ETV Bharat / city

ਚਰਨਜੀਤ ਚੰਨੀ ਨੇ ਆਪਣੇ ਐਲਾਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

author img

By

Published : Dec 2, 2021, 3:53 PM IST

Updated : Dec 2, 2021, 4:57 PM IST

ਚੰਡੀਗੜ੍ਹ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਚਰਨਜੀਤ ਚੰਨੀ ਨੇ 70 ਦਿਨਾਂ ਦੇ ਦੌਰਾਨ ਐਲਾਨਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇੇ ਕੀਤੇ ਐਲਾਨਾਂ ਦੇ ਸਬੂਤ ਪੇਸ਼ ਕੀਤੇ।

ਚੰਨੀ ਨੇ ਆਪਣੇ ਐਲਾਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼
ਚੰਨੀ ਨੇ ਆਪਣੇ ਐਲਾਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਚੰਡੀਗੜ੍ਹ: ਪੰਜਾਬ ਵਿੱਚ ਜਿਵੇਂ-ਜਿਵੇਂ ਚੋਣਾਂ ਦਾ ਦੌਰ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ 2022 ਦਾ ਚੋਣ ਮੈਦਾਨ ਭੱਖਦਾ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਮੁੱਖ ਮੰਤਰੀ ਪਠਾਨਕੋਟ ਦੌਰੇ 'ਤੇ ਹਨ, ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ 70 ਦਿਨਾਂ ਦੇ ਦੌਰਾਨ ਐਲਾਨਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇੇ ਕੀਤੇ ਐਲਾਨਾਂ ਦੇ ਸਬੂਤ ਵੀ ਪੇਸ਼ ਕੀਤੇ ਗਏ ਹਨ।

ਚੰਨੀ ਨੇ ਮੁਆਫ਼ ਕੀਤੇ ਬਿਜਲੀ ਬਿੱਲ ਦਿਖਾਏ

ਪ੍ਰੈਸ ਕਾਨਫ਼ਰੰਸ ਦੌਰਾਨ ਚਰਨਜੀਤ ਚੰਨੀ ਨੇ ਬਿਜਲੀ ਮੁਆਫ਼ ਦੇ 20 ਲੱਖ ਬਿੱਲ ਲੈ ਕੇ ਦਿਖਾਏ 'ਤੇ ਕਿਹਾ ਕਿ ਮੈਂ ਬਿਜਲੀ ਮੁਆਫ਼ ਦੇ ਹੋਰ ਵੀ ਲੱਖਾਂ ਬਿੱਲ ਦਿਖਾ ਸਕਦਾ ਹਾਂ। ਚਰਨਜੀਤ ਚੰਨੀ ਨੇ ਕਿਹਾ ਲੋਕੀ ਕਹਿੰਦੇ ਕਿ ਚੰਨੀ ਐਲਾਨਜੀਤ ਹੈ, ਪਰ ਮੈ ਵਿਸ਼ਵਾਸਜੀਤ ਹਾਂ। ਮੈਂ ਇੱਕ ਸਧਾਰਨ ਪਰਿਵਾਰ ਵਿੱਚੋਂ ਹਾਂ ਇਸ ਕਰਕੇ ਹੀ ਹਰ ਪਾਸੇ ਇੱਕ ਹੀ ਗੱਲ ਚੱਲ ਰਹੀ ਹੈ, ਚੰਨੀ ਕਰਦਾ ਮਸਲੇ ਹੱਲ, ਮੈਂ ਟੋਭਿਆਂ ਵਿੱਚ ਮੱਝਾਂ ਦੀਆਂ ਪੂੰਛਾਂ ਫੜ੍ਹ ਕੇ ਨਹਾਉਂਦਾ ਹੁੰਦਾ ਸੀ।

ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ 13 ਅਕਤੂਬਰ ਤੋਂ 2 ਕਿਲੋਂ ਵਾਟ ਦੇ ਮੀਟਰਾਂ ਦੇ ਬਿੱਲ ਮੁਆਫ਼ ਕੀਤੇ ਜਾਂ ਚੁੱਕੇ ਹਨ। ਜਿਨ੍ਹਾਂ ਦੀ ਗਿਣਤੀ 1500 ਕਰੌੜ ਹੈ। ਪੰਜਾਬ ਹੀ ਇੱਕ ਅਜਿਹਾ ਸੂਬਾ ਬਣ ਚੁੱਕਾ ਹੈ, ਜਿੱਥੇ ਕਿ ਸਾਰੇ ਭਾਰਤ ਤੋਂ ਸਸਤੀ ਬਿਜਲੀ ਹੈ।

ਚੰਨੀ ਨੇ ਬਾਦਲ ਸਰਕਾਰ 'ਤੇ ਸਾਧੇ ਨਿਸ਼ਾਨੇ

ਬਾਦਲ ਸਰਕਾਰ 'ਤੇ ਨਿਸ਼ਾਨਾਂ ਸਾਧਦੇ ਹੋਏ ਚਰਨਜੀਤ ਚੰਨੀ ਕਿਹਾ ਕਿ ਬਾਦਲਾਂ ਨੇ ਆਪਣੇ ਕਾਰਜਕਾਲ ਦੌਰਾਨ ਕੰਪਨੀਆਂ ਤੋਂ ਬਹੁਤ ਮਹਿੰਗੀ ਬਿਜਲੀ ਖਰੀਦੀ ਸੀ, ਜੋ ਕਿ 17 ਰੁ 91 ਪੈਸੇ ਕੀਮਤ ਸੀ। ਪਰ ਹੁਣ ਸਾਡੀ ਸਰਕਾਰ ਵੱਲੋਂ ਬਿਜਲੀ 2 ਰੁ 34 ਪੈਸੇ ਨਾਲ ਨਵਾਂ ਐਗਰੀਮੈਂਟ ਕੰਪਨੀਆਂ ਨਾਲ ਕੀਤਾ ਹੈ।

ਗਰੀਬਾਂ ਨੂੰ ਪਲਾਂਟ ਦੇਣ ਦਾ ਕੰਮ ਚੱਲ ਰਿਹਾ ਹੈ

ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ ਜੋ ਲਾਲ ਲਕੀਰ ਅੰਦਰ ਆਉਣ ਵਾਲੇ ਪਲਾਂਟਾਂ ਦਾ ਐਲਾਨ ਅਸੀ ਕੀਤਾ ਸੀ। ਉਸ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ, ਜਿਨ੍ਹਾਂ ਦੀਆਂ ਫੋਟੋਆਂ ਸਬੂਤ ਹਨ। ਇਸ ਤੋਂ ਇਲਾਵਾਂ ਪਿੰਡਾਂ ਵਿੱਚ 5-5 ਮਰਲੇ ਦੇ ਪਲਾਂਟ ਦੇ ਆਦੇਸ਼ ਅਸੀ ਪਿੰਡਾਂ ਦੇ ਸਰਪੰਚਾਂ ਨੂੂੰ ਦੇ ਚੁੱਕੇ ਹਾਂ, ਜਿਨ੍ਹਾਂ ਵਿੱਚ ਕਰੀਬ 36 ਹਜ਼ਾਰ ਲੋਕਾਂ ਨੂੰ ਅਸੀ ਪਲਾਂਟ ਦੇ ਚੁੱਕੇ ਹਾਂ।

ਪਿੰਡਾਂ ਦੀਆਂ ਟੈਂਕੀਆਂਂ ਦੇ ਬਿੱਲ ਸਰਕਾਰ ਅਦਾ ਕਰੇਗੀ

ਚਰਨਜੀਤ ਚੰਨੀ ਨੇ ਇੱਕ ਹੋਰ ਐਲਾਨ ਕਰਦਿਆ ਕਿ ਪਿੰਡਾਂ ਵਿੱਚ ਜੋਂ ਪਾਣੀ ਵਾਲੀ ਟੈਂਕੀਆਂ ਹਨ, ਉਨ੍ਹਾਂ ਦੇ ਬਿੱਲ ਖੜ੍ਹੇ ਹਨ। ਉਹ ਪੰਜਾਬ ਸਰਕਾਰ 1168 ਕਰੋੜ ਦੇ ਬਿੱਲ ਅਦਾ ਕਰੇਗੀ। ਇਸ ਤੋਂ ਇਲਾਵਾਂ 166 ਪਾਣੀ ਦਾ ਬਿੱਲ ਆ ਰਿਹਾ ਹੈ। ਉਸ ਨੂੰ 50 ਰੁ ਕੀਤਾ ਜਾਵੇਗਾ ਤੇ ਸਾਰਾ ਬਿੱਲ ਪੰਜਾਬ ਸਰਕਾਰ ਹੀ ਅਦਾ ਕਰੇਗੀ।

ਸ਼ਹਿਰਾਂ ਵਿੱਚ ਪਾਣੀ ਦੇ ਬਿੱਲ ਮੁਆਫ਼

ਚਰਨਜੀਤ ਚੰਨੀ ਨੇ ਸ਼ਹਿਰੀ ਖੇਤਰਾਂ ਲਈ ਵੀ ਪਾਣੀ ਦੇ ਬਿੱਲ ਮਾਫ਼ ਕਰਨ ਦਾ ਐਲਾਨ ਕੀਤਾ ਹੈ। ਜੋ ਕਿ ਹੁਣ 50 ਰੁ ਬਿੱਲ ਕਰਨ ਦਾ ਐਲਾਨ ਕੀਤਾ ਹੈ। ਉਹ ਵੀ ਪੰਜਾਬ ਸਰਕਾਰ ਅਦਾ ਕਰੇਗੀ। ਇਸ ਤੋਂ ਇਲਾਵਾਂ ਸ਼ਹਿਰਾਂ ਵਿੱਚ ਸੀਵਰੇਜ ਦੇ ਬਿੱਲ ਵੀ ਪੰਜਾਬ ਸਰਕਾਰ ਵੱਲੋਂ ਮਾਫ਼ ਕਰ ਦਿੱਤੇ ਹਨ, ਜੇਕਰ ਯਕੀਨ ਨਹੀ ਹੈ ਤਾਂ ਕੋਈ ਵੀ ਚੈੱਕ ਕਰ ਸਕਦਾ ਹੈ। ਪਹਿਲਾ ਸੀਵਰੇਜ ਦਾ ਬਿੱਲ 105 ਰੁ ਆਇਆ ਕਰਦਾ ਸੀ, ਪਰ ਹੁਣ 50 ਰੁ ਆਇਆ ਕਰੇਗਾਂ ਜੋ ਕਿ ਸਰਕਾਰ ਅਦਾ ਕਰੇਗੀ।

ਬਸੇਰਾ ਸਕੀਮ ਤਹਿਤ ਮਲਕਾਨਾ ਹੱਕ ਦਿੱਤੇ

ਚਰਨਜੀਤ ਚੰਨੀ ਨੇ ਕਿਹਾ ਕਿ ਅਸੀ ਬਸੇਰਾ ਸਕੀਮ ਤਹਿਤ ਗਰੀਬ ਲੋਕ ਜੋ ਝੁੱਗੀਆਂ-ਝੋਪੜੀਆਂ ਵਿੱਚ ਰਹਿੰਦੇ ਸਨ, ਸਾਡੀ ਸਰਕਾਰ ਨੇ ਉਨ੍ਹਾਂ ਨੂੰ ਉਸ ਥਾਂ ਦੇ ਮਲਕਾਨਾ ਹੱਕ ਦੇ ਸਰਟਿਫਿਕੇਟ ਜਾਰੀ ਕਰਕੇ ਉਨ੍ਹਾਂ ਦੇ ਨਾਮ ਕਰ ਦਿੱਤੇ ਹਨ। ਇਸ ਤੋਂ ਇਲਾਵਾਂ ਉਨ੍ਹਾਂਂ ਕਿਹਾ ਕਿ ਅਸੀ ਗੂਰੁਆ ਦੇ ਦੱਸੇ ਮਾਰਗ 'ਤੇ ਚੱਲਦੇ ਹਾਂ, ਲੋਕਾੰ ਦੀਆਂ ਗੱਲਾ 'ਤੇ ਨਹੀ ਚੱਲਦੇ।

ਨੌਕਰੀਆਂ ਲਈ ਪੰਜਾਬ ਵਿੱਚ ਪੰਜਾਬੀ ਜਰੂਰੀ

ਚਰਨਜੀਤ ਚੰਨੀ ਇੱਕ ਹੋਰ ਐਲਾਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀ ਭਰਤੀਆਂ ਵਿੱਚ ਬਿਨੇਕਾਰ ਨੇ 10ਵੀ ਕਲਾਸ ਤੱਕ ਪੰਜਾਬੀ ਦੀ ਪੜਾਈ ਕੀਤੀ ਹੋਣੀ ਚਾਹੀਦੀ ਹੈ।

ਇਹ ਵੀ ਪੜੋ :- ਕੇਜਰੀਵਾਲ ਦੀ ਚੌਥੀ ਗਰੰਟੀ: 24 ਲੱਖ ਗਰੀਬ ਬੱਚਿਆ ਨੂੰ ਮਿਲੇਗੀ ਵਧੀਆ ਸਿੱਖਿਆ

Last Updated :Dec 2, 2021, 4:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.