ETV Bharat / city

ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ

author img

By

Published : Jun 6, 2022, 11:42 AM IST

ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ
ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ

ਪੰਜਾਬ ਦੀ ਕਾਨੂੰਨ ਵਿਵਸਥਾ (Law and order of Punjab) ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ‘ਤੇ ਤੰਜ਼ ਕੱਸੇ ਹਨ।

ਚੰਡੀਗੜ੍ਹ: ਸੂਬੇ ਭਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ ਤੇ ਆਏ ਦਿਨ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਪੰਜਾਬ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਹਨ ਤੇ ਮੁਲਜ਼ਮ ਵੀ ਪੁਲਿਸ ਦੀ ਗਿਰਫ਼ ਵਿਚੋਂ ਬਾਹਰ ਹਨ ਜਿਸ ਕਾਰਨ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਇਹ ਵੀ ਪੜੋ: ਮੌਤ ਤੋਂ ਬਾਅਦ ਵੀ ਗੂਗਲ ਸਰਚ ਵਿੱਚ TOP ’ਤੇ ਮੂਸੇਵਾਲਾ, ਜਾਣੋ ਕਿੱਥੇ ਕਿੰਨਾ ਵਾਰ ਹੋਇਆ ਸਰਚ...

ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ
ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ਮਾਨ ਸਰਕਾਰ

ਰਾਜਾ ਵੜਿੰਗ ਨੇ ਕੀਤੀ ਟਵੀਟ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੇ ਤੰਜ਼ ਕੱਸੇ ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਟਵੀਟ ਵਿੱਚ ਲਿਖਿਆ ਹੈ ਕਿ ‘ਪੰਜਾਬ 'ਚ ਸੱਤ ਦਿਨਾਂ 'ਚ ਸੱਤ ਕਤਲ ! (Seven murders in seven days in Punjab), ਭਗਵੰਤ ਮਾਨ ਸਾਬ੍ਹ ਆਪਣੇ ਆਪ ਨੂੰ ਪੁੱਛੋ, ਤੁਹਾਡੇ ਹੁਕਮ ਵਿੱਚ ਕੀ ਹੋ ਰਿਹਾ ਹੈ, ਜੇ ਤੁਸੀਂ ਸੱਚਮੁੱਚ ਤੁਹਾਡੇ ਹੱਥ ਵਿੱਚ ਕਮਾਂਡ ਹੈ ? 29/5 ਨੂੰ ਮੂਸੇਵਾਲਾ, 30/5 ਨੂੰ ਪਟਿਆਲਾ ਪਿੰਡ ਵਿੱਚ ਦੋਹਰਾ ਕਤਲ, 1,2,3 ਅਤੇ 4 ਜੂਨ ਨੂੰ ਅੰਮ੍ਰਿਤਸਰ, ਮੋਰਿੰਡਾ, ਮੋਗਾ ਅਤੇ ਮਜੀਠਾ ਵਿੱਚ 4 ਵਿਅਕਤੀਆਂ ਦਾ ਕਤਲ।’

ਇਹ ਵੀ ਪੜੋ: ਵੱਡੀ ਖ਼ਬਰ: ਮੂਸੇਵਾਲਾ ਕਤਲ ਮਾਮਲੇ ਵਿੱਚ 10 ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ETV Bharat Logo

Copyright © 2024 Ushodaya Enterprises Pvt. Ltd., All Rights Reserved.