ETV Bharat / city

ਡਿਜੀਟਲ ਪ੍ਰਚਾਰ ’ਚ ਕਾਰਗਾਰ ਬਣੇਗੀ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ

author img

By

Published : Jan 24, 2022, 6:28 PM IST

Updated : Jan 28, 2022, 11:41 AM IST

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 (assembly election 2022) ਜਿੱਥੇ ਆਪਣੇ ਆਪ ਵਿੱਚ ਕਈ ਮਾਇਨਿਆਂ ਵਿੱਚ ਵੱਖ ਹੈ, ਉਥੇ ਕੋਵਿਡ-19 ਪਾਬੰਦੀਆਂ (covid-19 restriction) ਕਾਰਨ ਡਿਜੀਟਲ ਪ੍ਰਚਾਰ (digital campaign) ਮਾਧਿਅਮ ਦਾ ਵੀ ਇੱਕ ਵਖਰਾ ਤੇ ਵੱਡਾ ਤਜ਼ਰਬਾ ਹੋਵੇਗਾ। ਸ਼ਾਇਦ ਇਹ ਚੁਣੌਤੀ ਭਰਪੂਰ ਹੁੰਦਾ ਪਰ ਪਾਰਟੀਆਂ ਤੇ ਆਗੂਆਂ ਦੀ ਸੋਸ਼ਲ ਮੀਡੀਆ ਫਾਲੋਸ਼ਿੱਪ (social media folowship) ਤੋਂ ਜਾਪ ਰਿਹਾ ਹੈ ਕਿ ਡਿਜੀਟਲ ਚੋਣ ਪ੍ਰਚਾਰ ਕੋਈ ਵੱਡੀ ਚੁਣੌਤੀ ਨਹੀਂ ਰਿਹਾ।

ਕਾਰਗਾਰ ਬਣੇਗੀ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ
ਕਾਰਗਾਰ ਬਣੇਗੀ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ

ਚੰਡੀਗੜ੍ਹ: ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਾਲ ਪੰਜਾਬ ਵਿੱਚ ਵੀ ਚੋਣ ਹੋ ਰਹੀ ਹੈ। ਹਾਲਾਂਕਿ ਪਿਛਲੇ ਸਾਲ ਵੀ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਤੇ ਉਸ ਵੇਲੇ ਕੋਰੋਨਾ ਕਾਲ ਗੰਭੀਰ ਸਥਿਤੀ ਵਿੱਚ ਸੀ। ਉਸ ਵੇਲੇ ਬਿਹਾਰ ਤੇ ਪੱਛਮੀ ਬੰਗਾਲ ਆਦਿ ਸੂਬਿਆਂ ਵਿੱਚ ਰਾਜਸੀ ਪਾਰਟੀਆਂ ਨੇ ਚੋਣ ਰੈਲੀਆਂ ਕੀਤੀਆਂ ਤੇ ਵੱਡੇ ਇਕੱਠ ਕੀਤੇ ਸੀ, ਜਿਸ ’ਤੇ ਕਈ ਇਤਰਾਜ ਵੀ ਚੁੱਕੇ ਗਏ ਸੀ ਤੇ ਹੁਣ ਪੰਜ ਸੂਬਿਆਂ ਵਿੱਚ ਚੋਣਾਂ ਲਈ ਚੋਣ ਕਮਿਸ਼ਨ ਨੇ ਕੋਵਿਡ-19 ਹਦਾਇਤਾਂ ਦੀ ਪਾਲਣਾ ਵਿੱਚ ਰਹਿ ਕੇ ਚੋਣਾਂ ਕਰਵਾਉਣ ਦਾ ਫੈਸਲਾ ਲਿਆ। ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਵੱਧ ਤੋਂ ਵੱਧ ਡਿਜੀਟਲ ਪ੍ਰਚਾਰ ਲਈ ਕਿਹਾ ਸੀ।

ਪੰਜਾਬ ਵਿੱਚ ਚੋਣ ਕਮਿਸ਼ਨ (eci)ਨੇ ਰੈਲੀਆਂ ਅਤੇ ਵੱਡੇ ਇਕੱਠਾਂ ’ਤੇ ਪਾਬੰਦੀ ਲਗਾਈ ਸੀ, ਜਿਹੜੀ ਕਿ ਸਮੇਂ-ਸਮੇਂ ਸਿਰ ਵਧਾਈ ਜਾਂਦੀ ਆ ਰਹੀ ਹੈ। ਹੁਣ 31 ਜਨਵਰੀ ਤੱਕ ਚੋਣ ਰੈਲੀਆਂ ਤੇ ਰੋਡ ਸ਼ੋਅ ਨਹੀਂ ਕੀਤੇ ਜਾ ਸਕਦੇ। ਇਸ ਦੌਰਾਨ ਪਾਰਟੀਆਂ ’ਤੇ ਸ਼ਿਕੰਜਾ ਵੀ ਕਸਿਆ ਜਾ ਰਿਹਾ ਹੈ। ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੋ-ਘਰੀ ਪ੍ਰਚਾਰ ਦੌਰਾਨ ਇਕੱਠ ਕੀਤੇ ਜਾਣ ਸਦਕਾ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਸੀ ਤੇ ਹੁਣ ਭਗਵੰਤ ਮਾਨ ਵੱਲੋਂ ਪ੍ਰਚਾਰ ਦੌਰਾਨ ਇਕੱਠ ਕਰਨ ’ਤੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਚਲਦਿਆਂ ਪਾਰਟੀਆਂ ਵੱਲੋਂ ਡਿਜੀਟਲ ਪਲੇਟਫਾਰਮ ਹੀ ਪ੍ਰਚਾਰ ਦਾ ਵੱਡਾ ਜਰੀਆ ਬਚਿਆ ਹੈ।

ਪਾਰਟੀਆਂ ਦੇ ਚੱਲ ਰਹੇ ਹਨ ਸੋਸ਼ਲ ਮੀਡੀਆ ਪਲੇਟਫਾਰਮ

ਲਗਭਗ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਵੱਖ-ਵੱਖ ਡਿਜੀਟਲ ਪਲੇਟਫਾਰਮ ਸਫਲਤਾ ਪੂਰਵਕ ਚੱਲ ਰਹੇ ਹਨ ਤੇ ਇਨ੍ਹਾਂ ਪਲੇਟ ਫਾਰਮਾਂ ਰਾਹੀਂ ਪਾਰਟੀਆਂ ਨੇ ਆਮ ਲੋਕਾਂ ਵਿੱਚ ਕਾਫੀ ਪਕੜ ਵੀ ਬਣਾਈ ਹੋਈ ਹੈ। ਟਵੀਟਰ, ਫੇਸਬੁੱਕ ਤੇ ਇੰਸਟਾਗ੍ਰਾਮ ਪਲੇਟਫਾਰਮਾਂ ਨਾਲ ਪਾਰਟੀਆਂ ਦੀ ਕਾਫੀ ਪਕੜ ਪਹਿਲਾਂ ਤੋਂ ਬਣੀ ਹੋਈ ਹੈ ਤੇ ਇਹੋ ਨਹੀਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਦੀ ਨਿਜੀ ਪਕੜ ਵੀ ਕਾਫੀ ਵੱਧ ਬਣੀ ਹੋਈ ਹੈ। ਇਹ ਪਲੇਟਫਾਰਮ ਪਹਿਲਾਂ ਤੋਂ ਚਲੇ ਆ ਰਹੇ ਹਨ ਪਰ ਹੁਣ ਚੋਣਾਂ ਸਮੇਂ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ ਕਾਫੀ ਵਧ ਗਈ ਹੈ।

ਪਾਰਟੀਆਂ ਦੀ ਸੋਸ਼ਲ ਮੀਡੀਆ ਪਕੜ

ਪਾਰਟੀਆਂ ਦੀ ਸੋਸ਼ਲ ਮੀਡੀਆ ਪਕੜ ਦੇ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਲੇਟ ਫਾਰਮਾਂ ’ਤੇ ਪਾਰਟੀਆਂ ਦੀ ਵੱਖ-ਵੱਖ ਪਕੜ ਹੈ। ਕਿਤੇ ਇੱਕ ਪਾਰਟੀ ਦੇ ਟਵੀਟਰ ਉਤੇ ਫਾਲੋਅਰ ਵੱਧ ਹਨ ਤਾਂ ਉਹ ਫੇਸਬੁੱਕ ਫਾਲੋਸ਼ਿੱਪ ਵਿੱਚ ਦੂਜੀ ਪਾਰਟੀ ਨਾਲੋਂ ਘੱਟ ਹੈ ਤੇ ਇਸੇ ਤਰ੍ਹਾਂ ਇੰਸਟਾਗ੍ਰਾਮ ਤੇ ਵੀ ਪਾਰਟੀਆਂ ਦੀ ਫਾਲੋਸ਼ਿੱਪ ਵਿੱਚ ਵਖਰੇਵਾਂ ਹੈ। ਉਂਜ ਪਾਰਟੀਆਂ ਵੱਲੋਂ ਰੋਜਾਨਾ ਟਵੀਟ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਡਿਜੀਟਲ ਪ੍ਰਚਾਰ ’ਚ ਕਾਰਗਾਰ ਬਣੇਗੀ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ
ਡਿਜੀਟਲ ਪ੍ਰਚਾਰ ’ਚ ਕਾਰਗਾਰ ਬਣੇਗੀ ਪਾਰਟੀਆਂ ਤੇ ਆਗੂਆਂ ਦੀ ਫਾਲੋਸ਼ਿੱਪ

ਪਾਰਟੀਆਂ ਦੀ ਸੋਸ਼ਲ ਮੀਡੀਆ ’ਤੇ ਸਥਿਤੀ

ਟਵੀਟਰ:ਟਵੀਟਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਫਾਲੋਸ਼ਿੱਪ ਕਾੰਗਰਸ ਦੀ ਹੈ। ਇਸ ਦੇ 170718 ਫਾਲੋਅਰ ਹਨ ਤੇ ਇਹ ਪਾਰਟੀ ਰੋਜਾਨਾ ਔਸਤਨ 28 ਟਵੀਟ ਕਰਕੇ ਲੋਕਾਂ ਨਾਲ ਜੁੜਨ ਜਾਂ ਆਪਣੀ ਗੱਲ ਲੋਕਾਂ ਮੁਹਰੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਹੈ। ਟਵੀਟਰ ’ਤੇ ਆਮ ਆਦਮੀ ਪਾਰਟੀ ਦੇ 152404 ਫਾਲੋਅਰ ਹਨ ਤੇ ਇਹ ਪਾਰਟੀ ਰੋਜਾਨਾ 14 ਟਵੀਟ ਕਰ ਰਹੀ ਹੈ। ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਹੈ, ਇਸ ਦੇ ਟਵੀਟਰ ’ਤੇ 82447 ਫਾਲੋਅਰ ਹਨ ਤੇ ਭਾਜਪਾ ਦੇ ਸਭ ਨਾਲੋਂ ਘੱਟ 68193 ਫਾਲੋਅਰ ਹਨ। ਅਕਾਲੀ ਦਲ ਰੋਜਾਨਾ 3 ਟਵੀਟ ਕਰ ਰਿਹਾ ਹੈ ਤੇ ਭਾਜਪਾ 24 ਟਵੀਟ ਕਰ ਰਰੀ ਹੈ।

ਫੇਸਬੁੱਕ:ਫੇਸਬੁੱਕ ਖਾਤਾ ਵੀ ਪਾਰਟੀਆਂ ਲਈ ਕਾਰਗਾਰ ਸਾਬਤ ਹੋ ਰਿਹਾ ਹੈ। ਫੇਸਬੁੱਕ ਫਾਲੋਸ਼ਿੱਪ ਵਿੱਚ ਆਮ ਆਦਮੀ ਪਾਰਟੀ ਸਭ ਨਾਲੋਂ ਅੱਗੇ ਹੈ। ਇਸ ਦੇ 1763238 ਫਾਲੋਅਰ ਹਨ, ਜਦੋਂਕਿ ਕਾਂਗਰਸ 622851 ਫਾਲੋਸ਼ਿੱਪ ਨਾਲ ਫੇਸਬੁੱਕ ’ਤੇ ਦੂਜੇ ਨੰਬਰ ’ਤੇ ਹੈ। ਅਕਾਲੀ ਦਲ ਨਾਲ ਫੇਸਬੁੱਖ ’ਤੇ 590308 ਲੋਕ ਜੁੜੇ ਹੋਏ ਹਨ ਤੇ ਭਾਜਪਾ ਦੀ ਫੇਸਬੁੱਕ ਫਾਲੋਸ਼ਿੱਪ 389553 ਹੈ।

ਇੰਸਟਾਗ੍ਰਾਮ:ਇੰਸਟਾਗ੍ਰਾਮ ’ਤੇ ਵੀ ਅਕਾਲੀ ਦਲ ਅੱਗੇ ਹੈ। ਇਸ ਦੇ 15 ਮੀਲੀਅਨ ਤੋਂ ਵੱਧ ਫਾਲੋਅਰ ਜਦੋਂਕਿ ਆਮ ਆਦਮੀ ਪਾਰਟੀ ਦੇ ਵੀ ਇੰਨੇ ਕੁ ਫਾਲੋਅਰ ਹਨ ਪਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਘੱਟ ਹਨ। ਕਾਂਗਰਸ ਦੇ ਚਾਰ ਮੀਲੀਅ ਫਾਲੋਅਰ ਹਨ ਤੇ ਭਾਜਪਾ ਦੇ ਸਿਰਫ 1.135 ਫਾਲੋਅਰ ਹਨ।

ਟਵੀਟਰ ’ਤੇ ਕੈਪਟਨ ਤੇ ਇੰਸਟਾ ’ਤੇ ਭਗਵੰਤ ਛਾਏ ਤੇ ਫੇਸਬੁੱਕ ’ਤੇ ਸੁਖਬੀਰ

ਪਾਰਟੀਆਂ ਨਾਲੋਂ ਵੱਖ ਹੋ ਕੇ ਜੇਕਰ ਪੰਜਾਬ ਦੇ ਪ੍ਰਮੁੱਖ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਪੱਧਰ ’ਤੇ ਵੀ ਸੋਸ਼ਲ ਮੀਡੀਆ ਦਾ ਭਰਪੂਰ ਇਸਤੇਮਾਲ ਕਰਦੇ ਹਨ। ਇਸ ਵਿੱਚ ਜਿੱਥੇ ਸਾਬਕਾ ਮੁੱਖ ਮੰਤਰੀ ਤੇ ਪੀਐਲਸੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (captain amrinder singh) ਟਵੀਟਰ ’ਤੇ ਇਨ੍ਹਾਂ ਆਗੂਆਂ ਵਿੱਚੋਂ ਸਭ ਨਾਲੋਂ ਵੱਧ ਫਾਲੋ ਕੀਤੇ ਜਾਣ ਵਾਲੀ ਹਸਤੀ ਹਨ। ਇਸੇ ਤਰ੍ਹਾਂ ਇੰਸਟਾਗ੍ਰਾਮ ’ਤੇ ਭਗਵੰਤ ਮਾਨ (bhagwant maan) ਦੀ ਫਾਲੋਸ਼ਿੱਪ ਵੱਧ ਹੈ। ਇਸੇ ਤਰ੍ਹਾਂ ਇਨ੍ਹਾਂ ਆਗੂਆਂ ਵਿੱਚੋਂ ਫੇਸਬੁੱਕ ’ਤੇ ਸੁਖਬੀਰ ਬਾਦਲ (sukhbir badal) ਸਭ ਨਾਲੋਂ ਅੱਗੇ ਹਨ।

ਆਗੂਆਂ ਬਾਰੇ ਸੋਸ਼ਲ ਮੀਡੀਆ ਦੇ ਤੁਲਨਾਮਈ ਅੰਕੜੇ

ਟਵੀਟਰ:ਟਵੀਟਰ ’ਤੇ ਸਭ ਨਾਲੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੀ ਫਾਲੋਸ਼ਿੱਪ ਹੈ। ਉਨ੍ਹਾਂ ਦੇ 1156526 ਫਾਲੋਅਰ ਹਨ, ਜਦੋਂਕਿ ਨਵਜੋਤ ਸਿੱਧੂ 1016262 ਫਾਲੋਸ਼ਿੱਪ ਨਾਲ ਦੂਜੇ ਨੰਬਰ ’ਤੇ ਹਨ ਤੇ ਭਗਵੰਤ ਮਾਨ 561120 ਫਾਲੋਅਰਾਂ ਨਾਲ ਚੌਥੇ ਨੰਬਰ ’ਤੇ ਹਨ ਅਤੇ ਸੁਖਬੀਰ ਬਾਦਲ ਦੀ ਫਾਲੌਸ਼ਿੱਪ 414389 ਹੈ। ਚਰਨਜੀਤ ਸਿੰਘ ਚੰਨੀ ਦੀ ਫਾਲੋਸ਼ਿੱਪ 189517 ਹੈ। ਸੁਖਬੀਰ ਬਾਦਲ, ਨਵਜੋਤ ਸਿੱਧੂ ਤੇ ਭਗਵੰਤ ਮਾਨ ਰੋਜਾਨਾ ਤਿੰਨ-ਤਿੰਨ ਟਵੀਟ ਕਰਦੇ ਹਨ, ਜਦੋਂਕਿ ਕੈਪਟਨ ਤੇ ਚੰਨੀ ਦੋ-ਦੋ ਟਵੀਟ ਕਰਦੇ ਹਨ।

ਫੇਸਬੁੱਕ:ਫੇਸਬੁੱਕ ਦੀ ਗੱਲ ਕਰੀਏ ਤਾਂ ਇਸ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਭ ਨਾਲੋਂ ਵੱਧ ਫਾਲੋਸ਼ਿੱਪ 2375322 ਹੈ, ਜਦੋਂਕਿ ਭਗਵੰਤ ਮਾਨ ਦੀ ਫੇਸਬੁੱਕ ਫਾਲੋਸ਼ਿੱਪ 2301764 ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਫਾਲੋਸ਼ਿੱਪ 1465881 ਹੈ ਜਦੋਂਕਿ ਨਵਜੋਤ ਸਿੱਧੂ ਦੀ 1.6 ਮੀਲੀਅਨ ਹੈ ਤੇ ਚਰਨਜੀਤ ਸਿੰਘ ਚੰਨੀ ਦੀ ਫਾਲੋਸ਼ਿੱਪ 44478 ਹੈ।

ਇੰਸਟਾਗ੍ਰਾਮ:ਇੰਸਟਾਗ੍ਰਾਮ ’ਤੇ ਸਭ ਨਾਲੋਂ ਵੱਧ ਭਗਵੰਤ ਮਾਨ ਨੂੰ ਫਾਲੋ ਕੀਤਾ ਜਾਂਦਾ ਹੈ, ਉਨ੍ਹਾਂ ਦੀ ਫਾਲੋਸ਼ਿੱਪ 283000 ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਫਾਲੋਸ਼ਿੱਪ 212000 ਹੈ। ਜਦੋਂਕਿ ਨਵਜੋਤ ਸਿੱਧੂ ਦੀ ਫਾਲੋਸ਼ਿੱਪ 163000, ਸੁਖਬੀਰ ਬਾਦਲ ਦੀ 108000 ਤੇ ਚਰਨਜੀਤ ਸਿੰਘ ਚੰਨੀ ਦੀ 107000 ਦੇ ਕਰੀਬ ਹੈ।

ਉਪਰੋਕਤ ਅੰਕੜਿਆਂ ਦੇ ਹਿਸਾਬ ਨਾਲ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਪਾਰਟੀਆਂ ਤੇ ਉਕਤ ਆਗੂ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਕਰਨ ਦੇ ਸਮਰੱਥ ਹਨ। ਉਪਰੋਕਤ ਅੰਕੜਾ 190 ਤੋਂ 24 ਜਨਵਰੀ ਦੇ ਵਿਚਕਾਰ ਦਾ ਹੈ ਤੇ ਇਹ ਅੰਕੜਾ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਡਰੱਗ ਮਾਮਲਾ: ਮਜੀਠੀਆ ਦੀ ਅਗਾਉਂ ਜਮਾਨਤ ’ਤੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

Last Updated :Jan 28, 2022, 11:41 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.