ETV Bharat / city

ਦੁਕਾਨ 'ਚ ਤਿੰਨ ਵਾਰ ਚੋਰੀ ਹੋਣ 'ਤੇ ਮਾਲਿਕ ਨੇ ਪੁਲਿਸ 'ਤੇ ਲਗਾਏ ਇਲਜ਼ਾਮ

author img

By

Published : Jul 4, 2021, 2:29 PM IST

ਦੁਕਾਨ ਮਾਲਕ ਚਰਨਜੀਤ ਵਾਸੀ ਮੁਹੱਲਾ ਨਿਊ ਫਤਹਿਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਦੇ ਪਹਿਲੇ ਗੇਟ ਸਾਹਮਣੇ ਕਰਿਆਨੇ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਇਸੇ ਸਾਲ ਦੀ ਬੀਤੀ 13 ਮਈ ਨੂੰ ਉਸਦੀ ਦੁਕਾਨ 'ਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ , ਜਿਸ ਦੀ ਉਸ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਦੁਕਾਨ 'ਚ ਤਿੰਨ ਵਾਰ ਚੋਰੀ ਹੋਣ 'ਤੇ ਮਾਲਿਕ ਨੇ ਪੁਲਿਸ 'ਤੇ ਲਗਾਏ ਇਲਜ਼ਾਮ
ਦੁਕਾਨ 'ਚ ਤਿੰਨ ਵਾਰ ਚੋਰੀ ਹੋਣ 'ਤੇ ਮਾਲਿਕ ਨੇ ਪੁਲਿਸ 'ਤੇ ਲਗਾਏ ਇਲਜ਼ਾਮ

ਸ਼ਿਆਰਪੁਰ: ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਪੈਂਦੇ ਮੁਹੱਲਾ ਰਹੀਮਪੁਰ ਨਜ਼ਦੀਕ ਤੋਂ ਹੈ, ਜਿੱਥੇ ਇੱਕ ਕਰਿਆਨਾ ਦੁਕਾਨ ਦੇ ਮਾਲਕ ਵਲੋਂ ਦੁਕਾਨ 'ਚ ਤਿੰਨ ਵਾਰ ਚੋਰੀ ਹੋਣ ਦੇ ਬਾਵਜੂਦ ਪੁਲਿਸ ਵਲੋਂ ਕਾਰਵਾਈ ਨਾ ਕਰਨ 'ਤੇ ਸਵਾਲ ਚੁੱਕੇ ਹਨ।

ਦੁਕਾਨ 'ਚ ਤਿੰਨ ਵਾਰ ਚੋਰੀ ਹੋਣ 'ਤੇ ਮਾਲਿਕ ਨੇ ਪੁਲਿਸ 'ਤੇ ਲਗਾਏ ਇਲਜ਼ਾਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਚਰਨਜੀਤ ਵਾਸੀ ਮੁਹੱਲਾ ਨਿਊ ਫਤਹਿਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਦੇ ਪਹਿਲੇ ਗੇਟ ਸਾਹਮਣੇ ਕਰਿਆਨੇ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਇਸੇ ਸਾਲ ਦੀ ਬੀਤੀ 13 ਮਈ ਨੂੰ ਉਸਦੀ ਦੁਕਾਨ 'ਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ , ਜਿਸ ਦੀ ਉਸ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ 6 ਜੂਨ ਨੂੰ ਮੁੜ ਉਨ੍ਹਾਂ ਦੀ ਦੁਕਾਨ 'ਚ ਚੋਰੀ ਹੋਈ ਸੀ, ਜਿਸ ਸਬੰਧੀ ਉਨ੍ਹਾਂ ਮੁੜ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਉਕਤ ਚੋਰੀਆਂ ਨੂੰ ਲੈਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਚੋਰਾਂ ਵਲੋਂ ਮੁੜ ਉਸਦੀ ਦੁਕਾਨ 'ਚ ਚੋਰੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਇੰਨਾਂ ਚੋਰੀਆਂ ਕਾਰਨ ਉਨ੍ਹਾਂ ਨੂੰ ਦੋ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਦਾ ਕਹਿਣਾ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਚੋਰ ਦੀ ਪਹਿਚਾਣ ਦਵੀ ਦੱਸੀ ਗਈ, ਪਰ ਪੁਲਿਸ ਵਲੋਂ ਇਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ਮਾਲਕ ਵਲੋਂ ਜਿੰਨਾਂ 'ਤੇ ਸ਼ੱਕ ਜਤਾਇਆ ਗਿਆ, ਉਸ ਕੋਲੋਂ ਪੁੱਛਗਿਛ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀ ਗੋਲੀ, 4 ਦੀ ਮੌਤ 2 ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.