ETV Bharat / city

ਗੱਡੀਆਂ 'ਤੇ ਸਟਿੱਕਰ ਲਾਉਣ ਉੱਤੇ ਪਾਬੰਦੀ, ਹੋਵੇਗਾ ਜੁਰਮਾਨਾ

author img

By

Published : Jan 26, 2020, 10:29 PM IST

ਗੱਡੀਆਂ 'ਤੇ ਸਟਿੱਕਰ ਲਾਉਣ ਉੱਤੇ ਪਾਬੰਦੀ
ਗੱਡੀਆਂ 'ਤੇ ਸਟਿੱਕਰ ਲਾਉਣ ਉੱਤੇ ਪਾਬੰਦੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੋਟਰ ਵਹੀਕਲ ਐਕਟ ਦੇ ਤਹਿਤ ਗੱਡੀਆਂ 'ਤੇ ਕਿਸੇ ਵੀ ਤਰ੍ਹਾਂ ਦੇ ਸਟਿੱਕਰ ਲਗਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਅਦਾਲਤ ਦੇ ਆਦੇਸ਼ਾਂ ਮੁਤਾਬਕ ਕਾਨੂੰਨ ਦੀ ਉਲੰਘਣਾ ਕਰਕੇ ਗੱਡੀਆਂ 'ਤੇ ਕਿਸੇ ਵੀ ਤਰ੍ਹਾਂ ਦਾ ਸਟਿੱਕਰ ਲਗਾਉਣ ਵਾਲੇ ਲੋਕਾਂ 'ਤੇ ਜੁਰਮਾਨਾ ਲਗਾਇਆ ਜਾਵੇਗਾ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਵਿਖੇ ਗੱਡੀਆਂ 'ਤੇ ਸਟਿੱਕਰ ਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।

ਗੱਡੀਆਂ 'ਤੇ ਸਟਿੱਕਰ ਲਾਉਣ ਉੱਤੇ ਪਾਬੰਦੀ

ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਸਟਿਸ ਰਾਜੀਵ ਸ਼ਰਮਾ ਵੱਲੋਂ ਇਹ ਫ਼ੈਸਲਾ ਸੁਣਾਇਆ ਗਿਆ। ਇਸ ਫ਼ੈਸਲੇ ਨੂੰ ਸੁਣਾਉਣ ਤੋਂ ਪਹਿਲਾਂ ਜਸਟਿਸ ਰਾਜੀਵ ਸ਼ਰਮਾ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਜੇਕਰ ਮੇਰੀ ਗੱਡੀ 'ਤੇ ਕਿਸੇ ਤਰ੍ਹਾਂ ਦਾ ਚਿੰਨ੍ਹ ਲਗਾ ਹੈ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇ।

ਅਦਾਲਤ ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ ਕਿਸੇ ਵੀ ਗੱਡੀ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਚਿੰਨ੍ਹ ਨਹੀਂ ਦਰਸਾਇਆ ਜਾ ਸਕੇਗਾ। ਗੱਡੀਆਂ ਉੱਤੇ ਐਡਵੋਕੇਟ, ਹਾਈ ਕੋਰਟ, ਡਾਕਟਰ, ਪ੍ਰਧਾਨ, ਪ੍ਰੈਸ ਵਰਗੇ ਸ਼ਬਦਾਂ ਦੇ ਸਟਿੱਕਰ ਆਦਿ ਲਗਾਉਣ ਉੱਤੇ ਜੁਰਮਾਨਾ ਹੋਵੇਗਾ। ਅਦਾਲਤ ਮੁਤਾਬਕ ਗੱਡੀਆਂ 'ਤੇ ਕਿਸੇ ਵੀ ਤਰ੍ਹਾਂ ਦੇ ਸਟਿੱਕਰ ਲਾਉਣ ਨੂੰ ਟ੍ਰੈਫ਼ਿਕ ਵਾਇਲੇਸ਼ਨ ਮੰਨਿਆ ਜਾਵੇਗਾ। ਅਦਾਲਤ ਵੱਲੋਂ ਪੰਜਾਬ ਅਤੇ ਹਰਿਆਣਾ 'ਚ ਅਗਲੇ 72 ਘੰਟਿਆਂ ਦੇ ਦੌਰਾਨ ਸਟਿੱਕਰ ਲੱਗੀ ਗੱਡੀਆਂ ਦੇ ਚਲਾਨ ਕੱਟਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਹੁਕਮ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਲਾਗੂ ਰੋਣਗੇ। ਇਸ ਦੌਰਾਨ ਹਾਈ ਕੋਰਟ ਨੇ ਗੱਡੀਆਂ ਦੀ ਪਾਰਕਿੰਗ ਦੇ ਮਾਮਲੇ 'ਚ ਵੀ ਫੈਸਲਾ ਸੁਣਾਇਆ ਅਤੇ ਕਿਹਾ ਕਿ ਕੋਈ ਸੜਕਾਂ ਅਤੇ ਘਰਾਂ ਦੇ ਬਾਹਰ ਗੱਡੀ ਪਾਰਕ ਨਹੀਂ ਕਰ ਸਕਦਾ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪੰਕਜ ਜੈਨ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਫੈਸਲਾ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਚੱਲ ਰਹੇ ਮਾਮਲੇ ਦੀ ਸੁਣਵਾਈ ਤੇ ਪਬਲਿਕ ਪਟੀਸ਼ਨ ਦੇ ਆਧਾਰ 'ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਵੀਆਈਪੀ ਕਲਚਰ ਖ਼ਤਮ ਕਰਨ ,ਟ੍ਰੈਫਿਕ ਨਿਯਮਾਂ 'ਚ ਸੁਧਾਰ ਅਤੇ ਸਭ ਲਈ ਬਰਾਬਰ ਤੌਰ 'ਤੇ ਲਾਗੂ ਕਰਨ ਲਈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀਆਂ 'ਤੇ ਸਿਰਫ਼ ਕਿਸੇ ਸੰਸਥਾ, ਸੁਸਾਇਟੀ, ਕਲੱਬ ਦੀ ਪਾਰਕਿੰਗ ਜਾਂ ਐਂਟਰੀ ਸਟਿੱਕਰ ਲਗਾਉਣ ਦੀ ਇਜਾਜ਼ਤ ਹੋਵੇਗੀ।

Intro:ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕੀਤੇ ਗੱਡੀਆਂ ਦੇ ਲੱਗੇ ਸਟਿੱਕਰ ਬੈਂਸ ।ਸਟਿੱਕਰ ਲਗਾਉਣ ਵਾਲਿਆਂ ਤੇ ਹੋਵੇਗਾ ਜੁਰਮਾਨਾ


Body:ਸਾਡੇ ਦੇਸ਼ ਦੇ ਵਿੱਚ ਜਦੋਂ ਕੋਈ ਗੱਡੀ ਖਰੀਦਦਾ ਹੈ ਤੇ ਆਪਣੇ ਨਾਂ ਦਾ ਉਹਦਾ ਵੀ ਉਸ ਗੱਡੀ ਤੇ ਲਾ ਦਿੰਦਾ ਹੈ ਗੱਡੀਆਂ ਤੇ ਆਮ ਤੌਰ ਤੇ ਸ਼ੀਸ਼ਾ ਦੇ ਸਟਿੱਕਰ ਲੱਗੇ ਨਜ਼ਰ ਆ ਜਾਂਦੇ ਨੇ ਕਿਸੇ ਗੱਡੀ ਦੇ ਪ੍ਰੈੱਸ ਦਾ ਸਟਿੱਕਰ ਕਿਸੇ ਤੇ ਐਡਵੋਕੇਟ ਕਿਸੇ ਤੇ ਐਮ ਐਲ ਏ, ਜੱਜ, ਪੁਲਿਸ, ਪ੍ਰਧਾਨ, ਚੇਅਰਮੈਨ, ਅਤੇ ਹੋਰ ਵੀ ਕਈ ਤਰ੍ਹਾਂ ਦੇ ਸਟਿੱਕਰ ਗੱਡੀਆਂ ਤੇ ਲੱਗੇ ਨਜ਼ਰ ਆਉਂਦੇ ਨੇ ਗੱਡੀਆਂ। ਸ਼ੁੱਕਰਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਨੇ ਇਕ ਫੈਸਲਾ ਸੁਣਾਇਆ ਜਿਹਦੇ ਵਿੱਚ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਗੱਡੀਆਂ ਤੇ ਸਟਿੱਕਰ ਲਗਾਉਣ ਦੀ ਮਨਾਹੀ ਕੀਤੀ ਗਈ ਹੈ ।ਇਹ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਆਪਣੇ ਡਰਾਈਵਰ ਨੂੰ ਕਿਹਾ ਕਿ ਜੇ ਮੇਰੀ ਗੱਡੀ ਤੇ ਕੁਸ਼ਤੀ ਕਰ ਲੱਗਿਆ ਹੈ ਸਭ ਤੋਂ ਪਹਿਲਾਂ ਉਹ ਉਤਾਰਿਆ ਜਾਏ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫੈਸਲਾ ਦਿੱਤਾ ਕਿ ਗੱਡੀਆਂ ਤੇ ਸਟਿੱਕਰ ਲਾਉਣਾ ਸਿੱਖ ਟ੍ਰੈਫ਼ਿਕ ਵਾਇਲੇਸ਼ਨ ਮੰਨਿਆ ਜਾਵੇਗਾ । ਅਤੇ ਉਨ੍ਹਾਂ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਪੱਤਰ ਘੰਟਿਆਂ ਤੋਂ ਬਾਅਦ ਸਟਿੱਕਰ ਲੱਗੀ ਗੱਡੀਆਂ ਦੇ ਚਲਾਨ ਘਟਨਾ ਸ਼ੁਰੂ ਕਰ ਦੇਣ ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪੰਕਜ ਜੈਨ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਇਹ ਫੈਸਲਾ ਰਾਜੀਵ ਸ਼ਰਮਾ ਦੀ ਅਦਾਲਤ ਦੇ ਵਿੱਚ ਲਿਆ ਗਿਆ ਉਨ੍ਹਾਂ ਦੱਸਿਆ ਕਿ ਪਿਛਲੇ ਵੜਦਿਆਂ ਤੋਂ ਇੱਕ ਪਬਲਿਕ ਪਟੀਸ਼ਨ ਕੋਰਟ ਦੇ ਵਿੱਚ ਚੱਲ ਰਹੀ ਸੀ ਜਿਹੜਾ ਕਿ ਟ੍ਰੈਫਿਕ ਵਾਲੇ ਸਨ ਅਤੇ ਟ੍ਰੈਫਿਕ ਨੇਮਾਂ ਨੂੰ ਸੁਧਾਰਨ ਵਾਸਤੇ ਸੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਬੱਤੀਆਂ ਉਤਾਰੀਆਂ ਸੀ ਉਨ੍ਹਾਂ ਨੇ ਵੀਆਈਪੀ ਕਲਚਰ ਖ਼ਤਮ ਕਰਵਾ ਦਿੱਤਾ ਸੀ ਉਹਦੀ ਹੀ ਐਕਸਟੈਂਸ਼ਨ ਨੂੰ ਕਿਹਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸੜਕ ਤੇ ਜਦੋਂ ਗੱਡੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਬਰਾਬਰ ਹਨ ਕੋਈ ਵੀ ਆਦਮੀ ਆਪਣਾ ਡੈਜੀਗਨੇਸ਼ਨ ਲਗਾ ਕੇ ਵੀਆਈਪੀ ਨਹੀਂ ਬਣ ਸਕਦਾ ਉਨ੍ਹਾਂ ਦੱਸਿਆ ਕਿ ਸਿਰਫ ਪਾਰਕਿੰਗ ਦੇ ਸਟਿੱਕਰ ਜਿਹੜੇ ਕਿ ਸਪੈਸੀਫਿਕੇਸ਼ਨ ਪਾਰਕਿੰਗ ਵੱਲੋਂ ਪਲਾਂਟ ਕੀਤਾ ਗਿਆ ਹੈ ਉਹੀ ਸਟਿੱਕਰ ਮਾਨ ਹੋਣਗੇ ਬਾਕੀ ਕੋਈ ਵੀ ਸਟਿੱਕਰ ਮਾਨਿਆ ਨਹੀਂ ਹੋਵੇਗਾ ਅਗਲੇ ਪੱਤਰ ਘੰਟਿਆਂ ਤੋਂ ਬਾਅਦ ਪੁਲਿਸ ਅਨਰਥ ਰਾਈਜ਼ਡ ਫਿਕਰਾਂ ਵਾਲੀ ਗੱਡੀਆਂ ਦੇ ਚਲਾਨ ਘਟਨਾ ਸ਼ੁਰੂ ਕਰ ਦੇਵੇਗੀ


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.