ETV Bharat / city

ਵੱਖ-ਵੱਖ ਮੁੱਦਿਆਂ ’ਤੇ ਵੜਿੰਗ ਨੇ ਘੇਰੀ ਪੰਜਾਬ ਸਰਕਾਰ, ਕੇਂਦਰ ਸਰਕਾਰ ’ਤੇ ਵੀ ਸਾਧੇ ਨਿਸ਼ਾਨੇ

author img

By

Published : Jul 9, 2022, 6:56 PM IST

Updated : Jul 9, 2022, 8:23 PM IST

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ ਅਤੇ ਕੇਂਦਰ ਸਰਕਾਰ ਅਗਨੀਪਥ ਸਕੀਮ ਨਾਲ ਨੌਜਵਾਨਾਂ ਦਾ ਸਾਹਸ ਤੋੜ ਰਹੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਦੇਵਾਸ਼ੀਸ਼ ਜਰਾਰੀਆ ਦੇ ਨਾਲ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ।

ਪ੍ਰੈਸ ਕਾਨਫਰੰਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਆਸ਼ੁ ਬਾਂਗੜ ਨੂੰ ਰਾਜਨੀਤੀਕ ਬਦਲਾਅਖੋਰ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਉਨ੍ਹਾਂ ਦੇ ਕੋਲ ਬਰਾਮਦਗੀ ਨਹੀਂ ਹੋਇਆ ਹੈ ਅਤੇ ਇੱਕ ਵਾਇਸ ਮੈਸੇਜ ਦੇ ਆਧਾਰ ਦਾ ਬਣਾਇਆ ਜਾ ਰਿਹਾ ਹੈ, ਜਦਕਿ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ

ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਹੋਏ ਨੂੰ ਸਵਾ ਮਹੀਨਾ ਹੋਣ ਵਾਲਾ ਹੈ ਪਰ ਅਜੇ ਤੱਕ ਉਸਦੇ ਕਾਤਿਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੰਜਾਬ ਚ ਕਾਨੂੰਨ ਵਿਵਸਥਾ ਬਿਲਕੁੱਲ ਵੀ ਠੀਕ ਨਹੀਂ ਹੈ ਜਿਸਦੇ ਚੱਲਦੇ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ।

ਦੂਜੇ ਪਾਸੇ ਉਨ੍ਹਾਂ ਨੇ ਅਗਨੀਪਥ ਸਕੀਮ ਦੇ ਸਬੰਧ ਚ ਕਿਹਾ ਕਿ ਇਹ ਬਿਲਕੁੱਲ ਵੀ ਵਧੀਆ ਸਕੀਮ ਨਹੀਂ ਹੈ। ਜਿਸ ਕਾਰਨ ਲੋਕ ਨਾਰਾਜ ਹਨ ਅਤੇ ਲੋਕਾਂ ਮੁਤਾਬਿਕ ਇਹ ਖਤਰਨਾਕ ਸਕੀਮ ਹੈ। ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਅਤੇ 4 ਸਾਲ ਬਾਅਦ ਨੌਜਵਾਨ ਕੀ ਕਰਨਗੇ ਇਹ ਵਿਅਕਤੀ ਦਾ ਸਾਹਸ ਤੋੜਣ ਨਾਲੀ ਸਕੀਮ ਹੈ।

ਮੁਹਾਲੀ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਕਾਂਗਰਸ ਚੋਂ ਕੱਢੇ ਜਾਣ ਦੇ ਸਵਾਲ ਤੇ ਉਨ੍ਹਾਂ ਕਿਹ ਾਕਿ ਇਹ ਲੋਕ ਬੀਜੇਪੀ ਚ ਸਾਮਲ ਹੋਏ ਬਲਬੀਰ ਸਿੰਘ ਸਿੱਧੂ ਦੇ ਨਾਲ ਹਨ ਜਿਸ ਕਾਰਨ ਇਨ੍ਹਾਂ ਨੂੰ 6 ਸਾਲ ਦੇ ਲਈ ਪਾਰਟੀ ਤੋਂ ਕੱਢਿਆ ਗਿਆ ਹੈ। ਇਸ ਤਰ੍ਹਾਂ ਦੀ ਡਿਕਟ੍ਰਸ਼ੀਪ ਰਾਜਾ ਵੜਿੰਗ ਕਰਦਾ ਰਹੇਗਾ ਕਾਂਗਰਸ ਨੂੰ ਬਚਾਉਣ ਦੀ ਖਾਤਿਰ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ

ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਪ੍ਰੈਸ ਕਾਨਫਰੰਸ ਚ ਮੌਜੂਦ ਕਾਂਗਰਸੀ ਬੁਲਾਰੇ ਦੇਵਾਸ਼ੀਸ਼ ਜਰਾਰੀਆ ਨੇ ਕਿਹਾ ਕਿ ਉਦੇਪੂਰ ਚ ਹੋਏ ਕਤਲ ਦੇ ਮਾਮਲੇ, ਅਮਰਾਵਤੀ ਚ ਜੋ ਕਤਲ ਹੋਇਆ ਉਸ ਸਬੰਧੀ ਕੁਝ ਨਹੀੰ ਬੋਲ ਰਹੀ ਹੈ। ਅਮਰਾਵਤੀ ਚ ਜੋ ਕਤਲ ਹੋਇਆ ਉਸ ਚ ਮੁਲਜ਼ਮ ਇਰਫਾਨ ਖਾਨ ਸਾਂਸਦ ਨਵਨੀਤ ਰਾਣਾ ਨਾਲ ਜੁੜਿਆ ਹੋਇਆ ਜਦਕਿ ਇਸ ਘਟਨਾ ਤੋਂ ਬਾਅਦ ਰਵਨੀਤ ਰਾਣਾ ਬੋਲ ਰਹੀ ਹੈ ਕਿ ਮੁਲਜ਼ਮ ਕਿਸੇ ਵੀਪਾਰਟੀ ਦਾ ਹੋਵੇ ਉਸ ਨੂੰ ਸਜ਼ਾ ਜਰੂਰ ਮਿਲੇਗੀ। ਬੀਜੇਪੀ ਜੋ ਖੁਦ ਨੂੰ ਰਾਸ਼ਟਰਵਾਦ ਹੋਣ ਦੀ ਗੱਲ ਕਰਦਾ ਹੈ ਹੁਣ ਉਹ ਚੁੱਪ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਮਲਿਆਂ ਦੀ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ, ਹੁਣ ਸੂਬੇ ਦੇ ਸਕੂਲਾਂ ਵਿੱਚੋਂ ਕੱਟੇ ਜਾਣਗੇ ਸੁੱਕੇ ਦਰੱਖਤ !

Last Updated :Jul 9, 2022, 8:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.