ETV Bharat / city

ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ

author img

By

Published : Jul 5, 2022, 12:03 PM IST

Updated : Jul 5, 2022, 5:16 PM IST

ਪੰਜਾਬ ਪੁਲਿਸ ਨੇ ਗੁਰਦਾਸਪੁਰ ਦੇ ਐਸ.ਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਮੋਗਾ ਤੋਂ ਔਰਤ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ (Gurdaspur SP Headquarter arrested in rape case) ਹੈ। ਜਾਣੋ ਕੀ ਸੀ ਪੂਰਾ ਮਾਮਲਾ...

ਬਲਾਤਕਾਰ ਦੇ ਇਲਜ਼ਾਮ ਤਹਿਤ SP ਹੈੱਡਕੁਆਰਟਰ ਗ੍ਰਿਫ਼ਤਾਰ
ਬਲਾਤਕਾਰ ਦੇ ਇਲਜ਼ਾਮ ਤਹਿਤ SP ਹੈੱਡਕੁਆਰਟਰ ਗ੍ਰਿਫ਼ਤਾਰ

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਵਿਖੇ ਤੈਨਾਤ ਐਸ.ਪੀ (ਹੈਡ ਕੁਆਰਟਰ) ਗੁਰਮੀਤ ਸਿੰਘ ਨੂੰ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ (Gurdaspur SP Headquarter arrested in rape case) ਗਿਆ ਹੈ। ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ ਵਲੋਂ ਪੂਰੀ ਮੁਸਤੈਦੀ ਨਾਲ਼ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਓਥੇ ਅਦਾਲਤ ਵਿੱਚ ਕਿਸੇ ਪੇਸ਼ੀ 'ਤੇ ਗਿਆ ਸੀ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਸ਼ਾਰਪ ਸ਼ੂਟਰ ਫ਼ੌਜੀ ਸਮੇਤ 8 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਮੁਲਜ਼ਮ

ਇਹ ਹੈ ਪੂਰਾ ਮਾਮਲਾ: ਜਾਣਕਾਰੀ ਅਨੁਸਾਰ ਦੀਨਾਨਗਰ ਦੀ ਇੱਕ ਔਰਤ ਵੱਲੋਂ ਐਸ.ਪੀ ਉੱਪਰ ਜ਼ਬਰ ਜਨਾਹ ਦਾ ਇਲਜ਼ਾਮ ਲਾਇਆ ਸੀ। ਪੀੜਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਐੱਸਪੀ ਗੁਰਮੀਤ ਸਿੰਘ ਖਿਲਾਫ਼ ਗੁਰਦਾਸਪੁਰ ਸਿਟੀ ਥਾਣੇ ਵਿੱਚ 2 ਜੁਲਾਈ ਨੂੰ ਧਾਰਾ 376 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਅਪ੍ਰੈਲ ਤੋਂ ਜਾਂਚ ਅਧੀਨ ਸੀ ਜਦੋਂ ਔਰਤ ਨੇ ਪਹਿਲੀ ਵਾਰ ਦਾਅਵਾ ਕੀਤਾ ਸੀ ਕਿ ਉਸ ਨਾਲ਼ ਜ਼ਬਰ ਜਨਾਹ ਕੀਤਾ ਗਿਆ ਹੈ।

ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ
ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ

ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਜਿਸਦੀ ਜਾਂਚ ਦੇ ਸਿਲਸਿਲੇ ਵਿੱਚ ਉਕਤ ਐਸਪੀ ਉਸਦੇ ਸੰਪਰਕ ਵਿੱਚ ਸੀ। ਔਰਤ ਵੱਲੋਂ ਗੁਰਮੀਤ ਸਿੰਘ 'ਤੇ ਲਾਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਜਾਂਚ ਟੀਮ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐਸਐਸਪੀ ਸਵਰਨਦੀਪ ਸਿੰਘ ਕਰ ਰਹੇ ਸਨ।

ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ
ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ

ਗਰਭਵਤੀ ਔਰਤ ਨਾਲ ਕੀਤਾ ਬਲਾਤਕਾਰ: ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੀ ਸ਼ਿਕਾਇਤ ਲੈ ਕੇ ਉਹ ਐਸ.ਪੀ ਗੁਰਦਾਸਪੁਰ ਕੋਲ ਗਈ, ਪਰ ਐਸ.ਪੀ ਨੇ ਉਸ ਨੂੰ ਸਰਕਾਰੀ ਕੋਠੀ ਵਿੱਚ ਬੁਲਾ ਕੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ 2 ਵਾਰ ਸਬੰਧੀ ਬਣਾਏ। ਪੀੜਤਾ ਨੇ ਦੱਸਿਆ ਕਿ ਉਸ ਸਮੇਂ ਉਹ ਗਰਭਵਤੀ ਸੀ। ਪੀੜਤਾ ਨੇ ਦੱਸਿਆ ਕਿ ਐਸ.ਪੀ ਉਸ ਨੂੰ ਆਡੀਓ ਤੇ ਵੀਡੀਓ ਕਾਲਾਂ ਕਰਕੇ ਵੀ ਪਰੇਸ਼ਾਨ ਕਰਦਾ ਰਹਿੰਦਾ ਸੀ।

ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ
ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ

ਮੋਗਾ ਤੋਂ ਕੀਤਾ ਗ੍ਰਿਫ਼ਤਾਰ: ਮੁੱਢਲੀ ਜਾਂਚ ਉਪਰੰਤ ਐਸ.ਪੀ ਖ਼ਿਲਾਫ਼ 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ। ਸਵੇਰੇ ਉਸਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ ਉਹ ਅਦਾਲਤ ਵਿੱਚ ਪੇਸ਼ੀ ਲਈ ਗਿਆ ਸੀ। ਇਸ ਗ੍ਰਿਫ਼ਤਾਰੀ ਵਿੱਚ ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲੀਸ ਦੀ ਸਾਂਝੀ ਟੀਮ ਨੇ ਅਹਿਮ ਯੋਗਦਾਨ ਪਾਇਆ।

ਇਹ ਵੀ ਪੜੋ: ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਂਭਿਆ ਅਹੁਦਾ

Last Updated : Jul 5, 2022, 5:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.