ETV Bharat / city

ਆਈਲਟਸ ਕਰ ਵਿਦੇਸ਼ ਭੇਜੀ ਮੰਗੇਤਰ ਨੇ ਦਿੱਤਾ ਧੋਖਾ, ਮੁੰਡੇ ਨੇ ਚੁੱਕਿਆ ਇਹ ਕਦਮ...

author img

By

Published : Nov 20, 2021, 4:13 PM IST

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਸਤੌਰ ਦੇ ਰਹਿਣ ਵਾਲੇ ਸੁਖਰਾਜ ਦੀਪ ਦੀ ਸਗਾਈ ਅਮਨਦੀਪ ਨਾਲ ਹੋਈ ਸੀ। ਦੱਸ ਦਈਏ ਕਿ ਅਮਨਦੀਪ ਨੇ ਆਈਲਟਸ ਕੀਤੀ ਹੋਈ ਸੀ ਪਰ ਵਿਦੇਸ਼ ਜਾਣ ਲਈ ਪੈਸੇ ਦੀ ਕਮੀ ਹੋਣ ਕਾਰਨ ਉਸਦਾ ਰਿਸ਼ਤਾ ਸੁਖਰਾਜ ਦੀਪ ਨਾਲ ਕਰਵਾਇਆ ਗਿਆ ਸੀ।

ਹੁਸ਼ਿਆਰਪੁਰ
ਹੁਸ਼ਿਆਰਪੁਰ

ਹੁਸ਼ਿਆਰਪੁਰ: ਪੰਜਾਬ ਚ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ। ਜਿਸ ਕਾਰਨ ਇਸ ਨਾਲ ਜੁੜੇ ਕਈ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸਤੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਆਈਲੇਟਸ ਕਰਵਾ ਕੇ ਵਿਦੇਸ਼ ਭੇਜੀ ਮੰਗੇਤਰ ਤੋਂ ਧੋਖਾ ਮਿਲਣ ਤੋਂ ਬਾਅਦ ਲੜਕੇ ਵੱਲੋਂ ਖੁਦਕੁਸ਼ੀ ਕਰ ਲਈ। ਲੜਕੇ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਸਦਮੇਂ ਚ ਹਨ।

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਸਤੌਰ ਦੇ ਰਹਿਣ ਵਾਲੇ ਸੁਖਰਾਜ ਦੀਪ ਦੀ ਸਗਾਈ ਅਮਨਦੀਪ ਨਾਲ ਹੋਈ ਸੀ। ਦੱਸ ਦਈਏ ਕਿ ਅਮਨਦੀਪ ਨੇ ਆਈਲਟਸ ਕੀਤੀ ਹੋਈ ਸੀ ਪਰ ਵਿਦੇਸ਼ ਜਾਣ ਲਈ ਪੈਸੇ ਦੀ ਕਮੀ ਹੋਣ ਕਾਰਨ ਉਸਦਾ ਰਿਸ਼ਤਾ ਸੁਖਰਾਜ ਦੀਪ ਨਾਲ ਕਰਵਾਇਆ ਗਿਆ ਸੀ। ਸਗਾਈ ਤੋਂ ਬਾਅਦ ਸੁਖਰਾਜ ਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਚੁੱਕਿਆ ਜੋ ਕਿ ਤਕਰੀਬਨ 12 ਲੱਖ ਰੁਪਏ ਦਾ ਸੀ।

ਕੈਨੇਡਾ ਭੇਜਣ ਤੋਂ ਬਾਅਦ ਗੱਲ ਕੀਤੀ ਬੰਦ

ਦੱਸ ਦਈਏ ਕਿ ਸੁਖਰਾਜ ਅਤੇ ਅਮਨਦੀਪ ਦੀ ਸਗਾਈ ਸਾਲ 2019 ਚ ਹੋਈ ਸੀ ਅਤੇ ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ। ਕੈਨੇਡਾ ਜਾਣ ਤੋਂ ਬਾਅਦ ਦੋਹਾਂ ਦੀ ਆਪਸ ਚ ਫੋਨ ’ਤੇ ਗੱਲਬਾਤ ਹੁੰਦੀ ਰਹੀ ਉੱਥੇ ਜਦੋ ਉਸਨੂੰ ਆਪਣੇ ਕੰਮ ਦਾ ਵਰਟ ਪਰਮਿਟ ਮਿਲ ਗਿਆ ਤਾਂ ਲੜਕੀ ਨੇ ਲੜਕੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਲੜਕਾ ਪਰੇਸ਼ਾਨ ਰਹਿਣ ਲੱਗਾ।

ਲੜਕੀ ਦੇ ਪਰਿਵਾਰ ਨਾਲ ਕੀਤਾ ਸੰਪਰਕ

ਇਸ ਤੋਂ ਬਾਅਦ ਜਦੋ ਲੜਕੇ ਨੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ। ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਫਿਲਹਾਲ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜੋ: ਪਤਨੀ ਸਮੇਤ ਬੱਚਿਆ ਨੂੰ ਪਤੀ ਨੇ ਕੀਤਾ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.