ETV Bharat / city

ਬੀਡੀਪੀਓ ਦਫਤਰ ਗੜ੍ਹਸ਼ੰਕਰ ਵਿੱਚ 40 ਵਿਚੋਂ 30 ਪੋਸਟਾਂ ਖਾਲੀ

author img

By

Published : Apr 2, 2022, 7:34 PM IST

ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਤਹਿਸੀਲ ਵਿਖੇ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਦਫਤਰ (ਬੀਡੀਪੀਓ ਦਫਤਰ) ਸਿਰਫ 25 ਫੀਸਦੀ ਸਟਾਫ ਨਾਲ ਚਲਾਇਆ ਜਾ ਰਿਹਾ ਹੈ (bdpo office garshankar is running with only 25 percent staff)। ਇਥੇ ਕੁਲ 40 ਵਿੱਚੋਂ 30 ਅਸਾਮੀਆਂ ਖਾਲੀ ਪਈਆਂ ਹਨ (30 out of 40 posts are vacant)।

ਗੜ੍ਹਸ਼ੰਕਰ ਵਿੱਚ 40 ਵਿਚੋਂ 30 ਪੋਸਟਾਂ ਖਾਲੀ
ਗੜ੍ਹਸ਼ੰਕਰ ਵਿੱਚ 40 ਵਿਚੋਂ 30 ਪੋਸਟਾਂ ਖਾਲੀ

ਗੜ੍ਹਸ਼ੰਕਰ:ਬੀਡੀਪੀਓ ਦਫਤਰ ਗੜ੍ਹਸ਼ੰਕਰ ਵਿੱਚ 40 ਵਿਚੋਂ 30 ਪੋਸਟਾਂ ਖਾਲੀ (Bdo office vich post khali) ਪਈਆਂ ਹਨ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਪਹੁੰਚਣ (employees should be punctual) ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਹ ਹਦਾਇਤਾਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਾ ਆਵੇ, ਇਸ ਦੇ ਲਈ ਸਰਕਾਰੀ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪਰ ਇਹ ਸਾਰੇ ਨਿਰਦੇਸ਼ ਉਦੋਂ ਹੀ ਅਮਲ ਵਿੱਚ ਆਉਣਗੇ ਜਦੋਂ ਦਫ਼ਤਰਾਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਅਸਾਮੀਆਂ ’ਤੇ ਕਰਮਚਾਰੀ ਤਾਇਨਾਤ ਹੋਣਗੇ (bdpo office garshankar is running with only 25 percent staff)।
ਗੜ੍ਹਸ਼ੰਕਰ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਕਾਫ਼ੀ ਹੱਦ ਤੱਕ ਕਰਮਚਾਰੀਆਂ ਦੀਆਂ ਪੋਸਟਾਂ ਖਾਲੀ ਹਨ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਦੇ ਵਿੱਚ ਇਲਾਕੇ ਦੇ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ (aap govt of punjab) ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੋਸਟਾਂ ਨੂੰ ਜਲਦ ਭਰਿਆ ਜਾਵੇ (people demand to fill the posts earliest)ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ (30 out of 40 posts are vacant)।

ਗੜ੍ਹਸ਼ੰਕਰ ਵਿੱਚ 40 ਵਿਚੋਂ 30 ਪੋਸਟਾਂ ਖਾਲੀ
ਇਸ ਸੰਬੰਧ ਗੜ੍ਹਸ਼ੰਕਰ ਦੇ ਵੀ.ਡੀ.ਓ. ਐੱਚ ਐੱਸ ਨਾਗਰਾ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫਤਰ ਗੜ੍ਹਸ਼ੰਕਰ ਵਿੱਚ ਟੋਟਲ 40 ਪੋਸਟਾਂ ਹਨ ਜਿਨ੍ਹਾਂ ਵਿੱਚੋਂ 30 ਪੋਸਟਾਂ ਖਾਲੀ ਹਨ। ਜਾਣਕਾਰੀ ਦਿੰਦੇ ਹੋਏ ਬੀਡੀਓ ਨੇ ਦੱਸਿਆ ਕਿ ਦਫਤਰ ਵਿੱਚ ਲੇਖਾਕਾਰ, ਅਕਾਊਂਟ ਕਲਰਕ, ਸਟੈਨੋ, ਸੇਵਾਦਾਰ ਦੀਆਂ 2 ਪੋਸਟਾਂ, ਸੁਪਰਡੈਂਟ ਦੀਆਂ 2 ਪੋਸਟਾਂ ਖਾਲੀ ਪਈਆਂ ਹਨ।

ਉਨ੍ਹਾਂ ਦੱਸਿਆ ਕਿ ਲਗਭੱਗ 141 ਪੰਚਾਇਤਾਂ ਦੇ ਲਈ ਸੈਕਟਰੀ ਦੀਆਂ 28 ਪੋਸਟਾਂ ਹਨ ਜਿਨ੍ਹਾਂ ਤੇ ਸਿਰਫ 4 ਸੈਕਟਰੀ ਤਾਇਨਾਤ ਹਨ। ਜਿਨ੍ਹਾਂ ਨੂੰ ਐਡੀਸ਼ਨਲ ਚਾਰਜ ਦੇਕੇ ਕੰਮ ਚਲਾਇਆ ਜਾ ਰਿਹਾ ਹੈ। ਬੀਡੀਓ ਨੇ ਦੱਸਿਆ ਕਿ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਨ੍ਹਾਂ ਖਾਲੀ ਪੋਸਟਾਂ ਨੂੰ ਭਰਿਆ ਜਾਂਦਾ ਹੈ।

ਇਹ ਵੀ ਪੜ੍ਹੋ:ਕਸ਼ਮੀਰ ਸਿੰਘ MSP ਭੁਗਤਾਨ ਪ੍ਰਾਪਤ ਕਰਨ ਵਾਲੇ ਸੂਬੇ ਦੇ ਪਹਿਲੇ ਕਿਸਾਨ ਬਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.