ETV Bharat / city

ਪੰਜਾਬ ਵਿਧਾਨਸਭਾ ਸੈਸ਼ਨ: ਬਜਟ ਗ੍ਰਾਂਟਾਂ 'ਤੇ ਅੱਜ ਹੋਵੇਗੀ ਚਰਚਾ,ਭਲਕੇ ਅਗਨੀਪਥ ਨੀਤੀ ਖਿਲਾਫ਼ ਲਿਆਂਦਾ ਜਾਵੇਗਾ ਪ੍ਰਸਤਾਵ

author img

By

Published : Jun 29, 2022, 9:04 AM IST

ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਅੱਜ ਵੀ ਜਾਰੀ ਰਹੇਗੀ। ਪੰਜਾਬ ਦੇ ਬਜਟ 'ਚ ਅੱਜ ਗ੍ਰਾਂਟਾਂ 'ਤੇ ਚਰਚਾ ਹੋਵੇਗੀ। ਸਦਨ ਦੀ ਕਾਰਵਾਈ ਦੁਪਹਿਰ ਬਾਅਦ ਸ਼ੁਰੂ ਹੋਵੇਗੀ। ਕੱਲ੍ਹ ਦੀ ਕਾਰਵਾਈ ਤੋਂ ਬਾਅਦ ਸਦਨ ਅੱਜ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਕੱਲ੍ਹ ਆਖਰੀ ਦਿਨ ਹੈ।

ਬਜਟ ਗ੍ਰਾਂਟਾਂ 'ਤੇ ਅੱਜ ਹੋਵੇਗੀ ਚਰਚਾ
ਬਜਟ ਗ੍ਰਾਂਟਾਂ 'ਤੇ ਅੱਜ ਹੋਵੇਗੀ ਚਰਚਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਅੱਜ ਵੀ ਜਾਰੀ ਰਹੇਗੀ। ਪੰਜਾਬ ਦੇ ਬਜਟ 'ਚ ਅੱਜ ਗ੍ਰਾਂਟਾਂ 'ਤੇ ਚਰਚਾ ਹੋਵੇਗੀ। ਸਦਨ ਦੀ ਕਾਰਵਾਈ ਦੁਪਹਿਰ ਬਾਅਦ ਸ਼ੁਰੂ ਹੋਵੇਗੀ। ਕੱਲ੍ਹ ਦੀ ਕਾਰਵਾਈ ਤੋਂ ਬਾਅਦ ਸਦਨ ਅੱਜ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਕੱਲ੍ਹ ਆਖਰੀ ਦਿਨ ਹੈ।

ਅਗਨੀਪਥ ਸਕੀਮ ਖ਼ਿਲਾਫ਼ ਮਤਾ: ਕੱਲ੍ਹ ਇਜਲਾਸ ਦੇ ਆਖਰੀ ਦਿਨ ਸਦਨ ਵਿੱਚ ਫ਼ੌਜ ਦੀ ਭਰਤੀ ਦੀ ਅਗਨੀਪਥ ਸਕੀਮ ਖ਼ਿਲਾਫ਼ ਮਤਾ ਲਿਆਂਦਾ ਜਾਵੇਗਾ। ਇਹ ਮੰਗ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੁੱਕੀ ਸੀ। ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਮੀ ਭਰੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਸ ਵਿਰੁੱਧ ਮਤਾ ਲਿਆਉਣਗੇ।

SYL ਗੀਤ ਅਤੇ ਕਿਸਾਨਾਂ ਦੇ ਟਵਿਟਰ 'ਤੇ ਚਰਚਾ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਅਤੇ ਕਿਸਾਨ ਯੂਨੀਅਨ ਦੇ ਟਵਿਟਰ ਅਕਾਊਂਟ 'ਤੇ ਪਾਬੰਦੀ ਲਾਉਣ ਦਾ ਮੁੱਦਾ ਵੀ ਚੁੱਕਿਆ ਸੀ। ਇੰਨ੍ਹਾਂ ਨੂੰ ਵੀ ਪ੍ਰਸਤਾਵ ਵਿੱਚ ਸ਼ਾਮਲ ਕਰਨ ਲਈ ਦੀ ਸਹਿਮਤੀ ਦਿੱਤੀ ਗਈ ਸੀ।

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਹੰਗਾਮਾ: ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਬੀਤੇ ਕੱਲ੍ਹ ਸਦਨ ਵਿੱਚ ਹੰਗਾਮਾ ਹੋਇਆ ਸੀ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਅੰਸਾਰੀ ਨੂੰ ਫਰਜ਼ੀ ਐਫਆਈਆਰ ਬਣਾ ਕੇ ਜੇਲ੍ਹ ਵਿੱਚ ਰੱਖਿਆ ਗਿਆ ਸੀ। ਅੰਸਾਰੀ 25 ਕੈਦੀਆਂ ਦੀ ਬੈਰਕ ਵਿਚ ਇਕੱਲਾ ਰਹਿੰਦਾ ਸੀ। ਉਸਦੀ ਪਤਨੀ ਉਸਦੇ ਨਾਲ ਰਹਿੰਦੀ ਸੀ।

ਕਾਂਗਰਸੀਆਂ ਨੇ ਕੀਤੀ ਇਹ ਮੰਗ: 26 ਵਾਰੰਟ ਆਉਣ ਤੋਂ ਬਾਅਦ ਵੀ ਉਸ ਨੂੰ ਯੂਪੀ ਨਹੀਂ ਭੇਜਿਆ ਗਿਆ। ਜਦੋਂ ਯੂਪੀ ਸਰਕਾਰ ਸੁਪਰੀਮ ਕੋਰਟ ਗਈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ 11 ਲੱਖ ਦੀ ਪੇਸ਼ੀ ਫ਼ੀਸ ਨਾਲ ਵਕੀਲ ਰੱਖਿਆ। ਜਿਸ 'ਤੇ ਕਾਂਗਰਸੀਆਂ ਨੇ ਸਾਬਤ ਕਰਨ ਦੀ ਚੁਣੌਤੀ ਦਿੱਤੀ।

ਪੰਜਾਬ ਦਾ 1.55 ਲੱਖ ਕਰੋੜ ਦਾ ਬਜਟ ਪੇਸ਼: ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਸਾਲ 2022-23 ਲਈ ਪੰਜਾਬ ਦਾ 1.55 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਵਾਰ ਸਿੱਖਿਆ ਲਈ ਬਜਟ ਵਿੱਚ 16 ਫੀਸਦੀ ਅਤੇ ਸਿਹਤ ਲਈ 24 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: DGP ਦੀ ਫੋਟੋ ਦੀ ਹੋਈ ਗਲਤ ਵਰਤੋਂ, ਜਾਅਲੀ ID ਬਣਾ ਕੀਤਾ ਇਹ ਵਾਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.