ETV Bharat / city

ਸਿੱਖਿਆ ਵਿਭਾਗ ਨੇ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਕੀਤਾ ਵਾਧਾ

author img

By

Published : Feb 18, 2021, 7:01 PM IST

ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 6 ਤੋਂ 13 ਫਰਵਰੀ ਤੱਕ ਆਨ-ਲਾਈਨ ਤਬਾਦਲਿਆਂ ਲਈ 22868 ਦਰਖਾਸਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 6054 ਦਰਖਾਸਤਕਰਤਾਵਾਂ ਨੇ ਆਪਣੀਆਂ ਪ੍ਰਤੀਬੇਨਤੀਆਂ ਵਿੱਚ ਲੋੜੀਂਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਆਮ ਵਿਵਰਣ, ਨਤੀਜਿਆਂ ਸਬੰਧੀ ਵਿਵਰਣ ਅਤੇ ਸੇਵਾ ਕਾਲ ਦੇ ਰਿਕਾਰਡ ਬਾਰੇ ਅੰਕੜਾ ਸਹੀ ਨਹੀਂ ਭਰਿਆ।

ਸਿੱਖਿਆ ਵਿਭਾਗ ਨੇ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਕੀਤਾ ਵਾਧਾ
ਸਿੱਖਿਆ ਵਿਭਾਗ ਨੇ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਕੀਤਾ ਵਾਧਾ

ਚੰਡੀਗੜ੍ਹ: ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਪ੍ਰੋਵਾਈਡਰਾਂ ਈਜੀਐਸ/ਏਆਈਈ/ਐਸਟੀਆਰ ਵਲੰਟੀਅਰਾਂ ਨੂੰ ਆਨ-ਲਾਈਨ ਬਦਲੀਆਂ ਦੀ ਪ੍ਰਕਿਰਿਆ ਦੇ ਦਿਨਾਂ ‘ਚ ਵਾਧਾ ਕੀਤੀ ਹੈ। ਜਿਸ ਤਹਿਤ ਬਦਲੀਆਂ ਲਈ ਦਰਖਾਸਤਾਂ ਮਿਤੀ 13 ਫਰਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਆਨਲਾਈਨ ਦਰਖਾਸਤਾਂ ਵਿੱਚ ਦਰਖਾਸਤਕਰਤਾਵਾਂ ਨੇ ਆਨਲਾਈਨ ਅਪਲਾਈ ਕਰਨ ਸਮੇਂ ਅਧਿਆਪਕ ਆਨਲਾਈਨ ਬਦਲੀ ਪਾਲਿਸੀ 2019 ਅਤੇ ਸਮੇਂ-ਸਮੇਂ ਅਨੁਸਾਰ ਕੀਤੀਆਂ । ਸੋਧਾਂ ਅਨੁਸਾਰ ਰਹਿ ਗਈਆਂ ਤਰੁੱਟੀਆਂ ਵਿੱਚ ਸੋਧ ਕਰਨ ਲਈ ਵਿਭਾਗ ਨੇ 19 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਆਪਕ, ਕੰਪਿਊਟਰ ਫੈਕਲਟੀ, ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ./ਐੱਸ.ਟੀ.ਆਰ/ਏ.ਆਈ.ਈ. ਨਿਰਧਾਰਿਤ ਮਿਤੀ ਤੱਕ ਤਬਾਦਲੇ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਤਾਂ ਉਹ ਵੀ ਮਿਤੀ 19 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ।

ਡੀਪੀਆਈ ਨੇ ਦਿੱਤੀ ਜਾਣਕਾਰੀ

  • ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 6 ਤੋਂ 13 ਫਰਵਰੀ ਤੱਕ ਆਨ-ਲਾਈਨ ਤਬਾਦਲਿਆਂ ਲਈ 22868 ਦਰਖਾਸਤਾਂ ਮਿਲੀਆਂ ਹਨ। ਇਹਨਾਂ ਵਿੱਚੋਂ 6054 ਦਰਖਾਸਤਕਰਤਾਵਾਂ ਨੇ ਆਪਣੀਆਂ ਪ੍ਰਤੀਬੇਨਤੀਆਂ ਵਿੱਚ ਲੋੜੀਂਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਆਮ ਵਿਵਰਣ, ਨਤੀਜਿਆਂ ਸਬੰਧੀ ਵਿਵਰਣ ਅਤੇ ਸੇਵਾ ਕਾਲ ਦੇ ਰਿਕਾਰਡ ਬਾਰੇ ਅੰਕੜਾ ਸਹੀ ਨਹੀਂ ਭਰਿਆ।
  • 6707 ਅਧਿਆਪਕਾਂ ਨੇ ਵੱਖ-ਵੱਖ ਜੋਨਾਂ ਵਿੱਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਸੇਵਾ ਭਰਨ ਸਮੇਂ ਅੰਕੜਾ ਅੰਤਰ ਦਿਖਾ ਰਿਹਾ ਹੈ। 91 ਦਰਖਾਸਤਕਰਤਾ ਅਜਿਹੇ ਹਨ ਜਿਨ੍ਹਾਂ ਦੀ ਸ਼ਿਕਾਇਤ/ਪ੍ਰਬੰਧਕੀ ਅਧਾਰ ‘ਤੇ ਬਦਲੀ ਹੋਈ ਹੈ ਅਤੇ ਪਾਲਿਸੀ ਅਨੁਸਾਰ ਮੌਜੂਦਾ ਤਾਇਨਾਤੀ ਵਾਲੇ ਸਥਾਨ ਤੇ ਸਮਾਂ ਪੂਰਾ ਨਹੀਂ ਹੋਇਆ।
  • ਵਿਸ਼ੇਸ਼ ਛੋਟ ਵਾਲੀ ਕੈਟਾਗਰੀ ਵਾਲੇ ਦਰਖਾਸਤਕਰਤਾਵਾਂ ਨੇ ਲੋੜੀਂਦੇ ਦਸਤਾਵੇਜ਼ ਨੱਥੀ ਨਹੀਂ ਕੀਤੇ ਹਨ ਅਤੇ ਜੋ ਨੱਥੀ ਕੀਤੇ ਹਨ ਉਹ ਪਾਲਿਸੀ ਅਨੁਸਾਰ ਲੋੜੀਂਦੇ ਨਹੀਂ ਹਨ।
  • ਇਸਤੋਂ ਇਲਾਵਾ ਬਹੁਤ ਸਾਰੇ ਦਰਖਾਸਤਕਰਤਾਵਾਂ ਨੇ ਆਪਣੀਆਂ ਸੇਵਾ ਨਾਲ ਸਬੰਧਿਤ ਸਾਲ 2019-20 ਦੀ ਸਾਲਾਨਾ ਗੁਪਤ ਰਿਪੋਰਟਾਂ (ਏ.ਸੀ.ਆਰ.) ਦੇ ਅੰਕ 2018-19 ਅਤੇ 2019-20 ਦੇ ਸਾਲਾਨਾ ਬੋਰਡ/ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਤੀਜੇ ਨਹੀਂ ਭਰੇ ਹਨ। ਅਜਿਹੇ ਅਧੁਰੇ ਵੇਰਵਿਆਂ ਕਾਰਨ ਪਾਲਿਸੀ ਅਨੁਸਾਰ ਅਜਿਹੀਆਂ ਤਰੁੱਟੀਆਂ ਵਾਲੀਆਂ ਦਰਖਾਸਤਾਂ ਨੂੰ ਰੱਦ ਕਰਨ ਦਾ ਸਬੱਬ ਬਣਦਾ ਹੈ ਪਰ ਆਨਲਾਈਨ ਤਬਾਦਲਾ ਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਣ ਲਈ ਇਹਨਾਂ ਅਧਿਆਪਕ ਦਰਖਾਸਤਕਰਤਾਵਾਂ ਨੂੰ 19 ਫਰਵਰੀ ਤੱਕ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।
  • ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਜੂਨ 2019 ਵਿੱਚ ਅਧਿਆਪਕ ਤਬਾਦਲਾ ਨੀਤੀ 2019 ਲਾਗੂ ਕੀਤੀ ਗਈ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.