ETV Bharat / entertainment

ਮੌਤ ਤੋਂ ਬਾਅਦ ਵੀ ਗੂਗਲ ਸਰਚ ਵਿੱਚ TOP ’ਤੇ ਮੂਸੇਵਾਲਾ, ਜਾਣੋ ਕਿੱਥੇ ਕਿੰਨਾ ਵਾਰ ਹੋਇਆ ਸਰਚ...

author img

By

Published : Jun 6, 2022, 10:53 AM IST

ਪੰਜਾਬੀ ਦਾ ਚਮਕਦਾ ਸਿਤਾਰਾ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਗਾਇਕ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਆਓ ਗੂਗਲ ਰਿਪੋਰਟ ਦੇਖੀਏ...।

TOP ’ਤੇ ਮੂਸੇਵਾਲਾ
TOP ’ਤੇ ਮੂਸੇਵਾਲਾ

ਚੰਡੀਗੜ੍ਹ: ਪੰਜਾਬੀ ਦਾ ਚਮਕਦਾ ਸਿਤਾਰਾ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਗਾਇਕ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਗਾਇਕ ਦੀ ਇਸ ਤਰ੍ਹਾਂ ਬੇਵਖ਼ਤੀ ਮੌਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

ਗਾਇਕ ਦਾ ਦਬਦਬਾ ਕੇਬਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੀਆਂ ਦੁਨੀਆਂ ਵਿੱਚ ਸੀ। ਨਾਈਜੀਰੀਆ ਦਾ ਰੈਪਰ ਬਰਨਾ ਚੱਲਦੇ ਸ਼ੋਅ ਵਿੱਚ ਰੋਣ ਲੱਗ ਗਿਆ। ਨਾਲ ਹੀ ਤੁਹਾਨੂੰ ਦੱਸਦਈਏ ਕਿ ਗਾਇਕ ਦੇ ਗੀਤਾਂ ਨੂੰ, ਯਾਦਾਂ ਨੂੰ ਹਰ ਫ਼ਨਕਾਰ ਆਪਣੇ ਆਪਣੇ ਪੱਧਰ ਉਤੇ ਸਰਧਾਂਜਲੀ ਦੇ ਰਿਹਾ ਹੈ।

ਅੱਜ ਅਸੀਂ ਤੁਹਾਡੇ ਕੋਲ ਇੱਕ ਡਾਟਾ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਗਾਇਕ ਨੂੰ ਕਿਸ ਤਰ੍ਹਾਂ ਸਰਚ ਕੀਤਾ ਗਿਆ ਅਤੇ ਕਿੰਨੇ ਵਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਤਾ ਲੱਗੇਗਾ ਕਿ ਗਾਇਕ ਪੰਜਾਬੀ ਸਿਨੇਮਾ ਜਗਤ ਲਈ ਕੀ ਸੀ।

ਗੂਗਲ ਮੁਤਾਬਿਕ ਭਾਰਤ ਤੋਂ ਇਲਾਵਾ ਵੀ ਸਿੱਧੂ ਮੂਸੇਵਾਲਾ ਨੂੰ 151 ਵਾਰ ਸਰਚ ਕੀਤਾ ਗਿਆ। ਜੇਕਰ ਗੱਲ ਭਾਰਤ ਦੀ ਕਰੀਏ ਤਾਂ...

ਪੰਜਾਬ 100, ਚੰਡੀਗੜ੍ਹ 81, ਹਿਮਾਚਲ ਪ੍ਰਦੇਸ਼ 45, ਜੰਮੂ ਕਸ਼ਮੀਰ 33, ਹਰਿਆਣਾ 33, ਦਿੱਲੀ 21, ਉਤਰਖੰਡ 19, ਰਾਜਸਥਾਨ 14, ਉਤਰ ਪ੍ਰਦੇਸ਼ 12, ਮੱਧ ਪ੍ਰਦੇਸ਼ 8, ਅੰਡੇਮਾਨ 7, ਛੱਤੀਸਗੜ੍ਹ 7, ਦਮਨ 7, ਗੁਜਰਾਤ 6, ਮਹਾਰਾਸ਼ਟਰ, ਝਾਰਖੰਡ 6, ਦਾਦਰਾ 6, ਗੋਆ 5, ਸਿੱਕਮ 5, ਅਰੁਨਾਚਲ ਪ੍ਰਦੇਸ਼ 4, ਤ੍ਰਿਪੁਰਾ 4, ਉੜੀਸਾ 4, ਬਿਹਾਰ 4, ਕਰਨਾਟਕਾ 3, ਅਸਾਮ 3, ਮੇਘਾਲਿਆ 3, ਪੱਛਮੀ ਬੰਗਾਲ 3, ਨਾਗਾਲੈਂਡ 2, ਤੇਲੰਗਨਾ 2, ਮਨੀਪੁਰ 1, ਪੂਡੂਚੁਰੀ 1, ਮਿਜਰੋਮ 1, ਆਂਧਰਾ ਪ੍ਰਦੇਸ਼, ਤਾਮਿਲਨਾਡੂ 1, ਕਰੇਲਾ 1, ਲਕਸ਼ਦੀਪ 1...। ਇਸ ਤੋਂ ਇਲਾਵਾ ਜੇਕਰ ਦੇਸ਼ਾਂ ਦੀ ਗੱਲ ਕਰੀਏ ਤਾਂ ਉਥੇ ਵੀ ਲੱਖਾਂ ਦੀ ਗਿਣਤੀ ਵਿੱਚ ਸਰਚ ਕੀਤਾ ਗਿਆ।


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ , ਮਿਲਿਆ ਧਮਕੀ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.