ETV Bharat / city

ਭਾਜਪਾ ਅਤੇ ਆਰਐੱਸਐੱਸ ਵਲੋਂ ਪੰਜਾਬ ’ਚ ਅਗਾਮੀ ਚੋਣਾਂ ਨੂੰ ਲੈ ਕੇ ਕੱਸੀ ਕਮਰ, ਬਾਕੀ ਪਾਰਟੀਆਂ ਦਾ ਇਹ ਹਾਲ

author img

By

Published : Apr 27, 2022, 9:56 AM IST

ਭਾਜਪਾ ਅਤੇ ਆਰਐੱਸਐੱਸ ਵਲੋਂ ਪੰਜਾਬ ’ਚ ਅਗਾਮੀ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਕਾਂਗਰਸ ਆਪਸੀ ਕਲੇਸ਼ ਚ ਉਲਝੀ ਪਈ ਹੈ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਗੁਜਰਾਤ ਅਤੇ ਹਿਮਾਚਲ ਚੋਣਾਂ ’ਤੇ ਹੈ।

ਪੰਜਾਬ ’ਚ ਅਗਾਮੀ ਚੋਣਾਂ ਨੂੰ ਲੈ ਕੇ ਕੱਸੀ ਕਮਰ
ਪੰਜਾਬ ’ਚ ਅਗਾਮੀ ਚੋਣਾਂ ਨੂੰ ਲੈ ਕੇ ਕੱਸੀ ਕਮਰ

ਚੰਡੀਗੜ੍ਹ: ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਣ ਤੋਂ ਬਾਅਦ ਹੁਣ ਪੰਜਾਬ ਅੰਦਰ ਹੋਣ ਵਾਲੀ ਸੰਗਰੂਰ ਲੋਕ ਸਭਾ ਸੀਟ ਤੇ ਮੁੜ ਚੋਣ ਅਤੇ ਪੰਜਾਬ ਦੇ ਵਿੱਚ ਇਕ ਸਾਲ ਬਾਅਦ ਹੋਣ ਵਾਲੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਤਿਆਰੀ ਖਿੱਚ ਦਿੱਤੀ ਹੈ ਜਦਕਿ ਬਾਕੀ ਪਾਰਟੀਆਂ ਇਸ ਮਾਮਲੇ ਚ ਹਾਲੇ ਤਕ ਪਛੜੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।

ਭਾਜਪਾ ਦੀ ਅੱਜ ਯਾਨੀ 27 ਅਪ੍ਰੈਲ ਨੂੰ ਚੰਡੀਗੜ੍ਹ ਚ ਸੂਬਾ ਪ੍ਰਧਾਨ ਦੀ ਅਗਵਾਈ ਚ ਇਕ ਅਹਿਮ ਬੈਠਕ ਦਾ ਪ੍ਰਬੰਧ ਵੀ ਕੀਤਾ ਗਿਆ। ਭਾਜਪਾ ਨੇ ਆਗਾਮੀ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸੰਗਠਨ ਨੂੰ ਹੁਣ ਤੋਂ ਹੀ ਮਜ਼ਬੂਤ ਕਰ ਦਿੱਤਾ ਹੈ ਅਤੇ ਆਰਐੱਸਐੱਸ ਵੀ ਆਪਣੇ ਪੱਧਰ ’ਤੇ ਕੰਮ ਕਰਨ ’ਚ ਜੁਟੀ ਹੋਈ ਹੈ ਭਾਜਪਾ ਹਾਈ ਕਮਾਨ ਚੋਣਾਂ ਨੂੰ ਲੈ ਕੇ ਕਿੰਨੀ ਐਕਟਿਵ ਰਹਿੰਦੀ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਮੇਤ ਪੰਜ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਖੁਦ ਗੁਜਰਾਤ ਹਿਮਾਚਲ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਖੁਦ ਮਸ਼ਰੂਫ ਹੋ ਗਏ ਹਨ।

ਉੱਥੇ ਹੀ ਜੇਕਰ ਪੰਜਾਬ ਦੀ ਹੋਰਨਾਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਇਸ ਵਿੱਚ ਸਭ ਤੋਂ ਪਿੱਛੇ ਹੈ ਕਾਂਗਰਸ ਆਪਸੀ ਕਲੇਸ਼ ਵਿੱਚ ਉਲਝੀ ਹੋਈ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰਾ ਕਰਨਾ ਇੱਕ ਵੱਡਾ ਚੈਲੇਂਜ ਹੈ। ਕੇਜਰੀਵਾਲ ਦਾ ਫੋਕਸ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਤੇ ਹੈ ਉਹ ਲਗਾਤਾਰ ਉੱਥੇ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਚ ਸਭ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਕਾਲੀ ਦਲ ਬੈਕਫੁੱਟ ’ਤੇ ਹੈ।

ਭਾਜਪਾ ਤੇ ਆਰਐੱਸਐੱਸ ਦੀ ਤਿਆਰੀ: ਪੰਜਾਬੀ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਭਾਜਪਾ ਤੇ ਆਰਐੱਸਐੱਸ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਬੀਤੇ ਹਫ਼ਤੇ ਤੋਂ ਹੀ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿੱਥੇ ਭਾਜਪਾ ਆਪਣੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਤਾਲਮੇਲ ਵਧਾ ਰਹੀ ਹੈ। ਉੱਥੇ ਹੀ ਆਰਐੱਸਐੱਸ ਵੀ ਬਲਾਕ ਪੱਧਰ ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਬੈਠਕਾਂ ਕਰ ਰਹੀ ਹੈ ਅਤੇ ਡਿਊਟੀਆਂ ਲਗਾ ਰਹੀ ਹੈ ਤਾਂ ਜੋ ਸਭ ਨੂੰ ਇਕਜੁੱਟ ਕੀਤਾ ਜਾ ਸਕੇ।

ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਸਮੇਤ ਭਾਜਪਾ ਦੀ ਸਾਰੀ ਸੂਬਾ ਲੀਡਰਸ਼ਿਪ ਪੰਜਾਬ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਕਾਫ਼ੀ ਗੰਭੀਰ ਵਿਖਾਈ ਦੇ ਰਹੀ ਹੈ ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੋ ਸੀਟਾਂ ’ਤੇ ਹੀ ਕਾਬਜ਼ ਹੋਈ ਸੀ ਪਰ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਦਾ ਵੋਟ ਬੈਂਕ ਜ਼ਰੂਰ ਵਧਿਆ ਹੈ ਜਿਸ ਨੂੰ ਬਰਕਰਾਰ ਰੱਖਣ ਲਈ ਉਹ ਲਗਾਤਾਰ ਅੱਡੀ ਚੋਟੀ ਦਾ ਜ਼ੋਰ ਪੰਜਾਬ ਦੇ ਵੀ ਚਲਾ ਰਹੀ ਹੈ।

ਕਾਂਗਰਸ ਉਲਝੀ ਆਪਸੀ ਕਲੇਸ਼ ਵਿੱਚ: ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਨੂੰ ਮਹਿਜ਼ 18 ਸੀਟਾਂ ਨਾਲ ਹੀ ਸਹਿਮਤ ਹੋਣਾ ਪਿਆ ਸੀ ਜਦਕਿ ਦੂਜੇ ਪਾਸੇ ਇੰਨੀ ਬੁਰੀ ਤਰ੍ਹਾਂ ਹਾਰ ਦੇ ਬਾਵਜੂਦ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਹਾਈ ਕਮਾਨ ਕੋਈ ਸਬਕ ਲੈਂਦੀ ਨਹੀਂ ਵਿਖਾਈ ਦੇ ਰਹੀ ਪੰਜਾਬ ਕਾਂਗਰਸ ਲੀਡਰਸ਼ਿਪ ਮੁੜ ਤੋਂ ਇਕ ਦੂਸਰੇ ਦੇ ਖ਼ਿਲਾਫ਼ ਖੜ੍ਹੀ ਵਿਖਾਈ ਦੇ ਰਹੀ ਹੈ ਅਤੇ ਆਪਸੀ ਕਲੇਸ਼ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ।

ਹਾਲ ਹੀ ਦੇ ਵਿੱਚ ਪੰਜਾਬ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਸੁਨੀਲ ਜਾਖੜ ਦੇ ਖ਼ਿਲਾਫ਼ ਦੋ ਸਾਲ ਲਈ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਸਿਫ਼ਾਰਿਸ਼ ਪਾਈ ਹੈ। ਉੱਥੇ ਹੀ ਪੰਜਾਬ ਦੇ ਵਿੱਚ ਰਾਜਾ ਵੜਿੰਗ ਨੂੰ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ ਵਿਰੋਧੀ ਧਿਰ ਦੀ ਭੂਮਿਕਾ ਵਜੋਂ ਪ੍ਰਤਾਪ ਸਿੰਘ ਬਾਜਵਾ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਪਰ ਉਹ ਵੀ ਹਾਲੇ ਤਕ ਸੰਗਰੂਰ ਲੋਕ ਸਭਾ ਅਤੇ ਅਗਾਮੀ ਪੰਜਾਬ ਦੀਆਂ ਚੋਣਾਂ ਨੂੰ ਛੱਡ ਕੇ ਵਰਕਰਾਂ ਆਗੂਆਂ ਅਤੇ ਸਾਬਕਾ ਵਿਧਾਇਕਾਂ ਨੂੰ ਮਨਾਉਣ ਇਕਜੁੱਟ ਕਰਨ ਚ ਉਲਝੇ ਹੋਏ ਵਿਖਾਈ ਦੇ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਉਹ ਵੱਖਰੇ ਤੌਰ ’ਤੇ ਮੀਟਿੰਗਾਂ ਕਰ ਰਹੇ ਨੇ ਜਿਸ ਦਾ ਇਲਮ ਹਾਈ ਕਮਾਨ ਨੂੰ ਵੀ ਪੂਰੀ ਤਰ੍ਹਾਂ ਹੈ ਕਾਂਗਰਸ ਦੇ ਲੀਡਰ ਖੁਦ ਵਿਧਾਨ ਸਭਾ ਚੋਣਾਂ ਚ ਹਾਰ ਦਾ ਜ਼ਿੰਮੇਵਾਰ ਆਪਸੀ ਕਲੇਸ਼ ਨੂੰ ਮੰਨਦੇ ਰਹੇ ਪਰ ਇਸ ਦੇ ਬਾਵਜੂਦ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਇਕਜੁੱਟ ਹੋਣ ਚ ਹਾਲੇ ਤੱਕ ਨਾਕਾਮ ਸਾਬਤ ਹੋ ਰਹੀ ਹੈ।

'ਆਪ' ਦਾ ਫੋਕਸ ਗੁਜਰਾਤ, ਹਿਮਾਚਲ ’ਤੇ: ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਫੋਕਸ ਹਿਮਾਚਲ ਅਤੇ ਗੁਜਰਾਤ ਵਿੱਚ ਆਪਣੀ ਸਰਕਾਰ ਬਣਾਉਣਾ ਹੈ ਜਿਸ ਕਰਕੇ ਨਾ ਸਿਰਫ ਦਿੱਲੀ ਦੀ ਲੀਡਰਸ਼ਿਪ ਸਗੋਂ ਪੰਜਾਬ ਦੀ ਲੀਡਰਸ਼ਿਪ ਵੀ ਲਗਾਤਾਰ ਹਿਮਾਚਲ ਅਤੇ ਗੁਜਰਾਤ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੀ ਰਹੀ ਹੈ।

ਦਿੱਲੀ ਮਾਡਲ ਦੇ ਨਾਲ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਦੀ ਗੱਲ ਵੀ ਹੋਰਨਾਂ ਸੂਬਿਆਂ ਚ ਜਾ ਕੇ ਕਰ ਰਹੇ ਹਨ ਮੁਫ਼ਤ ਬਿਜਲੀ ਦੇਣ ਭ੍ਰਿਸ਼ਟਾਚਾਰ ਖ਼ਤਮ ਹੋਣ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਸ਼ਾਇਦ ਆਪਣੇ ਹੀ ਮੁੱਖ ਮੰਤਰੀ ਦੇ ਲੋਕ ਸਭਾ ਸੀਟ ਨੂੰ ਭੁੱਲਦੀ ਵਿਖਾਈ ਦੇ ਰਹੀ ਹੈ। ਸੰਗਰੂਰ ਦੇ ਵਿਚ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਬਹੁਤਾ ਵਿਖਾਈ ਨਹੀਂ ਦੇ ਰਹੇ। ਹਾਲਾਂਕਿ ਇਹ ਸੀਟ ਉਨ੍ਹਾਂ ਦੇ ਹੀ ਲੋਕ ਸਭਾ ਸੀਟ ਛੱਡਣ ਤੋਂ ਬਾਅਦ ਖਾਲੀ ਹੋਈ ਹੈ ਜਾਂ ਫਿਰ ਆਮ ਆਦਮੀ ਪਾਰਟੀ 92 ਸੀਟਾਂ ਹਾਸਲ ਕਰਨ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ ਕਿ ਇਹ ਸੀਟ ਵੀ ਉਨ੍ਹਾਂ ਦੀ ਹੀ ਝੋਲੀ ਪਏਗੀ, ਹਾਲਾਂਕਿ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਮੈਂਬਰਾਂ ਨੂੰ ਲੈ ਕੇ ਹਾਲੇ ਤੱਕ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਘੇਰਦੇ ਰਹੇ ਹਨ।

ਅਕਾਲੀ ਦਲ ਵੀ ਬੈਕਫੁੱਟ ’ਤੇ: ਪੰਜਾਬ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੀ ਬੈਕਫੁੱਟ ’ਤੇ ਨਜ਼ਰ ਆ ਰਹੀ ਹੈ ਹਾਲਾਂਕਿ ਬੀਤੇ ਦਿਨੀਂ ਭਗਵੰਤ ਮਾਨ ਨੂੰ ਲੈ ਕੇ ਸੁਖਬੀਰ ਬਾਦਲ ਜ਼ਰੂਰ ਮੰਚ ਤੋਂ ਉਨ੍ਹਾਂ ਨੂੰ ਘੇਰਦੀ ਵਿਖਾਈ ਦੇ ਰਹੇ ਸਨ ਪਰ ਸੰਗਰੂਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਚੌਥੇ ਨੰਬਰ ਤੇ ਸਿਮਟ ਕੇ ਰਹਿ ਗਿਆ ਸੀ ਜਿਸ ਕਰਕੇ ਅਕਾਲੀ ਦਲ ਵੱਲੋਂ ਵੀ ਸੋਲ਼ਾਂ ਨੂੰ ਲੈ ਕੇ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਬਹੁਤੀ ਤਿਆਰੀ ਨਹੀਂ ਕੀਤੀ ਜਾ ਰਹੀ, ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਕੋਲ ਵੀ ਇੱਕ ਮੌਕਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਚੋਣਾਂ ਵਿੱਚ ਆਪਣੀ ਸਾਖ ਬਚਾਈ ਜਾ ਸਕਦੀ ਸੀ।

ਇਹ ਵੀ ਪੜੋ: ਅੱਜ ਰੋਪੜ ਪੁਲਿਸ ਅੱਗੇ ਪੇਸ਼ ਹੋਣਗੇ ਅਲਕਾ ਲਾਂਬਾ

ETV Bharat Logo

Copyright © 2024 Ushodaya Enterprises Pvt. Ltd., All Rights Reserved.