ETV Bharat / city

ਕਮਿਊਨਿਟੀ ਹਾਲ ਉੱਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਨੁਕਸਾਨ

author img

By

Published : May 24, 2022, 7:48 AM IST

Updated : May 24, 2022, 9:29 AM IST

ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਬੇਸ਼ਕ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਕਾਰਨ ਵਾਪਰੀ ਹੈ ਪਰ ਇਸ ਨੂੰ ਬਣਾਉਣ ਵਾਲੇ ਅਧਿਕਾਰੀ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਲੱਖਾਂ ਰੁਪਏ ਇਮਾਰਤ ਉੱਤੇ ਲਾ ਦਿੱਤੇ ਪਰ ਬਿਜਲੀ ਡਿੱਗਣ ਤੋਂ ਬਚਾਅ ਸਬੰਧੀ ਬਿਜਲੀ ਯੰਤਰ ਨਹੀਂ ਲਾਇਆ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

Damage caused by lightning at the community hall at village Bhamarsi Jher
ਪਿੰਡ ਭਮਾਰਸੀ ਜੇਰ ਵਿਖੇ ਕਮਿਊਨਿਟੀ ਹਾਲ ਉੱਤੇ ਅਸਮਾਨੀ ਬਿਜਲੀ ਡਿੱਗਣ ਹੋਇਆ ਨੁਕਸਾਨ

ਫਤਹਿਗੜ੍ਹ ਸਾਹਿਬ : ਬੀਤੀ ਰਾਤ ਤੇਜ਼ ਹਨ੍ਹੇਰੀ ਦੇ ਕਾਰਨ ਜਿੱਥੇ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਜ਼ਿਲ੍ਹੇ ਦੇ ਪਿੰਡ ਭਮਾਰਸੀ ਜੇਰ ਵਿਖੇ ਕਮਿਊਨਿਟੀ ਹਾਲ ਉੱਤੇ ਅਸਮਾਨੀ ਬਿਜਲੀ ਡਿੱਗਣ ਸਮਾਚਾਰ ਹੈ। ਜਿਸ ਨਾਲ ਇੱਥੇ ਦੀ ਇਮਾਰਤ ਨੂੰ ਤਰੇੜਾਂ ਆ ਗਈਆਂ ਅਤੇ ਕਮਿਊਨਿਟੀ ਹਾਲ ਦੀ ਛੱਤ ਉੱਤੇ ਡਾਊਨ ਸਿਲਿੰਗ ਵੀ ਬੁਰੀ ਤਰ੍ਹਾਂ ਟੁੱਟ ਗਈ। ਜਿਸ ਦਾ ਜਾਇਜ਼ਾ ਲੈਣ ਦੇ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਮੌਕੇ ਉੱਤੇ ਪਹੁੰਚੇ।

ਇਸ ਮੌਕੇ ਗੱਲਬਾਤ ਕਰਦੇ ਹੋਏ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਬੇਸ਼ਕ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਕਾਰਨ ਵਾਪਰੀ ਹੈ ਪਰ ਇਸ ਨੂੰ ਬਣਾਉਣ ਵਾਲੇ ਅਧਿਕਾਰੀ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਲੱਖਾਂ ਰੁਪਏ ਇਮਾਰਤ ਉੱਤੇ ਲਾ ਦਿੱਤੇ ਪਰ ਬਿਜਲੀ ਡਿੱਗਣ ਤੋਂ ਬਚਾਅ ਸਬੰਧੀ ਬਿਜਲੀ ਯੰਤਰ ਨਹੀਂ ਲਾਇਆ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਪਿੰਡ ਭਮਾਰਸੀ ਜੇਰ ਵਿਖੇ ਕਮਿਊਨਿਟੀ ਹਾਲ ਉੱਤੇ ਅਸਮਾਨੀ ਬਿਜਲੀ ਡਿੱਗਣ ਹੋਇਆ ਨੁਕਸਾਨ

ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਪਿਛਲੀ ਸਰਕਾਰ ਦੇ ਸਮੇਂ 48 ਲੱਖ ਰੁਪਏ ਦੀ ਲਾਗਤ ਨਾਲ ਇਹ ਕਮਿਊਨਿਟੀ ਹਾਲ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਪਰ ਬੀਤੀ ਰਾਤ ਬਿਜਲੀ ਡਿੱਗਣ ਦੇ ਕਾਰਨ ਇਮਾਰਤ ਦਾ ਬਹੁਤ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : 7 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ

Last Updated :May 24, 2022, 9:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.