ETV Bharat / city

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਤਾਜਪੋਸ਼ੀ, ਸਿੱਧੂ ਨੇ ਬਣਾਈ ਦੂਰੀ

author img

By

Published : Apr 22, 2022, 9:25 AM IST

Updated : Apr 22, 2022, 11:08 AM IST

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ (Punjab Congress New President) ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਂਗਰਸੀ ਭਵਨ ਚੰਡੀਗੜ੍ਹ ਵਿੱਚ ਤਾਜਪੋਸ਼ੀ (Punjab Congress President Raja Waring assumes office) ਹੋਈ। ਇਸ ਦੌਰਾਨ ਕਾਂਗਰਸ ਦੇ ਵੱਡੇ ਆਗੂ ਮੌਜੂਦ ਸਨ।

ਰਾਜਾ ਵੜਿੰਗ ਦੀ ਹੋਈ ਤਾਜਪੋਸ਼ੀ
ਰਾਜਾ ਵੜਿੰਗ ਦੀ ਹੋਈ ਤਾਜਪੋਸ਼ੀ

ਚੰਡੀਗੜ੍ਹ: ਕਾਂਗਰਸੀ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਨਵੇਂ ਕਮਾਂਡਰ ਯਾਨੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ (Punjab Congress New President) ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ (Punjab Congress President Raja Waring assumes office) ਹੋਈ। ਇਸ ਦੌਰਾਨ ਕਾਂਗਰਸ ਦੇ ਵੱਡੇ ਆਗੂ ਮੌਜੂਦ ਸਨ।

ਰਾਜਾ ਵੜਿੰਗ ਨੇ ਚੁੱਕੀ ਸਹੁੰ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਨਵੇਂ ਪ੍ਰਧਾਨ ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਆਪਣੇ ਅਹੁਦੇ ਲਈ ਸਹੁੰ ਚੁੱਕੀ ਤੇ ਪ੍ਰਣ ਲਿਆ ਕਿ ਉਹ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਇਸ ਦੌਰਾਨ ਰਾਜਾ ਵੜਿੰਗ ਨੇ ਸਬੰਧੋਨ ਕਰਦੇ ਹੋਏ ਹਾਈਕਮਾਨ ਤੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਧੰਨਵਾਦ ਕੀਤਾ।

ਇਹ ਵੀ ਪੜੋ: ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ, ਭਿੱਜੀ ਮੰਡੀਆਂ ’ਚ ਪਹੁੰਚੀ ਕਣਕ

3 ਡੀ ਅਪਣਾਉਣੇ ਪੈਣਗੇ: ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਈ ਸਿਆਸੀ ਦਲ ਨਹੀਂ ਹੈ, ਇਹ ਪਾਰਟੀ ਇੱਕ ਸੋਚ ਹੈ ਤੇ ਵਿਚਾਰ ਹੈ ਜੋ ਕਦੇ ਵੀ ਖ਼ਤਮ ਨਹੀਂ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਚੁਣੌਤੀ ਨਾਲ ਲੜਨ ਲਈ ਸਾਨੂੰ ਆਪਣੇ ਆਪ ਵਿੱਚ ਤਿੰਨ ਡੀ ਫੋਲੋ ਕਰਨੇ ਪੈਣਗੇ ਡਿਸਪਿਲਨ, ਡਾਇਲੌਗ ਤੇ ਡੈਡੀਕੇਸ਼ਨ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਅਸੀਂ ਡਿਸਪਲਿਨ ਵਿੱਚ ਹਾਂ ਤਾਂ ਸਾਨੂੰ ਕੋਈ ਤੋੜ ਨਹੀਂ ਸਕੇਗਾ ਤੇ ਅਸੀਂ ਆਪਣੇ ਆਪ ਸਫ਼ਲਤਾ ਵੱਲ ਜਾਂਦੇ ਰਹਾਂਗੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਦੂਜਾ ਡੀ ਡੈਡੀਕੇਸ਼ਨ ਹੈ ਕਿ ਅਸੀਂ ਆਪਣੀ ਪਾਰਟੀ ਪ੍ਰਤੀ ਕਿੰਨੇ ਜਿੰਮੇਵਾਰ ਹਾਂ ਤੇ ਕਿਸ ਤਰੀਕੇ ਨਾਲ ਕੰਮ ਕਰ ਰਹੇ ਹਾਂ।

ਰਾਜਾ ਵੜਿੰਗ ਦੀ ਤਾਜਪੋਸ਼ੀ

ਉਹਨਾਂ ਨੇ ਕਿਹਾ ਕਿ ਤੀਸਰਾ ਡੀ ਡਾਇਲੌਗ ਹੈ, ਜਿਸ ਵਿੱਚ ਅਸੀਂ ਸਭ ਦਾ ਸਤਿਕਾਰ ਕਰਨਾ ਹੈ ਤੇ ਇਕੱਲੇ ਕਿਤੇ ਨਹੀਂ ਭੱਜਣਾ, ਸਭ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਅਸੀਂ ਅੱਗੇ ਜਾ ਸਕੇਗਾ। ਉਹਨਾਂ ਨੇ ਕਿਹਾ ਕਿ ਅਸੀਂ ਸਭ ਦਾ ਸਤਿਕਾਰ ਕਰਨਾ ਹੈ ਤੇ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਜਿਸ ਨਾਲ ਅਸੀਂ ਕਾਂਗਰਸ ਦਾ ਵਿਕਾਸ ਕਰ ਸਕਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਮਨਮਰਜ਼ੀ ਦੀ ਰਾਜਾਨੀਤੀ ਨਾਲ ਪਾਰਟੀ ਨਹੀਂ ਚੱਲਦੀ ਹੈ, ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਅੱਗੇ ਵਧ ਸਕਾਂਗੇ।

ਆਖਰੀ ਦਮ ਤਕ ਪਾਰਟੀ ਲਈ ਲੜਾਂਗੇ: ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕਾਂਗਰਸ ਲਈ ਆਖਰੀ ਸਾਹ ਤਕ ਲੜਦੇ ਰਹਾਂਗੇ। ਉਹਨਾਂ ਨੇ ਕਿਹਾ ਕਿ ਇਸ ਪਾਰਟੀ ਨੂੰ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਹੈ, ਜਿਸ ਦੀ ਅਸੀਂ ਰੱਖਿਆ ਕਰਾਂਗੇ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਵੀ ਆਪਣਾ ਅਹੁਦਾ ਸੰਭਾਲਿਆ।

ਇਹ ਵੀ ਪੜੋ: ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਜਾਣੋ ਕਿਉਂ ਤੱਤੇ ਹੋਏ ਕਿਸਾਨ

ਸਿੱਧੂ ਨੇ ਬਣਾਈ ਦੂਰੀ: ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਤਾਜਪੋਸ਼ੀ ਦੌਰਾਨ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਵੀ ਸਾਹਮਣੇ ਆਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕਾਂਗਰਸ ਭਵਨ ਤਾਂ ਪਹੁੰਚੇ, ਪਰ ਉਹ ਤਾਜਪੋਸ਼ੀ ਦੇ ਸਮਾਮਗ ਵਿੱਚ ਨਹੀਂ ਹਾਜ਼ਰ ਹੋਏ ਸਨ। ਇਸ ਦੌਰਾਨ ਸੁਨੀਲ ਜਾਖੜ ਵੀ ਮੌਜੂਦ ਨਹੀਂ ਸਨ।

ਭਾਰਤ ਭੂਸ਼ਣ ਆਸ਼ੂ ਦਾ ਬਿਆਨ: ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਪਹਿਲੀ ਤਰਜੀਹ ਵਰਕਰਾਂ ਦੇ ਮਨਾਂ ਵਿੱਚੋਂ ਅਸੰਤੁਸ਼ਟੀ ਨੂੰ ਦੂਰ ਕਰਨਾ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ। ਆਸ਼ੂ ਨੇ ਕਿਹਾ ਕਿ ਕਾਂਗਰਸ ਨੂੰ ਮੁੜ ਉਸ ਦੀ ਪੁਰਾਣੀ ਸਥਿਤੀ 'ਤੇ ਲਿਆਉਣਗੇ ਲਈ ਦਿਨ ਰਾਤ ਕੰਮ ਕਰਨਗੇ।

Last Updated :Apr 22, 2022, 11:08 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.