ETV Bharat / city

ਕਾਵੜ ਲੈਕੇ ਗੜ੍ਹਸ਼ੰਕਰ ਪਹੁੰਚੇ ਦਰਸ਼ਨ ਕੁਮਾਰ ਦਾ ਸ਼ਾਨਦਾਰ ਸਵਾਗਤ

author img

By

Published : Mar 12, 2021, 2:10 PM IST

ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ 'ਤੇ ਸ਼੍ਰੀ ਓਕਾਂਰ ਏਸ਼ਵਰ ਤੋਂ ਕਾਵੜ (ਗੰਗਾ ਜਲ) ਲੈਕੇ ਗੜ੍ਹਸ਼ੰਕਰ ਪਹੁੰਚਣ 'ਤੇ ਪਿੰਡ ਹਾਜੀਪੁਰ ਦੇ ਸ਼ਿਵ ਭਗਤ ਸ਼੍ਰੀ ਦਰਸ਼ਨ ਕੁਮਾਰ ਦਾ ਸ਼ਿਵ ਮੰਦਿਰ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਤਸਵੀਰ
ਤਸਵੀਰ

ਗੜ੍ਹਸ਼ੰਕਰ: ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ 'ਤੇ ਸ਼੍ਰੀ ਓਕਾਂਰ ਏਸ਼ਵਰ ਤੋਂ ਕਾਵੜ (ਗੰਗਾ ਜਲ) ਲੈਕੇ ਮੰਗਲਵਾਰ ਨੂੰ ਗੜ੍ਹਸ਼ੰਕਰ ਪਹੁੰਚਣ 'ਤੇ ਪਿੰਡ ਹਾਜੀਪੁਰ ਦੇ ਸ਼ਿਵ ਭਗਤ ਸ਼੍ਰੀ ਦਰਸ਼ਨ ਕੁਮਾਰ ਦਾ ਸ਼ਿਵ ਮੰਦਿਰ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ 7 ਫਰਵਰੀ ਨੂੰ ਸ਼੍ਰੀ ਓਕਾਂਰ ਏਸ਼ਵਰ ਤੋ ਕਾਵੜ (ਗੰਗਾ ਜਲ) ਲੈਕੇ ਚੱਲੇ ਸਨ ਅਤੇ 32 ਦਿਨਾਂ 'ਚ ਉਹ ਕਰੀਬ 1425 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਗੜ੍ਹਸ਼ੰਕਰ ਪਹੁੰਚੇ।

ਵੀਡੀਓ

ਉਨ੍ਹਾਂ ਦੱਸਿਆ ਕਿ ਮਹਾਂ ਸ਼ਿਵਰਾਤਰੀ ਮੌਕੇ ਉਨ੍ਹਾਂ ਵਲੋਂ ਪਿੰਡ ਹਾਜੀਪੁਰ ਦੇ ਸ਼ਿਵ ਮੰਦਿਰ ਵਿਖੇ ਇਹ ਜਲ ਅਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ਼੍ਰੀ ਅਮਰਨਾਥ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਅਤੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੇ ਕੀਤੇ ਆਦਰ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਸ਼ਿਵਰਾਤਰੀ ਮੌਕੇ ਗੰਗਾ ਜਲ ਲੈਕੇ ਆਉਂਦੇ ਹਨ ਤੇ ਉਨ੍ਹਾਂ ਦੀ ਸ਼ਿਵ ਭੋਲੇ ਸ਼ਸ਼ੰਕਰ 'ਚ ਅਥਾਹ ਆਸਥਾ ਹੈ।

ਇਹ ਵੀ ਪੜ੍ਹੋ:Ambani Bomb Threat: ਤਿਹਾੜ ’ਚ ਬੰਦ ਅੱਤਵਾਦੀ ਕੋਲੋਂ ਮਿਲਿਆ ਮੋਬਾਇਲ, ਇੱਥੋਂ ਹੀ ਭੇਜਿਆ ਗਿਆ ਸੀ ਮੈਸੇਜ !

ETV Bharat Logo

Copyright © 2024 Ushodaya Enterprises Pvt. Ltd., All Rights Reserved.