ETV Bharat / city

ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ

author img

By

Published : Dec 17, 2021, 7:48 AM IST

Updated : Dec 17, 2021, 11:32 AM IST

ਪੰਜਾਬ ਸਰਕਾਰ ਵਲੋਂ ਰਾਤੋਂ ਰਾਤ ਵੱਡਾ ਫੇਰਬਦਲ ਕਰਦਿਆਂ ਪੰਜਾਬ ਦੇ ਨਵੇਂ ਡੀ.ਜੀ.ਪੀ ਵਜੋਂ ਸਿਧਾਰਥ ਚਟੋਪਾਧਿਆਏ (Siddharth Chattopadhyaya) ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ
ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channi) ਦੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵਲੋਂ ਇਸ ਦੇ ਨਵੇਂ ਡੀ.ਜੀ.ਪੀ ਦੀ ਨਿਯੁਕਤੀ (Appointment of DGP) ਕੀਤੀ ਗਈ ਹੈ।

ਪੰਜਾਬ ਸਰਕਾਰ ਨੇ ਇਕਬਾਦਲਪ੍ਰੀਤ ਸਿੰਘ ਸਹੋਤਾ (Iqbal Badal Singh Sahota) ਦੀ ਜਗ੍ਹਾ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਏ (Siddharth Chattopadhyaya) ਨੂੰ ਪੰਜਾਬ ਦਾ ਨਵਾਂ ਡ.ਜੀ.ਪੀ ਲਗਾਇਆ ਹੈ। ਸਰਕਾਰ ਵਲੋਂ ਉਨ੍ਹਾਂ ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸ ਤਰ੍ਹਾਂ ਹੀ ਦਿੱਤਾ ਗਿਆ ਹੈ, ਜਿਵੇਂ ਇਸ ਤੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਦਿੱਤਾ ਗਿਆ ਸੀ।

'ਸਿੱਧੂ ਨਹੀਂ ਸਨ ਸੰਤੁਸ਼ਟ'

ਮੁੱਖ ਮੰਤਰੀ ਬਣਦੇ ਸਾਰ ਹੀ ਚਰਨਜੀਤ ਚੰਨੀ ਦੀ ਸਰਕਾਰ ਵਲੋਂ ਨਵਾਂ ਏ.ਜੀ ਅਤੇ ਡੀ.ਜੀ.ਪੀ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਨਵਜੋਤ ਸਿੱਧੂ ਆਪਣੀ ਪਾਰਟੀ ਤੋਂ ਨਾਰਾਜ਼ (Navjot Sidhu angry with his party) ਸਨ। ਇਸ ਨਾਰਾਜ਼ਗੀ ਕਾਰਨ ਹੀ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਦਿੱਤਾ ਸੀ।

ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਹਾਈਕਮਾਨ ਤੱਕ ਗੱਲ ਪਹੁੰਚੀ। ਜਿਸ ਤੋਂ ਬਾਅਦ ਨਵੇਂ ਬਚੇ ਏ.ਜੀ ਦਿਓਲ ਨੂੰ ਹਟਾ ਦਿੱਤਾ ਗਿਆ। ਇਸ ਤਰ੍ਹਾਂ ਹੀ ਹੁਣ ਇਕਬਾਲਪ੍ਰੀਤ ਸਹੋਤਾ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ, ਜੋ ਹੁਣ ਉਨ੍ਹਾਂ ਤੋਂ ਲੈਕੇ ਸਿਧਾਰਥ ਚਟੋਪਾਧਿਆਏ ਨੂੰ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੈਰਿਟ ਦੇ ਅਧਾਰ 'ਤੇ ਹੋਣਗੇ ਉਮੀਦਵਾਰਾਂ ਦੇ ਐਲਾਨ: ਸਿੱਧੂ

'ਨਵਜੋਤ ਸਿੱਧੂ ਦੇ ਕਰੀਬੀ ਚਟੋਪਾਧਿਆਏ'

ਮੀਡੀਆ ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਵਲੋਂ ਨਵੇਂ ਬਣਾਏ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ (Siddharth Chattopadhyaya) ਨਵਜੋਤ ਸਿੱਧੂ ਦੇ ਕਰੀਬੀ ਹਨ ਅਤੇ ਨਵਜੋਤ ਸਿੱਧੂ ਦੀ ਪਹਿਲੀ ਪਸੰਦ ਵੀ ਚਟੋਪਾਧਿਆਏ ਹੀ ਸਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿਧਾਰਥ ਚਟੋਪਾਧਿਆਏ ਦਾ ਨਾਮ ਡੀ.ਜੀ.ਪੀ ਦੇ ਅਹੁਦੇ ਲਈ ਪ੍ਰਸਤਾਵ ਵਜੋਂ ਆਇਆ ਸੀ, ਪਰ ਉਸ ਸਮੇਂ ਇਕਬਾਲਪ੍ਰੀਤ ਸਹੋਤਾ ਨੂੰ ਸਰਕਾਰ ਵਲੋਂ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਸੀ।

ਬਾਦਲ ਪਰਿਵਾਰ ਦੇ ਵਿੱਤੀ ਸੌਦਿਆਂ ਦੀ ਕੀਤੀ ਸੀ ਜਾਂਚ

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਚਟੋਪਾਧਿਆਏ ਨੇ 2007 ਤੋਂ 2012 ਤੱਕ ਕਾਂਗਰਸ ਸਰਕਾਰ ਦੌਰਾਨ ਬਾਦਲ ਪਰਿਵਾਰ ਦੇ ਵਿੱਤੀ ਸੌਦਿਆਂ ਦੀ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ : ਕੇਂਦਰੀ ਪਾਰਟੀਆਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਆ ਰਹੀਆਂ ਪੰਜਾਬ :ਹਰਸਿਮਰਤ ਬਾਦਲ

Last Updated :Dec 17, 2021, 11:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.