ETV Bharat / city

ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ

author img

By

Published : Jun 21, 2022, 6:59 AM IST

Updated : Jun 21, 2022, 9:32 AM IST

ਸਸਤੀ ਸ਼ਰਾਬ ਤੋਂ ਦੁਖੀ ਹੋ ਕੇ ਹੁਸ਼ਿਆਰਪੁਰ ਚ ਤਿੰਨ ਪਿੰਡਾਂ ਚੰਦੇਲੀ, ਘੁਮਿਆਲਾ ਅਤੇ ਕੈਂਡੋਵਾਲ ਦੀਆਂ ਔਰਤਾਂ ਨੇ ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਵਿਖ਼ੇ ਸਥਿਤ ਸ਼ਰਾਬ ਦੇ ਠੇਕੇ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।

ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ
ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ

ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਇੱਕ ਜੁਲਾਈ ਤੋਂ ਲਿਆਂਦੀ ਜਾ ਰਹੀ ਸਸਤੀ ਸ਼ਰਾਬ ਦੀ ਨੀਤੀ ਤਹਿਤ ਸ਼ਰਾਬ ਦੇ ਠੇਕੇਦਾਰਾਂ ਵਲੋਂ ਪੁਰਾਣੇ ਸਟਾਕ ਨੂੰ ਖ਼ਤਮ ਕਰਨ ਲਈ ਸਸਤੀ ਸ਼ਰਾਬ ਵੇਚੇ ਜਾ ਰਹੀ ਹੈ। ਇਸ ਸਸਤੀ ਸ਼ਰਾਬ ਤੋਂ ਦੁਖੀ ਹੋ ਕੇ ਹੁਸ਼ਿਆਰਪੁਰ ਚ ਤਿੰਨ ਪਿੰਡਾਂ ਚੰਦੇਲੀ, ਘੁਮਿਆਲਾ ਅਤੇ ਕੈਂਡੋਵਾਲ ਦੀਆਂ ਔਰਤਾਂ ਨੇ ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਵਿਖ਼ੇ ਸਥਿਤ ਸ਼ਰਾਬ ਦੇ ਠੇਕੇ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਚਾਨਕ ਇੱਕਠੀਆਂ ਹੋਈਆਂ ਔਰਤਾਂ ਨੂੰ ਦੇਖ਼ ਠੇਕੇ ਦੇ ਕਰਿੰਦੇ ਠੇਕੇ ਨੂੰ ਤਾਲਾ ਲਗਾ ਕੇ ਖ਼ਿਸਕ ਗਏ।

ਇਹ ਵੀ ਪੜੋ: Weather Report: ਅੱਜ ਫੇਰ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਧਰਨੇ ਦੌਰਾਨ ਔਰਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਸਸਤੀ ਸ਼ਰਾਬ ਨੀਤੀ ਕਾਰਨ ਠੇਕੇਕਦਾਰਾਂ ਵਲੋਂ ਕੀਤੀ ਸਸਤੀ ਸ਼ਰਾਬ ਕਾਰਨ ਉਨ੍ਹਾਂ ਦੇ ਘਰਾਂ ਦੇ ਮਰਦ ਲਗਾਤਾਰ ਸ਼ਰਾਬ ਪੀ ਰਹੇ ਹਨ ਅਤੇ ਕੰਮਾਂ ਕਾਰਾਂ 'ਤੇ ਜਾਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਰੋਕਦੀਆਂ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ।

ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ, ਸਿਹਤ ਅਤੇ ਸਿੱਖਿਆ ਮੁਫ਼ਤ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਜਦਕਿ ਹੁਣ ਇਸ ਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਮਹਿੰਗੀ ਅਤੇ ਸ਼ਰਾਬ ਸਸਤੀ ਹੋ ਗਈ ਹੈ ਜਿਸ ਕਾਰਨ ਨਿੱਤ ਲੜਾਈ ਝਗੜੇ ਰਹਿਣ ਲੱਗ ਪਏ ਹਨ।

ਇਸੇ ਦੌਰਾਨ ਪੁਲਿਸ ਵੀ ਡੀਐਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਹੁੰਚ ਗਈ ਤੇ ਅਖ਼ੀਰ ਕਰ ਅਤੇ ਆਬਾਕਾਰੀ ਵਿਭਾਗ ਦੇ ਇੰਨਸਪੈਕਟਰ ਨਰੇਸ਼ ਸਹੋਤਾ ਨੇ ਮੌਕੇ 'ਤੇ ਆ ਕੇ ਔਰਤਾਂ ਕੋਲੋਂ ਮੰਗ ਪੱਤਰ ਲੈ ਕੇ ਧਰਨਾ ਦੇ ਰਹੀਆਂ ਔਰਤਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਇੱਥੋਂ ਠੇਕਾ ਚੁੱਕ ਲੈਣਗੇ।

ਇਹ ਵੀ ਪੜੋ: International Yoga Day 2022: 21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਯੋਗਾ ਦਿਵਸ, ਜਾਣੋ ਕਾਰਨ

Last Updated : Jun 21, 2022, 9:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.