ETV Bharat / city

ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

author img

By

Published : Jan 30, 2022, 9:07 PM IST

ਪੰਜਾਬ ਲੋਕ ਕਾਂਗਰਸ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਨੇ ਆਪਣੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਚੌਥੀ ਸੂਚੀ ਵਿੱਚ ਅਜਨਾਲਾ ਤੋਂ ਸੁਰਜੀਤ ਸਿੰਘ ਅਤੇ ਫਿਰੋਜ਼ਪੁਰ ਪੇਂਡੂ ਤੋਂ ਜਸਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ
ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪਾਰਟੀ ਉਮੀਦਾਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਸ ਸੂਚੀ ਵਿੱਚ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਨਾਲਾ ਤੋਂ ਸੁਰਜੀਤ ਸਿੰਘ ਅਤੇ ਫਿਰੋਜ਼ਪੁਰ ਪੇਂਡੂ ਤੋਂ ਜਸਵਿੰਦਰ ਸਿੰਘ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ।

ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ
ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਇਸ ਤੋਂ ਪਹਿਲਾਂ ਪੰਜਾਬ ਲੋਕ ਕਾਂਗਰਸ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ (2022 Punjab Assembly Election) ਨੂੰ ਲੈ ਕੇ ਉਮੀਦਵਾਰਾਂ ਦੀ ਤੀਜ਼ੀ ਸੂਚੀ ਵਿੱਚ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਵੱਲੋਂ ਸੂਚੀ ’ਚ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਕੋਦਰ ਤੋਂ ਅਜੀਤ ਪਾਲ ਨੂੰ ਬਦਲ ਕੇ ਸ਼ਮੀ ਕੁਮਾਰ ਕਲਿਆਣ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

ਪੰਜਾਬ ਲੋਕ ਕਾਂਗਰਸ ਨੇ ਪੱਟੀ ਤੋਂ ਵਕੀਲ ਜਸਕਰਣ ਸਿੰਘ ਸੰਧੂ, ਨਕੋਦਰ ਤੋਂ ਸ਼ਮੀ ਕੁਮਾਰ ਕਲਿਆਣ, ਆਦਮਪੁਰ ਤੋਂ ਜਗਦੀਸ਼ ਕੁਮਾਰ ਜੱਸਲ, ਮਲੋਟ ਤੋਂ ਕਰਣਵੀਰ ਸਿੰਘ ਇੰਦੌਰਾ, ਕੋਟਕਪੂਰਾ ਤੋਂ ਦੁਰਗੇਸ਼ ਕੁਮਾਰ ਸ਼ਰਮਾ, ਬਠਿੰਡਾ ਪੇਡੂ ਤੋਂ ਮਾਇਆ ਦੇਵੀ, ਮਾਨਸਾ ਤੋਂ ਜੀਵਨ ਦਾਸ ਬਾਬਾ ਨੂੰ ਉਮੀਦਵਾਰ ਬਣਾਇਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਨਕੋਦਰ ਤੋਂ ਅਜੀਤ ਪਾਲ ਨੂੰ ਬਦਲ ਕੇ ਸ਼ਮੀ ਕੁਮਾਰ ਕਲਿਆਣ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਹੋ ਸਕਦੇ ਨੇ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.