ETV Bharat / city

Petrol and Diesel Prices: ਜਾਣੋ ਕਿੱਥੇ ਵਧੇ ਕਿੱਥੇ ਘਟੇ ਪੈਟਰੋਲ ਅਤੇ ਡੀਜ਼ਲ ਦੇ ਭਾਅ

author img

By

Published : May 24, 2022, 9:43 AM IST

Petrol and Diesel Prices: ਅੱਜ ਸੂਬੇ ਦੇ ਅੰਮ੍ਰਿਤਸਰ, ਫਰੀਦਕੋਟ, ਬਰਨਾਲਾ, ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਬਦਲਾਅ ਕੀਤਾ ਗਿਆ ਹੈ। ਤੁਸੀਂ ਵੀ ਜਾਣੋ ਤੇਲ ਦੀਆਂ ਕੀਮਤਾਂ..

ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ

ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਆਮ ਲੋਕਾਂ ਨੂੰ ਬੀਤੇ ਕੱਲ੍ਹ ਨਾਲੋਂ ਕੁਝ ਰਾਹਤ ਮਿਲੀ ਹੈ, ਕਿਉਂਕਿ ਬੀਤੇ ਦਿਨੀਂ ਹੀ ਕੇਂਦਰ ਵਲੋਂ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਗਈ ਹੈ।

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ 'ਚ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕੇਂਦਰ ਵਲੋਂ ਸਿਲੰਡਰ ਦੇ ਰੇਟ 'ਚ ਕਟੌਤੀ ਕਰਕੇ ਤਾਂ ਰਾਹਤ ਦਿੱਤੀ ਗਈ ਪਰ ਸਬਜ਼ੀਆਂ ਦੇ ਭਾਅ ਨੇ ਬਜਟ ਨੂੰ ਜ਼ਰੂਰ ਵਿਗਾੜਿਆ ਹੈ।

ਅੰਮ੍ਰਿਤਸਰ ’ਚ ਕੀ ਕੁਝ ਬਦਲਾਅ: ਅੰਮ੍ਰਿਤਸਰ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 96 ਰੁਪਏ 89 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 87 ਰੁਪਏ 24 ਪੈਸੇ ਹੈ। ਅੰਮ੍ਰਿਤਸਰ 'ਚ ਤੇਲ ਦੀਆਂ ਕੀਮਤਾਂ 'ਚ ਲੋਕਾਂ ਨੂੰ ਰਾਹਤ ਮਿਲੀ ਹੈ।

ਬਰਨਾਲਾ ’ਚ ਕੀ ਕੁਝ ਬਦਲਾਅ: ਬਰਨਾਲਾ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 96 ਰੁਪਏ 27 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 64 ਪੈਸੇ ਹੈ। ਬਰਨਾਲਾ 'ਚ ਵੀ ਤੇਲ ਦੀਆਂ ਕੀਮਤਾਂ ਘੱਟ ਹੋਈਆਂ ਹੈ।

ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 96 ਰੁਪਏ 05 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 43ਪੈਸੇ ਹੈ। ਜਲੰਧਰ ’ਚ ਵੀ ਰੇਟ ਘੱਟ ਹੋਣ ਤੇਲ ਦੀਆਂ ਕੀਮਤਾਂ ’ਚ ਫਰਕ ਪਿਆ ਹੈ।

ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ

ਬਠਿੰਡਾ ’ਚ ਕੀ ਕੁਝ ਬਦਲਾਅ: ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 96 ਰੁਪਏ 15 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 52 ਪੈਸੇ ਹੈ। ਬਠਿੰਡਾ ਸ਼ਹਿਰ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਫਰਕ ਪਿਆ ਹੈ। ਜੋ ਆਮ ਲੋਕਾਂ ਦੀਆਂ ਜੇਬਾਂ ਨੂੰ ਕੁਝ ਰਾਹਤ ਦੇ ਰਹੀ ਹੈ।

ਲੁਧਿਆਣਾ ’ਚ ਕੀ ਕੁਝ ਬਦਲਾਅ: ਲੁਧਿਆਣਾ ਸ਼ਹਿਰ ’ਚ ਪੈਟਰੋਲ ਦੀ ਕੀਮਤ 96 ਰੁਪਏ 81 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 72 ਪੈਸੇ ਹੈ। ਜ਼ਿਲ੍ਹੇ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੁਝ ਫਰਕ ਪਿਆ ਹੈ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ।

ਇਹ ਵੀ ਪੜੋ: vegetables Prices: ਜਾਣੋ ਅੱਜ ਕੀ ਹਨ ਸਬਜੀਆਂ ਦੇ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.