ETV Bharat / city

2 ਕਰੋੜ 15 ਲੱਖ ਵੋਟਰਾਂ ਦੇ ਹੱਥ 1304 ਉਮੀਦਵਾਰਾਂ ਦਾ ਫੈਸਲਾ, ਜਾਣੋ ਪੂਰਾ ਅੰਕੜਾ

author img

By

Published : Feb 18, 2022, 12:57 PM IST

ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ (Punjab poll on 20 feb) ਹੋਣ ਜਾ ਰਹੀਆਂ ਹਨ ਤੇ ਸਾਰੀਆਂ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ। ਆਓ ਜਾਣਦੇ ਹਾਂ ਕੀ ਕਹਿੰਦੇ ਹਨ ਚੋਣਾਂ ਬਾਰੇ ਅੰਕੜੇ

15 ਲੱਖ ਵੋਟਰਾਂ ਦੇ ਹੱਥ 1304 ਉਮੀਦਵਾਰ
15 ਲੱਖ ਵੋਟਰਾਂ ਦੇ ਹੱਥ 1304 ਉਮੀਦਵਾਰ

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ (Voting for 117 punjab seats) ਜਿਨ੍ਹਾਂ ਵਿੱਚੋਂ 83 ਸੀਟਾਂ ਆਮ ਸ਼੍ਰੇਣੀ ਲਈ ਹਨ, ਜਦੋਂਕਿ 34 ਸੀਟਾਂ ਅਨੁਸੂਚਿਤ ਜਾਤਾਂ ਲਈ ਰਾਖਵੀਆਂ (34 constituencies reserved for sc) ਹਨ। ਸੂਬੇ ਵਿੱਚ ਇਸ ਵਰ੍ਹੇ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ

57 ਸਿਆਸੀ ਦਲ ਮੈਦਾਨ ਵਿੱਚ

ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਨਿਤਰੇ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ਹੈ। ਵੋਟਰਾਂ ਦੀ ਹਾਲਤ ਵੇਖੀਏ ਤਾਂ ਕੁਲ 21499804 ਵੋਟਰਾਂ ਵਿੱਚੋਂ 10200996 ਪੁਰੁਸ਼ ਤੇ 11298081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।

ਇਹ ਹਨ ਉਮੀਦਵਾਰਾਂ ਦੇ ਅੰਕੜੇ

ਚੋਣਾਂ ਲਈ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਤੱਕ ਚੋਣ ਲੜਨ ਦੇ ਕੁਲ 2274 ਚਾਹਵਾਨ ਵਿਅਕਤੀਆਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸੀ। ਕਾਗਜਾਂ ਦੀ ਪੜਤਾਲ ਉਪਰੰਤ ਇਨ੍ਹਾਂ ਵਿੱਚੋਂ 1513 ਉਮੀਦਵਾਰਾਂ ਦੀਆਂ ਨਾਮਜਦਗੀਆਂ ਸਹੀ ਪਾਈ ਗਈਆਂ ਸੀ ਤੇ ਇਹ ਮੰਜੂਰ ਕਰ ਲਈਆਂ ਗਈਆਂ, ਜਦੋਂਕਿ ਕੁਝ ਖਾਮੀਆਂ ਕਾਰਨ 598 ਦੀਆਂ ਨਾਮਜਦਗੀਆਂ ਨਾਮੰਜੂਰ ਕਰ ਦਿੱਤੀਆਂ ਗਈਆਂ। ਨਾਮ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ 152 ਨੇ ਆਪਣੇ ਨਾਮ ਵਾਪਸ ਲੈ ਲਏ ਅਤੇ ਇਸ ਵੇਲੇ ਕੁਲ 1304 ਉਮੀਦਵਾਰ ਮੈਦਾਨ ਵਿੱਚ ਹਨ।

2.15 ਕਰੋੜ ਦੇ ਹੱਥ 1304 ਦੀ ਕਿਸਮਤ
2.15 ਕਰੋੜ ਦੇ ਹੱਥ 1304 ਦੀ ਕਿਸਮਤ

ਸ਼੍ਰੇਣੀ ਵਾਰ ਇਹ ਹੈ ਸਥਿਤੀ

ਇਨ੍ਹਾਂ ਵਿੱਚੋਂ 355 ਅਨੁਸੂਚਿਤ ਜਾਤਾਂ ਨਾਲ ਸਬੰਧਤ ਹਨ, ਜਦੋਂਕਿ 949 ਉਮੀਦਵਾਰ ਆਮ ਸ਼੍ਰੇਣੀ ਤੋਂ ਹਨ। ਲਿੰਗ ਅਧਾਰਤ ਖੇਤਰ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੁਲ 1304 ਉਮੀਦਵਾਰਾਂ ਵਿੱਚੋਂ 95 ਮਹਿਲਾਵਾਂ ਤੇ 1209 ਪੁਰੁਸ਼ ਉਮੀਦਵਾਰ ਹਨ, ਜਦੋਂਕਿ ਇਨ੍ਹਾਂ ਵਿੱਚ ਦੋ ਟਰਾਂਸਜੈਂਡਰ ਉਮੀਦਵਾਰ ਵੀ ਸ਼ਾਮਲ ਹਨ। ਇਸ ਵਾਰ ਕੁਲ 459 ਉਮੀਦਵਾਰ ਆਜਾਦ ਤੌਰ ’ਤੇ ਕਿਸਮਤ ਅਜਮਾ ਰਹੇ ਹਨ। ਉਮੀਦਵਾਰਾਂ ਦੀ ਗਿਣਤੀ ਤੇ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੇ ਹਿਸਾਬ ਨਾਲ ਔਸਤਨ 11 ਉਮੀਦਵਾਰ ਪ੍ਰਤੀ ਹਲਕਾ ਬੈਠਦੇ ਹਨ।

ਸਾਹਨੇਵਾਲ ਤੇ ਪਟਿਆਲਾ ਦਿਹਾਤੀ ’ਚ ਸਭ ਤੋਂ ਵੱਧ ਉਮੀਦਵਾਰ

ਇਨ੍ਹਾਂ ਚੋਣਾਂ ਵਿੱਚ ਸਾਰਿਆਂ ਨਾਲੋਂ ਵੱਧ ਉਮੀਦਵਾਰ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਅਤੇ ਪਟਿਆਲਾ ਜਿਲ੍ਹੇ ਦੇ ਪਟਿਆਲਾ ਦਿਹਾਤੀ ਹਲਕੇ ਵਿੱਚ ਚੋਣ ਮੈਦਾਨ ਵਿੱਚ ਹਨ। ਦੋਵਾਂ ਹਲਕਿਆਂ ਵਿੱਚ 19-19 ਉਮੀਦਵਾਰ ਮੈਦਾਨ ਵਿੱਚ ਹਨ। ਇਸ ਦੇ ਉਲਟ ਪਠਾਨਕੋਟ ਜਿਲ੍ਹੇ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਵਿੱਚ ਸਾਰਿਆਂ ਨਾਲੋਂ ਘੱਟ ਉਮੀਦਵਾਰ ਮੈਦਾਨ ਵਿੱਚ ਹਨ। ਇਥੋਂ ਸਿਰਫ 5 ਉਮੀਦਵਾਰ ਚੋਣ ਲੜ ਰਹੇ ਹਨ। ਖੇਤਰ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਾਰਿਆਂ ਨਾਲੋਂ ਵੱਧ ਸੀਟਾਂ ਵੀ ਮਾਲਵੇ ਵਿੱਚ ਹਨ ਤੇ ਉਮੀਦਵਾਰ ਵੀ ਇਥੋਂ ਹੀ ਹਨ। ਇਸ ਖੇਤਰ ਤੋਂ 827 ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ ਮਾਝੇ ਵਿੱਚ 257 ਤੇ ਦੋਆਬੇ ਵਿੱਚ 220 ਉਮੀਦਵਾਰ ਕਿਸਮਤ ਅਜਮਾ ਰਹੇ ਹਨ।

ਕਿਥੋਂ ਕਿੰਨੇ ਉਮੀਦਵਾਰ

ਹੋਰ ਹਲਕਿਆਂ ਦੀ ਇਹ ਹੈ ਤਸਵੀਰ ਪੰਜਾਬ ਵਿੱਚ ਜਿਥੇ ਇੱਕ ਹਲਕੇ ਵਿੱਚ ਸਿਰਫ 5 ਉਮੀਦਵਾਰ ਹਨ ਤੇ ਦੋ ਹਲਕਿਆਂ ਵਿੱਚ 19-19 ਉਮੀਦਵਾਰ ਕਿਸਮਤ ਅਜਮਾ ਰਹੇ ਹਨ, ਉਥੇ ਇੱਕ ਹੋਰ ਹਲਕੇ ਵਿੱਚ 18 ਉਮੀਦਵਾਰ ਮੈਦਾਨ ਵਿੱਚ ਹਨ, ਜਦੋਂਕਿ ਤਿੰਨ ਹਲਕਿਆਂ ਵਿੱਚ 17-17 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਛੇ ਅਜਿਹੇ ਹਲਕੇ ਹਨ, ਜਿਥੇ 15-15 ਉਮੀਦਵਾਰ ਹਨ ਤੇ 7 ਹਲਕਿਆਂ ਵਿੱਚ 14-14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਠ ਹਲਕਿਆਂ ਵਿੱਚ 12-12, 10 ਹਲਕਿਆਂ ਵਿਚ 11-11, 22 ਹਲਕਿਆਂ ਵਿੱਚ 10-10, 12 ਹਲਕਿਆਂ ਵਿੱਚ 9-9, 11 ਹਲਕਿਆਂ ਵਿੱਚ 8-8, ਤਿੰਨ ਹਲਕਿਆਂ ਵਿੱਚ 7-7 ਤੇ ਦੋ ਹਲਕਿਆਂ ਵਿੱਚ 6-6 ਉਮੀਦਵਾਰ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਚੋਣ ਪ੍ਰਚਾਰ ਦਾ ਆਖਿਰੀ ਦਿਨ, 20 ਨੂੰ ਹੋਵੇਗੀ ਵੋਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.