ETV Bharat / city

ਚੰਡੀਗੜ੍ਹ ਚ ਵੀ ਲੱਗਿਆ ਵੀਕਐਂਡ ਲੌਕਡਾਉਨ

author img

By

Published : Apr 16, 2021, 5:05 PM IST

ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਲੱਗਾ ਵੀਕਐਂਡ ਲੌਕਡਾਊਨ।ਚੰਡੀਗੜ੍ਹ 'ਚ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਲੌਕਾਡਾਊਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇੱਕ ਅਹਿਮ ਮੀਟਿੰਗ ਮਗਰੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ

ਚੰਡੀਗੜ੍ਹ ਚ ਵੀ ਲੱਗਿਆ ਵੀਕਐਂਡ ਲੌਕਡਾਉਨ
ਚੰਡੀਗੜ੍ਹ ਚ ਵੀ ਲੱਗਿਆ ਵੀਕਐਂਡ ਲੌਕਡਾਉਨ

ਚੰਡੀਗੜ੍ਹ: ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਲੱਗਾ ਵੀਕਐਂਡ ਲੌਕਡਾਊਨ।ਚੰਡੀਗੜ੍ਹ 'ਚ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਲੌਕਾਡਾਊਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇੱਕ ਅਹਿਮ ਮੀਟਿੰਗ ਮਗਰੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ

ਇਸ ਤੋਂ ਪਹਿਲਾ ਪਰਸਾਸ਼ਨ ਨੇ ਮੰਗਲਵਾਰ ਨੂੰ ਰੌਕ ਗਾਰਡਨ ਵੀ ਬੰਦ ਕਰ ਦਿੱਤਾ ਸੀ। ਜਦੋਂਕਿ ਸੁਖਨਾ ਲੇਕ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਹਲਾਂਕਿ ਚੰਡੀਗੜ੍ਹ ਚ ਲੱਗੇ ਵੀਕਐਂਟ ਲੌਕਾਡਾਉਨ ਦੌਰਾਨ ਵਿਆਹ ਸਮਾਗਮਾਂ ਲਈ ਸ਼ਰਤਾਂ ਸਮੇਤ ਛੋਟ ਦਿੱਤੀ ਗਈ ਹੈ। ਵਿਆਹ ਸਮਾਗਮਾਂ ਦੇ ਲਈ ਡੀ.ਸੀ. ਵੱਲੋਂ ਪਾਸ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਵਿਆਹ ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ।

ਦੱਸਦੀਏ ਕਿ ਚੰਡੀਗੜ੍ਹ ਚ ਕੋਰੋਨਾ ਤੇਜ ਰਫ਼ਤਾਰ ਨਾਲ ਵੱਧ ਰਿਹਾ ਹੈ। ਰੋਜਾਨਾ 150 ਤੋਂ 200 ਮਾਮਲੇ ਸਾਹਮਣੇ ਆਉਣ ਨਾਲ ਪ੍ਰਸਾਸ਼ਨ ਦੀ ਚਿੰਤਾ ਵੱਧ ਚੁੱਕੀ ਹੈ।

ਚੰਡੀਗੜ੍ਹ ਦੇ ਡੀਜੀਪੀ ਵੀ ਕੋਰੋਨਾ ਪੌਜਟਿਵ

ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਪਾਲ ਵੀ ਕੋਰੋਨਾ ਦੀ ਚਪੇਟ ਚ ਆ ਚੁੱਕੇ ਨੇ। ਕੋਰੋਨਾ ਰਿਪੋਰਟ ਪੌਜਟਿਵ ਆਉਣ ਤੋਂ ਬਾਅਦ ਸੰਜੇ ਬੈਨੀਪਾਲ ਨੇ ਖੁੱਦ ਨੂੰ ਘਰ ਚ ਆਈਸੋਲੇਟ ਕਰ ਲਿਆ। ਹਲਾਂਕਿ ਡੀਜੀਪੀ ਸੰਜੇ ਬੈਨੀਪਾਲ ਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.