ETV Bharat / city

ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਦਾ ਨਿਕਲ ਸਕਦੈ ਹੱਲ! ਲੌਂਗੋਵਾਲ ਨੇ ਦਿੱਤਾ ਇਹ ਜਵਾਬ

author img

By

Published : Feb 14, 2020, 6:02 PM IST

ਸ੍ਰੀ ਹਰਿਮੰਦਰ ਸਾਹਿਬ 'ਚ ਕੀਤੇ ਜਾਣ ਵਾਲੇ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਮਾਮਲਾ ਇੱਕ ਵਾਰ ਫਿਰ ਭਖ਼ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਮੰਗ ਪੱਤਰ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਗਿਆ ਹੈ।

sgpc
sgpc

ਚੰਡੀਗੜ੍ਹ: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਂਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਹੱਕ ਸਾਰੇ ਚੈਨਲਾਂ ਨੂੰ ਦਿੱਤਾ ਜਾਵੇ। ਇਸ ਬਾਬਤ ਜਦੋਂ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਨ ਦੇ ਟੈਂਡਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਤੋਂ ਚੱਲ ਰਹੇ ਹਨ ਪਰ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਐਸਜੀਪੀਸੀ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਟੈਂਡਰ ਦੁਬਾਰਾ ਅਲਾਟ ਕੀਤੇ ਜਾ ਸਕਦੇ ਹਨ ਤਾਂ ਇਸ ਬਾਬਤ ਉਨ੍ਹਾਂ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਗਿਆ ਹੈ ਤੇ ਸਭ ਕੁੱਝ ਵਿਸਤਾਰਪੂਰਵਕ ਦੱਸਿਆ ਜਾਵੇਗਾ।

ਵੀਡੀਓ


ਤ੍ਰਿਪਤ ਬਾਜਵਾ ਨੇ ਸਿੱਖ ਆਗੂਆਂ ਦੇ ਇੱਕ ਵਫ਼ਦ ਦੇ ਨਾਲ ਜੱਥੇਦਾਰ ਨੂੰ ਮਿਲ ਕੇ ਕਿਹਾ ਸੀ ਕਿ ਗੁਰਬਾਣੀ ਕੋਈ ਸੰਸਾਰਕ ਵਸਤ ਨਹੀਂ ਹੈ ਜਿਸ ਨੂੰ ਕੁਝ ਪੈਸਿਆਂ ਬਦਲੇ ਇੱਕ ਟੀਵੀ ਚੈਨਲ ਨੂੰ ਵੇਚਿਆ ਜਾ ਸਕੇ ਸਗੋਂ ਇਹ ਪੂਰੀ ਮਨੁੱਖਤਾ ਦੇ ਭਲੇ ਲਈ ਇੱਕ ਸਰਬ ਸਾਂਝਾ ਸੰਦੇਸ਼ ਹੈ ਜਿਹੜਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਣਾ ਚਾਹੀਦਾ।

ਤੁਹਾਨੂੰ ਦੱਸ ਦਈਏ 1982 ਵਿੱਚ ਸ਼ੁਰੂ ਹੋਏ ਯੁੱਧ ਮੋਰਚੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੰਨੇ ਵੀ ਮੋਰਚੇ ਲੱਗੇ ਹਨ ਸਾਰਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਦੀ ਪ੍ਰਮੁੱਖ ਮੰਗ ਰਹੀ ਹੈ। ਇਸ ਲਈ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਣ ਦੀ ਇਜਾਜ਼ਤ ਬੜੇ ਵੱਡੇ ਸੰਘਰਸ਼ ਤੋਂ ਬਾਅਦ ਮਿਲੀ ਹੈ ਜਿਸ ਨੂੰ ਇੱਕ ਚੈਨਲ ਤੱਕ ਮਹਿਦੂਦ ਕਰਨਾ ਸਰਾਸਰ ਗਲਤ ਹੈ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਬਾਜਵਾ ਵੱਲੋਂ ਚਿੱਠੀ ਵੀ ਦਿੱਤੀ ਗਈ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.