ETV Bharat / city

ਸ਼ਾਇਰਾਨਾ ਅੰਦਾਜ਼ ਵਿਚ ਮੁਹੰਮਦ ਮੁਸਤਫਾ ਨੇ ਕੀਤਾ ਇਹ ਟਵੀਟ, ਕਿਹਾ...

author img

By

Published : Oct 19, 2021, 5:55 PM IST

ਸਾਬਕਾ ਆਈ.ਪੀ.ਐੱਸ. ਮੁਹੰਮਦ ਮੁਸਤਫਾ (Mohammad Mustafa) ਵਲੋਂ ਆਪਣੇ ਸੋਸ਼ਲ ਮੀਡੀਆ (Social Media) ਅਕਾਉੰਟ ਤੋਂ ਟਵੀਟ (Tweet) ਕਰਕੇ ਕੈਪਟਨ ਅਮਰਿੰਦਰ ਸਿੰਘ (Captain Amrinder Singh) 'ਤੇ ਹਮਲੇ ਬੋਲਦੇ ਹਨ ਇਸ ਵਾਰ ਉਨ੍ਹਾਂ ਨੇ ਟਵੀਟ ਕਰਕੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਮੁਆਫ ਕਰੋ ਤੇ ਭੁੱਲ ਜਾਓ। ਮੁਹੰਮਦ ਮੁਸਤਫਾ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧ ਚੁੱਕੇ ਹਨ।

ਸ਼ਾਇਰਾਨਾ ਅੰਦਾਜ਼ ਵਿਚ ਮੁਹੰਮਦ ਮੁਸਤਫਾ ਨੇ ਕੀਤਾ ਇਹ ਟਵੀਟ
ਸ਼ਾਇਰਾਨਾ ਅੰਦਾਜ਼ ਵਿਚ ਮੁਹੰਮਦ ਮੁਸਤਫਾ ਨੇ ਕੀਤਾ ਇਹ ਟਵੀਟ

ਚੰਡੀਗੜ੍ਹ: ਸੇਵਾ ਮੁਕਤ ਆਈਪੀਐਸ ਅਧਿਕਾਰੀ (Retired IPS officer) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Punjab Congress President Navjot Sidhu) ਦੇ ਸਲਾਹਕਾਰ ਮੁਹੰਮਦ ਮੁਸਤਫਾ (Muhammad Mustafa) ਨੇ ਸੋਸ਼ਲ ਮੀਡੀਆ ਅਕਾਉਂਟ ਟਵਿੱਟਰ (Social media account Twitter) 'ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸ਼ੇਅਰ-ਸ਼ਾਇਰੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਟਵੀਟ (Tweet) ਵਿਚ ਲਿਖਿਆ ਹੈ, ਇਸ ਲਈ ਆਪਣੇ ਸ਼ਿਕਾਰ ਨੂੰ ਕਦੇ ਇੰਨਾ ਕਮਜ਼ੋਰ ਤੇ ਮਜਬੂਰ ਨਾ ਸਮਝੋ ਕਿ ਤਾਕਤ ਦੇ ਨਸ਼ੇ ਵਿਚ ਚੂਰ ਉਸ ਨੂੰ ਠੋਕਦੇ ਹੀ ਰਹੋ, ਇਹ ਸੋਚ ਨਾਲ ਕਿ ਉਹ ਤੁਹਾਡਾ ਕਦੇ ਕੁਝ ਨਹੀਂ ਵਿਗਾੜ ਸਕਦਾ। ਕੁਦਰਤ ਦਾ ਕਾਨੂੰਨ ਹੈ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਚਲੋ ਮੈਂ ਹੁਣ ਆਪਣੇ ਪੁਰਾਣੇ ਜਿਗਰੀ ਦੋਸਤ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਬਾਰੇ ਆਪਣੇ ਗੁੱਸੇ ਤੇ ਕੜਵਾਹਟ ਨੂੰ ਇਕ ਪਾਸੇ ਰੱਖਦੇ ਹੋਏ ਅੱਗੇ ਵੱਧਣਾ ਚਾਹੁੰਦਾ ਹਾਂ। ਬਸ਼ਰਤੇ ਅੱਗੇ ਤੋਂ ਕੋਈ ਹੋਰ ਸਾਜ਼ਿਸ਼ ਨਾ ਰਚੀ ਜਾਵੇ। ਮੇਰੇ ਮਜ਼ਹਬ ਇਸਲਾਮ ਦਾ ਵੀ ਇਹੀ ਤਕਾਜ਼ਾ ਹੈ ਕਿ ਮੁਆਫ ਕਰੋ ਤੇ ਭੁੱਲ ਜਾਓ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੇਅਰੋ-ਸ਼ਾਇਰੀ ਕੀਤੀ ਹੈ।

ਇਹ ਵੀ ਪੜ੍ਹੋ-UP Election 2022: ਯੂਪੀ ਵਿੱਚ ਕਾਂਗਰਸ 40% ਔਰਤਾਂ ਨੂੰ ਟਿਕਟਾਂ ਦੇਵੇਗੀ: ਪ੍ਰਿਯੰਕਾ ਗਾਂਧੀ

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਸ਼ੇਅਰ ਦਾ ਦੂਸਰਾ ਹਿੱਸਾ (ਲਾਲ ਲਾਈਨ) ਖਾਸ ਕਰਕੇ ਉਨ੍ਹਾਂ ਤਿੰਨ ਮਹਾਂਪੁਰਸ਼ਾਂ ਲਈ ਹੈ ਜੋ ਦਿਆਨਤਦਾਰੀ ਤੇ ਪੇਸ਼ੇਵਾਰਾਨਾ ਈਮਾਨਦਾਰੀ ਦੇ ਚੋਲੇ ਹੇਠ ਭੇਡ ਦੀ ਖੱਲ ਵਿਚ ਭੇੜੀਏ ਹਨ ਤੇ ਜਿਨ੍ਹਾਂ ਨੇ ਸ਼ਾਹੀ ਫਿਤਰਤਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਮੁਸਤਫਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਤੇ ਆਪਣੀਆਂ ਚੰਮ ਦੀਆਂ ਚਲਾਈਆਂ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁਹੰਮਦ ਮੁਸਤਫਾ ਵਲੋਂ ਪਹਿਲਾਂ ਵੀ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਟਵੀਟ ਰਾਹੀਂ ਹਮਲੇ ਬੋਲੇ।

ਇਹ ਵੀ ਪੜ੍ਹੋ-ਖੇਤੀਬਾੜੀ ਮੰਤਰੀ ਰਣਧੀਰ ਨਾਭਾ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੂੰ ਮਿਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.