ETV Bharat / city

ਪੰਜਾਬ ਸਰਕਾਰ ’ਤੇ ਭੜਕੀ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ

author img

By

Published : Jan 3, 2022, 8:59 AM IST

Updated : Jan 3, 2022, 2:26 PM IST

ਮਲਿਕਾ ਹਾਂਡਾ ਨੇ ਸਰਕਾਰ ਤੇ ਖੜ੍ਹੇ ਕੀਤੇ ਸਵਾਲ
ਮਲਿਕਾ ਹਾਂਡਾ ਨੇ ਸਰਕਾਰ ਤੇ ਖੜ੍ਹੇ ਕੀਤੇ ਸਵਾਲ

ਸ਼ਤਰੰਜ ਵਿੱਚ ਦੇਸ਼ ਲਈ ਮੈਡਲ ਜਿੱਤਣ ਵਾਲੀ ਡੈੱਫ ਖਿਡਾਰਨ ਮਲਿਕਾ ਹਾਂਡਾ (World champion Malika Handa) ਵੱਲੋਂ ਨੌਕਰੀ ਦੇ ਮਸਲੇ ਨੂੰ ਲੈਕੇ ਚੰਨੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਖਿਡਾਰਨ ਨੇ ਸਰਕਾਰ ਉੱਤੇ ਉਸ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਇਲਜ਼ਾਮ ਲਗਾਏ ਗਏ ਹਨ।

ਚੰਡੀਗੜ੍ਹ: ਜਲੰਧਰ ਨਾਲ ਸਬੰਧਿਤ ਦੇਸ਼ ਲਈ ਮੈਡਲ ਜਿੱਤਣ ਵਾਲੀ ਡੈੱਫ ਖਿਡਾਰਨ ਵੱਲੋਂ ਚੰਨੀ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸ਼ਤਰੰਜ ਖਿਡਾਰਨ ਮਲਿਕਾ ਹਾਂਡਾ (World champion Malika Handa) ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।

ਮਲਿਕਾ ਹਾਂਡਾ ਨੇ ਸਰਕਾਰ ਤੇ ਖੜ੍ਹੇ ਕੀਤੇ ਸਵਾਲ

ਖਿਡਾਰਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੂਬਾ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢਦੀ ਨਜ਼ਰ ਆ ਰਹੀ ਹੈ। ਖਿਡਾਰਨ ਦੀ ਇਸ ਵੀਡੀਓ ਤੋਂ ਬਾਅਦ ਚੰਨੀ ਸਰਕਾਰ ਮੁਸ਼ਲਿਕਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।

  • #WATCH | Punjab: Jalandhar-based deaf and dumb Chess player, Malika Handa, who'd won several medals in national & int'l events, said the State govt has failed to live up to promises made to her

    Video Source: Malika Handa's Twitter handle pic.twitter.com/lerByElpnt

    — ANI (@ANI) January 2, 2022 " class="align-text-top noRightClick twitterSection" data=" ">

ਮਲਿਕਾ ਹਾਂਡਾ ਨੇ ਆਪਣੇ ਸੋਸ਼ਲ ਖਾਤੇ ਉੱਤੇ ਦੱਸਿਆ ਹੈ ਕਿ ਉਸ ਵੱਲੋਂ ਨੌਕਰੀ ਦੇ ਸਬੰਧ ਵਿੱਚ ਹਾਲ ਹੀ ਵਿੱਚ ਖੇਡ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਖਿਡਾਰਨ ਨੇ ਦੱਸਿਆ ਕਿ ਖੇਡ ਮੰਤਰੀ ਨੇ ਉਸਨੂੰ ਦੱਸਿਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀਂ ਦੇ ਸਕਦੀ ਕਿਉਂਕਿ ਸਰਕਾਰ ਕੋਲ ਗੂੰਗੇ ਬੋਲੇ ਵਰਗ ਦੇ ਖਿਡਾਰੀਆਂ ਲਈ ਨੌਕਰੀ ਦੇਣ ਨੂੰ ਲੈਕੇ ਪਾਲਿਸੀ ਨਹੀਂ ਹੈ।

  • I met Sports Minister Pargat Singh on Dec 31st. He said that the state govt can't provide a job & a cash reward because they don't have a policy for deaf sports, Malika Handa wrote in her post

    — ANI (@ANI) January 2, 2022 " class="align-text-top noRightClick twitterSection" data=" ">

ਇਸਦੇ ਨਾਲ ਹੀ ਮਲਿਕਾ ਹਾਂਡਾ ਨੇ ਦੱਸਿਆ ਕਿ ਸਾਬਕਾ ਖੇਡ ਮੰਤਰੀ ਵੱਲੋਂ ਉਸ ਲਈ ਇਨਾਮੀ ਰਾਸ਼ੀ ਦੇ ਨਾਲ ਨਾਲ ਨੌਕਰੀ ਦੇਣ ਦੇ ਸਬੰਧ ਵਿੱਚ ਸੱਦਾ ਪੱਤਰ ਭੇਜਿਆ ਸੀ ਜੋ ਕਿ ਕੋਰੋਨਾ ਕਾਰਨ ਸਮਾਗਮ ਰੱਦ ਕਰ ਦਿੱਤਾ ਗਿਆ ਸੀ। ਹੁਣ ਖਿਡਾਰਨ ਨੇ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਉਸ ਨਾਲ ਕੀਤੇ ਵਾਅਦਾ ਪੂਰੇ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।

ਹਰਸਿਮਰਤ ਬਾਦਲ ਦੇ ਸਰਕਾਰ ’ਤੇ ਸਵਾਲ

  • It's heartbreaking to see Pb govt's insensitivity towards 7-time nat'l deaf chess champion @MalikaHanda. Cong govt promised her a job & a cash reward but failed to deliver. Sports minister @PargatSOfficial has failed the sportspersons by refusing to fulfill his govt's commitment. pic.twitter.com/hlOG261agY

    — Harsimrat Kaur Badal (@HarsimratBadal_) January 3, 2022 " class="align-text-top noRightClick twitterSection" data=" ">

ਇਸ ਮਸਲੇ ਨੂੰ ਲੈਕੇ ਵਿਰੋਧੀਆਂ ਪਾਰਟੀਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਹਰਸਿਮਰਤ ਬਾਦਲ ਵੱਲੋਂ ਸੂਬਾ ਸਰਕਾਰ ਵੱਲੋਂ ਖਿਡਾਰਨ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਨੂੰ ਲੈਕੇ ਸਰਕਾਰ ਉੱਤੇ ਸਵਾਲ ਚੁੱਕੇ ਗਏ ਹਨ।

ਵਾਅਦਾ ਹੋਵੇਗਾ ਪੂਰਾ-ਅਲਕਾ ਲਾਂਬਾ

  • हमारी खिलाड़ी बेटी मलिका हांडा को लेकर मंत्री @PargatSOfficial जी से मेरी बात हुई,
    मलिका की मुलाकात 31दिसम्बर,शुक्रवार को मंत्री जी से हुई थी,
    फिर 1-2जनवरी(शनिवार-रविवार)सरकारी अधिकारियों से बात नहीं हो पाई,
    आज 3जनवरी(सोमवार)सुबह 10बजे मलिका की मुलाकात होगी और वायदा भी पूरा होगा. https://t.co/g1yMhMcpPc

    — Alka Lamba (@LambaAlka) January 3, 2022 " class="align-text-top noRightClick twitterSection" data=" ">

ਓਧਰ ਵਿਰੋਧੀਆਂ ਦੇ ਨਿਸ਼ਾਨੇ ਤੋਂ ਬਾਅਦ ਕਾਂਗਰਸ ਆਗੂਆਂ ਦੇ ਪ੍ਰਤੀਕਰਮ ਆਉਣੇ ਵੀ ਸ਼ੁਰੂ ਹੋ ਗਏ ਹਨ। ਸੀਨੀਅਰ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਖਿਡਾਰਨ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਨੇ ਆਪਣੇ ਐਲਾਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

Last Updated :Jan 3, 2022, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.