ETV Bharat / city

ਚੌਥੇ ਮੈਗਾ ਰੋਜ਼ਗਾਰ ਮੇਲੇ 'ਚ 50,000 ਤੋਂ ਵੱਧ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ

author img

By

Published : Feb 24, 2019, 1:16 PM IST

ਚੌਥੇ ਮੈਗਾ ਰੋਜ਼ਗਾਰ ਮੇਲੇ 'ਚ 50,000 ਤੋਂ ਵੱਧ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ। 22 ਜ਼ਿਲ੍ਹਿਆਂ ਦੀਆਂ 54 ਵੱਖ-ਵੱਖ ਥਾਵਾਂ 'ਤੇ 13 ਤੋਂ 22 ਫਰਵਰੀ ਤੱਕ ਲਗਾਏ ਗਏ ਸਨ 76 ਮੇਲੇ।

ਫ਼ਾਇਲ ਫ਼ੋਟੋ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਚਲਾਈ ਗਈ 'ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਸਕੀਮ ਤਹਿਤ ਸੂਬੇ ਭਰ 'ਚ ਲੱਗੇ ਚੌਥੇ ਮੈਗਾ ਰੋਜ਼ਗਾਰ ਮੇਲੇ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਤਹਿਤ 50,000 ਤੋਂ ਵੀ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰਾਂ ਵਿੱਚ ਨੌਕਰੀ ਮਿਲੀ ਹੈ। ਇਸ ਦੇ ਨਾਲ ਹੀ 6000 ਹੋਰ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲ੍ਹਿਆਂ ਦੀਆਂ 54 ਵੱਖ-ਵੱਖ ਥਾਵਾਂ 'ਤੇ 13 ਤੋਂ 22 ਫਰਵਰੀ ਤੱਕ 76 ਮੇਲੇ ਲਗਾਏ ਗਏ ਸਨ। ਇਸ ਤੋਂ ਇਲਾਵਾ ਮੇਲਿਆਂ ਦੌਰਾਨ ਇੰਟਰਵਿਊ ਲਈ ਪੁੱਜੇ 70,752 ਨੌਜਵਾਨਾਂ ਵਿੱਚੋਂ 60 ਫ਼ੀਸਦ ਤੋਂ ਵੱਧ ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ।
ਇਸ 10-ਰੋਜ਼ਾ ਮੇਲੇ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਵਿੱਚ ਐਚ.ਡੀ.ਐਫ.ਸੀ. ਬੈਂਕ, ਓਲਾ ਫੂਡ ਪਾਂਡਾ, ਸੀਐਸਸੀ, ਐਲਆਈਸੀ,ਜ਼ੋਮੈਟੋ,ਵੇਰਕਾ,ਪੁਖਰਾਜ, ਆਈਸੀਆਈਸੀ ਬੈਂਕ, ਕਨੈਕਟ,ਬਿੱਗ ਬਾਜ਼ਾਰ, ਬਜਾਜ਼ ਐਲੇਆਂਸ, ਪਤੰਜਲੀ ਆਯੁਰਵੇਦ ,ਯੈਸ ਬੈਂਕ, ਵਰਧਮਾਨ, ਨਿਸ਼ੰੰਬੂ ਗਾਰਮੈਂਟ ਲਿਮਟਡ, ਐਸਬੀਆਈ ਲਾਈਫ ਇੰਸ਼ੋਰੈਂਸ, ਆਈਡੀਬੀਆਈ ਇੰਸ਼ੋਰੈਂਸ,ਓਲਾ ਸਿਸ ਸਕਿਉਰਿਟੀ, ਰਿਲਾਇੰਸ ਜੀਓ, ਓਰੇਨ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਡ ਦੇ ਨਾਲ ਕਈ ਸਥਾਨਕ ਵਪਾਰਕ ਇਕਾਈਆਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਹੁਣ ਤੱਕ ਸੂਬਾ ਸਰਕਾਰ ਨੇ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 5.34 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ, ਜਿਨਾਂ ਵਿੱਚ 0.40 ਲੱਖ ਸਰਕਾਰੀ ਖੇਤਰ ਵਿੱਚ, 1.55 ਲੱਖ ਪ੍ਰਾਈਵੇਟ ਕੰਪਨੀਆਂ ਵਿੱਚ ਅਤੇ 3.40 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤਾ ਦਿੱਤੀ ਜਾ ਚੁੱਕੀ ਹੈ।

Intro:Body:

ਚੌਥੇ ਮੈਗਾ ਰੋਜ਼ਗਾਰ ਮੇਲਾ ਹੁਣ ਤੱਕ ਦਾ ਸਭ ਤੋਂ ਵੱਧ ਸਫਲ ਮੇਲਾ ਰਿਹਾ, 60 ਫੀਸਦ ਤੋਂ ਵੱਧ ਸਫਲਤਾ ਹੁਣ ਤੱਕ 50,000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ

• ਮੁੱਖ ਮੰਤਰੀ ਨੇ ਰੋਜਗਾਰ ਉੱਤਪਤੀ ਵਿਭਾਗ ਨੂੰ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਯਤਨ ਹੋਰ ਤੇਜ਼ ਕਰਨ ਲਈ ਕਿਹਾ ਤਾਂ ਜੋ ਸੂਬੇ ਦੇ  ਹਰੇਕ ਘਰ ਵਿੱਚ ਇੱਕ ਮੈਂਬਰ ਦੀ ਨੌਕਰੀ ਨੂੰ ਯਕੀਨੀ ਬਣਾਇਆ ਜਾ ਸਕੇ 

ਚੰਡੀਗੜ,  :

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਤੇ ਦੂਰਅੰਦੇਸ਼ ਅਗਵਾਈ ਵਿੱਚ ਚਲਾਈ ਜਾ ਰਹੀ 'ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਸਕੀਮ ਤਹਿਤ ਸੂਬੇ ਭਰ ਵਿਚ ਲੱਗੇ ਚੌਥੇ ਮੈਗਾ ਰੋਜ਼ਗਾਰ ਮੇਲੇ ਨੂੰ ਵੱਡੀ ਸਫਲਤਾ ਮਿਲੀ ਹੈ। ਜਿਸ ਦੇ ਤਹਿਤ 50,000 ਤੋਂ ਵੀ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰਾਂ ਵਿੱਚ ਨੌਕਰੀ ਅਤੇ 4070 ਨੌਜਵਾਨਾਂ ਆਪਣਾ ਕਾਰੋਬਾਰ ਸਥਾਪਤ ਕਰਨ ਅਤੇ ਇਸਦੇ ਨਾਲ ਹੀ 6000 ਹੋਰ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲਿਆਂ ਦੀਆਂ 54 ਵੱਖ ਵੱਖ ਥਾਵਾਂ 'ਤੇ 13 ਤੋਂ 22 ਫਰਵਰੀ ਤੱਕ 76 ਮੇਲੇ ਲਾਏ ਗਏ ਸਨ। ।        

ਇੰਨਾਂ ਮੇਲਿਆਂ ਦੌਰਾਨ ਇੰਟਰਵਿਊ ਲਈ ਪਹੁੰਚੇ 70,752 ਨੌਜਵਾਨਾਂ ਵਿੱਚੋਂ 60 ਫੀਸਦ ਤੋਂ ਵੱਧ ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ ਅਤੇ ਇਸ ਕਰਕੇ ਇਹ ਰੋਜ਼ਗਾਰ ਮੇਲਾ ਹੁਣ ਤੱਕ ਦਾ ਸਭ ਤੋਂ ਵੱਧ ਸਫਲਤਾ ਦਰਜ ਕਰਨ ਵਾਲਾ ਮੇਲਾ ਹੋ ਨਿੱਬੜਿਆ।

ਇਸ 10-ਰੋਜ਼ਾ ਮੇਲੇ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਵਿੱਚ ਐਚ.ਡੀ.ਐਫ.ਸੀ. ਬੈਂਕ, ਓਲਾ ਫੂਡ ਪਾਂਡਾ, ਸੀਐਸਸੀ, ਐਲਆਈਸੀ,ਜ਼ੋਮੈਟੋ,ਵੇਰਕਾ,ਪੁਖਰਾਜ, ਆਈਸੀਆਈਸੀ ਬੈਂਕ, ਕਨੈਕਟ,ਬਿੱਗ ਬਾਜ਼ਾਰ, ਬਜਾਜ਼ ਐਲੇਆਂਸ, ਪਤੰਜਲੀ ਆਯੁਰਵੇਦ , ਯੈਸ ਬੈਂਕ, ਵਰਧਮਾਨ, ਨਿਸ਼ੰੰਬੂ ਗਾਰਮੈਂਟ ਲਿਮਟਡ, ਐਸਬੀਆਈ ਲਾਈਫ ਇੰਸ਼ੋਰੈਂਸ, ਆਈਡੀਬੀਆਈ ਇੰਸ਼ੋਰੈਂਸ,ਓਲਾ ਸਿਸ ਸਕਿਉਰਿਟੀ, ਰਿਲਾਇੰਸ ਜੀਓ, ਓਰੇਨ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਡ ਦੇ ਨਾਲ ਕਈ ਸਥਾਨਕ ਵਪਾਰਕ ਇਕਾਈਆਂ ਸ਼ਾਮਲ ਹਨ।

ਇਸ ਮੇਲੇ ਤੋਂ ਮਿਲੇ ਭਰਪੂਰ ਹੁੰਘਾਰੇ ਤੋਂ ਖੁਸ਼ੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਪ੍ਰਦਾਨ ਕਰਾਉਣ ਲਈ ਯਤਨ ਹੋਰ ਤੇਜ਼ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀ 5.34 ਲੱਖ ਨੌਜਵਾਨਾਂ (761 ਪ੍ਰਤੀ ਦਿਨ ਦੀ ਦਰ ਨਾਲ) ਨੂੰ ਨੌਕਰੀ ਜਾਂ ਸਵੈ ਰੋਜ਼ਗਾਰ ਪ੍ਰਦਾਨ ਕਰਾਉਣ ਵਾਲੇ ਇਸ ਸੁਹਿਰਦ ਉਪਰਾਲੇ ਲਈ ਸ਼ਲਾਘਾ ਕੀਤੀ।ਮੁੱਖ ਮੰਤਰੀ ਨੇ ਵਿਭਾਗ ਨੂੰ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਲੀਡ ਡਿਵੈਲਪਮੈਂਟ ਮੈਨੇਜਰਾਂ ਨਾਲ ਵਧੀਆ ਤਾਲਮੇਲ ਬਣਾਕੇ ਨੌਜਵਾਨਾਂ ਲਈ ਸਵੈ-ਰੋਜ਼ਗਾਰ ਵਾਸਤੇ ਕਰਜ਼ੇ ਦੀ ਵਿਵਸਥਾ ਕਰਨ ਲਈ ਵੀ ਵਧਾਈ ਦਿੱਤੀ। ਉਨਾਂ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਖੇਤਰ ਵਿੱਚ ਹੋਰ ਤੇਜ਼ੀ ਲਿਆਉਣ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ  ਨੂੰ ਨੌਕਰੀਆਂ ਪ੍ਰਦਾਨ ਕਰਾਉਣ ਹਿੱਤ ਨਵੇਂ ਰੋਜ਼ਗਾਰ ਮੌਕੇ ਤੇ ਰਾਹ ਖੋਜਣ ਲਈ ਵੀ ਨਿਰਦੇਸ਼ ਦਿੱਤੇ।

ਇਹ ਜ਼ਿਕਰਯੋਗ ਹੈ ਕਿ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਹੁਣ ਤੱਕ ਸੂਬਾ ਸਰਕਾਰ ਨੇ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 5.34 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ, ਜਿਨਾਂ ਵਿੱਚ 0.40 ਲੱਖ ਸਰਕਾਰੀ ਖੇਤਰ ਵਿੱਚ, 1.55 ਲੱਖ ਪ੍ਰਾਈਵੇਟ ਕੰਪਨੀਆਂ ਵਿੱਚ ਅਤੇ 3.40 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਾਰੇ ਜ਼ਿਲਿਆਂ ਦੇ ਡਿਸਟ੍ਰਿਕਟ ਬਿਊਰੋ ਆਫ ਇੰਪਲਾਏਮੈਂਟ ÎਿÂੰਟਰਪ੍ਰਾਈਜ਼ਜ਼ (ਡੀਬੀਈਈਜ਼) ਹੁਣ ਨੌਕਰੀ ਲੱਭਣ ਵਾਲਿਆਂ ਲਈ ਨੋਡਲ ਕੇਂਦਰ ਬਣ ਚੁੱਕੇ ਹਨ ਅਤੇ ਮੁੱਖ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਤੇ ਚੰਗੇ ਭਵਿੱਖ ਸਬੰਧੀ ਸਲਾਹ ਲੈਣ ਲਈ ਇਨਾਂ ਡੀਬੀਈਈਜ਼ ਦਾ ਦੌਰਾ ਕਰਨ ਲਈ ਅਪੀਲ ਕੀਤੀ ਹੈ।


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.