ETV Bharat / city

ਹੁਣ ਤੱਕ ਸੂਬੇ 'ਚ ਕਿੰਨੇ ਵਧੇ ਕੋਰੋਨਾ ਕੇਸ, ਦੇਖੋ ਪੂਰੀ ਰਿਪੋਰਟ

author img

By

Published : Feb 22, 2021, 9:36 PM IST

ਮਹਾਰਾਸ਼ਟਰ ਕੇਰਲ ਸਣੇ ਪੰਜਾਬ 'ਚ ਮੁੜ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈਕੇ ਸਿਹਤ ਵਿਭਾਗ ਵੱਲੋ ਕਰਮਚਾਰੀਆਂ ਨੂੰ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹੁਣ ਤੱਕ ਸੂਬੇ 'ਚ ਕਿੰਨੇ ਵਧੇ ਕੋਰੋਨਾ ਕੇਸ, ਦੇਖੋ ਪੂਰੀ ਰਿਪੋਰਟ
ਹੁਣ ਤੱਕ ਸੂਬੇ 'ਚ ਕਿੰਨੇ ਵਧੇ ਕੋਰੋਨਾ ਕੇਸ, ਦੇਖੋ ਪੂਰੀ ਰਿਪੋਰਟ

ਚੰਡੀਗੜ੍ਹ: ਮਹਾਰਾਸ਼ਟਰ ਕੇਰਲ ਸਣੇ ਪੰਜਾਬ 'ਚ ਮੁੜ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਤੱਕ ਇਸ ਤਹਿਤ 48,60,435 ਲੋਕਾਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ ਜਦਕਿ ਅੱਜ 10,088 ਦੇ ਸੈਂਪਲ ਲਏ ਗਏ ਹਨ। ਹੁਣ ਸੂਬੇ 'ਚ ਕੁਲ 3167 ਕੇਸ ਪੌਜ਼ੀਟਿਵ ਹਨ, ਜਿਨ੍ਹਾਂ ਵਿੱਚੋਂ 77 ਆਕਸੀਜਨ ਉਪਰ ਹਨ ਜਦਕਿ 10 ਦੀ ਹਾਲਤ ਗੰਭੀਰ ਹੈ। ਹੁਣ ਤੱਕ 5,769 ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 80,895 ਸਿਹਤ ਕਾਮਿਆਂ ਵੱਲੋਂ ਪਹਿਲੇ ਪੜਾਅ ਦੀ ਡੋਜ਼ ਲੈ ਲਈ ਹੈ ਜਦਕਿ 46,409 ਨੇ ਫ਼ਰੰਟ ਲਾਈਨ ਵਰਕਰ ਟੀਕਾ ਲਗਵਾਇਆ ਹੈ, ਹੁਣ ਤੱਕ ਟੀਕਾ ਲਗਵਾਉਣ ਵਾਲੇ ਸਿਹਤ ਕਾਮਿਆਂ ਅਤੇ ਫ਼ਰੰਟ ਲਾਈਨ ਵਰਕਰਾਂ ਦੀ ਗਿਣਤੀ 127304 ਹੋ ਚੁਕੀ ਹੈ।

ਜਲੰਧਰ54ਸੰਗਰੂਰ9
ਲੁਧਿਆਣਾ37ਕਪੂਰਥਲਾ26
ਪਟਿਆਲਾ22ਫ਼ਰੀਦਕੋਟ1
ਮੋਹਾਲੀ49ਮੁਕਤਸਰ 3
ਅੰਮ੍ਰਿਤਸਰ37ਫ਼ਾਜ਼ਿਲਕਾ1
ਗੁਰਦਾਸਪੁਰ20ਮੋਗਾ13
ਬਠਿੰਡਾ17ਰੋਪੜ11
ਹੁਸ਼ਿਆਰਪੁਰ38ਫ਼ਤਿਹਗੜ੍ਹ ਚੂੜੀਆਂ05
ਫ਼ਿਰੋਜ਼ਪੁਰ 08ਤਰਨ ਤਾਰਨ04
ਪਠਾਨਕੋਟ01ਮਾਨਸਾ01

ਜੇਕਰ ਮਾਈਕਰੋ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਜਨਤਾ ਨਗਰ ਸਣੇ ਸਟ੍ਰੀਟ ਨੰਬਰ 4 ਵਿਖੇ 412, ਜਦਕਿ ਮਾਡਲ ਟਾਉਂਨ ਐਕਸਟੈਨਸ਼ਨ ਵਿਖੇ 268 ਲੋਕਾਂ ਨੂੰ ਮਾਈਕਰੋ ਜ਼ੋਨ ਐਲਾਨ ਕੀਤਾ ਗਿਆ ਹੈ।
ਨਵਾਂ ਸ਼ਹਿਰ ਦੇ ਸਲੋਹ ਦੇ 1165, ਨੈਣਾ ਬੇਟ ਦੇ 53, ਵਿਕਾਸ ਨਗਰ ਦੇ 63 ਲੋਕਾਂ ਨੂੰ ਮਾਈਕਰੋ ਕੰਟਨਮੈਂਟ ਜ਼ੋਨ ਚ ਰੱਖਿਆ ਗਿਆ ਹੈ ਜਦਕਿ ਫਤਹਿਗੜ੍ਹ ਡੀਏ ਚੁੰਨੀ ਕਲਾਂ ਵਿਖੇ 180 ਲੋਕ ਮਹਾਮਾਰੀ ਡੀਏ ਘੇਰੇ ਚ ਨੇ ਅਤੇ ਸੁੱਬੇ ਚ 7 ਮਾਈਕਰੋ ਜ਼ੋਨ ਚ ਕੁਲ 2195 ਲੋਕ ਕਰੋਣਾ ਦੇ ਘੇਰੇ ਚ ਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.