ETV Bharat / city

ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਸਕੂਲਾਂ ਨਵਾਂ ਟਾਈਮ ਟੇਬਲ

author img

By

Published : Mar 31, 2022, 12:31 PM IST

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਅਨੁਸਾਰ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਨਵਾਂ ਸਮਾਂ ਸਵੇਰਾ 8 ਵਜੇ ਤੋਂ ਲੈ ਕੇ ਦੁਪਹਿਰ ਵਜੇ ਤੱਕ ਰਹਿਗਾ।

Punjab School Education Board changes school timing in punjab
ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ

ਹੈਦਰਾਬਾਦ: ਮੌਸਮ 'ਚ ਆਏ ਬਦਲਾਅ ਨੂੰ ਦੇਖਦਿਆਂ ਹੋਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਅਨੁਸਾਰ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਨਵਾਂ ਸਮਾਂ ਸਵੇਰਾ 8 ਵਜੇ ਤੋਂ ਲੈ ਕੇ ਦੁਪਹਿਰ ਵਜੇ ਤੱਕ ਰਹਿਗਾ। ਪੰਜਾਬ 'ਚ ਗਰਮੀ ਨੂੰ ਦੇਖਦਿਆਂ ਹੋਏ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਜਨਰਲ ਵੱਲੋਂ ਇੱਕ ਨੋਟੀਫੀਕੇਸ਼ਨ ਜਾਰੀ ਕਰਦਿਆਂ ਇਸ ਦਾ ਵੇਰਵਾ ਦਿੱਤਾ ਗਿਆ ਹੈ। ਇਸ ਦੇ ਅਨੁਸਾਰ ਗਰਮੀਆਂ ਦਾ ਨਵਾਂ ਟਾਈਮ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਦਾ ਵੇਰਵਾ ਪੀਰੀਅਡ ਅਨੁਸਾਰ ਦਿੱਤਾ ਗਿਆ ਹੈ।

ਨਵਾਂ ਟਾਈਮ ਟੇਬਲ (ਪੀਰੀਅਡ ਵਾਰ)

  • ਸਵੇਰ ਦੀ ਸਭਾ- 08.00-08.20 ਤੱਕ
  • ਪਹਿਲਾ- 08.20-09.00
  • ਦੂਜਾ- 09.00-09.40
  • ਤੀਜਾ- 09.40-10.20
  • ਚੌਥਾ- 10.20-11.00
  • ਪੰਜਵਾਂ- 11.00-11.40
  • ਅੱਧੀ ਛੂੱਟੀ- 11.40-12.00
  • ਛੇਵਾਂ- 12.00-12.40
  • ਸੱਤਵਾਂ- 12.40-01.20
  • ਅੱਠਵਾਂ- 01.20-2.00

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਜਾਰੀ ਨਵਾਂ ਸਮਾਂ 01 ਅਪ੍ਰੈਲ, 2022 ਤੋਂ 30 ਸਤੰਬਰ, 2022 ਤੱਕ ਲਾਗੂ ਰਹਿਗਾ। ਪਿਛਲੇ ਦਿਨ ਪੰਜਾਬ 'ਚ ਮੌਸਮ ਬਦਲ ਗਿਆ ਹੈ ਅਤੇ ਗਰਮੀ ਵੱਧ ਰਹੀ ਹੈ। ਇਸ ਮੌਸਮ ਵਿੱਚ ਆਏ ਬਦਲਾ ਨੂੰ ਦੇਖਦਿਆਂ ਹੋਏ ਇਸ ਟਾਈਸ ਟੇਬਲ ਵਿੱਚ ਬਦਲਾਅ ਕੀਤੀ ਗਿਆ ਹੈ।

ਇਹ ਵੀ ਪੜ੍ਹੋ: ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਪ੍ਰੇਮਿਕਾ ਦੀ ਮੌਤ... ਜਾਣੋ ਪੂਰੀ ਘਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.