ਦੀ ਜਾਂਚ ਦੀ ਇਕ ਕਾਪੀ ਅੱਜ ਜਦੋਂ ਸਾਡੇ ਹੱਥ ਲੱਗੀ ਤਾਂ ਇਸ ਵਿੱਚ ਕਈ ਖੁਲਾਸੇ ਹੋਏ . ਹਾਦਸੇ ਤੋਂ ਬਾਅਦ ਸਰਕਾਰ ਵੱਲੋਂ ਇਹ ਜਾਂਚ ਇਕ ਡਿਵੀਜ਼ਨਲ ਕਮਿਸ਼ਨਰ ਬੀ ਪੁਰੂਸ਼ਾਰਥ ਨੂੰ ਸੌਂਪੀ ਗਈ ਸੀ ਅਤੇ ਇਸ ਦੀ ਰਿਪੋਰਟ ਇਕ ਹਫਤੇ ਦੇ ਵਿੱਚ ਵਿੱਚ ਸੌਂਪਣ ਦੇ ਆਦੇਸ਼ ਵੀ ਦਿੱਤੇ ਗਏ ਸੀ ਜਿਸ ਤੋਂ ਬਾਅਦ ਬੀ ਪੁਰਸ਼ਾਰਥ ਵੱਲੋਂ ਇਸ ਦੀ ਰਿਪੋਰਟ ਉੱਨੀ ਨਵੰਬਰ ਦੋ ਹਜ਼ਾਰ ਅਠਾਰਾਂ ਨੂੰ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ . ਪਰ ਰਿਪੋਰਟ ਦੇ ਆਉਣ ਤੋਂ ਬਾਅਦ ਵੀ ਅੱਜ ਤੱਕ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਾ ਹੋਣਾ ਅਤੇ ਅੱਜ ਤੱਕ ਇਸ ਰਿਪੋਰਟ ਦਾ ਜਨਤਕ ਨਾ ਹੋਣਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ .
ਅੱਜ ਇਸ ਰਿਪੋਰਟ ਦੀ ਇੱਕ ਕਾਪੀ ਸਾਡੇ ਹੱਥ ਲੱਗੀ ਹੈ ਜਿਸ ਵਿੱਚ ਕਈ ਖੁਲਾਸੇ ਹੋਏ ਹਨ . ਰਿਪੋਰਟ ਵਿੱਚ ਹਾਲਾਂਕਿ ਉਸ ਵੇਲੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਦੋਸ਼ੀ ਨਹੀਂ ਮੰਨਿਆ ਗਿਆ ਹੈ ਕਿ ਉਹ ਉਸ ਕਾਰ ਕਿਸਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਸਨ . ਪਰ ਇਸ ਤੋਂ ਇਲਾਵਾ ਇਸ ਰਿਪੋਰਟ ਵਿੱਚ ਕਈ ਲੋਕਾਂ ਨੂੰ ਇਸ ਹਾਦਸੇ ਦਾ ਦੋਸ਼ੀ ਮੰਨਿਆ ਗਿਆ ਹੈ . ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਇਸ ਤਰੀਕੇ ਦਾ ਕਾਰਜਕ੍ਰਮ ਕਰਾਉਣ ਤੋਂ ਪਹਿਲਾਂ ਆਯੋਜਕਾਂ ਨੂੰ ਕਈ ਤਰੀਕੇ ਦੀਆਂ ਪਰਮਿਸ਼ਨ ਅਲੱਗ ਅਲੱਗ ਮਹਿਕਮੇ ਤੋਂ ਲੈਣੀਆਂ ਪੈਂਦੀਆਂ ਹਨ . ਪਰ ਇਸ ਆਯੋਜਨ ਲਈ ਆਯੋਜਕ ਮਿੱਠੂ ਮਦਾਨ ਜੋ ਕਿ ਇਸ ਇਲਾਕੇ ਦਾ ਕਾਂਗਰਸੀ ਪਾਰਸ਼ਦ ਹੈ ਵੱਲੋਂ ਕਿਸੇ ਵੀ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਸੀ . ਇਸ ਲਈ ਇਸ ਰਿਪੋਰਟ ਅਨੁਸਾਰ ਇਸ ਦਾ ਮੁੱਖ ਆਰੋਪੀ ਆਯੋਜਕ ਮਿੱਠੂ ਮਦਾਨ ਨੂੰ ਮੰਨਿਆ ਗਿਆ ਹੈ . ਇਸ ਤੋਂ ਇਲਾਵਾ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜ਼ਮਾਂ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਹੋਏ ਡਿਊਟੀ ਵਿੱਚ ਅਣਗਹਿਲੀ ਕੀਤੀ ਅਤੇ ਕੇਡਾ ਵੱਡਾ ਹਾਦਸਾ ਵਾਪਰ ਗਿਆ . ਇਸ ਰਿਪੋਰਟ ਵਿੱਚ ਨਗਰ ਨਿਗਮ ਦੇ ਮੁਲਾਜ਼ਮ ,ਮੌਕੇ ਦੇ ਥਾਣੇ ਦੇ ਮੁਲਾਜ਼ਮ ਅਤੇ ਇੱਕ ਏਸੀਪੀ ਸਣੇ ਰੇਲਵੇ ਦੇ ਮੌਕੇ ਦੇ ਗੇਟਮੈਨ ਉਨ੍ਹਾਂ ਟਰੇਨਾਂ ਦੇ ਗਾਰਡ ਸਟੇਸ਼ਨ ਮਾਸਟਰ ਅਤੇ ਡਰਾਈਵਰ ਸਮੇਤ ਕਈ ਲੋਕਾਂ ਨੂੰ ਦੋਸ਼ੀ ਕਿਹਾ ਗਿਆ ਹੈ .
ਹਾਦਸੇ ਤੋਂ ਇਕ ਮਹੀਨੇ ਬਾਅਦ ਇਸ ਰਿਪੋਰਟ ਦਾ ਆਉਣਾ ਪਰ ਉਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤਾ ਜਾਣਾ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਉੱਪਰ ਇਸ ਲਈ ਕਈ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਕਿਉਂਕਿ ਉਸ ਵੇਲੇ ਇਸ ਕਾਰਯਕ੍ਰਮ ਦੇ ਮੁੱਖ ਮਹਿਮਾਨਉਸ ਵੇਲੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸੀ ਅਤੇ ਜਿਸ ਆਯੋਜਕ ਨੇ ਇਹ ਕਾਰ ਕਦਮ ਕਰਵਾਇਆ ਸੀ ਉਹ ਵੀ ਕਾਂਗਰਸੀ ਪਾਰਸ਼ਦ ਸੀ .


p2c


Conclusion: ਫਿਲਹਾਲ ਦੇਖਣਾ ਇਹ ਹੈ ਕਿ ਹੁਣ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੋਸ਼ੀਆਂ ਪ੍ਰਤੀ ਕੀ ਕਾਰਵਾਈ ਕਰਦੀ ਹੈ . ਜ਼ਿਕਰਯੋਗ ਹੈ ਇਸ ਰੇਲ ਹਾਦਸੇ ਵਿੱਚ ਅਠਵੰਜਾ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਰੀਬ ਸੱਤ ਲੋਕ ਜ਼ਖਮੀ ਹੋ ਗਏ ਸੀ .
Last Updated : Dec 28, 2019, 5:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.