ETV Bharat / city

PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ ?

author img

By

Published : Mar 9, 2022, 12:23 PM IST

PUNJAB ELECTION RESULT 2022: ਪੰਜਾਬ ਲਈ ਈਵੀਐਮ ’ਚੋਂ ਭਲਕੇ ਫਤਵਾ ਆਵੇਗਾ। ਚਾਰ ਤੋਂ ਪੰਜ ਕੋਣੇ ਮੁਕਾਬਲੇ ਕਾਰ ਇਸ ਵਾਰ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਸੱਤਾ ਦਾ ਤਾਜ ਕਿਸ ਦੇ ਸਿਰ ਸਜੇਗਾ (who will win punjab), ਇਸ ਦਾ ਫੈਸਲਾ ਨਤੀਜਿਆਂ ਉਪਰੰਤ ਹੀ ਹੋਵੇਗਾ।

ਚੋਣ ਦੇ ਨਤੀਜੇ ਭਲਕੇ
ਚੋਣ ਦੇ ਨਤੀਜੇ ਭਲਕੇ

ਚੰਡੀਗੜ੍ਹ: ਇਸ ਸਾਲ ਪੰਜਾਬ ਦੀ 16ਵੀਂ ਵਿਧਾਨ ਸਭਾ ਚੁਣੀ ਜਾ ਰਹੀ ਹੈ। ਇਸ ਲਈ 20 ਫਰਵਰੀ ਨੂੰ ਚੋਣ ਹੋਈ ਸੀ ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਬੰਦ (fate of candidates locked in evms) ਹੋ ਗਿਆ ਸੀ। ਹੁਣ ਭਲਕੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ (PUNJAB ELECTION RESULT 2022) ਹੈ ਤੇ ਨਤੀਜੇ ਕਿਸ ਦੇ ਪੱਖ ਵਿੱਚ ਆਉਣਗੇ (who will win punjab), ਇਸ ਦਾ ਪਤਾ ਗਿਣਤੀ ਉਪਰੰਤ ਹੀ ਲੱਗੇਗਾ।

ਬਹੁਕੋਣੀ ਮੁਕਾਬਲਾ ਹੈ ਇਸ ਵਾਰ

ਇਸ ਵਾਰ ਪੰਜਾਬ ਵਿੱਚ ਮੁੱਖ ਤੌਰ ’ਤੇ ਮੁਕਾਬਲਾ ਸੱਤਾ ਧਿਰ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ, ਭਾਜਪਾ-ਪੀਐਲਸੀ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚਾਲੇ ਰਿਹਾ ਤੇ ਕਿਸਾਨ ਅੰਦੋਲਨ ਵਿੱਚੋਂ ਉਪਜੀ ਕਿਸਾਨਾਂ ਦੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਵੀ ਚੋਣ ਮੈਦਾਨ ਨੂੰ ਦਿਲਚਸਪ ਬਣਾਇਆ ਹੈ (multi corner contest)। ਜਿਥੇ ਪਾਰਟੀਆਂ ਨੇ ਬਿਜਲੀ, ਪਾਣੀ, ਸਿੱਖਿਆ ਮੁਫਤ ਕਰਨ ਤੋਂ ਇਲਾਵਾ ਮਹਿਲਾਵਾਂ ਤੇ ਵਿਦਿਆਰਥਣਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਵਾਅਦਾ ਕੀਤਾ, ਉਥੇ ਬੇਰੋਜਗਾਰੀ, ਡਰੱਗਜ਼ ਤੇ ਬੇਅਦਬੀ ਜਿਹੇ ਮੁੱਦੇ ਨਾ ਸਿਰਫ ਚੋਣ ਪ੍ਰਚਾਰ ਵਿੱਚੋਂ ਗਾਇਬ ਰਹੇ, ਸਗੋਂ ਪੰਜਾਬ ਦੇ ਅਸਲ ਮੁੱਦੇ ਰਾਜਸੀ ਪਾਰਟੀਆਂ ਦੇ ਚੋਣ ਮਨਰੋਥ ਪੱਤਰ ਦਾ ਹਿੱਸਾ ਹੀ ਨਹੀਂ ਬਣ ਸਕੇ। ਹੁਣ ਵੀਰਵਾਰ ਗਿਣਤੀ ਦੇ ਨਾਲ ਹੀ ਪਤਾ ਲੱਗ ਜਾਏਗਾ ਕਿ ਕਿਸ ਦੇ ਵਾਅਦਿਆਂ ’ਤੇ ਜਨਤਾ ਫੁੱਲ ਚੜ੍ਹਾਏਗੀ।

ਅਸਲ ਮੁੱਦੇ ਹੋਏ ਗੌਣ

ਪੰਜਾਬ ਦੇ ਰਾਜਨੀਤਕ ਅਤੇ ਮੂਲ ਮੁੱਦੇ ਦੋ ਵੱਖ ਵੱਖ ਹਿੱਸਿਆਂ ਵਿਚ ਵੰਡੇ ਗਈ। ਪੰਜਾਬ ਚੋਣਾਂ ਵਿਚ ਮੁੱਦਿਆ ਦਾ ਮਾਮਲਾ ਹਾਲੇ ਵੀ ਬੁਝਾਰਤ ਬਣਿਆ ਹੋਇਆ ਹੈ। ਖੇਤੀ ਮੁੱਦੇ ’ਤੇ ਅੰਦੋਲਨ ਸਾਲ ਭਰ ਚੱਲਿਆ, ਬੇਅਦਬੀ ਮਾਮਲੇ ’ਤੇ ਵੀ ਅੰਦੋਲਨ ਵੀ ਚੱਲਿਆ ਅਤੇ ਹਾਲੇ ਵੀ ਇਹ ਮੁੱਦਾ ਅਣਸੁਲਝਿਆ ਹੈ। ਸੂਬੇ ਵਿਚ ਨਸ਼ੇ, ਬੇਰੋਜ਼ਗਾਰੀ ਸਮੇਤ ਕਈ ਮੁੱਦੇ ਚਰਚਾ ਦਾ ਵਿਸ਼ਾ ਰਹੇ। ਇਹ ਮੁੱਦੇ ਦੂਜੇ ਸਥਾਨ ’ਤੇ ਰਹੇ। ਸਿਆਸੀ ਪਾਰਟੀਆਂ ਕੋਈ ਠੋਸ ਪ੍ਰੋਗ੍ਰਾਮ ਦੇਣ ਦੀ ਬਜਾਏ ਮੁਫਤ ਦੀਆਂ ਸਹੂਲਤਾਂ ਦੇਣ ਦੇ ਵਾਇਦੇ ਅਤੇ ਦਾਅਵਿਆ ਵਿਚ ਹੀ ਲੱਗੀਆਂ ਰਹੀਆਂ।

ਕਾਂਗਰਸ ਨੇ ਆਪਣਾ 13 ਨੁਕਾਤੀ ਪ੍ਰੋਗਰਾਮਾਂ ਦਾ ਚਾਰ ਪੰਨਿਆ ਦਾ ਬਰੋਸ਼ਰ ਜਾਰੀ ਕੀਤਾ, ਉਹ ਵੀ ਮਤਦਾਨ ਤੋ ਸਿਰਫ ਦੋ ਦਿਨ ਪਹਿਲਾ। ਕਾਂਗਰਸ ਨੇ ਆਪਣੇ ਇਸ ਬਰੋਸ਼ਰ ਵਿਚ ਵਾਇਦਾ ਕੀਤਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਸਰਕਾਰ 5 ਏਕੜ ਤੱਕ ਖੇਤਾਂ ਵਿੱਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਦੀ ਦਿਹਾੜੀ ਦਾ 50 ਫੀਸਦੀ ਦੇਵੇਗੀ। ਸਾਰੇ ਰਿਕਾਰਡ ਦਾ ਡਿਜਿਟਲੀਕਰਨ ਕੀਤਾ ਜਾਵੇਗਾ। ਸਭ ਕੁਝ ਆਨਲਾਈਨ ਉਪਲਬਧ ਹੋਵੇਗਾ ਪਰਚਾ, ਰਜਿਸਟਰੀ, ਲਾਇਸੈਂਸ ਬਣਾਉਣ ਤੋਂ ਲੈ ਕੇ ਸਾਰੇ ਕੰਮ ਕਰਵਾਉਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਪਿੰਡਾਂ ਵਿੱਚ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ। ਨਿਗਮ ਬਣਾ ਕੇ ਸ਼ਰਾਬ, ਰੇਤ ਵੇਚੀ ਜਾਵੇਗੀ। ਸੱਤਾ 'ਚ ਆਉਣ 'ਤੇ ਔਰਤਾਂ ਦੇ ਨਾਂ 'ਤੇ ਮੁਫ਼ਤ ਰਜਿਸਟਰੀ ਦੀ ਸਹੂਲਤ ਦਿੱਤੀ ਜਾਵੇਗੀ।

ਇਹ ਵੀ ਕਿਹਾ ਗਿਆ ਕਿ ਸੱਤਾ ਵਿਚ ਆਉਣ ‘ਤੇ ਕਾਂਗਰਸ ਸਰਕਾਰ ਪੰਜਵੀਂ ਜਮਾਤ ਤੱਕ ਲੜਕੀਆਂ ਨੂੰ ਪੰਜ ਹਜ਼ਾਰ, ਅੱਠਵੀਂ ਤੱਕ ਦਸ ਹਜ਼ਾਰ ਅਤੇ ਪਲੱਸ ਟੂ ’ਤੇ ਪੰਦਰਾਂ ਹਜ਼ਾਰ ਰੁਪਏ ਦੇਵੇਗੀ। ਅਗਲੇਰੀ ਪੜ੍ਹਾਈ ਲਈ ਵੀਹ ਹਜ਼ਾਰ ਰੁਪਏ ਦੇਣਗੇ। ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸਰਕਾਰ ਮਿਹਨਤਾਨਾ ਵੀ ਦੇਵੇਗੀ। ਮਜ਼ਦੂਰ ਰਜਿਸਟਰਡ ਹੋਣਗੇ ਅਤੇ ਉਨ੍ਹਾਂ ਨੂੰ 350 ਰੁਪਏ ਦਿਹਾੜੀ ਦੀ ਗਰੰਟੀ ਦਿੱਤੀ ਜਾਵੇਗੀ।

ਕਿਸ ਪਾਰਟੀ ਨੇ ਜਨਤਾ ਨੂੰ ਕੀ-ਕੀ ਕਿਹਾ :

1. ਕਾਂਗਰਸ:-

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਖੇਤੀ ਮਾਡਲ ਪਾਰਟੀ ਹਾਈਕਮਾਂਡ ਨੂੰ ਦਿੱਤਾ ਹੈ। ਪਿਛਲੇ ਦਿਨੀਂ ਪੰਜਾਬ ਆਏ ਰਾਹੁਲ ਗਾਂਧੀ ਨੇ ਵੀ ਸਪਸ਼ੱਟ ਕੀਤਾ ਕਿ ਜੇਕਰ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸਿੱਧੂ ਮਾਡਲ ਲਾਗੂ ਕੀਤਾ ਜਾਵੇਗਾ। ਇਸ ਮਾਡਲ ਵਿਚ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਹੈ।

ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਸਰਕਾਰ 5 ਏਕੜ ਤੱਕ ਖੇਤਾਂ ਵਿੱਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਦੀ ਦਿਹਾੜੀ ਦਾ 50 ਫੀਸਦੀ ਦੇਵੇਗੀ। ਇਸ ਮਾਡਲ ਅਨੁਸਾਰ ਜੇਕਰ ਕਿਸੇ ਫਸਲ ਦਾ ਭਾਅ ਡਿੱਗਦਾ ਹੈ ਤਾਂ ਕਿਸਾਨ ਆਪਣੀ ਫਸਲ ਸੂਬੇ ਦੇ ਗੋਦਾਮਾਂ/ਕੋਲਡ ਸਟੋਰੇਜ਼ ਵਿੱਚ ਜਮ੍ਹਾ ਕਰਵਾ ਸਕਣਗੇ ਅਤੇ ਇਸ 'ਤੇ 80 ਫੀਸਦੀ ਕਰਜ਼ਾ ਲੈ ਸਕਣਗੇ। ਹਰ 5 ਪਿੰਡਾਂ ਵਿੱਚ ਗੋਦਾਮ/ਕੋਲਡ ਸਟੋਰੇਜ ਹੋਣਗੇ।

ਪੰਜਾਬ ਵਿਧਾਨ ਸਭਾ ਹਰ ਪੱਖ ਤੋਂ 100 ਦਿਨ ਚੱਲੇਗੀ। ਇਸਦੀ ਸਾਰੀ ਕਾਰਵਾਈ ਲੋਕ ਸਭਾ ਟੀਵੀ ਵਾਂਗ ਵਿਧਾਨ ਸਭਾ ਟੀਵੀ 'ਤੇ ਲਾਈਵ ਹੋਵੇਗੀ। ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਨੁਮਾਇੰਦੇ ਉਨ੍ਹਾਂ ਦੀ ਆਵਾਜ਼ ਉਠਾ ਰਹੇ ਹਨ ਜਾਂ ਫਿਰ ਚੁੱਪ ਹੋ ਕੇ ਬੈਠੇ ਹਨ। ਪਾਰਦਰਸ਼ਤਾ ਲਈ ਮੁੱਖ ਮੰਤਰੀ ਤੱਕ ਕੇਂਦਰਿਤ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇਗਾ।

ਸਾਰੇ ਰਿਕਾਰਡ ਦਾ ਡਿਜੀਟਲਕਰਨ ਕੀਤਾ ਜਾਵੇਗਾ। ਸਭ ਕੁਝ ਆਨਲਾਈਨ ਉਪਲੱਬਧ ਹੋਵੇਗਾ ਪਰਚਾ, ਰਜਿਸਟਰੀ, ਲਾਇਸੈਂਸ ਬਣਾਉਣ ਤੋਂ ਲੈ ਕੇ ਸਾਰੇ ਕੰਮ ਕਰਵਾਉਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਘਰ ਬੈਠੇ ਹੀ ਆਨਲਾਈਨ ਕਰਨਗੇ।

ਸ਼ਰਾਬ, ਰੇਤ ਸਮੇਤ ਅਜਿਹੇ ਸਾਰੇ ਕਾਰੋਬਾਰਾਂ ਲਈ ਨਿਗਮ ਬਣਾਏ ਜਾਣਗੇ, ਜਿਨ੍ਹਾਂ 'ਤੇ ਆਬਕਾਰੀ ਤੋਂ ਕਮਾਈ ਕਰਨ ਲਈ ਵੈਟ ਲਗਾਇਆ ਜਾਂਦਾ ਹੈ। ਸੂਬੇ ਵਿੱਚ ਠੇਕੇਦਾਰੀ ਸਿਸਟਮ ਨੂੰ ਤੋੜਿਆ ਜਾਵੇਗਾ। ਪਿੰਡਾਂ ਵਿੱਚ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ। ਕਾਰਪੋਰੇਟ ਸੈਕਟਰ ਦੇ ਆਈਏਐਸ ਅਧਿਕਾਰੀਆਂ ਦੇ ਹੱਥੋਂ ਸ਼ਕਤੀਆਂ ਖੋਹ ਲਈਆਂ ਜਾਣਗੀਆਂ। ਨਿਗਮ ਬਣਾ ਕੇ ਸ਼ਰਾਬ, ਰੇਤ ਵੇਚੀ ਜਾਵੇਗੀ।

ਕਾਂਗਰਸ ਦੇ ਸੱਤਾ 'ਚ ਆਉਣ 'ਤੇ ਔਰਤਾਂ ਦੇ ਨਾਂ 'ਤੇ ਮੁਫ਼ਤ ਰਜਿਸਟਰੀ ਦੀ ਸਹੂਲਤ ਦਿੱਤੀ ਜਾਵੇਗੀ। ਸੱਤਾ ਵਿਚ ਆਉਣ ‘ਤੇ ਕਾਂਗਰਸ ਸਰਕਾਰ ਪੰਜਵੀਂ ਜਮਾਤ ਤੱਕ ਲੜਕੀਆਂ ਨੂੰ ਪੰਜ ਹਜ਼ਾਰ, ਅੱਠਵੀਂ ਤੱਕ ਦਸ ਹਜ਼ਾਰ ਅਤੇ ਬਾਰਵੀਂ ’ਤੇ ਪੰਦਰਾਂ ਹਜ਼ਾਰ ਰੁਪਏ ਦੇਵੇਗੀ। ਅਗਲੇਰੀ ਪੜ੍ਹਾਈ ਲਈ ਵੀਹ ਹਜ਼ਾਰ ਰੁਪਏ ਦਿੱਤੇ ਜਾਣਗੇ।

ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸਰਕਾਰ ਮਿਹਨਤਾਨਾ ਵੀ ਦੇਵੇਗੀ। ਮਜ਼ਦੂਰ ਰਜਿਸਟਰਡ ਹੋਣਗੇ ਅਤੇ ਉਨ੍ਹਾਂ ਨੂੰ 350 ਰੁਪਏ ਦਿਹਾੜੀ ਦੀ ਗਰੰਟੀ ਦਿੱਤੀ ਜਾਵੇਗੀ।

ਅਰਬਨ ਮਿਸ਼ਨ ਤਹਿਤ ਹਰ ਸਾਲ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਸਾਰਿਆਂ ਨੂੰ ਪੰਜ ਲੱਖ ਦਾ ਬੀਮਾ ਦਿੱਤਾ ਜਾਵੇਗਾ। ਸਰਕਾਰੀ ਹਸਪਤਾਲਾਂ ਵਿੱਚ 20 ਲੱਖ ਤੱਕ ਦੀ ਸਰਜਰੀ ਦੀ ਸਹੂਲਤ ਪ੍ਰਦਾਨ ਕਰੇਗਾ। ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਹੁਣ ਜਾਤੀ ਦੇ ਆਧਾਰ 'ਤੇ ਨਹੀਂ ਬਲਕਿ 10ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪੂਰਾ ਵਜ਼ੀਫ਼ਾ ਦਿੱਤਾ ਜਾਵੇਗਾ। ਬਜਟ ਵਿੱਚ ਸਿੱਖਿਆ ਲਈ ਲਗਭਗ ਛੇ ਫੀਸਦੀ ਰਾਸ਼ੀ ਰੱਖੀ ਜਾਵੇਗੀ। ਪ੍ਰਾਇਮਰੀ ਸਕੂਲਾਂ ਦੇ ਸਾਰੇ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇਗੀ। ਅਧਿਆਪਕਾਂ ਦੀ ਬਦਲੀ ਨੀਤੀ ਬਣਾਈ ਜਾਵੇਗੀ।

ਨੌਕਰਸ਼ਾਹੀ 'ਤੇ ਲਗਾਮ ਲਗਾਈ ਜਾਵੇਗੀ। ਸਿੰਗਲ ਵਿੰਡੋ ਸਿਸਟਮ. ਸਰਕਾਰ ਐਸਐਮਐਸਈ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵਿੱਤੀ ਮਦਦ ਦੇਵੇਗੀ। ਉਦਯੋਗਾਂ ਨੂੰ ਇਹ ਖੁੱਲ੍ਹ ਦਿੱਤੀ ਜਾਵੇਗੀ ਕਿ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਤੋਂ ਕਿਤੇ ਵੀ ਬਿਜਲੀ ਖਰੀਦ ਸਕਦੇ ਹਨ। ਉਸ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।ਪਰਵਾਸੀ ਭਾਰਤੀਆਂ ਦੇ ਮੁੱਦਿਆ ਦੇ ਹੱਲ ਲਈ ਵੱਖਰੇ ਟ੍ਰਿਬਿਊਨਲ, ਵੱਖਰਾ ਕਮਿਸ਼ਨ ਅਤੇ ਫਾਸਟ ਟਰੈਕ ਅਦਾਲਤਾਂ ਬਣਾਈਆਂ ਜਾਣਗੀਆਂ।

2. ਐਨਡੀਏ:-

ਸ਼ਾਂਤੀ ਅਤੇ ਭਾਈਚਾਰਾ

ਐਨਡੀਏ ਦੇ ਸੰਕਲਪ ਪੱਤਰ ਵਿਚ ਬੇਅਦਬੀ ਲਈ ਜੀਰੋ ਸਹਿਣਸ਼ੀਲਤਾ ਦੀ ਨੀਤੀ, ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਅਤੇ ਬੇਅਦਬੀ ਖਿਲਾਫ ਬਣੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਜ਼ਿਕਰ ਹੈ। ਸਰਹੱਦ ਪਾਰ ਦੇ ਅੱਤਵਾਦ, ਨਸ਼ੇ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਡਰੋਨ ਨਿਗਰਾਨੀ, ਇਲੈਕਟ੍ਰਿਕ ਫੈਸਾਂ ਅਤੇ ਪੁਲਿਸ ਚੌਕੀਆਂ ਦੇ ਨਿਰਮਾਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ। ਸੂਬੇ ਵਿੱਚ ਗੈਂਗ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਕਾਨੂੰਨ ਹੋਵੇਗਾ। ਸੂਬੇ ਵਿਚ 30 ਸਾਲ ਪਹਿਲਾਂ ਹੋਏ ਅੱਤਵਾਦ ਤੋਂ ਪੀੜਤ ਲੋਕਾਂ ਦੇ ਮਾਮਲੇ ਹੱਲ ਕੀਤੇ ਜਾਣਗੇ ਅਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਯਕਮੁਸ਼ਤ ਪੰਜ ਲੱਖ ਦਾ ਮੁਆਵਜਾ ਦਿੱਤਾ ਜਾਵੇਗਾ।

ਮਾਫੀਆ ਰਾਜ ਨੂੰ ਖ਼ਤਮ ਕਰਨ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਤਰਜ ’ਤੇ ਨਵੀਨਤਮ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਪੰਜਾਬ ਵਿੱਚ ਰੇਤ, ਜ਼ਮੀਨ ਅਤੇ ਸ਼ਰਾਬ ਮਾਫੀਆ ਖ਼ਤਮ ਕਰਨ ਲਈ ਲੋਕਾਯੁਕਤ ਨੂੰ ਮਜਬੂਤ ਬਣਾਇਆ ਜਾਵੇਗਾ।

ਸਰਕਾਰੀ ਵਿਭਾਗਾਂ ਵਿਚ ਵਿਚ ਸਾਰੀਆਂ ਖਾਲੀ ਅਸਾਮੀਆਂ ਨੂੰ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ-ਅੰਦਰ ਭਰਿਆ ਜਾਵੇਗਾ। ਬੋਰੁਜ੍ਗਾਰ ਪੋਸਟ ਗ੍ਰੇਜੁਏਟਾ ਨੂੰ ਡਿਗਰੀ ਪੂਰੀ ਹੋਣ ਤੋ ਬਾਅਦ ਦੋ ਸਾਲ ਤੱਕ ਚਾਰ ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।

ਖੁਸ਼ਹਾਲ ਕਿਸਾਨ

ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ ਕੀਤਾ ਜਾਵੇਗਾ . ਕੇਂਦਰ ਸਰਕਾਰ ਵਲੋਂ ਦਿੱਤੀ ਜਾ ਰਹੀ ਐਮ ਏਸ ਪੀ ਵਿਵਸਥਾ ਦਾ ਵਿਸਤਾਰ ਕਰਦੇ ਹੋਏ ਫਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਯਕੀਨੀ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਯੋਜਨਾ ਦੀ ਤਰਜ ਤੇ ਹਰੇਕ ਬੇਜ਼ਮੀਨੇ ਕਿਸਾਨ ਨੂੰ ਵੀ 6,000 ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਸਸ਼ਕਤ ਨਾਰੀ

ਪੁਲਿਸ ਫੋਰਸ ਵਿੱਚ ਔਰਤਾਂ ਨੂੰ 33% ਰਾਖਵਾਂਕਰਨ ਦਿੱਤਾ ਜਾਵੇਗਾ। ਪੋਸਟ-ਮੈਟ੍ਰਿਕ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ ਸਾਰੀਆਂ ਕੁੜੀਆਂ ਨੂੰ 1000 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਛੋਟੇ ਉਦਯੋਗ,ਵਪਾਰ ਅਤੇ ਖੇਤੀ ਦੀ ਜ਼ਮੀਨ ਖਰੀਦਣ ਲਈ ਮਹਿਲਾਵਾਂ ਨੂੰ ਸਸਤੀਆਂ ਦਰਾਂ ’ਤੇ 10 ਲੱਖ ਤੱਕ ਦੇ ਲੋਨ ਦਿੱਤੇ ਜਾਣਗੇ। ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ਭੱਤਾ 10,000 ਤੇ 6,000 ਤੱਕ ਵਧਾਇਆ ਜਾਵੇਗਾ।

ਸਮਾਜਿਕ ਸੁਰੱਖਿਆ

ਬਜ਼ੁਰਗਾਂ, ਦਿਵਯਾਂਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਕਮ ਵਧਾ ਕੇ 3000/-ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਰਕਾਰ ਵਿੱਚ ਠੇਕੇ ’ਤੇ ਰੱਖੇ ਅਧਿਆਪਕ, ਸਫਾਈ ਕਰਮਚਾਰੀ, ਆਂਗਣਵਾੜੀ ਵਰਕਰਾਂ ਸਣੇ ਸਾਰੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ।

ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ 4 ਰੁਪਏ ਪ੍ਰਤੀ ਯੂਨਿਟ ਅਤੇ ਹੋਰ ਸਾਰੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਪੰਜਾਬ ਦੇ ਸਾਰੇ ਉਪਭੋਗਤਾਵਾਂ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ। 300 ਯੂਨਿਟ ਤੋਂ ਜ਼ਿਆਦਾ ਇਸਤੇਮਾਲ ਤੇ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ. ਪਿੰਡ ਪਿੰਡ ਵਿਚ ਸਮਾਰਟ ਸਕੂਲ ਸਥਾਪਿਤ ਹੋਣਗੇ।

3. ਆਮ ਆਦਮੀ ਪਾਰਟੀ:–

ਆਮ ਆਦਮੀ ਪਾਰਟੀ ਦੀਆਂ ਗਾਰੰਟੀਆਂ

  • ਅਜਿਹਾ ਪੰਜਾਬ ਬਣਾਵਾਂਗੇ ਕਿ ਕੈਨੇਡਾ ਗਏ ਬੱਚੇ ਵਾਪਿਸ ਆਉਣ।
  • ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ।
  • ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖੇਗਾ।
  • ਪੰਜਾਬ ਵਿੱਚ ਅਮਨ-ਸ਼ਾਂਤੀ ਲਿਆਵੇਗੀ। ਬੇਅਦਬੀ ਦੇ ਸਾਰੇ ਮਾਮਲਿਆਂ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ।
  • ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ।
  • ਹੁਣ ਅਧਿਆਪਕ ਕਲਾਸ ਰੂਮ ਵਿੱਚ ਪੜ੍ਹਾਉਣਗੇ, ਧਰਨਾ ਨਹੀਂ ਲਗਾਉਣ ਦੇਣਗੇ।
  • 16 ਹਜ਼ਾਰ ਮੁਹੱਲਾ ਕਲੀਨਿਕ ਬਣਾਏ ਜਾਣਗੇ। ਹਰ ਪੰਜਾਬ ਵਾਸੀ ਦਾ ਮੁਫਤ ਇਲਾਜ।
  • ਦਿੱਲੀ ਵਾਂਗ ਮੁਫਤ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ।
  • 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ।
  • ਖੇਤੀਬਾੜੀ ਦੇ ਮਸਲੇ ਹੱਲ ਕੀਤੇ ਜਾਣਗੇ।
  • ਵਪਾਰੀਆਂ ਅਤੇ ਉਦਯੋਗਪਤੀਆਂ 'ਤੇ ਲਾਲ ਰਾਜ ਬੰਦ ਹੋਵੇਗਾ।
  • ਹਰ ਬੱਚੇ ਨੂੰ ਮੁਫ਼ਤ ਸਿਖਿਆ ਦਿੱਤੀ ਜਾਵੇਗੀ।

ਸੰਯੁਕਤ ਸਮਾਜ ਮੋਰਚਾ:-

  • ਹਰ ਕਿਸਾਨ ਪਰਿਵਾਰ ਦੀ ਘੱਟੋ ਘੱਟ ਆਮਦਨ ਪੱਚੀ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਨਿਸ਼ਚਿਤ ਕਰਨ ਲਈ ਇਕ ਕਿਸਾਨ ਬਚਾਅ ਕਮਿਸ਼ਨ ਦੇ ਗਠਨ ਦਾ ਵਾਅਦਾ
  • ਪਾਕਿਸਤਾਨ ਨਾਲ ਅਟਾਰੀ ਅਤੇ ਹੁਸੈਨੀਵਾਲਾ ਬਾਰਡਰ ਨੂੰ ਖੋਹਲਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਜਾਵੇਗਾ।
  • ਸਾਰੀਆਂ ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਘੇਰੇ ਅੰਦਰ ਲਿਆਂਦਾ ਜਾਵੇਗਾ।
  • ਪੇਂਡੂ ਖੇਤਰ ਦੇ ਆਵਾਜਾਈ ਸਾਧਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ।
  • ਪਿੰਡਾਂ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਲਾਉਣ ਲਈ ਸਬਸਿਡੀ ਤੇ ਹੋਰ ਸਹੂਲਤਾਂ ਲਈ ਸਸਤੇ ਦਰ ਦਾ ਕਰਜ਼ਾ ਦਿੱਤਾ ਜਾਵੇਗਾ।
  • ਸਹਿਕਾਰੀ ਸੁਸਾਇਟੀਆਂ ਤੋਂ ਤਿੱਨ ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਨੂੰ ਵਿਆਜ ਰਹਿਤ ਕੀਤਾ ਜਾਵੇਗਾ।
  • ਸਰਕਾਰ ਜਾਂ ਨਿੱਜੀ ਅਦਾਰਿਆਂ ਵੱਲੋਂ ਖ਼ਾਸ ਮਕਸਦ ਲਈ ਲਈ ਗਈ ਜ਼ਮੀਨ ਵਰਤੋਂ ਵਿੱਚ ਨਾ ਆਉਣ ਤੇ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਵਾਈ ਜਾਏਗੀ।
  • ਜ਼ਮੀਨਾਂ ਦੀ ਵੰਡ ਦੇ ਮਾਮਲੇ ਸੌਖੇ ਕੀਤੇ ਜਾਣਗੇ ਅਤੇ ਸਬੰਧਤ ਕਰਮਚਾਰੀਆਂ ਨੂੰ ਸਮਾਂਬੱਧ ਫ਼ੈਸਲੇ ਲਈ ਪਾਬੰਦ ਕੀਤਾ ਜਾਵੇਗਾ। ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
  • ਚੰਡੀਗੜ੍ਹ ਰਾਜਧਾਨੀ ਦੇ ਸਰਕਾਰੀ ਮਹਿਕਮਿਆਂ ਵਿਚ ਪੰਜਾਬੀਆਂ ਲਈ ਰੁਜ਼ਗਾਰ ਦਾ ਬਣਦਾ ਸੱਠ ਫ਼ੀਸਦੀ ਹਿੱਸਾ ਪੂਰਨ ਤੌਰ ’ਤੇ ਭਰਿਆ ਜਾਵੇਗਾ।
  • ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਪੂਰੀ-ਪੂਰੀ ਤਰ੍ਹਾਂ ਜਵਾਬਦੇਹ ਬਣਾਇਆ ਜਾਵੇਗਾ।
  • ਕੈਦੀਆਂ ਦੇ ਸੁਧਾਰ ਲਈ ਖੁੱਲ੍ਹੀ ਜੇਲ੍ਹ ਨਾਭਾ ਦੀ ਤਰਜ਼ ਉਤੇ ਹੋਰ ਜੇਲ੍ਹਾਂ ਵਿੱਚ ਸਥਾਪਤ ਕੀਤੀਆਂ ਜਾਣਗੀਆਂ। ਦਰਿਆਈ ਪਾਣੀ ਉੱਤੇ ਰਾਇਲਟੀ ਵਸੂਲ ਕਰਨ ਲਈ ਪੰਜਾਬ ਸਰਕਾਰ ਹਰ ਚਾਰਾਜੋਈ ਕਰੇਗੀ।
  • ਹਾਈਵੇਅ ਟੋਲ ਮੁਕਤ ਕਰਵਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ।
  • ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਲਈ ਐੱਨ ਆਰ ਆਈ ਭਾਈਚਾਰੇ ਤੇ ਹੋਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਫੰਡ ਸਥਾਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ:-

ਸਾਰੇ ਖਪਤਕਾਰਾਂ ਨੁੰ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।

ਸਮਾਜ ਦੇ ਕਮਜ਼ੋਰ ਵਰਗਾਂ ਵਿਚ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ।

ਸਾਰੇ ਪਰਿਵਾਰਾਂ ਨੁੰ 10 ਲੱਖ ਰੁਪਏ ਸਾਲਾਨਾ ਮੈਡੀਕਲ ਬੀਮਾ ਦਿੱਤਾ ਜਾਵੇਗਾ।

ਦੁਕਾਨਦਾਰਾਂ ਲਈ 10 ਲੱਖ ਰੁਪਏ ਦਾ ਜੀਵਨ ਬੀਮਾ ਕਰਵਾਇਆ ਜਾਵੇਗਾ ਤੇ ਨਾਲ ਹੀ ਅਗਜ਼ਨੀ ਮਾਮਲੇ ਵਿਚ ਬੀਮਾ ਕਵਰ ਦਿੱਤਾ ਜਾਵੇਗਾ।

ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੀ ਸਹੂਲਤ ਬੇਹਤਰ ਤਰੀਕੇ ਨਾਲ ਮਿਲੇਗੀ।

ਪਿੰਡਾਂ ਵਿਚ ਮਹਿਲਾਵਾਂ ਨੁੰ ਦੁਧਾਰੂ ਪਸ਼ੂ ਪ੍ਰਦਾਨ ਕਰਨ ਵਾਸਤੇ ਵਿਆਜ਼ ਮੁਫਤ ਕਰਜ਼ੇ।

ਨੌਜਵਾਨਾਂ ਨੁੰ ਉਦਮੀ ਬਣਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ।

ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।

ਲੋਕਾਂ ਦੇ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣਗੇ।

ਸੂਬੇ ਦੇ ਹਰ ਬਲਾਕ ਵਿਚ 5 ਹਜ਼ਾਰ ਬੱਚਿਆਂ ਵਾਲੇ ਮੈਗਾ ਸਕੂਲ।

ਹਰ ਜ਼ਿਲ੍ਹਾ ਹੈਡਕੁਆਰਟਰ ’ਤੇ ਮੈਡੀਕਲ ਕਾਲਜ ਬਣਾਏ ਜਾਣਗੇ।

ਕੁਲ 1304 ਉਮੀਦਵਾਰ ਮੈਦਾਨ ਵਿੱਚ

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਗੀ ਦੀ ਦੌੜ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ 1209 ਮਰਦ, 93 ਮਹਿਲਾਵਾਂ ਤੇ ਦੋ ਟਰਾਂਸਜੈਂਡਰ ਹਨ। ਸੂਬੇ ਵਿੱਚ 1,02,00,996 ਔਰਤਾਂ ਸਮੇਤ ਕੁੱਲ 2,14,99,804 ਲੋਕ ਵੋਟ ਪਾਉਣ ਦੇ ਯੋਗ ਸਨ। ਇਨ੍ਹਾਂ ਵਿੱਚੋਂ 20 ਫਰਵਰੀ ਨੂੰ 71.95 ਫੀਸਦੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ 'ਚ ਸਭ ਤੋਂ ਵੱਧ 77.80 ਫੀਸਦੀ ਮਤਦਾਨ ਹੋਇਆ ਜਦੋਂਕਿ ਅੰਮ੍ਰਿਤਸਰ ਦੱਖਣੀ ਸੀਟ 'ਤੇ ਸਭ ਤੋਂ ਘੱਟ 48.06 ਫੀਸਦੀ ਮਤਦਾਨ ਹੋਇਆ।

ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.34 ਫੀਸਦੀ ਮਤਦਾਨ ਦਰਜ ਕੀਤਾ ਗਿਆ ਜਦਕਿ ਮੋਹਾਲੀ ਵਿੱਚ ਸਭ ਤੋਂ ਘੱਟ 53.10 ਫੀਸਦੀ ਵੋਟਿੰਗ ਦਰਜ ਕੀਤੀ ਗਈ। ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਈਵੀਐਮ ਨੂੰ ਸਟਰਾਂਗ ਰੂਮਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਤੇ ਹੁਣ ਭਲਕੇ10 ਮਾਰਚ ਨੂੰ ਸੂਬੇ ਭਰ ਵਿੱਚ ਕੁਲ 66 ਥਾਵਾਂ ’ਤੇ ਬਣਾਏ ਗਏ ਗਿਣਤੀ ਕੇਂਦਰਾਂ ’ਤੇ 117 ਹਲਕਿਆਂ ਦੀ ਗਿਣਤੀ ਹੋਵੇਗੀ।

ਕੁਝ ਵਿਸ਼ੇਸ਼ ਸੀਟਾਂ ’ਤੇ ਖਾਸ ਨਜ਼ਰਾਂ

ਇਸ ਵਾਰ ਦੀਆਂ ਪੰਜਾਬ ਚੋਣਾਂ ਵਖਰੀਆਂ ਰਹੀਆਂ ਹਨ। ਪਹਿਲੀ ਵਾਰ ਬਹੁਕੋਣਾ ਮੁਕਾਬਲਾ ਵੇਖਣ ਨੂੰ ਮਿਲਿਆ ਹੈ। ਅਜਿਹੇ ਵਿੱਚ ਕਈ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਈ ਸਖ਼ਸ਼ੀਅਤਾਂ ਦਾ ਅਕਸ਼ ਦਾਅ ’ਤੇ ਲੱਗਾ ਹੈ।

ਇਹ ਹਨ ਕੁਝ ਖਾਸ ਸੀਟਾਂ

  1. ਨਵਜੋਤ ਸਿੱਧੂ, ਪਾਰਟੀ ਪ੍ਰਧਾਨ (ਕਾਂਗਰਸ), ਅੰਮ੍ਰਿਤਸਰ ਪੂਰਬੀ
  2. ਕੈਪਟਨ ਅਮਰਿੰਦਰ ਸਿੰਘ, ਪਾਰਟੀ ਪ੍ਰਧਾਨ (ਪੀਐਲਸੀ), ਪਟਿਆਲਾ
  3. ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਕਾਂਗਰਸ, ਚਮਕੌਰ ਸਾਹਿਬ/ਭਦੌੜ
  4. ਪ੍ਰਕਾਸ਼ ਸਿੰਘ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ, ਲੰਬੀ
  5. ਭਗਵੰਤ ਮਾਨ, ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਚਿਹਰਾ ‘ਆਪ’, ਧੂਰੀ
  6. ਸੁਖਬੀਰ ਸਿੰਘ ਬਾਦਲ, ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਚਿਹਰਾ (ਸ਼੍ਰੋਮਣੀ ਅਕਾਲੀ ਦਲ), ਜਲਾਲਾਬਾਦ
  7. ਅਸ਼ਵਨੀ ਸ਼ਰਮਾ, ਪਾਰਟੀ ਪ੍ਰਧਾਨ (ਭਾਜਪਾ), ਪਠਾਨਕੋਟ
  8. ਜਸਵੀਰ ਸਿੰਘ ਗੜ੍ਹੀ, ਪਾਰਟੀ ਪ੍ਰਧਾਨ (ਬਸਪਾ), ਫਗਵਾੜਾ
  9. ਸਿਮਰਨਜੀਤ ਸਿੰਘ ਮਾਨ, ਪਾਰਟੀ ਪ੍ਰਧਾਨ (ਸ਼੍ਰੋ.ਅ.ਦਲ ਅੰਮ੍ਰਿਤਸਰ), ਅਮਰਗੜ੍ਹ
  10. ਬਲਬੀਰ ਸਿੰਘ ਰਾਜੇਵਾਲ, ਪਾਰਟੀ ਪ੍ਰਧਾਨ (ਸੰਯੁਕਤ ਸਮਾਜ ਮੋਰਚਾ) ਤੇ ਕਿਸਾਨ ਆਗੂ, ਸਮਰਾਲਾ
  11. ਸਿਮਰਜੀਤ ਸਿੰਘ ਬੈਂਸ, ਪਾਰਟੀ ਪ੍ਰਧਾਨ (ਲੋਕ ਇਨਸਾਫ ਪਾਰਟੀ), ਆਤਮਨਗਰ
  12. ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ (ਕਾਂਗਰਸ), ਡੇਰਾ ਬਾਬਾ ਨਾਨਕ
  13. ਰਾਜਾ ਵੜਿੰਗ, ਬਾਦਲਾਂ ਦੇ ਧੁਰ ਵਿਰੋਧੀ (ਕਾਂਗਰਸ), ਗਿੱਦੜਬਾਹਾ
  14. ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ (ਕਾਂਗਰਸ), ਬਠਿੰਡਾ ਸ਼ਹਿਰੀ
  15. ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਐਸਜੀਪੀਸੀ ਤੇ ਮੁੱਖ ਆਗੂ (ਸ਼੍ਰੋ.ਅ.ਦਲ), ਭੁਲੱਥ
  16. ਰਣਜੀਤ ਸਿੰਘ ਬ੍ਰਹਮਪੁਰਾ, ਬਜੁਰਗ ਆਗੂ (ਸ਼੍ਰੋ.ਅ.ਦਲ), ਖਡੂਰ ਸਾਹਿਬ
  17. ਵਿਰਸਾ ਸਿੰਘ ਵਲਟੋਹਾ, ਸੁਖਬੀਰ ਬਾਦਲ ਦੇ ਨਜਦੀਕੀ (ਸ਼੍ਰੋ.ਅ.ਦਲ), ਖੇਮਕਰਣ
  18. ਰਾਜਿੰਦਰ ਕੌਰ ਭੱਠਲ, ਸਾਬਕਾ ਮੁੱਖ ਮੰਤਰੀ (ਕਾਂਗਰਸ), ਲਹਿਰਾਗਾਗਾ
  19. ਕੁਲਵੰਤ ਸਿੰਘ, ਸਭ ਤੋਂ ਵੱਧ ਅਮੀਰ ਉਮੀਦਵਾਰ ‘ਆਪ’, ਮੁਹਾਲੀ
  20. ਲੱਖਾ ਸਿਧਾਣਾ, ਕਿਸਾਨ ਅੰਦੋਲਨ ਹੀਰੋ (ਐਸਐਸਐਮ), ਮੌੜ ਮੰਡੀ
  21. ਮਾਲਵਿਕਾ ਸੂਦ, ਅਦਾਕਾਰ ਸੋਨੂੰ ਸੂਦ ਦੀ ਭੈਣ (ਕਾਂਗਰਸ), ਮੋਗਾ
  22. ਇੰਦਰਪ੍ਰਤਾਪ ਸਿੰਘ ਰਾਣਾ, ਰਾਣਾ ਗੁਰਜੀਤ ਸਿੰਘ ਦਾ ਬੇਟਾ (ਆਜ਼ਾਦ), ਸੁਲਤਾਨਪੁਰ ਲੋਧੀ
  23. ਅੰਗਦ ਸਿੰਘ, ਬਾਗੀ ਕਾਂਗਰਸੀ ਤੇ 10ਵਾਂ ਅਮੀਰ ਉਮੀਦਵਾਰ (ਆਜ਼ਾਦ), ਨਵਾਂ ਸ਼ਹਿਰ
  24. ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਆਗੂ (ਆਪ), ਦਿੜਬਾ
  25. ਰਾਣਾ ਕੇਪੀ ਸਿੰਘ, ਸਪੀਕਰ (ਕਾਂਗਰਸ), ਅਨੰਦਪੁਰ ਸਾਹਿਬ
  26. ਸਾਧੂ ਸਿੰਘ ਧਰਮਸੋਤ, ਵਿਵਾਦਤ ਮੰਤਰੀ (ਕਾਂਗਰਸ), ਨਾਭਾ
  27. ਸਿੱਧੂ ਮੂਸੇਵਾਲਾ, ਪ੍ਰਸਿੱਧ ਗਾਇਕ (ਕਾਂਗਰਸ), ਮਾਨਸਾ
  28. ਗੁਰਕੀਰਤ ਕੋਟਲੀ, ਬੇਅੰਤ ਸਿੰਘ ਦਾ ਪੋਤਾ (ਕਾਂਗਰਸ), ਖੰਨਾ
  29. ਅਮਨ ਅਰੋੜਾ, ਅਮੀਰ ਤੇ ਮੁੱਖ ਆਗੂ (ਆਪ), ਸੁਨਾਮ
  30. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਟੌਹੜਾ ਪੱਖੀ ਆਗੂ (ਸ਼੍ਰੋਮਣੀ ਅਕਾਲੀ ਦਲ), ਘਨੌਰ

ਇਹ ਵੀ ਪੜ੍ਹੋ: PUNJAB ELECTION RESULT 2022: ਨਤੀਜਿਆਂ ਲਈ ਤਿਆਰ ਕੀਤਾ ਗਿਆ ਪੰਜ ਕਿੱਲੋ ਦਾ ਸਪੈਸ਼ਲ ਲੱਡੂ

ETV Bharat Logo

Copyright © 2024 Ushodaya Enterprises Pvt. Ltd., All Rights Reserved.