ETV Bharat / city

ਜ਼ਮੀਨ ਕੁਰਕੀ ਦਾ ਫਰਮਾਨ, ਕਿਸਾਨ ਪਰਿਵਾਰ ਦੇ ਹੱਕ ‘ਚ ਉੱਤਰੀ ਕਿਸਾਨ ਜਥੇਬੰਦੀ

author img

By

Published : May 12, 2022, 10:04 AM IST

ਟਰੈਕਟਰ ਖਰੀਦਣ ਵਾਲੇ ਕਿਸਾਨ ਕੋਲੋਂ ਸਾਲ 2012 ਵਿੱਚ ਬਟਾਲਾ ਵਿਖੇ ਇੱਕ ਟਰੈਕਟਰ ਹਾਦਸੇ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲਿਸ ਅਧਿਕਾਰੀ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।

Northern Farmers' Organization in favor of farmer families facing land attachment in Gurdaspur
ਗੁਰਦਾਸਪੁਰ 'ਚ ਜ਼ਮੀਨ ਦੀ ਕੁਰਕੀ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰ ਦੇ ਹੱਕ ਵਿੱਚ ਉੱਤਰੀ ਕਿਸਾਨ ਜਥੇਬੰਦੀ

ਗੁਰਦਾਸਪੁਰ: ਸਮਾਜ ਵਿੱਚ ਇੱਕ ਕਹਾਵਤ ਬੇਹੱਦ ਮਸ਼ਹੂਰ ਹੈ ਕਿ "ਕਰੇ ਕੋਈ ਭਰੇ ਕੋਈ" ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਾਹੜਾ ਦਾ ਸਾਹਮਣੇ ਆਇਆ ਹੈ। ਪਿੰਡ ਪਾਹੜਾ ਦੇ ਰਹਿਣ ਵਾਲੇ ਕਿਸਾਨ ਰਘਬੀਰ ਸਿੰਘ ਵੱਲੋਂ ਸਾਲ 2010 ਵਿੱਚ ਆਪਣਾ ਪੁਰਾਣਾ ਟਰੈਕਟਰ ਇੱਕ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨ ਕੋਲੋਂ ਸਾਲ 2012 ਵਿੱਚ ਬਟਾਲਾ ਵਿਖੇ ਇੱਕ ਟਰੈਕਟਰ ਹਾਦਸੇ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲਿਸ ਅਧਿਕਾਰੀ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨੇ ਦੱਸਿਆ ਕਿ ਸਾਲ 2010 ਵਿੱਚ ਉਸ ਨੇ ਆਪਣਾ ਪੁਰਾਣਾ ਟਰੈਕਟਰ ਇੱਕ ਕਿਸਾਨ ਨੂੰ ਵੇਚ ਦਿੱਤਾ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿੱਚ ਬਟਾਲਾ ਵਿੱਚ ਇਸ ਟਰੈਕਟਰ ਹਾਦਸੇ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।

ਅਦਾਲਤ ਵਿੱਚ ਇਸ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਟਰੈਕਟਰ ਚਾਲਕ ਕੋਲੋਂ ਬਣਦਾ ਮੁਆਵਜ਼ਾ ਲੈਣ ਲਈ ਇੱਕ ਮਾਮਲਾ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਅਧਿਕਾਰੀ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਵੱਲੋਂ ਇਨ੍ਹਾਂ ਹੁਕਮਾਂ ਲਈ ਕਿਸਾਨ ਰਘਬੀਰ ਸਿੰਘ ਦੀ 2 ਏਕੜ ਜ਼ਮੀਨ ਵੀ ਕੁਰਕੀ ਦੇ ਵੀ ਹੁਕਮ ਕਰ ਦਿੱਤੇ ਗਏ ਹਨ।

ਗੁਰਦਾਸਪੁਰ 'ਚ ਜ਼ਮੀਨ ਦੀ ਕੁਰਕੀ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰ ਦੇ ਹੱਕ ਵਿੱਚ ਉੱਤਰੀ ਕਿਸਾਨ ਜਥੇਬੰਦੀ

ਕਿਸਾਨ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਪਾਹੜਾ ਵਿੱਚ ਪੀੜਤ ਪਰਿਵਾਰ ਨਾਲ ਰਾਬਤਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਖਰੀਦਣ ਵਾਲੇ ਕਿਸਾਨ ਨੇ ਰਘਬੀਰ ਸਿੰਘ ਕੋਲੋਂ ਟਰੈਕਟਰ ਖ਼ਰੀਦਣ ਦਾ ਐਫੀਡੇਵਟ ਤਾਂ ਲੈ ਲਿਆ ਸੀ ਪਰ ਉਸ ਨੇ ਇਸ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਨਹੀਂ ਕਰਵਾਈ। ਜਿਸ ਕਾਰਨ ਅਦਾਲਤ ਵੱਲੋਂ ਸਾਰਾ ਹਰਜਾਨਾ ਉਸ ਮੌਕੇ ਟਰੈਕਟਰ ਚਲਾਉਣ ਵਾਲਿਆਂ ਦੀ ਥਾਂ ਰਘਬੀਰ ਸਿੰਘ ਨੂੰ ਟਰੈਕਟਰ ਦਾ ਮਾਲਕ ਮੰਨਦੇ ਹੋਏ ਕਰ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ 16 ਮਈ ਨੂੰ ਅਦਾਲਤ ਨੇ ਰਘਬੀਰ ਸਿੰਘ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਉੱਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰਦੇ ਪਰ ਉਹ ਪਿੰਡ ਵਾਸੀਆਂ ਅਤੇ ਸਮਾਜ ਦੇ ਰਸੂਖਦਾਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਹਾਲ ਦੀ ਘੜੀ ਰਘਵੀਰ ਸਿੰਘ ਦੇ ਜ਼ਮੀਨ ਦੀ ਨਿਲਾਮੀ ਦੀ ਬੋਲੀ ਨਾ ਦੇਵੇ। ਬਲਕਿ ਸਮਾਜ ਦੇ ਧੰਨਵਾਨ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਕਿਸਾਨਾਂ ਦੇ ਇਸ ਮੁਆਵਜ਼ੇ ਦੀ ਰਕਮ ਦੀ ਅਦਾਇਗੀ ਕਰਨੀ ਚਾਹੀਦੀ ਹੈ। ਕਿਸਾਨ ਜਥੇਬੰਦੀ ਨੇ ਵੱਲੋਂ ਪੰਜਾਬ ਸਰਕਾਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਰਘਬੀਰ ਸਿੰਘ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਣਦੀ ਮਾਲੀ ਸਹਾਇਤਾ ਦੇ ਕੇ ਸਹਾਇਤਾ ਕੀਤੀ ਜਾਵੇ।

ਇਹ ਵੀ ਪੜ੍ਹੋ : ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਜ਼ਮਾਨਤ 'ਤੇ ਆਏ ਨੌਜਵਾਨ ਕੀਤਾ ਇਹ ਕਾਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.