ETV Bharat / city

ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤਾ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ

author img

By

Published : Dec 18, 2021, 8:54 AM IST

ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ (Amritsar Pathankot National Highway) ਕੱਥੂਨੰਗਲ ਟੋਲ ਪਲਾਜ਼ਾ 'ਤੇ ਅੱਜ ਬਾਅਦ ਦੁਪਹਿਰ ਤੋਂ ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ (Contract multipurpose health workers ) ਨੇ ਅਣਮਿਥੇ ਸਮੇਂ ਲਈ ਹਾਈਵੇ 'ਤੇ ਚੱਕਾ ਜਾਮ ਕੀਤਾ।

ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤਾ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ
ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤਾ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ

ਗੁਰਦਾਸਪੁਰ: ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ (Amritsar Pathankot National Highway) ਕੱਥੂਨੰਗਲ ਟੋਲ ਪਲਾਜ਼ਾ 'ਤੇ ਅੱਜ ਬਾਅਦ ਦੁਪਹਿਰ ਤੋਂ ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ (Contract multipurpose health workers ) ਨੇ ਅਣਮਿਥੇ ਸਮੇਂ ਲਈ ਹਾਈਵੇ 'ਤੇ ਚੱਕਾ ਜਾਮ ਕੀਤਾ। ਉਥੇ ਹੀ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਕੰਟ੍ਰੈਕਟ ਅਤੇ ਸਿਹਤ ਵਿਭਾਗ 'ਚ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰਾਂ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀ ਮੁਖ ਮੰਗ ਰੈਗੂਲਰ ਕਰਨ ਨੂੰ ਲੈ ਕੇ ਧਰਨੇ 'ਤੇ ਹਨ।

ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ (amritsar pathankot national highway) 'ਤੇ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀ ਵਾਈਸ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਯੋਧੇ ਐਲਾਨਿਆ ਸੀ ਅਤੇ ਹੁਣ ਕੋਰੋਨਾ ਯੋਧਿਆਂ ਨੂੰ ਖੱਜਲ ਕੀਤਾ ਜਾ ਰਿਹਾ ਹੈ।

ਜਦਕਿ ਉਹਨਾਂ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਕੰਟ੍ਰੈਕਟ 'ਤੇ ਕੰਮ ਕਰ ਰਹੀਆਂ ਹਨ ਅਤੇ ਕੋਵਿਡ ਦੇ ਸਮੇਂ ਵੀ ਉਹਨਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਅਤੇ ਉਦੋਂ ਸਰਕਾਰ ਨੇ ਉਹਨਾਂ ਨੂੰ ਜਲਦ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੂੰ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ ਅਤੇ ਉਹ ਆਪਣੀ ਇਸ ਮੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵੀ ਪੱਕਾ ਮੋਰਚਾ ਲਗਾ ਕੇ ਬੈਠੀਆਂ ਹਨ।

ਉਹਨਾਂ ਦੀ ਦੋ ਵਾਰ ਉਪ ਮੁਖ ਮੰਤਰੀ ਓਪੀ ਸੋਨੀ ਨਾਲ ਮੀਟਿੰਗ ਹੋਈ ਹੈ ਪਰ ਉਹਨਾਂ ਨੂੰ ਲਾਰੇ ਹੀ ਲਗਾਏ ਜਾ ਰਹੇ ਹਨ ਅਤੇ ਮੁਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਮੀਟਿੰਗ ਦਾ ਸਮਾਂ ਤਹਿ ਕਰ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਅਤੇ ਅਤੇ ਚੱਕਾ ਜਾਮ ਕਰ ਬੈਠੀਆਂ ਇਹਨਾਂ ਕੰਟ੍ਰੈਕਟ ਮੁਲਾਜ਼ਿਮ ਦਾ ਕਹਿਣਾ ਹੈ ਕਿ ਉਹ ਮਜ਼ਬੂਰਨ ਸੜਕਾਂ 'ਤੇ ਸੰਘਰਸ਼ ਲਈ ਹਨ ਅਤੇ ਜਦਕਿ ਪਿਛਲੇ ਕਈ ਮਹੀਨਾਂ ਤੋਂ ਆਪਣੀ ਹੱਕ ਦੀ ਲੜਾਈ ਲੜ ਰਹੀਆਂ ਹਨ।

ਕੰਟ੍ਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਕੀਤਾ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ

ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਉਹ ਆਪਣੀ ਮਜਬੂਰੀ ਦੇ ਚਲਦੇ ਆਪਣਾ ਕੰਮ ਛੱਡ ਇਸ ਹਾਈਵੇ ਨੂੰ ਬੰਦ ਕਰ ਬੈਠੇ ਹਨ ਅਤੇ ਉਹਨਾਂ ਨੂੰ ਵੀ ਜਾਣਕਾਰੀ ਹੈ ਕਿ ਲੋਕ ਵੀ ਖੱਜਲ ਹੋ ਰਹੇ ਹਨ ਪਰ ਸਰਕਾਰ ਜਦ ਤੱਕ ਉਹਨਾਂ ਦੀਆ ਮੰਗਾ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਇਸ ਹਾਈਵੇ ਨੂੰ ਬੰਦ ਰੱਖਿਆ ਜਾਵੇਗਾ।

ਉਥੇ ਹੀ ਇਸ ਹਾਈਵੇ ਦੇ ਬੰਦ ਹੋਣ ਨਾਲ ਅੰਮ੍ਰਿਤਸਰ ਤੋਂ ਗੁਰਦਾਸਪੁਰ ਅਤੇ ਪਠਾਨਕੋਟ (amritsar to gurdaspur and pathankot) ਜਾਣ ਵਾਲ਼ੀ ਅਵਾਜਾਈ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਈਵੇ (highway) ਤੇ ਟਰੱਕਾਂ ਦੀਆ ਕਤਾਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਧਰਨਾ ਦੇ ਰਹੀ ਇਸ ਯੂਨੀਅਨ ਦੇ ਸਮਰਥਨ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਸਮਰਥਨ ਕਰਨ ਦਾ ਐਲਾਨ ਕਰਦੇ ਕਿਸਾਨ ਵੀ ਇਹਨਾਂ ਬੀਬੀਆਂ ਦੇ ਨਾਲ ਹਾਈਵੇ ਤੇ ਚੱਕਾ ਜਾਮ ਕਰ ਬੈਠੇ ਹਨ।

ਇਹ ਵੀ ਪੜ੍ਹੋ: ਸਰਪੰਚ ਦੇ ਵਤੀਰੇ ਤੋਂ ਤੰਗ ਨੌਜਵਾਨ ਪੈਟਰੋਲ ਦੀ ਕੈਨੀ ਲੈ ਟੈਂਕੀ 'ਤੇ ਚੜ੍ਹਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.