ETV Bharat / city

ਹੁਸ਼ਿਆਰਪੁਰ ਨਗਰ ਨਿਗਮ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ 'ਚ ਫ਼ੇਲ, ਵੇਖੋ

author img

By

Published : Nov 14, 2019, 10:14 PM IST

ਹੁਸ਼ਿਆਰਪੁਰ ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਅਬਾਦੀ ਨੂੰ ਲੈ ਕੇ ਘੱਟ ਆਵਾਰਾ ਪਸ਼ੂਆਂ ਦੀ ਵੱਧ ਗਿਣਤੀ ਨੂੰ ਲੈ ਕੇ ਜਿਆਦਾ ਸੁਰਖੀਆਂ 'ਚ ਹੈ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਲੱਖਾਂ ਰੁਪਏ ਖਰਚਣ ਵਾਲੀ ਨਗਰ ਨਿਗਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ।

ਫ਼ੋਟੋ।

ਹੁਸ਼ਿਆਰਪੁਰ: ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਅਬਾਦੀ ਨੂੰ ਲੈ ਕੇ ਘੱਟ ਆਵਾਰਾ ਪਸ਼ੂਆਂ ਦੀ ਵੱਧ ਗਿਣਤੀ ਨੂੰ ਲੈ ਕੇ ਜਿਆਦਾ ਸੁਰਖੀਆਂ 'ਚ ਹੈ। ਆਏ ਦਿਨ ਸ਼ਹਿਰ ਭਰ ਦੇ ਆਵਾਰਾ ਪਸ਼ੂਆਂ ਦਾ ਜਮਾਵੜਾ ਵੇਖਿਆ ਜਾ ਸਕਦਾ ਹੈ। ਸੜਕਾਂ 'ਚ ਪਸ਼ੂਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਆਮ ਵੇਖਣ ਨੂੰ ਮਿਲ ਰਹੀ ਹੈ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਲੱਖਾਂ ਰੁਪਏ ਖਰਚਣ ਵਾਲੀ ਨਗਰ ਨਿਗਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ।

ਵੀਡੀਓ

ਸ਼ਹਿਰ ਦੀ ਸੜਕਾਂ 'ਤੇ ਸ਼ਰੇਆਮ 2 ਸਾੰਡ ਇੱਕ ਦੂਜੇ ਨਾਲ ਘੁਲਦੇ ਹੋਏ ਵਿਖਾਈ ਦੇ ਰਹੇ ਹਨ। ਇਸ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ। ਕਰੀਬ ਅੱਧਾ ਘੰਟੇ ਦੇ ਸੰਘਰਸ਼ ਤੋਂ ਬਾਅਦ ਪੁਲਿਸ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਉਨ੍ਹਾਂ ਨੂੰ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਪਸ਼ੂਆਂ ਕਾਰਨ ਕਈ ਲੋਕ ਫੱਟੜ ਵੀ ਹੋਏ ਹਨ ਅਤੇ ਕਈਆਂ ਨੂੰ ਆਪਣੀ ਜਾਨ ਵੀ ਗਵਾਨੀ ਪਈ। ਲੋਕਾਂ ਦਾ ਕਹਿਣਾ ਹੈ ਕਿ ਹਰ ਇੱਕ ਵਿਭਾਗ ਵੱਲੋਂ ਕਈ ਸਾਰੇ ਟੈਕਸ ਵਸੂਲੇ ਜਾਂਦੇ ਹਨ, ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਟੈਕਸ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੂਜੇ ਪਾਸੇ ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਸਮੇਂ ਸਮੇਂ 'ਤੇ ਸੰਸਥਾਵਾਂ ਨੂੰ ਆਦੇਸ਼ ਜਾਰੀ ਕੀਤੇ ਜਾਂਦੇ ਹਨ, ਪਰ ਆਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਸ਼ੂਆਂ 'ਤੇ ਕਾਬੂ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ 'ਚ ਕਈ ਉਚੇਚੇ ਕਦਮ ਚੁੱਕੇ ਜਾਣਗੇ।

Intro:ਪੰਜਾਬ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਦਿਨ ਵਾਦੀਆਂ ਵਧਦਾ ਹੀ ਜਾ ਰਿਹਾ ਹੈ ਜਿਸ ਦੇ ਚੱਲਦੇ ਰਾਹਗੀਰ ਆਏ ਦਿਨ ਦੁਰਘਟਨਾ ਦਾ ਸ਼ਿਕਾਰ ਹੋ ਰਹੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਹਰ ਬਾਰ ਆਪਣਾ ਪੱਲਾ ਝਾੜਦਾ ਹੋਇਆ ਡਿਊਟੀ ਨਿਭਾਉਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਸ ਦਾ ਖਾਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ

Body:ਹੁਸ਼ਿਆਰਪੁਰ ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਜਨਸੰਖਿਆ ਨੂੰ ਲੈ ਕੇ ਘੱਟ ਆਵਾਰਾ ਪਸ਼ੂ ਦੀ ਪਸ਼ੂਆਂ ਦੀ ਵਧ ਰਹੀ ਜਨਸੰਖਿਆ ਨੁੰ ਲੈ ਕੇ ਅਧਿਕ ਸੁਰਖੀਆਂ ਵਿੱਚ ਹੇ .ਆਏ ਦਿਨ ਸ਼ਹਿਰ ਭਰ ਦੇ ਆਵਾਰਾ ਪਸ਼ੂਆਂ ਦਾ ਜਮਾਵੜਾ ਵੇਖਿਆ ਜਾ ਸਕਦਾ ਹੈ . ਅਤੇ ਨਾਲ ਹੀ ਪਸ਼ੂਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਟ੍ਰੈਫਿਕ ਸਮੱਸਿਆ ਨੂੰ ਸੱਦਾ ਦਿੰਦੀਆਂ ਦਿਖਾਈ ਹੁਣ ਆਮ ਗੱਲ ਹੋ ਚੁੱਕੀ ਹੈ . ਨਾਲ ਹੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਤੇ ਲੱਖਾਂ ਰੁਪਏ ਖਰਚਣ ਵਾਲੀ ਨਗਰ ਨਿਗਮ ਵੀ ਸਵਾਲਾਂ ਦੇ ਘੇਰੇ ਵਿੱਚ ਹੈ . ਇਸ ਦੀ ਬਾਜ਼ਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਬਾਜ਼ਾਰ ਦੋ ਸਾਨ ਆਪਸ ਵਿੱਚ ਭਿੜਦੇ ਦਿਖਾਈ ਦਿੱਤੇ ਜਿਸ ਨਾਲ ਆਵਾਜਾਈ ਕਾਫ਼ੀ ਲੰਬਾ ਸਮਾਂ ਪ੍ਰਭਾਵਿਤ ਹੋਈ ਅਤੇ ਮੁਸ਼ੱਕਤ ਕਰਨ ਤੋਂ ਬਾਅਦ ਆਖਿਰਕਾਰ ਪੁਲਸ ਦਾ ਘਰ ਲੈਣਾ ਪਿਆ . ਕਰੀਬ ਅੱਧਾ ਘੰਟੇ ਦੇ ਸੰਘਰਸ਼ ਦੇ ਬਾਅਦ ਪੁਲਸ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਆਖਿਰਕਾਰ ਆਪਣੀ ਗੱਡੀ ਦੇ ਸਹਾਰੇ ਉਹ ਦੋ ਸਾਨਾਂ ਨੂੰ ਖਦੇੜਨ ਵਿਚ ਕਾਮਯਾਬ ਹੋਏ ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਅਕਸਰ ਇਹੋ ਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਅਤੇ ਜਿਸ ਨਾਲ ਕਈ ਲੋਕ ਫੱਟੜ ਵੀ ਹੋਏ ਨੇ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਦ ਕਿ ਕਈਆਂ ਦਾ ਕਹਿਣਾ ਹੈ ਕਿ ਹਰ ਇੱਕ ਵਿਭਾਗ ਵੱਲੋਂ ਕਈ ਸਾਰੇ ਟੈਕਸ ਵਸੂਲੇ ਜਾਂਦੇ ਨੇ ਕਿ ਕੀ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਲੇਕਿਨ ਹਰ ਵਾਰ ਜਿਸ ਦਾ ਖਾਮਿਆਜ਼ਾ ਜਨਤਾ ਨੂੰ ਹੀ ਭੁਗਤਣਾ ਪੈਂਦਾ ਹੈ

ਬੋਲ -- 1-2 ਸਥਾਨਕ ਨਿਵਾਸੀ

Conclusion:ਉਧਰ ਦੂਜੇ ਪਾਸੇ ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਸਮੇਂ ਸਮੇਂ ਸਿਰ ਸੰਸਥਾਵਾਂ ਨੂੰ ਆਦੇਸ਼ ਜਾਰੀ ਕਰਦੇ ਹਾ ਲੇਕਿਨ ਆਵਾਰਾ ਪਸ਼ੂਆਂ ਦੀ ਵੱਧ ਰਹੀ ਸੰਖਿਆ ਪ੍ਰੇਸ਼ਾਨੀ ਦਾ ਸਬਬ ਬਣਦੇ ਹਨ ਜਿਸ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਪਾਲਤੂ ਜਾਨਵਰਾਂ ਦੀ ਸੰਖਿਆ ਆਂਕੀ ਜਾਵੇਗੀ ਜਿਸ ਨਾਲ ਪਤਾ ਲੱਗ ਪਾਵੇਗਾ ਕਿ ਆਵਾਰਾ ਜਾਨਵਰ ਦੀ ਸੰਖਿਆ ਕਿਸਤਰ੍ਹਾਂ ਵਧਦੀ ਜਾ ਰਹੀ ਹੈ ਜਿਸ ਲਈ ਉਚੇਚੇ ਕਦਮ ਚੁੱਕੇ ਜਾਣਗੇ

ਬੋਲ -- ਬਲਰਾਜ ਸਿਗ ਕਮਿਸਨਰ

satpal singh
ETV Bharat Logo

Copyright © 2024 Ushodaya Enterprises Pvt. Ltd., All Rights Reserved.